Share on Facebook

Main News Page

ਸਫਲ ਵਕਤਾ ਭਾਵ ਪ੍ਰਚਾਰਕ ਕੈਸਾ ਹੋਵੇ ?
-: ਅਵਤਾਰ ਸਿੰਘ ਮਿਸ਼ਨਰੀ 510 432 5827

ਵਕਤਾ ਸੰਸਕ੍ਰਿਤ ਦਾ ਸ਼ਬਦ, ਅਰਥ-ਬਕਤਾ, ਬੋਲਣ ਵਾਲਾ, ਕਹਿਣ ਵਾਲਾ, ਕਥਨ ਵਾਲਾ, ਕਥਾਕਾਰ, ਪ੍ਰਚਾਰਕ ਅਤੇ ਉਪਦੇਸ਼ਕ ਆਦਿਕ ਹਨ। ਗੁਰੂ ਗ੍ਰੰਥ ਅਨੁਸਾਰ- ਬਿਨ ਜਿਹਵਾ ਕਹਾ ਕੋ ਬਕਤਾ॥ (੧੧੪੦) ਗਿਆਨੀ ਅਤੇ ਬਕਤਾ ਕੌਣ ਹੈ?-ਕਉਣੁ ਸੁ ਗਿਆਨੀ ਕਉਣੁ ਸੁ ਬਕਤਾ॥? ਉੱਤਰ ਹੈ- ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥(੧੩੧) ਭਾਵ: ਗਿਆਨੀ ਪ੍ਰਮਾਤਮਾ ਨਾਲ ਡੂੰਘੀ ਸਾਂਝ ਅਤੇ ਗੁਰਮੁਖਿ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ। ਸ਼ਬਦਾਂ ਰਾਹੀਂ ਉਪਦੇਸ਼ ਕਰਨ ਵਾਲਾ- ਬਕਤੈ ਬਕਿ ਸਬਦੁ ਸੁਨਾਇਆ॥ ਸੁਨਤੈ ਸੁਨਿ ਮੰਨ ਬਸਾਇਆ॥(੯੭੨) 

ਮਹਾਨ ਕੋਸ਼ ਅਤੇ ਗੁਰਮਤਿ ਅਨੁਸਾਰ ਵਕਤਾ ਦੇ ਗੁਣ :

੧. ਰਸਦਾਇਕ ਭਾਵ ਮਿੱਠੀ ਬਾਣੀ ਵਾਲਾ
੨. ਕਾਵਯ ਦਾ ਗਿਆਤਾ ਭਾਵ ਛੰਦਾਂ ਸ਼ਲੋਕਾਂ ਆਦਿ ਦੀ ਲੈਅ ਮਿਣਤੀ ਮਾਪ ਜਾਨਣ ਵਾਲਾ
੩. ਸਰੋਤਿਆਂ ਦੀ ਰੁਚੀ ਅਨੁਸਾਰ ਅਰਥ ਦਾ ਵਿਸਥਾਰ ਅਤੇ ਸੰਖੇਪ ਕਰਨ ਵਾਲਾ
੪. ਸਤਵਾਦੀ-ਸੱਚ ਬੋਲਣ ਵਾਲਾ
੫. ਦਲੀਲ ਨਾਲ ਖੰਡਨ ਮੰਡਨ ਵਿੱਚ ਚਤੁਰ
੬. ਪ੍ਰਸ਼ੰਗ ਅਨੁਸਾਰ ਪ੍ਰਮਾਣ ਦੇਣ ਵਾਲਾ
੭. ਅਨੇਕ ਮੱਤਾਂ ਦਾ ਜਾਣੂੰ
੮. ਧੀਰਜਵਾਨ (ਤਲਖੀ ਵਿੱਚ ਨਾਂ ਆਉਣ ਵਾਲਾ)
੯. ਚੰਚਲਤਾ ਰਹਿਤ
੧੦. ਸ਼ਰੋਤਾ ਦੀ ਬੁੱਧਿ ਆਨੁਸਾਰ ਉਸ ਦੀ ਸਮਝ ਵਿੱਚ ਅਰਥ ਵਸਾਉਣ ਵਾਲਾ
੧੧. ਹੰਕਾਰ ਰਹਿਤ (ਵਿਦਵਤਾ ਦਾ ਘਮੰਡ ਨਾਂ ਕਰਨ ਵਾਲਾ)
੧੨. ਸੰਤੋਖੀ
੧੩. ਧਰਮੀ (ਫਰਜਾਂ ਦੀ ਪਾਲਣਾਂ ਕਰਨ ਵਾਲਾ)
੧੪. ਹੋਰਨਾਂ ਨੂੰ ਸੁਣਾਏ ਉਪਦੇਸ਼ ਤੇ ਅਮਲ ਕਰਨ ਵਾਲਾ
੧੫. ਜਾਤ-ਪਾਤ ਛੂਆ-ਛਾਤ ਅਤੇ ਪਾਰਟੀ-ਧੜੇਬੰਦੀ ਤੋਂ ਉੱਪਰ ਉੱਠ ਕੇ ਪ੍ਰਚਾਰ ਕਰਨ ਵਾਲਾ
੧੬. ਸਰਬੱਤ ਦਾ ਭਲਾ ਮੰਗਣ ਵਾਲਾ
੧੭. ਪਰਉਪਕਾਰੀ
੧੮. ਵੰਡ ਕੇ ਛੱਕਣ ਵਾਲਾ
੧੯. ਕਾਦਰ ਦੀ ਕੁਦਰਤ ਅਤੇ ਮਨੁੱਖਤਾ ਨਾਲ ਪਿਆਰ ਕਰਨ ਵਾਲਾ  
੨੦. ਦੇਸ਼ ਕਾਲ ਦੀਆਂ ਹੱਦ ਬੰਦੀਆਂ ਤੋਂ ਉੱਪਰ ਉੱਠ ਕੇ ਪ੍ਰਚਾਰ ਕਰਨ ਵਾਲਾ ਆਦਿਕ ਸਫਲ ਵਕਤਾ ਦੇ ਗੁਣ ਹਨ।

ਉਪ੍ਰੋਕਤ ਗੁਣਾਂ ਆਦਿ ਦੇ ਧਾਰਨੀ ਨੂੰ ਪ੍ਰਚਾਰਕ ਵਕਤਾ ਕਿਹਾ ਜਾ ਸਕਦਾ ਹੈ।

ਅਜਿਹੇ ਵਕਤੇ ਸੱਚ ਦਾ ਪ੍ਰਚਾਰ ਕਰਕੇ ਦੁਨੀਆਂ ਵਿੱਚ ਮਾਨ ਪ੍ਰਾਪਤ ਕਰਦੇ ਹਨ। ਅੱਜ ਅਜਿਹੇ ਪ੍ਰਚਾਰਕ ਵਕਤਿਆਂ ਦੀ ਸੰਸਾਰ ਵਿੱਚ ਅਤਿਅੰਤ ਲੋੜ ਹੈ। ਦੂਜੇ ਪਾਸੇ ਕਬੀਰ ਸਾਹਿਬ ਫੁਰਮਾਂਦੇ ਹਨ ਕਿ ਜੋ ਪ੍ਰਚਾਰਕ ਦੂਜਿਆਂ ਨੂੰ ਮੱਤਾਂ ਦਿੰਦੇ, ਆਪ ਉਸ ਤੇ ਅਮਲ ਨਹੀਂ ਕਰਦੇ, ਉਹ ਹੋਰਨਾਂ ਦੀ ਰਾਸ ਪੂੰਜੀ ਦੀ ਤਾਂ ਰਾਖੀ ਕਰਨ ਦਾ ਦਾਹਵਾ ਕਰਦੇ ਪਰ ਆਪਣੇ ਗੁਣਾਂ ਰੂਪੀ ਖੇਤ ਨੂੰ ਖਾ ਭਾਵ ਗਵਾ ਲੈਂਦੇ ਹਨ-ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰ ਹੈ ਰੇਤੁ॥ ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥੯੮॥ (੧੩੬੯) 

ਵਕਤਾ-ਪ੍ਰਚਾਰਕ ਸੱਚ ਉਪਦੇਸ਼ ਨੂੰ ਗੋਲ ਮੋਲ ਕਰਨ ਵਾਲਾ ਵੀ ਨਹੀਂ ਹੋਣਾ ਚਾਹੀਦਾ ਸਗੋਂ ਦ੍ਰਿੜਤਾ ਨਾਲ ਪ੍ਰਚਾਰਨ ਵਾਲਾ ਹੋਵੇ, ਪਰ ਵੇਖਣ ਵਿੱਚ ਆਉਂਦਾ ਹੈ ਕਿ ਅੱਜ ਕੱਲ ਬਹੁਤੇ ਬਕਤੇ ਪ੍ਰਚਾਰਕ ਮਾਇਆ ਖਾਤਰ ਜਥਾਰਥ ਦੇ ਉੱਲਟ ਜੀ ਹਜ਼ੂਰੀ ਕਰਕੇ. ਮਿਥਿਹਾਸਕ ਪ੍ਰਚਾਰ ਜਿਆਦਾ ਕਰਦੇ ਹਨ। ਸੋ, ਪ੍ਰਚਾਰਕਾਂ ਨੂੰ ਚੰਗੇ ਵਕਤੇ ਬਣਨ ਦੀ ਕਲਾ ਵਿਦਿਆਲੇ, ਸਕੂਲਾਂ, ਕਾਲਜਾਂ, ਚੰਗੇ ਉਸਤਾਦਾਂ ਆਦਿ ਤੋਂ ਸਿੱਖਣੀ ਤੇ ਕਮਾਉਣੀ ਚਾਹੀਦੀ, ਨਾ ਕਿ ਦੇਖਾ ਦੇਖੀ ਵਕਤੇ ਬਣਨਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top