Share on Facebook

Main News Page

ਯਾਦ ਰੱਖੋ, ਪਰਛਾਈ ਦਾ ਅਪਣਾ ਕੋਈ ਵਜੂਦ ਨਹੀਂ ਹੋਂਦਾ
-:
ਪ੍ਰੋ. ਦਰਸ਼ਨ ਸਿੰਘ ਖਾਲਸਾ  06 Dec 2016

ਕਿਸੁ ਪਹਿ ਖੋਲ੍‍ਉ ਗੰਠੜੀ ਦੂਖੀ ਭਰਿ ਆਇਆ ॥

ਗੁਰੂ ਪੰਥ ਗੁਰੂ ਦੀ ਵੀਚਾਰਧਾਰਾ {ਰਸਤਾ} ਹਮੇਸ਼ਾਂ ਅਮਰ ਹੈ - ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ॥

ਪੰਥ ਪ੍ਰਵਾਣਤ ਰਹਿਤ ਮਰੀਯਾਦਾ ਸਿਖ ਦੀ ਜੀਵਨ ਜਾਚ ਹੈ - ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥
---------------------------------------------------------------
ਗੁਰੂ ਵੀਚਾਰ ਰੂਪ ਪੰਥ ਤੋਂ ਬੇਮੁਖ ਹੋਕੇ, ਮਨੁਖੀ ਪੰਥ ਸਿਰਜਨ ਵਾਲੇ - ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ

ਗੁਰੂਬਾਣੀ ਰਹਿਤ ਛੱਡ ਕੇ, ਮਨੁੱਖੀ ਮਰਿਯਾਦਾ ਦੇ ਗ਼ੁਲਾਮ - ਸਤਿਗੁਰ ਸਾਹਿਬੁ ਛਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ।  ਭਾ.ਗੁ.

ਦੁਨੀਆਂ ਦੇ ਲੋਕੋ ਅੱਜ ਦੇਖੋ ਸਾਡਾ ਹਾਲ, ਸਿੱਖ ਇਕ ਵੱਖਰੀ ਕੌਮ ਹੈ, ਹਮ ਹਿੰਦੂ ਨਹੀਂ, ਕਹਿਣ ਵਾਲੇ ਰੋਜ਼ ਗੁਰੂ ਦੇ ਸਾਹਮਣੇ ਅਰਦਾਸ ਵਿਚ ਗੁਰਦੁਵਾਰਿਆਂ ਦੀ ਸੇਵਾ ਸੰਭਾਲ ਖਾਲਸਾ ਜੀਂ ਨੂੰ ਬਖਸ਼ੋ ਕਹਿਣ ਵਾਲੇ ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ਅਨੁਸਾਰ ਆਪਣਾ ਸਭ ਕੁਛ ਉਨ੍ਹਾਂ ਨੂੰ ਹੀ ਸੌਂਪ ਚੁਕੇ ਹਾਂ। 1999 ਵਿੱਚ ਖਾਲਸਾ ਤ੍ਰੈਸ਼ਤਾਬਦੀ ਭੀ ਅਸੀਂ "ਮਥੇ ਟਿਕਾ ਤੇੜ ਧੋਤੀ ਕਖਾਈ" ਦੀ ਪਰਛਾਈ  ਬਣ ਕੇ ਹੀ ਮਨਾਇਆ ਸੀ, ਅਤੇ ਹੋਰ ਦੁਖ ਦੀ ਗੱਲ ਹੈ ਕੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ 350 ਵੀਂ ਸਤਾਬਦੀ ਭੀ ਉਨ੍ਹਾਂ ਦੀ ਪਰਛਾਈ  ਬਣ ਕੇ ਹੀ ਮਨਾ ਰਹੇ ਹਾਂ।

ਯਾਦ ਰੱਖੋ, ਪਰਛਾਈ ਦਾ ਅਪਣਾ ਕੋਈ ਵਜੂਦ ਨਹੀਂ ਹੋਂਦਾ।

ਪਰ, ਲੋਕੋ ਅੱਜ ਭੀ ਅੱਖਾਂ ਖੋਲ ਕੇ ਦੇਖੋ ਟਾਈਮ ਟੀ ਵੀ ਚੈਨਲ 'ਤੇ ਸਾਡੀਆਂ ਮੁਰਦਾ ਆਤਮਾਵਾਂ ਦੀ ਮੌਤ ਦੀ ਮਜ਼ਾਕ ਉਡਾਂਦਿਆਂ ਪਟਨੇ ਦਾ ਪ੍ਰੋਗਰਾਮ ਰੋਜ਼ ਦਿਖਾਇਆ ਜਾ ਰਿਹਾ ਹੈ। ਜਿਸ ਵਿੱਚ ਸਿੱਖ ਦਾ ਜੀਵਨ ਰੂਪ ਇੱਕੋ ਇੱਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਦੇ ਲੜ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਾਇਆ ਸੀ, ਉਸਦੇ ਸਾਹਮਣੇ ਵਾਕਰ {ਤੁਲ} ਕਿਸੇ ਅਗਿਆਤ ਲਿਖਾਰੀ ਦੀ ਮਨਮਤੀ ਪੁਸਤਕ ਦਾ ਪਾਲਕੀ ਚੌਰ ਆਦਿਕ ਸਹਿਤ ਅਸਥਾਪਨ, ਉਸਤੋਂ ਹੁਕਮਨਾਮਾ ਲੈਣਾ ਅਤੇ ਹੋਰ ਬਹੁਤ ਕੁਛ ਮਨਮਤੀ ਦਿਖਾਇਆ ਜਾ ਰਿਹਾ ਹੈ।

ਅੱਜ ਕਿਥੇ ਹੈ ਉਹ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਜਿਸ ਵਿੱਚ ਲਿਖਿਆ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ {ਤੁਲ} ਕਿਸੇ ਗ੍ਰੰਥ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ।

ਅੱਜ ਕਿਥੇ ਹੈ ਉਹ ਮਨੁੱਖੀ ਪੰਥ, ਜਿਸਨੇ ਇਹ ਪੰਥ ਪ੍ਰਵਾਣਤ ਰਹਿਤ ਮਰਿਯਾਦਾ ਬਣਾਈ ਸੀ, ਅੱਜ ਉਹ ਪੰਥ ਅਪਣੀ ਬਣਾਈ ਹੋਈ ਮਰਿਯਾਦਾ ਦੀ ਮੌਤ 'ਤੇ ਬੋਲਦਾ ਕਿਉਂ ਨਹੀਂ / ਕਿਉਂ ਬੇਦਮ ਹੋ ਗਿਆ ਹੈ?

ਲ਼ੋਕੋ ਅੱਜ ਉਸ ਮਨੁੱਖੀ ਪੰਥ ਅਤੇ ਉਸ ਪੰਥ ਦੀ ਪ੍ਰਵਾਣਤ ਬਣਾਈ ਹੋਈ ਮਰਿਯਾਦਾ ਦੇ ਬੇਦਮ ਹੋਣ 'ਤੇ ਕੋਈ ਵੈਣ ਪਾਉਣ ਵਾਲਾ ਭੀ ਨਹੀਂ। ਹਾਂ ਮੱਥੇ ਟਿਕਾ ਤੇੜ ਧੋਤੀ ਕਖਾਈ ਦੀ ਪਰਛਾਈ  ਬਣ ਚੁਕੇ ਬੇਦਮ ਪੰਥ ਅਤੇ ਮਰਿਯਾਦਾ ਦੀ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਸਪੈਸ਼ਲ ਰੇਲਗੱਡੀਆਂ, ਬਸਾਂ ਜ਼ਰੂਰ ਚਲਣ ਗੀਆਂ।

ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥35॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top