Share on Facebook

Main News Page

ਫਿਰ ਵੀ ਅਕਾਲੀ ਹੋਣ ਦਾ ਮਾਣ...
-: ਹਰਜੀਤ ਸਿੰਘ ਸੱਲ੍ਹਾਂ ਨਿਊਯਾਰਕ

ਅੱਜਕਲ ਝੂਠਾ ਕਰਨ ਐਲਾਣ, ਸਾਨੂੰ ਅਕਾਲੀ ਹੋਣ ਦਾ ਮਾਣ।
ਵੇਚਦੇ ਚਿੱਟਾ ,ਪੀਦੇਂ ਲਾਹਣ, ਬੋਤਲਾਂ ਡੱਬ ਦੇ ਵਿੱਚ ਲੁਕਾਉਣ
ਫਿਰ ਵੀ ਅਕਾਲੀ ਹੋਣ ਦਾ ਮਾਣ...

ਹੱਕ ਪਰਾਇਆ ਰੱਜ ਕੇ ਖਾਣ, ਕਬਜੇ ਧੱਕੇ ਨਾਲ ਕਰਾਉਣ
ਝੂਠੇ ਕੇਸ ਲੋਕਾਂ ਤੇ ਪਾਉਣ, ਸਿਗਰਟਾਂ ਪੀਦੇਂ, ਤੰਬਾਕੂ ਖਾਣ
ਫਿਰ ਵੀ ਅਕਾਲੀ ਹੋਣ ਦਾ ਮਾਣ...

ਬਾਦਲ ਦਲ ਦੇ ਨਵੇਂ ਵਿਧਾਨ, ਬਾਹਰੋਂ ਅਕਾਲੀ ਅੰਦਰੋਂ ਸ਼ੈਤਾਨ
ਟਿੱਕਾ ਬੋਦੀ, ਸੁੰਨਤ ਵੀ ਪਰਵਾਣ, ਸਿਰੋਪੇ ਪਤਿਤਾਂ ਦੇ ਗਲ ਪਾਉਣ
ਫਿਰ ਵੀ ਅਕਾਲੀ ਹੋਣ ਦਾ ਮਾਣ...

ਕਾਲੀ ਪਰਧਾਨ ਬੜੇ ਮਹਾਨ, ਵੱਡੀ ਡਲੀ ਅਫੀਮ ਦੀ ਖਾਣ
ਮਹਿਲ ਰੇਤ ਦੇ ਨਿੱਤ ਬਨਾਉਣ, ਬਿਨ ਕਮਾਨੋ ਤੀਰ ਚਲਾਉਣ
ਫਿਰ ਵੀ ਅਕਾਲੀ ਹੋਣ ਤੇ ਮਾਣ...

ਭੁੱਕੀ ਰਾਜਸਥਾਨ ਤੋਂ ਲਿਆਉਣ, ਨਸ਼ਾ ਬਾਘਿਉਂ ਆਰ ਟਪਾਉਣ
ਲੋਕਾਂ ਦੇ ਪੁੱਤ ਨਸ਼ੇ 'ਤੇ ਲਾਉਣ, ਝੂਠੇ ਪਰਚੇ ਦਰਜ ਕਰਾਉਣ
ਫਿਰ ਵੀ ਅਕਾਲੀ ਹੋਣ ਤੇ ਮਾਣ...

ਨੰਨੀ ਛਾਂ ਕਹਿ ਕੇ ਭਰਮਾਉਣ, ਕਰਦੇ ਨਿੱਤ ਇੱਜਤਾਂ ਦਾ ਘਾਣ
ਲਾਠੀਆ ਔਰਤਾਂ ਉੱਤੇ ਵਰਾਉਣ, ਪਿੱਛੇ ਛੱਡਗੇ ਸਭ ਹੈਵਾਣ
ਫਿਰ ਵੀ ਅਕਾਲੀ ਹੋਣ ਤੇ ਮਾਣ...

ਬੀੜੀਆਂ ਪੀ ਕੇ ਧੂੰਆਂ ਉਡਾਣ, ਚਿੱਟਾ ਵੇਚ ਕੇ ਨੋਟ ਕਮਾਣ
ਰੇਤਾ ਬੱਜਰੀ, ਗੋਲਕ ਖਾਣ, ਰਾਜ ਨਹੀਂ ਸੇਵਾ ,ਨਾਹਰਾ ਲਾਉਣ
ਫਿਰ ਵੀ ਅਕਾਲੀ ਹੋਣ ਤੇ ਮਾਣ...

ਧਰਮ ਠੇਕੇਦਾਰ ਅਖਵਾਉਣ, ਭੂਮੀ ਪੂਜਣ, ਟਿੱਕੇ ਲਾਉਣ
ਪਾਠ ਰਮਾਇਣ ਦੇ ਕਰਾਉਣ, ਕਰਦੇ ਹਵਨ, ਜਗਰਾਤੇ ਜਾਣ
ਫਿਰ ਵੀ ਅਕਾਲੀ ਹੋਣ ਤੇ ਮਾਣ...

"ਹਰਜੀਤ" ਅਕਾਲੀ ਉਹੀ ਜੋ ਅਕਾਲ ਧਿਆਉਣ
ਸਾਬਤ ਸੂਰਤ, ਨਾ ਕੇਸ ਕਟਾਉਣ
ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਨਿਵਾਉਣ
ਚੰਡੀ, ਕਾਲ ਨਾ ਕਦੇ ਮਨਾਉਣ

ਅਕਾਲੀ ਉਹੀ, ਜੋ ਅਕਾਲ ਧਿਆਉਣ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top