Share on Facebook

Main News Page

ਸੰਗਤ ਵੱਲੋਂ ਨਕਾਰੇ ਹੋਏ ਹਨ ਤਖ਼ਤਾਂ 'ਤੇ ਬੈਠੇ ਜਥੇਦਾਰ
-: ਗਿਆਨੀ ਕੇਵਲ ਸਿੰਘ

- ਗੁਰਬਾਣੀ ਸੰਥਿਆ ਦੀ ਚਲਦੀ ਸਤਰ ਨੂੰ ਬੰਦ ਕਰਨਾ ਪ੍ਰਚਾਰ ਪ੍ਰਸਾਰ ਨੂੰ ਚੁਣੌਤੀ : ਪੰਥਕ ਤਾਲਮੇਲ ਸੰਗਠਨ

ਦੇਸ਼ ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਤੇ ਸ਼ਖਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਟੀ.ਵੀ. ਉੱਪਰ ਰੋਜ਼ਾਨਾ ਗੁਰਬਾਣੀ ਸੰਥਿਆ ਦਿੰਦੀ ਸਤਰ ਬੰਦ ਕਰਨ ਦੀ ਸਖਤ ਨਿਖੇਧੀ ਕੀਤੀ ਹੈ।

ਉਹਨਾਂ ਕਿਹਾ ਕਿ ਤਖਤਾਂ ਨਾਲ ਚੰਬੜੇ ਜਥੇਦਾਰ ਸੰਗਤਾਂ ਵਲੋਂ ਨਕਾਰੇ ਹੋਏ ਹਨ ਅਤੇ ਉਹਨਾਂ ਨੂੰ ਕੋਈ ਆਦੇਸ਼ ਦੇਣ ਦਾ ਅਧਿਕਾਰ ਨਹੀਂ ਹੈ। ਕੌਮੀ ਰਾਏ ਤੋਂ ਵਾਂਝੇ ਕਾਰਨਾਮੇ ਨਾ ਤਾਂ ਕੋਈ ਅਰਥ ਰੱਖਦੇ ਹਨ ਅਤੇ ਨਾ ਹੀ ਉਹਨਾਂ ਦੀ ਕੋਈ ਮਹੱਤਤਾ ਹੁੰਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਹੇਠ ਤਾਜ਼ੇ ਆਦੇਸ਼ ਰਾਹੀਂ ਟੀ.ਵੀ. ਉੱਪਰ ਚੱਲਦੇ ਰੋਜ਼ਾਨਾ ਸਹਿਜ ਪਾਠ ਦੌਰਾਨ ਚੱਲਦੀ ਸੰਥਿਆ ਸਤਰ ਨੂੰ ਬੰਦ ਕਰਵਾਉਣਾ ਸਿੱਧੀ ਪ੍ਰਚਾਰ ਪ੍ਰਸਾਰ ਨੂੰ ਚੁਣੌਤੀ ਹੈ। ਇਸ ਨਾਲ ਦੁਨੀਆਂ ਭਰ ਦੇ ਸ਼ਰਧਾਲੂਆਂ ਦੇ ਮਨ ਨੂੰ ਠੇਸ ਪੁੱਜੀ ਹੈ। ਕਿਉਂਕਿ ਇਸ ਸਮੇਂ ਪਰਿਵਾਰ ਆਪਣੇ ਘਰਾਂ ਵਿਚ ਇਕੱਠਿਆਂ ਬੈਠ ਕੇ ਗੁਰਬਾਣੀ ਨੂੰ ਸ਼ੁੱਧ ਪੜ੍ਹਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਅਤੇ ਆਤਮਿਕ ਰਸ ਮਾਣਦੇ ਹਨ। ਸਿਖਲਾਈ ਦੇਣ ਵਾਲੇ ਵਿਦਿਆਲੇ ਟਕਸਾਲਾਂ ਜਾਂ ਕਾਲਜ ਗੁਰਬਾਣੀ ਸਿਖਾਉਂਦਿਆਂ ਵਿਸ਼ਰਾਮ ਦਿਵਾਉਂਦੇ ਹਨ ਅਤੇ ਨਾਸਕੀ ਅਵਾਜ਼ਾਂ ਲਈ ਨੁਕਤੇ ਸਮਝਾਉਂਦੇ ਹਨ। ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਗੁਰਬਾਣੀ ਦੇ ਵਜੂਦ ਨਾਲ ਕੋਈ ਛੇੜ ਛਾੜ ਹੋ ਰਹੀ ਹੈ। ਬਲਕਿ ਗੁਰਬਾਣੀ ਦੇ ਅਰਥ ਭਾਵ ਸਮਝਣ ਵਿਚ ਮੱਦਦ ਮਿਲਦੀ ਹੈ। ਇਸੇ ਤਰ੍ਹਾਂ ਜਦੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦੌਰਾਨ ਪੰਕਤੀ ਚੱਲ ਰਹੀ ਹੁੰਦੀ ਹੈ ਤਾਂ ਆਮ ਜਗਿਆਸੂ ਅੰਦਰ ਵੀ ਅਨੰਦ ਬਣਦਾ ਹੈ।

ਅੱਜ ਸੰਸਾਰ ਭਰ ਵਿਚ ਜਦੋਂ ਦੁਨਿਆਵੀ ਪੜ੍ਹਾਈ ਵਾਸਤੇ ਸਾਖਰਤਾ ਮੁਹਿੰਮਾਂ ਚੱਲ ਰਹੀਆਂ ਹਨ ਉਸ ਦੌਰਾਨ ਅਜਿਹੇ ਆਦੇਸ਼ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਤੁਲ ਹਨ। ਜਿਸ ਨੂੰ ਸਿੱਖ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ ਬਲਕਿ ਅਜਿਹੇ ਆਦੇਸ਼ਾਂ ਨੂੰ ਅਰਥਹੀਣ ਕਰ ਕੇ ਰੱਖ ਦੇਣਗੀਆਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top