Share on Facebook

Main News Page

ਸਾਡੀਆਂ ਪਰੰਪਰਾਵਾਂ ਅਤੇ ਭੀੜ ਦੀ ਮਾਨਸਿਕਤਾ ਕਿਵੇਂ ਕੰਮ ਕਰਦੀਆਂ ਹਨ ?
-: ਫੇਸਬੁੱਕ 'ਚੋਂ

ਵਿਗਿਆਨੀਆਂ ਦੇ ਇੱਕ ਸਮੂਹ ਨੇ ਤਜਰਬਾ ਕਰਨ ਲਈ 5 ਬਾਂਦਰ ਇੱਕ ਕਮਰੇ ਵਿੱਚ ਰੱਖੇ। ਕਮਰੇ ਦੇ ਵਿੱਚਕਾਰ ਕੇਲਿਆਂ ਦਾ ਗੁੱਛਾ ਛੱਤ ਨਾਲ ਟੰਗਿਆ ਹੋਇਆ ਸੀ ਅਤੇ ਥੱਲੇ ਚੜ੍ਹਨ ਵਾਸਤੇ ਪੌੜੀ ਲੱਗੀ ਹੋਈ ਸੀ।

ਸੁਭਾਵਿਕ ਤੌਰ 'ਤੇ ਬਾਂਦਰ ਕੇਲੇ ਖਾਣ ਤਾਂਈ ਪੌੜੀ 'ਤੇ ਚੜ੍ਹਦਾ .. ਪਰ ਇੱਕ ਬਾਂਦਰ ਦੇ ਚੜ੍ਹਨ 'ਤੇ ਵਿਗਿਆਨੀ ਬਾਕੀ ਦੇ ਚਾਰ ਬਾਂਦਰਾਂ ਉੱਤੇ ਠੰਡਾ ਪਾਣੀ ਸੁੱਟ ਦਿੰਦੇ। ਹੁਣ ਬਾਂਦਰਾਂ ਨੂੰ ਲੱਗਾ ਕਿ ਪੌੜੀ ਤੇ ਚੜ੍ਹਨ ਨਾਲ ਉਨ੍ਹਾਂ 'ਤੇ ਠੰਡੇ ਪਾਣੀ ਦਾ ਪਰਕੋਪ ਹੁੰਦਾ। ਫੇਰ ਜਦ ਵੀ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ, ਬਾਕੀ ਦੇ ਚਾਰ ਉਸ ਨੂੰ ਝੰਬ ਸੁੱਟਦੇ।

ਕੁੱਝ ਵਕਤ ਬਾਅਦ ਵਿਗਿਆਨੀਆਂ ਨੇ ਪਾਣੀ ਸੁੱਟਣਾ ਬੰਦ ਕਰ ਦਿੱਤਾ, ਪਰ ਤਾਂ ਵੀ ਜੇ ਪੰਜਾਂ ਵਿੱਚੋਂ ਇੱਕ ਬਾਂਦਰ ਵੀ ਪੌੜੀ 'ਤੇ ਚੜ੍ਹਨ ਲੱਗਦਾ, ਬਾਕੀ ਦੇ ਚਾਰ ਬਾਂਦਰ ਉਸਨੂੰ ਫੜ੍ਹ ਕੇ ਕੁੱਟ ਦਿੰਦੇ। ਉਨ੍ਹਾਂ ਨੂੰ ਲਗਦਾ ਕਿ ਇਸ ਤਰਾਂ ਉਹ ਠੰਡੇ ਪਾਣੀ ਦੀ ਮਾਰ ਤੋਂ ਬਚੇ ਹੋਏ ਨੇ। ਥੋੜੀ ਦੇਰ ਮਗਰੋਂ ਕਿਸੇ ਬਾਂਦਰ ਦੀ ਹਿੰਮਤ ਨਾ ਹੋਈ ਕਿ ਉਹ ਕੇਲੇ ਖਾਣ ਲਈ ਪੌੜੀ 'ਤੇ ਚੜ੍ਹੇ।

ਉਦੋਂ ਵਿਗਿਆਨੀਆਂ ਨੇ ਕਮਰੇ ਵਿੱਚੋਂ ਇਕ ਬਾਂਦਰ ਬਦਲ ਦਿੱਤਾ ਤੇ ਉਸਦੀ ਜਗਾ ਨਵਾਂ ਬਾਂਦਰ ਅੰਦਰ ਭੇਜ ਦਿੱਤਾ। ਉਹ ਬਾਂਦਰ ਅੰਦਰ ਜਾਂਦੇ ਸਾਰ ਹੀ ਪੌੜੀ 'ਤੇ ਚੜ੍ਹਨ ਲੱਗਾ.. ਪਰ ਬਾਕੀ ਦੇ ਬਾਂਦਰਾਂ ਨੇ ਉਸ ਨੂੰ ਕਟਾਪਾ ਚਾੜ੍ਹ ਦਿੱਤਾ। ਕੁਝ ਦੇਰ ਕੁੱਟ ਖਾਣ ਮਗਰੋਂ ਉਹ ਵੀ ਪੌੜੀ ਤੋਂ ਚੜ੍ਹਨੋ ਹਟ ਗਿਆ, ਪਰ ਉਸਨੂੰ ਇਹ ਨਹੀ ਸੀ ਪਤਾ ਕਿ ਉਸਦੇ ਕੁੱਟ ਕਿਸ ਗੱਲੋਂ ਪਈ।

ਫੇਰ ਵਿਗਿਆਨੀਆਂ ਨੇ ਦੂਜਾ ਬਾਂਦਰ ਬਦਲ ਦਿੱਤਾ। ਉਹ ਵੀ ਅੰਦਰ ਆਉਂਦਿਆਂ ਪੌੜੀ ਵੱਲ ਨੂੰ ਭੱਜਿਆ, ਪਰ ਬਾਕੀਆਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਉਸ ਪਹਿਲੇ ਬਦਲੇ ਹੋਏ ਬਾਂਦਰ ਨੇ ਵੀ, ਭਾਵੇਂ ਉਸਨੂੰ ਪਤਾ ਨਹੀਂ ਸੀ ਕਿ ਉਹ ਉਸ ਬਾਂਦਰ ਨੂੰ ਕਿਓਂ ਕੁੱਟ ਰਿਹਾ ਹੈ। ਇਸੇ ਤਰਾਂ ਹੀ ਤੀਜੇ, ਚੌਥੇ ਅਤੇ ਪੰਜਵੇ ਨਵੇਂ ਬਾਂਦਰ ਨਾਲ ਹੋਇਆ।

ਹੁਣ ਪਿੰਜਰੇ ਵਿੱਚ ਸਾਰੇ ਬਾਂਦਰ ਬਦਲੇ ਹੋਏ ਸਨ, ਜਿਨ੍ਹਾਂ 'ਤੇ ਠੰਡਾ ਪਾਣੀ ਨਹੀਂ ਸੀ ਸੁੱਟਿਆ ਗਿਆ, ਪਰ ਫੇਰ ਵੀ ਜਦ ਕੋਈ ਬਾਂਦਰ ਪੌੜੀ ਚੜ੍ਹਨ ਲਗਦਾ ਉਸ ਸਾਰੇ ਉਸਦਾ ਕਟਾਪਾ ਚਾੜ੍ਹ ਦਿੰਦੇ। ਹੁਣ ਕਿਸੇ ਦੀ ਵੀ ਹਿੰਮਤ ਨਹੀਂ ਸੀ ਪੌੜੀ ਚੜ੍ਹ ਕੇ ਕੇਲਿਆਂ ਨੂੰ ਹੱਥ ਪਾਉਣ ਦੀ ।

ਹੁਣ ਜੇਕਰ ਬਾਂਦਰਾਂ ਨਾਲ ਗੱਲ ਕਰ ਸਕਣਾ ਮੁਮਕਿਨ ਹੁੰਦਾ ਅਤੇ ਜੇਕਰ ਉਨ੍ਹਾਂ ਤੋਂ ਪੁੱਛਿਆ ਜਾਂਦਾ ਕਿ ਉਹ ਪੌੜੀ ਚੜ੍ਹਨ ਵਾਲੇ ਨੂੰ ਕਿਉਂ ਕੁੱਟ ਰਹੇ ਹਨ ...ਤਾਂ ਸ਼ਾਇਦ ਜਵਾਬ ਕੁਝ ਇਸ ਤਰਾਂ ਦਾ ਹੁੰਦਾ:

''ਮੈਨੂੰ ਨਹੀਂ ਪਤਾ - ਇਥੇ ਤਾ ਇੱਦਾਂ ਹੀ ਹੁੰਦਾ ਆ ਰਿਹਾ''


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top