Share on Facebook

Main News Page

ਮਾਤਾ ਗੁਜਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ "ਸਰਾਪ" ਦਿੱਤਾ... ਗੁਜਰੀ ਉੱਜੜੀ !!!
-: ਪਖੰਡੀ ਸਾਧ ਸਤਨਾਮ ਨੀਲਧਾਰੀ ਪੀਪਲੀ ਵਾਲਾ

ਇਸ ਵੀਡੀਓ / ਆਡੀਓ ਨੂੰ ਸੁਣੋ, ਤੇ ਦੇਖੋ ਕਿਵੇਂ ਇਹ ਪਖੰਡੀ ਸਾਧ ਸਤਨਾਮ ਨੀਲਧਾਰੀ ਪੀਪਲੀ ਵਾਲਾ ਸਿੱਖ ਇਤਿਹਾਸ ਨੂੰ ਮਲੀਯਾਮੇਟ ਕਰ ਰਿਹਾ ਹੈ।

ਕਹਿੰਦਾ ਕਿ ਗੁਰੂ ਗੋਬਿੰਦ ਸਾਹਿਬ ਨੇ ਕਿਹਾ ਕਿ ਮੈਂ ਵੱਢਾ ਛੋਟਾ ਰਹਿਣ ਨਹੀਂ ਦੇਣਾ, ਸਭ ਨੂੰ ਇੱਕੋ ਜਿਹਾ ਕਰ ਦੇਣਾ... ਇਹ ਮਹਾਰਾਜ ਜੀ ਦੇ ਬੋਲ ਨੇ ਕਿਲੇ ਵਾਲਿਆਂ ਦੇ (ਹਰਨਾਮ ਸਿੰਘ ਕਿੱਲੇ ਵਾਲਾ, ਨੀਲਧਾਰੀਆਂ ਦਾ ਪਹਿਲਾ ਸਾਧ, ਜੋ ਹੁਣ ਮਰ ਗਿਆ ਹੈ, ਤੇ ਉਸਦੀ ਲਾਸ਼ ਦੱਬ ਦਿੱਤੀ ਸੀ, ਤੇ ਉਸਦੀ ਸਮਾਧ ਦੇ ਉੱਤੇ ਕਿੰਨਾਂ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਰਿਹਾ, ਜੋ ਕਾਫੀ ਚਿਰ ਬਾਅਦ ਥੱਲਿਓਂ ਕਢਿਆ ਗਿਆ)

ਕਹਿੰਦਾ ਕਿੱਲੇ ਵਾਲਿਆਂ ਨੇ ਕਿਹਾ ਸੀ ਕਿ ਖ਼ਾਲਸੇ ਦਾ ਰਾਜ ਹੋਵੇਗਾ ਗੁਰੂ ਨਾਨਕ ਸਾਹਿਬ ਤੋਂ 700 ਸਾਲ ਬਾਅਦ, ਹਾਲੇ ਸਾਡੇ ਪੰਜ ਸੌ ਸਾਲ ਹੋਇਆ ਹੈ। ਫਿਰ ਪੂਰਣ ਤੌਰ 'ਤੇ ਰਾਜ ਹੋਵੇਗਾ। ਮਾਇਆ ਜਦੋਂ ਸਤਲੁਜ 'ਚ ਸੁੱਟੀ ਤਾਂ ਕਿਹਾ ਕਿ ਇਹ ਪੂਜਾ ਦਾ ਧਨ ਹੈ, ਇਹ ਖਾਉਗੇ ਤਾਂ ਮੱਤ ਮਲੀਨ ਜੋ ਜਾਏਗੀ, ਇਹ ਵੱਢੀਆਂ ਲੈ ਲੈ ਕੇ ਲੋਕਾਂ ਨੇ ਤੁਹਾਨੂੰ ਮੱਥਾ ਟੇਕਿਆ ਹੈ, ਇਹ ਪਾਪਾਂ ਦੀ ਕਮਾਈ ਕਰਕੇ ਤੁਹਾਨੂੰ ਧਨ ਦਿੱਤਾ ਹੈ, ਇਹ ਸ਼ੁੱਧ ਕਰਕੇ ਤੁਹਾਨੂੰ ਵਾਪਸ ਦੇਵਾਂਗੇ, ਇਹ ਤੁਹਾਨੂਂ ਹੀ ਦੇਣਾ ਹੈ, ਕਿਤੇ ਲਿਜਾਂਦੇ ਨਹੀਂ, ਮੇਂ ਆਪਣੇ ਪੁੱਤਾਂ ਨੂੰ ਜ਼ਹਿਰ ਨਹੀਂ ਦੇ ਸਕਦਾ।

ਮਾਤਾ ਗੁਜਰੀ ਜੀ ਜਿਦੇ ਪੈ ਗਏ ਸਨ, ਮਹਾਰਾਜ ਕਹਿੰਦੇ ਸਾਰਾ ਧਨ ਸੁੱਟ ਦਿਓ, ਮਾਤਾ ਗੁਜਰੀ ਨੇ ਨਹੀਂ ਸੀ ਸਾਰਾ ਸੁਟਿੱਆ... ਤੁਹਾਨੂੰ ਪਤਾ ਗੰਗੂ ਲੈ ਗਿਆ ਸੀ ਧਨ ਕਰਕੇ, ਮਾਤਾ ਗੁਜਰੀ ਨੇ ਨਹੀਂ ਸੀ ਬਚਨ ਮੰਨਿਆ, ਮਾਇਆ ਰੱਖ ਲਈ ਸੀ, ਤਾਂ ਇਹ ਨੁਕਸਾਨ ਹੋਇਆ... ਮਹਾਰਾਜ ਕੋਲੋਂ ਬੋਲ ਵੀ ਹੋ ਗਿਆ ਸੀ... "ਗੁਜਰੀ.. ਉੱਜੜੀ !!" ਇਹ ਬੋਲ ਹੋ ਗਿਆ ਸੀ ਦਸਵੇਂ ਪਾਤਸ਼ਾਹ ਕੋਲੋਂ, ਆਪਣੀ ਮਾਂ ਨੂੰ ਹੀ ਸ਼ਰਾਪ ਦੇ ਦਿੱਤਾ ਸੀ...

ਕਈ ਕਹਿੰਦੇ ਕਿ ਮਹਾਰਾਜ ਸਰਾਪ ਨਹੀਂ ਦਿੰਦੇ, ਕਦੀ ਇਤਹਾਸ ਪੜੋ, ਹੁਣ ਇਤਹਾਸ ਹੀ ਬਦਲੀ ਜਾਂਦੇ ਨੇ, ਸਿੱਖਾਂ ਨੂੰ ਸਰਾਪ ਦਿੱਤੇ... ਜਿਸ ਆਖਿਆ ਨਾ ਕਿ ਗੁਰੂ ਗੋਬਿੰਦ ਸਿੰਘ ਉਜੱੜ ਕੇ ਆ ਗਿਆ, ਤੁਹਾਨੂੰ ਉਜਾੜਨ ਆ ਗਿਆ ਜੇ, ਮਹਾਰਾਜ ਕਿਹਾ ਉਹ ਵੀ ਉੱਜੜੇ, ਜਿਨਾਂ ਦਰਵਾਜੇ ਬੰਦ ਕੀਤੇ, ਉਨ੍ਹਾਂ ਦੇ ਵੀ ਦਰਵਾਜੇ ਬੰਦ ਹੋ ਗਏ।

ਮਹਾਰਾਜ ਨੇ ਕਿਹਾ ਸੀ ਕਿ ਇਹ ਧਨ ਦੌਲਤ ਵਰਤਣ ਵਾਸਤੇ ਹੈ, ਰੱਖਣ ਵਾਸਤੇ ਨਹੀਂ।...


ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼

ਇਹ ਹੈ ਉਸ ਨੀਲਧਾਰੀ ਪਖੰਡੀ ਸਾਧ ਸਤਨਾਮ ਪੀਪਲੀ ਵਾਲੇ ਦੀ ਬਕਵਾਸਹੈ ਕੋਈ ਦੀਨ ਈਮਾਨ ਇਸ ਤਰ੍ਹਾਂ ਦੇ ਲੋਕਾਂ ਦਾ, ਜਿਹੜੀ ਥਾਲੀ 'ਚ ਖਾਂਦੇ ਨੇ, ਉਸੇ 'ਚ ਛੇਕ ਕਰੀ ਜਾਂਦੇ ਨੇ।

ਇਸਦੀ ਬਕਵਾਸ ਦਾ ਤਾਂ ਇਹੀ ਮਤਲਬ ਹੋਇਆ ਕਿ ਗੁਰੂ ਸਾਹਿਬ ਦੀ ਮਾਤਾ... ਲਾਲਚੀ ਸੀ, ਤੇ ਉਨ੍ਹਾਂ ਕਰਕੇ ਹੀ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ। ਇਸ ਵਿੱਚ ਗੰਗੂ ਬ੍ਰਾਹਮਣ ਦਾ ਕੋਈ ਦੋਸ਼ ਨਹੀਂ, ਵਜ਼ੀਰ ਖਾਂ ਦਾ ਕੋਈ ਦੋਸ਼ ਨਹੀਂ... ਦੋਸ਼ ਹੈ ਤਾਂ ਮਾਤਾ ਗੁਜਰੀ ਦਾ.... ਕਰ ਦਿੱਤਾ ਨਾ ਸਤਿਆਨਾਸ ਇਤਹਾਸ ਦਾ, ਬ੍ਰਾਹਮਣ ਨੂੰ ਬਚਾ ਲਿਆ ਇਸ ਕਲੰਕ ਤੋਂ।

ਤੇ ਇਹ ਕਹਿੰਦੇ ਨੇ ਇਹ ਹੈ ਸਿੱਖੀ ਦਾ ਪ੍ਰਚਾਰ। ਇਸ ਪਖੰਡੀ ਸਾਧ ਪਿਛੱਲੇ ਕੁੱਝ ਸਾਲਾਂ ਤੋਂ ਹੀ "ਪਾਹੁਲ" ਛੱਕ ਕੇ ਆਪਣੀ ਨੀਲਧਾਰੀ ਦੁਕਾਨ ਬਚਾਈ ਹੈ...
ਆਪਣੀ ਘੱਟ ਰਹੀ ਦੁਕਾਨਦਾਰੀ ਨੂੰ ਚਲਦੀ ਰੱਖਣ ਲਈ ਹੀ ਅੰਮ੍ਰਿਤ ਛਕਿਆ ਸੀ (ਸਿਰਫ ਦਿਖਾਵੇ ਲਈ),  ਉਹ ਵੀ ਆਪਣੇ ਯਾਰ ਪੱਪੂ ਗੁਰਬਚਨ, ਪੱਪੂ ਇਕਬਾਲ ਪਟਨੇ ਵਾਲੇ ਦੀ ਘਨੇੜੀ ਚੱੜ ਕੇ... ਪਰ ਆਪਣੇ ਕਿੱਲੇ ਵਾਲੇ ਸਾਧ ਦਾ ਦਿੱਤਾ ਹੋਇਆ ਕਮਰਕੱਸਾ ਨਹੀਂ ਛਡਿਆ।   

ਕਦੀ ਇਸਨੂੰ "ਰਾਜਾ ਜੋਗੀ", ਕਦੀ "ਸ਼ਾਨ-ਏ-ਖ਼ਾਲਸਾ" ਦਾ ਖਿਤਾਬ ਦਿੱਤਾ ਜਾਂਦਾ ਹੈ, ਤੇ ਇਸ ਤਰ੍ਹਾਂ ਸ਼ਾਨ ਵਧਾ ਰਿਹਾ ਹੈ ਇਹ ਖ਼ਾਲਸਦੇ ਦੀ !!!

ਇਹ ਮਾਇਆ ਦੀ ਗੱਲ ਕਰਦਾ ਕਿ "ਧਨ ਦੌਲਤ ਵਰਤਣ ਵਾਸਤੇ ਹੈ, ਰੱਖਣ ਵਾਸਤੇ ਨਹੀਂ... ਤੇ ਫਿਰ ਇਸਦੇ ਆਪਣੇ ਆਲੀਸ਼ਾਨ ਮਹਿਲ ਕਿਵੇਂ ਹਨ ਬੈਂਗਕਾਕ ਵਿੱਚ, ਕੀ ਉਹ ਦਨ ਦੌਲਤ ਨਾਲ ਨਹੀਂ ਬਣਾਏ, ਕੀ ਉਹ ਲੋਕਾਂ ਵਾਸਤੇ ਧਰਮਸ਼ਾਲਾ ਬਣਾਈ ਹੈ?

ਇਸ ਤਰ੍ਹਾਂ ਲੋਕਾਂ ਨੇ ਸਿੱਖੀ ਲਿਬਾਸ ਓੜ ਕੇ ਸਿੱਖੀ ਦਾ ਹੀ ਘਾਣ ਕੀਤਾ ਹੈ। ਲੱਖ ਲਾਹਨਤ ਹੈ ਇਹੋ ਜਿਹਿਆਂ 'ਤੇ, ਇਸਦੇ ਮਗਰ ਚੱਲਣ ਵਾਲਿਆਂ 'ਤੇ, ਤੇ ਇਸਦਾ ਸਾਥ ਦੇਣ ਵਾਲੇ ਪੱਪੂਆਂ 'ਤੇ, ਰਾਗੀਆਂ 'ਤੇ ਜਿਹੜੇ ਇਸਦੇ ਬੁਲਾਵੇ 'ਤੇ ਭੱਜੇ ਭੱਜੇ ਜਾਂਦੇ ਹਨ ਬੈਂਗਕਾਕ ।

ਨੀਲਧਾਰੀ ਪਖੰਡੀ ਸਾਧ ਸਤਨਾਮ ਪੀਪਲੀ ਵਾਲੇ ਦਾ ਆਲੀਸ਼ਾਨ ਮਹਿਲ ਬੈਂਗਕਾਕ ਵਿੱਚ

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top