ਦਾਸ
ਤੋਂ ਛੋਟੇ ਭਾਈ ਗਿ. ਦਿਲਾਵਰ ਸਿੰਘ (54) ਸਪੁੱਤ੍ਰ ਸ੍ਰ. ਗੁਰਮੇਜ
ਸਿੰਘ ਜੋ ਅੱਜ ਕੱਲ੍ਹ ਰਾਮਾਮੰਡੀ ਨੇੜੇ ਜਲੰਧਰ ਕੈਂਟ ਰਹਿੰਦੇ ਸਨ। ਕੁਝ
ਦਿਨ ਪਹਿਲੇ PGI ਹਸਪਤਾਲ ਚੰਡੀਗੜ ਵਿਖੇ ਡਾਕਟਰਾਂ ਦੀ ਅਣਗਹਿਲੀ ਕਾਰਣ
ਜਿੰਦਗੀ ਮੌਤ ਦੀ ਲੜਾਈ ਵਿੱਚ ਹਾਰ ਗਏ, ਕਿਉਂਕਿ ਡਾਕਟਰ ਹਾਰਟ ਟੈਕ
ਹੋਏ ਤੋਂ ਬਾਅਦ ਵੀ ਦੋ ਦਿਨ ਟੈਸਟ ਹੀ ਕਰੀ ਗਏ, ਕੋਈ ਐਮਰਜੈਂਸੀ ਕੇਅਰ ਨਹੀਂ
ਕੀਤੀ, ਆਖਰ ਦੂਜਾ ਅਟੈਕ ਨਾ ਸਹਾਰਦੇ ਦਮ ਤੋੜ ਗਏ, ਜੋ ਬਜੁਰਗ ਮਾਂ ਬਾਪ ਅਤੇ
ਬੱਚਿਆਂ ਦੀ ਦੇਖਭਾਲ ਕਰਦੇ ਸਨ। ਪਿੱਛੇ ਛੱਡ ਗਏ ਰਣਜੀਤ ਕੌਰ (ਪਤਨੀ)
ਮਨਜੀਤ ਕੌਰ, ਅਮਰਜੀਤ ਕੌਰ ਬੇਟੀਆਂ ਅਤੇ ਬੇਟਾ ਕਾਕਾ ਜਸਪ੍ਰੀਤ ਸਿੰਘ।
ਦਸੰਬਰ 23, 2016 ਨੂੰ ਗਣੇਸ਼ ਨਗਰ ਦੇ ਸਥਾਨਕ ਗੁਰਦੁਆਰੇ ਵਿੱਖੇ ਅੰਤਮ
ਅਰਦਾਸ ਅਤੇ 1-2 ਵਜੇ ਤੱਕ ਕੀਰਤਨ, ਕਥਾ ਵਿਚਾਰਾਂ ਹੋਈਆਂ। ਭਾਰੀ ਗਿਣਤੀ
ਵਿੱਚ ਸਕੇ ਸਬੰਧੀ ਅਤੇ ਦੋਸਤ ਮਿਤਰ ਪਹੁੰਚੇ, ਜਿੰਨ੍ਹਾਂ ਵਿੱਚ
ਕੈਲੇਫੋਰਨੀਆਂ ਤੋਂ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਦੇ ਪ੍ਰਚਾਰਕ ਭਾਈ
ਚਮਕੌਰ ਸਿੰਘ ਫਰਿਜਨੋ, ਪੰਥਕ ਵਿਦਵਾਨ ਗਿ. ਦਲੇਰ ਸਿੰਘ ਜੋਸ਼ ਲੁਧਿਆਣਾ ਅਤੇ
ਭਾਈ ਸਾਹਿਬ ਸਿੰਘ ਕਵਿਸ਼ਰ ਉੱਤਰ ਪ੍ਰਦੇਸ਼ ਜੀਆਂ ਨੇ ਦੁੱਖਦਾਈ ਮੌਤ ਅਤੇ
ਵਿਛੋੜੇ ਤੇ ਬ੍ਰਾਹਮਣੀ ਕਰਮਕਾਂਡਾਂ ਵਿਰੁੱਧ, ਗੁਰਮਤਿ ਧਾਰਨ ਕਰਨ ਅਤੇ
ਵਾਪਰੇ ਭਾਣੇ ਬਾਰੇ ਕਥਾ ਵਿਚਾਰਾਂ ਕੀਤੀਆਂ।
ਅੰਤਮ ਅਰਦਾਸ ਤੋਂ ਬਾਅਦ ਦਾਸ ਦੇ ਸਮੂੰਹ ਪ੍ਰਵਾਰਾਂ ਅਤੇ ਗੁਰਦੁਆਰਾ
ਪ੍ਰਬੰਧਕ ਕਮੇਟੀ ਨੇ ਭਰੇ ਦਿਵਾਨ ਵਿੱਚ ਸ਼ਰਧਾਂਜਲੀ ਭੇਟ ਕਰਦੇ ਹੋਏ, ਦਾਸ
ਦੇ ਸੁਝਾਅ ਨੂੰ ਮੰਨਦਿਆਂ ਮਰਹੂਮ ਭਾਈ ਦਿਲਾਵਰ ਸਿੰਘ ਜੀ ਦੀ ਸਦੀਵੀ ਯਾਦ
ਲਈ, ਗੁਰਮਤਿ ਲਾਇਬ੍ਰੇਰੀ ਖੋਲ੍ਹਣ ਦਾ ਐਲਾਨ, ਜੈਕਾਰਾ ਬੁਲਾ ਕੇ ਕੀਤਾ।
ਸਸਕਾਰ ਤੋਂ ਲੈ ਕੇ ਅੰਤਮ ਅਰਦਾਸ ਤੱਕ ਸਾਰੀਆਂ ਰਸਮਾਂ ਗੁਰਮਤਿ
ਅਨੁਸਾਰ ਨਿਭਾਈਆਂ, ਹਰਦੁਆਰ ਤੇ ਕੀਰਤਪੁਰ ਵਾਲੇ ਬਾਹਮਣਵਾਦ ਨੂੰ ਛੱਡ ਕੇ,
ਅਸਤੀਆਂ ਵਗਦੇ ਪਾਣੀ ਵਿੱਚ ਪ੍ਰਵਾਹ ਕੀਤੀਆਂ ਗਈਆਂ।
ਦਾਸ ਸਮੇਤ ਅਸਹਿ ਸਦਮੇ ਤੋਂ ਪੀੜਤ ਪ੍ਰਵਾਰ ਲਈ ਸਾਰੇ ਦੋਸਤ, ਮਿਤਰ,
ਗੁਰਮੁੱਖ, ਸਬੰਧੀ ਅਤੇ ਪਾਠਕ ਜਨ ਅਰਦਾਸ ਕਰਿਓ ਕਰਤਾਰ ਭਾਣਾ ਮੰਨਣ, ਪਿੱਛੇ
ਪ੍ਰਵਾਰ ਦੀ ਦੇਖ ਭਾਲ ਕਰਨ ਅਤੇ ਤੱਤ ਗੁਰਮਤਿ ਦਾ ਪ੍ਰਚਾਰ ਦ੍ਰਿੜਤਾ ਨਾਲ
ਕਰਦੇ ਰਹਿਣ ਦਾ ਬਲ ਬਖਸ਼ਣ। ਦਾਸ ਪ੍ਰਵਾਰ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ
ਗਨੇਸ਼ ਨਗਰ (ਰਾਮਾਮੰਡੀ) ਦਾ ਧੰਨਵਾਦੀ ਹੈ ਜਿਨ੍ਹਾਂ ਨੇ ਸਾਰੀਆਂ ਅੰਤਮ ਰਸਮਾਂ
ਪ੍ਰਵਾਰ ਨਾਲ ਮਿਲ ਕੇ ਨਿਭਾਈਆਂ।
ਆਪ ਦਾਸ (5104325827-USA) ਅਤੇ ਵਡੇਰੀ ਉੱਮਰ ਦੇ
ਬਜੁੱਰਗ ਪਿਤਾ ਸ੍ਰ. ਗੁਰਮੇਜ ਸਿੰਘ ਨਾਲ (98552-93450-ਪੰਜਾਬ) ਫੋਨ
ਨੰਬਰਾਂ ਤੇ ਦੁੱਖ ਸੁੱਖ ਸਾਂਝਾ ਕਰ ਸਕਦੇ ਹੋ।