Share on Facebook

Main News Page

ਪਰਮਜੀਤ ਰਾਣਾ, ਅਸੀਂ ਵੀ ਪ੍ਰਣ ਕਰਦੇ ਹਾਂ ਕਿ ਅਖੌਤੀ ਦਸਮ ਗ੍ਰੰਥ ਦੀ ਮੰਜੀ ਠੋਕਦੇ ਰਹਾਂਗੇ
-: ਖ਼ਾਲਸਾ ਨਿਊਜ਼ ਟੀਮ

ਪਰਮਜੀਤ ਰਾਣਾ, ਆਪਣੇ ਮਹੱਲੇ 'ਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ, ਪਿਛਲੇ 3 ਮਹੀਨਿਆਂ ਤੋਂ ਖ਼ਾਲਸਾ ਨਿਊਜ਼ ਟੀਮ ਨੇ ਤੁਹਾਡੀ ਚੇਤਾਵਨੀ ਦਾ ਜਵਾਬ ਦੇਂਦਿਆਂ ਤੁਹਾਨੂੰ ਅਤੇ ਤੁਹਾਡੇ ਅਖੌਤੀ ਜਥੇਦਾਰਾਂ ਸਮੇਤ ਖੁੱਲਾ ਸੱਦਾ ਦਿੱਤਾ ਸੀ, ਜਿਸਦਾ ਹਾਲੇ ਤੱਕ ਜਵਾਬ ਨਹੀਂ ਆਇਆ। ਤੇ ਹੁਣ ਸਿਰਫਿਰੇ ਇਕਬਾਲ ਪਟਨੇ ਅਤੇ ਹੋਰ ਬਚਿੱਤਰੀਆਂ ਦੀ ਹੇੜ 'ਚ ਬੈਠੇ ਦੱਮਗੱਜੇ ਮਾਰ ਰਹੇ ਹੋ... ਤੇ ਭੇਡਾਂ ਕੋਲੋਂ ਪ੍ਰਣ ਕਰਵਾ ਰਹੇ ਹੋ... ਅਖੇ "ਮੈਂ ਪ੍ਰਣ ਕਰਦਾ ਹਾਂ ਜਦ ਤੱਕ ਮੇਰੇ ਆਖਰੀ ਸਵਾਸ ਹੈਂ, ਮੈਂ ਦਸਮ ਪਾਤਸ਼ਾਹ ਦੀ ਬਾਣੀ 'ਤੇ, ਮੈਂ ਦਸਮ ਪਾਤਸ਼ਾਹ ਦੀ ਬਾਣੇ 'ਤੇ, ਪੂਰਾ ਪਹਿਰਾ ਦਿਆਂਗਾ, ਜੋ ਮੈਂਨੂੰ ਮੇਰੇ ਗੁਰੂ ਤੋਂ ਦੂਰ ਕਰੇਗਾ, ਮੈਂ ਉਸਨੂੰ ਮੂੰਹ ਤੋੜ ਜਵਾਬ ਦੇਵਾਂਗਾ।"

ਪਹਿਲਾਂ ਵੀ ਕਿਹਾ ਸੀ, ਤੇ ਹੁਣ ਫਿਰ ਦੁਹਰਾਅ ਦਿੰਦੇ ਹਾਂ, ਤੁਹਾਡੇ ਵਰਗੇ ਸਿੱਖ ਵਿਰੋਧੀ ਅਨਸਰਾਂ ਦੀਆਂ ਚੇਤਾਵਨੀਆਂ, ਅਤੇ ਭੇਡਾਂ ਸਾਹਮਣੇ ਕੀਤੇ ਪ੍ਰਣ, ਕੋਈ ਮਾਅਨਾ ਨਹੀਂ ਰੱਖਦੇ। ਜੇ ਸਾਹਮਣੇ ਗੁਰੂ ਦੇ ਸਿੱਖ ਬੈਠੇ ਹੁੰਦੇ ਤਾਂ, ਗੁਰੂ ਦੀ ਕੀਤੀ ਜਾ ਰਹੀ ਬੇਅਦਬੀ ਨਾ ਸਹਾਰਦੇ, ਹਿੰਦੂ ਰੀਤੀ ਰਿਵਾਜ਼ਾਂ ਨਾਲ ਕੀਤੀ ਦੀਵਿਆਂ ਵਾਲ ਆਰਤੀ 'ਚ ਸ਼ਾਮਿਲ ਨਾ ਹੁੰਦੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੂੜ੍ਹ ਗ੍ਰੰਥ ਦਾ ਪ੍ਰਕਾਸ਼ ਨਾ ਹੋਣ ਦਿੰਦੇ... ਇਸ ਲਈ ਸਾਹਮਣੇ ਅਤੇ ਸਟੇਜ 'ਤੇ ਬੈਠੀਆਂ ਭੇਡਾਂ ਸਾਹਮਣੇ ਜੋ ਮਰਜ਼ੀ ਬੋਲੀ ਜਾਓ, ਜਿਹੜਾ ਮਰਜ਼ੀ ਪ੍ਰਣ ਕਰੀ ਜਾਓ, ਕੋਈ ਫਰਕ ਨਹੀਂ।

ਸਾਰੇ ਜਾਗਰੂਕ ਸਿੱਖ, ਜੋ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਸ ਵਿੱਚ ਦਰਜ ਬਾਣੀ ਨੂੰ ਹੀ ਗੁਰਬਾਣੀ ਮੰਨਦੇ ਹਨ, ਜਿਨ੍ਹਾਂ ਦੀ ਅਰਦਾਸ, ਪਾਹੁਲ ਤੇ ਨਿਤਨੇਮ ਗੁਰੂ ਅਨੁਸਾਰ ਹੈ।

ਖ਼ਾਲਸਾ ਨਿਊਜ਼ ਟੀਮ ਦਾ ਪ੍ਰਣ ਫਿਰ ਦੁਹਰਾ ਦੇਈਏ :

"ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।"

ਪਰਮਜੀਤ ਰਾਣਾ, ਜਿਹੜਾ ਕੂੜਨਾਮਾ ਜਾਰੀ ਕਰਨਾ, ਕਰਵਾ ਲਵੀਂ ਆਪਣੇ ਪੱਪੂਆਂ ਕੋਲੋਂ, ਅਸੀਂ ਐਸੇ ਫੁਰਮਾਨ ਆਪਣੀ ਜੁੱਤੀ ਦੀ ਨੋਕ 'ਤੇ ਵੀ ਨਹੀਂ ਰੱਖਦੇ।

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ॥

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top