Share on Facebook

Main News Page

ਹਿੰਦੂ ਸਿੱਖ ਨਕਲੋ - ਨਕਲੀ
-: ਬਲਰਾਜ ਸਿੰਘ

ਪਿਛਲੇ ਕੁੱਝ ਦਿਨਾਂ ਤੋਂ ਸਿੱਖਾਂ ਦੀ ਹਿੰਦੂਆਂ ਵਲੋਂ ਕੀਤੀ ਅਰਦਾਸ ਦੀ ਨਕਲ ਨੂੰ ਸਿੱਖ ਸਮਾਜ ਵਲੋਂ ਬਹੁਤ ਜੋਰ ਸ਼ੋਰ ਨਾਲ ਭੰਡਿਆ ਜਾ ਰਿਹਾ ਹੈ। ਬਰਗਾੜੀ ਕਾਂਡ ਪਿਛੋਂ ਇੱਕ ਵਾਰ ਫਿਰ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਹਰ ਨਾਨਕ ਨਾਮ ਲੈਵਾ ਨੂੰ ਇਸ ਕਾਰਵਾਈ ਦਾ ਬਹੁਤ ਦੂਖ ਹੈ, ਜੋ ਹੋਣਾ ਵੀ ਚਾਹੀਦਾ ਹੈ। ਧਾਰਮਿਕ ਖੇਤਰ ਵਿੱਚ ਇੱਕ ਧਰਮ ਦੀ ਦੂਸਰੇ ਧਰਮ ਵਲੋਂ ਨਕਲ ਮਾਰਣਾ ਇੱਕ ਬਜਰ ਕੁਰਿਹਤ ਹੈ।

ਜਦੋਂ ਮੈਂ ਆਪਣੇ ਧਰਮ ਅੰਦਰਲੀ ਮਰਿਯਾਦਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਬਹੁਤ ਕੁੱਝ ਨਕਲੀ ਲਗਦਾ ਹੈ। ਪਰ ਸਾਡੀ ਨਕਲ ਨੂੰ ਲੈ ਕੇ ਕਦੇ ਕਿਸੇ ਹਿੰਦੂ ਜਾਂ ਹਿੰਦੂ ਸੰਸਥਾ ਨੇ ਕਦੇ ਵਿਰੋਧ ਨਹੀਂ ਕੀਤਾ ਕਿ ...

  1. ਸਾਡੇ ਮੰਦਰਾਂ ਵਿੱਚ ਬਲਦੀ ਜੋਤ ਦੀ ਤੁਸੀਂ ਨਕਲ ਮਾਰ ਕੇ, ਗੁਰੂ ਗ੍ਰੰਥ ਸਾਹਿਬ ਜੀ ਕੋਲ ਜੋਤ ਕਿਉਂ ਬਾਲ਼ੀ ?
  2. ਸ਼ਿਵਲਿੰਗ ਦੀ ਨਕਲ ਤੇ ਤੁਸੀਂ ਨਿਸ਼ਾਨ ਸਾਹਿਬ ਨੂੰ ਨਹਾਉਣਾ ਕਿਉਂ ਸ਼ੁਰੂ ਕੀਤਾ ?
  3. ਅਸੀਂ ਅਗਨੀ ਦੁਆਲੇ ਫੇਰੇ ਲੈਂਦੇ ਸੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦੁਆਲੇ ਕਿਉਂ ਸ਼ੁਰੂ ਕੀਤੇ ?
  4. ਹਿੰਦੂ ਤਾਂ ਇਕ ਜਨੇਉ ਪਾਉਂਦੇ ਸੀ, ਤੁਸੀਂ ਆਪਣੀ ਗਾਤਰੇ ਕਿਰਪਾਨ ਦਾ ਵੀ ਉਹੀ ਹਾਲ ਕਿਉਂ ਕੀਤਾ ?
  5. ਸਾਡੇ ਜਗਰਾਤੇ ਦੀ ਨਕਲ 'ਤੇ ਤੁਸੀਂ ਰੈਣਸਬਾਈ ਕਰਣ ਲਗ ਪਏ ਹੋ ?
  6. ਅਸੀਂ ਰਮਾਇਣ ਦੇ ਗਿਣਤੀ ਮਿਣਤੀ ਦੇ ਪਾਠ ਕਰਦੇ ਸੀ, ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਗਿਣਤੀ ਮਿਣਤੀ ਦੇ ਪਾਠ ਕਿਉਂ ਕਰਣ ਲਗ ਪਏ ?
  7. ਹਿੰਦੂ ਤੀਰਥਾਂ ਦੇ ਇਸ਼ਨਾਨੀ ਸੀ, ਪਰ ਸਿੱਖ ਤੀਰਥ ਨਹਾਉਣ ਕਿਉਂ ਲਗ ਪਏ ?
  8. ਮਸਿਆ, ਪੁਨਿਆਂ, ਸੰਗਰਾਂਦ ਸਾਡੇ ਮੰਨਣਯੋਗ ਦਿਨ ਸਨ, ਤੁਸੀਂ ਕਿਉਂ ਮਨਾਉਣ ਲਗ ਪਏ ?
  9. ਹਿੰਦੂ ਮਾਸ ਨਹੀਂ ਖਾਂਦੇ, ਸਾਡੇ ਪਿਛੇ ਤੁਸੀਂ ਕਿਉਂ ਛੱਡਤਾ ?
  10. ਅਸੀਂ ਇੱਕ ਮੂਰਤੀ ਪੂਜਾ ਕਰਦੇ ਸੀ, ਪਰ ਤੁਸੀਂ ਗੁਰੂ ਗ੍ਰੰਥ ਸਾਹਿਬ, ਨਿਸ਼ਾਨ ਸਾਹਿਬ, ਜੋੜਾ ਸਾਹਿਬ, ਨਲਕਾ ਸਾਹਿਬ, ਟੋਆਲਟ ਸਾਹਿਬ, ਭੋਰਾ ਸਾਹਿਬ ਆਦਿ ਦੀ ਪੂਜਾ ਸ਼ੁਰੂ ਕਰ ਦਿਤੀ ! ਕਿਉਂ ?
  11. ਜਾਤ ਪਾਤ ਬ੍ਰਾਹਮਣਾਂ ਦੀ ਬਣਾਈ ਹੋਈ ਹੈ, ਤੁਸੀਂ ਸਿੱਖ ਕਿਉਂ ਮੰਨਦੇ ਹੋ ?
  12. ਸ਼ਨੀ ਦੇਵਤਾ ਵੀ ਸਾਡਾ, ਤੁਸੀਂ ਕਿਉ ਪੁਜਦੇ ਹੋ?
  13. ਵਿਸ਼ਕਰਮਾ ਵੀ ਸਾਡਾ, ਤੁਸੀਂ ਉਸਦੇ ਗੁਰਦਵਾਰੇ ਕਿਉਂ ਬਣਾਏ ?
  14. .......

ਹੁਣ ਦੱਸੋ ਕੌਣ ਕਿਸਦੀ ਨਕਲ ਕਰਦਾ ਹੈ ?

ਮੁਸਲਮਾਨ ਲੋਕ ਵੀ ਕਹਿ ਸਕਦੇ ਹਨ ਕਿ ਸਾਡੀ ਪੰਜ ਨਮਾਜ਼ਾਂ ਦੀ ਨਕਲ ਮਾਰ ਕੇ ਸਿੱਖਾਂ ਨੇ ਪੰਜ ਬਾਣੀਆਂ ਦੀ ਮਰਿਯਾਦਾ ਬਣਾਈ ਹੈ ।

ਸਿੱਖੋ, ਹੁਣ ਗਾਹਲ਼ਾਂ ਕੱਢਣ ਦੀ ਬਜਾਏ, ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਕਿ ਅਸੀਂ ਸਿੱਖਾਂ ਵਾਲਾ ਕੋਈ ਕੰਮ ਵੀ ਕਰ ਰਹੇ ਹਾਂ ?

ਰਹਿ ਗਿਆ ਕੋਈ ਫਰਕ ਹਿੰਦੂ ਤੇ ਅਖੌਤੀ ਸਿੱਖਾਂ ਵਿੱਚ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top