Share on Facebook

Main News Page

ਬਚਿਤ੍ਰ ਨਾਟਕ ਇਕ ਕੂੜ੍ਹ ਤੇ ਅਸ਼ਲੀਲ ਰਚਨਾਵਾਂ ਦਾ ਪੋਥਾ ਹੈ, ਇਸ ਪ੍ਰਤੀ ਸੁਚੇਤ ਹੋਈਏ ਤੇ ਸਿੱਖ ਕੌਮ ਦੇ ਦੋਖੀਆਂ ਨੂੰ ਮੂੰਹ ਤੋੜ ਜਵਾਬ ਦੇਈਏ
-: ਦੁਬਈ, ਦੋਹਾ, ਇਟਲੀ, ਜਰਮਨੀ, ਸਪੇਨ, ਪੰਜਾਬ (ਝਬਾਲ) ਸਿੱਖ ਜਥੇਬੰਦੀਆਂ

ਸਾਰੀ ਸਿੱਖ ਕੌਮ ਨੂੰ... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ॥

ਗੁਰੂ ਗੋਬਿੰਦ ਸਿੰਘ ਸਾਹਿਬ ਦੇ ੩੫੦ਵੇਂ ਪ੍ਰਕਾਸ਼ ਪੁਰਬ 'ਤੇ ਜਿਵੇਂ ਦੇਖਣ ਵਿੱਚ ਆਇਆ ਹੈ ਮੁਖ ਤੌਰ 'ਤੇ ਹਿੰਦੂ ਸੰਗਠਨਾਂ ਵਲੋਂ ਤੇ ਕੁੱਝ ਕੁ ਭੇਖੀ ਸਿੱਖ ਜੋ ਕਿ ਦਿਖਣ ਨੂੰ ਤਾਂ ਸਿੱਖੀ ਸਰੂਪ 'ਚ ਸਨ (ਸਿੱਖਾਂ ਵਾਂਗ ਹੀ ਸਿਰ 'ਤੇ ਦੁਮਾਲੇ ਸਜਾਏ ਕੇਸ ਤੇ ਦਾਹੜੀਆਂ ਵੀ ਪੂਰਨ ਰੂਪ ਵਿਚ ਸਨ, ਤਾਂ ਜੋ ਆਮ ਸਿਖ ਨੂੰ ਭੁਲੇਖਾ ਨਾ ਪੈ ਸਕੇ) ਵਲੋਂ ਬਚਿਤ੍ਰ ਨਾਟਕ ਨਾਮੀ (ਅਖੌਤੀ ਦਸਮ ਗ੍ਰੰਥ) ਦਾ ਬਹੁਤ ਹੀ ਉੱਚੇ ਪੱਧਰ 'ਤੇ ਪ੍ਰਚਾਰ ਕੀਤਾ ਗਿਆ, ਤਾਂ ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ, ਉਹਨਾ ਦਾ ਹਿੰਦੂਕਰਣ ਕੀਤਾ ਜਾ ਸਕੇ ਤੇ ਸਿੱਖੀ ਭੇਖ ਵਿੱਚ ਪਟਨੇ ਵਾਲੇ ਅਕਾਲ ਤਖਤ ਉੱਤੇ ਕਾਬਜ ਬਿਪਰ ਕੋਲੋਂ ਏਹ ਹੁਕਮਨਾਵਾਂ ਵੀ ਜਾਰੀ ਕਰਾਇਆ ਗਿਆ ਕਿ ਜੋ ਅਖੌਤੀ ਦਸਮ ਗ੍ਰੰਥ ਦਾ ਵਿਰੋਧ ਕਰੇਗਾ, ਉਸ ਦਾ ਬਾਈਕਾਟ ਕੀਤਾ ਜਾਵੇ।

ਗੁਰੂ ਨਾਨਕ ਸਾਹਿਬ ਨੇ ਬਿਪਰ ਦੀ ਪਾਈ ਹੋਈ ਅਨੇਕਤਾ ਵਾਲੀ ਫੁੱਟ ਵਿਚੌਂ ਕੱਢ ਕਿ ਏਕਤਾ, ਇੱਕ ਇਸ਼ਟ ਅਤੇ ਇੱਕ ਗੁਰੂ ਨਾਲ ਜੋੜਿਆ, ਜੋ ਬਿਪਰ ਨੂੰ ਹਜ਼ਮ ਨਾ ਹੋਇਆ ਤੇ ਉਸਨੇ ਮੁੜ ਸਿੱਖੀ 'ਤੇ ਹਮਲਾ ਕਰਦਿਆਂ ਪਾੜ ਪਾ ਕੇ ਦੂਜਾ ਗ੍ਰੰਥ ਬਣਾਂ ਕੇ ਸਿੱਖਾਂ ਦੇ ਗਲ੍ਹ ਮੜ੍ਹ ਦਿੱਤਾ ।

ਇਕ ਗੱਲ ਨੂੰ ਪੱਲੇ ਬੰਨ੍ਹ ਕੇ ਧਿਆਨ ਨਾਲ ਸੋਚੀਏ ਕਿ ਇਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੇ ਸਿੱਖੀ ਹੈ ਤੇ ਦੂਜੇ ਪਾਸੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖੀ ਹੈ, ਇਹ ਦੋ ਅਲੱਗ ਅਲੱਗ ਵਿਚਾਰਧਾਰਾਵਾਂ ਹਨ, ਜਾਂ ਕਹਿ ਲਵੋ ਕਿ ਬਚਿਤ੍ਰ ਨਾਟਕ ਦਾ ਸਿੱਖ ਕਦੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਬਣ ਸਕਦਾ! !!

ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਹਿਬ ਦੇ ਦੱਸੇ ਰਾਹ 'ਤੇ ਚੱਲਦਿਆਂ ਨਾਨਕੁ ਨਿਰਮਲੁ ਪੰਥੁ ਨੂੰ ਆਪਣੀਂ ਦੂਰਅੰਦੇਸ਼ੀ ਨਾਲ ਗੁਰਮਤਿ ਦੀ ਸਿਖਿਆ ਤੇ ਖਾਲਸਈ ਬਾਣੇਂ ਦੇ ਨਵੇਂ ਰੂਪ ਤੇ ਜੋਸ਼ ਨਾਲ ਅਗਾਂਹ ਤੋਰਿਆ, ਇਸ ਗੱਲ ਉੱਤੇ ਕਦੇ ਦੂਜੀ ਰਾਏ ਨਹੀਂ ਦਿੱਤੀ ਜਾ ਸਕਦੀ ਕਿ ਗੁਰੂ ਸਾਹਿਬ ਨੇ ਨਾਨਕੁ ਸਾਹਿਬ ਦੇ ਸਿਧਾਂਤ ਤੋਂ ਕੋਈ ਵੱਖਰਾ ਰਾਹ ਤੋਰਿਆ ਹੋਵੇ ਜਾਂ ਗੁਰਮਤਿ ਦੇ ਸਿਧਾਂਤ ਦੀ ਉਲੰਘਣਾਂ ਕੀਤੀ ਹੋਵੇ ।

ਪਰ ਅੱਜ ਦੇ ਭੇਖੀ ਸਿੱਖ ਸ਼ਾਇਦ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਬਤ ਕਰਣਾ ਚਾਹੁੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਦੇ ਸਿਧਾਂਤ ਨੂੰ ਖੋਰਾ ਲਾਇਆ ਤੇ ਗੁਰਬਾਣੀ ਦੇ ਸਿਧਾਂਤ ਅਤੇ ਨਿਯਮਾਂ ਨੂੰ ਖੂਹ ਖਾਤੇ ਪਾ ਕਿ ਆਪਣਾਂ ਇਕ ਵੱਖਰਾ ਗ੍ਰੰਥ ਰਚਿਆ ਹੈ।

ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥

ਗੁਰਮਤਿ ਦਾ ਸਿਧਾਂਤ ਜਿੰਨਾ ਸਿੱਖ 'ਤੇ ਲਾਗੁ ਹੁੰਦਾ ਹੈ, ਉਨ੍ਹਾਂ ਹੀ ਗੁਰਦੁਆਰੇ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਨਹੀਂ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਭਗੌੜੇ ਸਨ?? ਗੁਰੂ ਨਾਨਕ ਸਾਹਿਬ ਜੀ ਦੀ ਹੀ ਵਿਚਾਰਧਾਰਾ 'ਤੇ ਚੱਲਦਿਆਂ ਲੋਕਾਈ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾਇਆ ਤੇ ਇਸ ਗੱਲ ਤੋਂ ਮੁਨਕਰ ਵੀ ਨਹੀਂ ਹੋਇਆ ਜਾ ਸਕਦਾ। ਗੁਰਬਾਣੀ ਗੁਰੂ ਸ਼ਬਦ ਗੁਰੂ ਗ੍ਰੰਥ ਵਿੱਚ ਹੀ ਟਿੱਕਦਾ ਹੈ ਅਤੇ ਗੁਰੂ ਗ੍ਰੰਥ ਵਿੱਚੋਂ ਹੀ ਪ੍ਰਗਟ ਹੁੰਦਾ ਹੈ, ਹੋਰ ਕਿਸੇ ਗ੍ਰੰਥ ਵਿੱਚੋਂ ਨਹੀਂ ਮਿਲਦਾ, ਇਹ ਫੈਸਲਾ ਭੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਹੈ:

ਮ:4 ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ॥ ਪੰਨਾਂ 1249
ਮ:3 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਪੰਨਾਂ 922

ਇਸ ਲਈ ਸੰਗਤ ਜੀ ਸਾਵਧਾਨ ਹੋਵੋ ਤੇ ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਰਾਹੀਂ ਸਿੱਖੀ ਵਿਚਾਰਧਾਰਾ ਉੱਤੇ ਦਿਨ ਪ੍ਰਤੀ ਦਿਨ ਹੋ ਰਹੇ ਹਮਲੇ ਤੋਂ ਸੁਚੇਤ ਹੋਈਏ ਤੇ ਸਿੱਖ ਕੌਮ ਦੇ ਦੋਖੀਆਂ ਨੂੰ ਮੂੰਹ ਤੋੜ ਜਵਾਬ ਦੇਈਏ।

ਬਚਿਤ੍ਰ ਨਾਟਕ ਇਕ ਕੂੜ੍ਹ ਤੇ ਅਸ਼ਲੀਲ ਰਚਨਾਵਾਂ ਦਾ ਪੋਥਾ ਹੈ ਕੁੱਝ ਕੁ ਵੰਨਗੀ ਹੇਠਾਂ ਪਾ ਰਹੇ ਹਾਂ, ਤੁਸੀਂ ਪੜ੍ਹ ਕੇ ਆਪ ਫੈਸਲਾ ਕਰੋ ਕਿ ਕੀ ਏਹ ਰਚਨਾ ਗੁਰੂ ਗੋਬਿੰਦ ਸਿੰਘ ਦੀ ਹੋ ਸਕਦੀ ਹੈ ?

ਪੰਨਾਂ 2122, ਸਤਰ 14
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ ਭਗ ਬਿਖੈ ਲੰਡਾ ॥੧੧॥
ਅਰਥ:- ਮੇਰੀ ਭਗ ਵਿਚ ਆਪਣਾ ਲੰਡ ਦੇਹ, ਨਹੀਂ ਤਾਂ ਮੈਂ ਤੇਰੇ ਸੱਤ ਟੁਕੜੇ ਕਰ ਦਿਆਂਗੀ।

ਏਸੇ ਤਰਾਂ ਬਹੁਤ ਅਸ਼ਲੀਲ ਰਚਨਾਵਾਂ 'ਚੋਂ ਕੁੱਝ ਸਤਰਾਂ ...

ਪੰਨਾਂ 2210, ਸਤਰ 13
ਪ੍ਰਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥ ਜਬ ਤਿਹ ਲਿੰਗ ਸੁ ਭਗ ਤੇ ਕਾਢਾ ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥

ਪੰਨਾਂ 2218, ਸਤਰ 10
ਆਸਨ ਭਾਤਿ ਭਾਤਿ ਕੇ ਲੇਹੀ ॥ ਆਲਿੰਗ ਚੁੰਬਨ ਦੋਈ ਦੇਹੀ ॥ ਰਸਿ ਰਸਿ ਕਸਿ ਨਰ ਕੇਲ ਕਮਾਇ ॥ ਲਪਟਿ ਲਪਟਿ ਤਰੁਨੀ ਤਰ ਜਾਇ ॥੯॥

ਪੰਨਾਂ 2222, ਸਤਰ 13
ਅਧਿਕ ਭੋਗ ਤਿਹ ਸਾਥ ਮਚਾਯੋ ॥ ਭਾਤ ਭਾਤਿ ਰਸ ਕੇਲ ਕਮਾਯੋ ॥ ਚੁੰਬਨ ਔਰ ਅਲਿੰਗਨ ਲੀਨੋ ॥ ਭਾਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥

ਪੰਨਾਂ 2225, ਸਤਰ 1
ਰਸਿ ਗਯੋ ਮੀਤ ਨ ਛੋਰਾ ਜਾਇ ॥ ਭਾਤਿ ਭਾਤਿ ਭੋਗਤ ਲਪਟਾਇ ॥ ਚੁੰਬਨ ਔਰ ਅਲਿੰਗਨ ਲੇਈ ॥ ਅਨਿਕ ਭਾਤਿ ਤਨ ਆਸਨ ਦੇਈ ॥੫॥

ਪੰਨਾਂ 2228, ਸਤਰ 1
ਆਸਨ ਔਰ ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਕਸਿ ਲੈ ਹੌ ॥ ਰੀਝਿ ਹੈ ਜੌਨ ਉਪਾਇ ਗੁਮਾਨੀ ਤੈ ਤਾਹਿ ਉਪਾਇ ਸੋ ਤੋਹਿ ਰਿਝੈ ਹੌ ॥
ਪੋਸਤ ਭਾਗ ਅਫੀਮ ਸਰਾਬ ਖਵਾਇ ਤੁਮੈ ਤਬ ਆਪੁ ਚੜੈ ਹੌ ॥ ਕੋਟ ਉਪਾਵ ਕਰੌ ਕ੍ਯੋ ਨ ਮੀਤ ਪੈ ਕੇਲ ਕਰੇ ਬਿਨੁ ਜਾਨ ਨ ਦੈ ਹੌ ॥੧
੩॥

ਪੰਨਾਂ 2228, ਸਤਰ 13
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨੪॥

ਪੰਨਾਂ 2228, ਸਤਰ 14
ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥ ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪ ਕੇ ਭਈ ॥੨੫॥

ਬਚਿੱਤ੍ਰ ਨਾਟਕ ਸਬੰਧੀ ਹੋਰ ਜਾਣਕਾਰੀ ਥੱਲੇ ਦਿੱਤੇ ਲਿੰਕਸ ਤੋਂ ਵੀ ਲਈ ਜਾ ਸਕਦੀ ਹੈ:

http://www.khalsanews.org/Dasam%20Granth%20sequel/19%20Sep%2014%20DG%20Charitropakhyan%20Index%20-%20Editorial%20KhalsaNews.htm

http://www.khalsanews.org/Giani%20Bhag%20Singh%20Ambala/July%2013%20Articles%20reg%20Dasam%20Granth%20-%20Bhag%20S%20Ambala.htm

http://www.khalsanews.org/IS%20Kanpur%20articles%20on%20so%20called%20DG.htm

ਸੰਗਤ ਦੇ ਚਰਣਾਂ ਵਿੱਚ ਬੇਨਤੀ ਕਰਤਾ :

ਗੁਰੂ ਗ੍ਰੰਥ ਦਾ ਖਾਲਸਾ ਗਰੁੱਪ, ਦੁਬਈ ਸਿੱਖ ਸੰਗਤ
ਅਰਵਿੰਦਰ ਸਿੰਘ +971505370479, ਭਾਈ ਗੁਰਪ੍ਰੀਤ ਸਿੰਘ +971 55 262 1520, ਭਾਈ ਹਰਜਿੰਦਰ ਸਿੰਘ +96565659969,
ਭਾਈ ਗੁਰਪ੍ਰੀਤ ਸਿੰਘ ++971552621520, ਭਾਈ ਅਮਾਨਤ ਸਿੰਘ +971559268492

ਗੁਰੂ ਗ੍ਰੰਥ ਸਾਹਿਬ ਏਕਤਾ ਮੰਚ ਗਰੁਪ ਵਾਲੇ ਵੀਰ ( ਦੋਹਾ ਕਤਰ )
ਮੁੱਖ ਸੇਵਾਦਾਰ ਭਾਈ ਬੂਟਾ ਸਿੰਘ ( ਭਿੰਡਰਾਂਵਾਲੇ ) +97477015572
ਭਾਈ ਰਾਜਬੀਰ ਸਿੰਘ ( ਦੋਹਾਂ ਕਤਰ ) +97477232325 ਭਾਈ ਸੁਖਜਿੰਦਰ ਸਿੰਘ ( ਪੰਜਾਬ ) +97455389109
ਭਾਈ ਨਿਸਾਨ ਸਿੰਘ ( ਦੋਹਾਂ ਕਤਰ ) +97433498272 ਭਾਈ ਸੁੱਖਪਾਲ ਸਿੰਘ ਜੀ (ਦੋਹਾ ਕਤਰ) +974 33144997

ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ (ਝਬਾਲ) ਪ੍ਰਧਾਨ ਭਾਈ ਬਲਜਿੰਦਰ ਸਿੰਘ 00919815410810, ਭਾਈ ਜਸਪਾਲ ਸਿੰਘ +918800420090,
ਦਵਿੰਦਰ ਪਾਲ ਸਿੰਘ +919915110050, ਭਾਈ ਗੁਰਦੇਵ ਸਿੰਘ ਸਭਰਾਅ 00919814545106, ਭਾਈ ਮਹਿੰਦਰ ਸਿੰਘ 00919833775503,
ਭਾਈ ਨਵਜੋਤ ਸਿੰਘ +917065811267, ਭਾਈ ਅਵਤਾਰ ਸਿੰਘ +919324411152, ਭਾਈ ਰਣਜੀਤ ਸਿੰਘ +919896967634,
ਭਾਈ ਜਤਿੰਦਰ ਸਿੰਘ +919622044659, ਭਾਈ ਰਮਨਦੀਪ ਸਿੰਘ +919814075023, ਭਾਈ ਜਗਤਾਰ ਸਿੰਘ +919717924327

ਇਟਲੀ ਵਾਲਾ ਜੱਥਾ
ਭਾਈ ਸੁਰਿੰਦਰ ਸਿੰਘ ਬੈਲਜੀਅਮ +32466211808, ਮੁਹਿੰਦਰ ਸਿੰਘ ਖਾਲਸਾ ਬੈਲਜ਼ੀਅਮ +32466 31 56 03 ਭਾਈ ਸੁਖਪਾਲ ਸਿੰਘ +393280370815

ਜਰਮਨ ਸਿੱਖ ਮੀਡੀਆ
ਭਾਈ ਦਵਿੰਦਰਜੀਤ ਸਿੰਘ +491734058989, ਭਾਈ ਗੁਰਵਿੰਦਰ ਸਿੰਘ +491621934792, ਭਾਈ ਹਰਜਿੰਦਰ ਸਿੰਘ ਜੋਸ਼ਨ +491711519810,
ਭਾਈ ਜੱਸਾ ਸਿੰਘ +16046146419, ਹਰਪ੍ਰੀਤ ਸਿੰਘ ਅਮ੍ਰਿਤਸਰ 00919803039300, ਜਸਪਾਲ ਸਿੰਘ ਦਿੱਲੀ 00918851326266

ਸਿੱਖ ਮਿਸ਼ਨ ਸਪੇਨ: ਮਨਜੀਤ ਸਿੰਘ 0034602861433


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top