ਉਪ੍ਰੋਕਤ
ਪੰਕਤੀ ਜਪਜੀ ਸਾਹਿਬ ਦੀ ਪਹਿਲੀ ਪਉੜੀ ਦੀ ਹੈ। ਬਾਬਾ ਗੁਰੂ ਨਾਨਕ ਸਾਹਿਬ,
ਜਪਜੀ ਦੇ ਅਰੰਭ ਵਿੱਚ, ਸਮੁੱਚੀ ਮਨੁੱਖਤਾ ਵਾਸਤੇ, ਇੱਕ ਸਵਾਲ ਖੜਾ ਕਰਦੇ
ਹਨ ਕਿ ਸਾਡਾ ਮਨੁੱਖਾ ਜੀਵਨ ਸਚਿਆਰ ਭਾਵ ਸਫਲ ਕਿਵੇਂ ਹੋਵੇ ਅਤੇ ਸਾਡੇ ਤੇ
ਪ੍ਰਮਾਤਮਾਂ ਵਿਚਾਲੇ ਜੋ ਕੂੜ ਭਾਵ ਝੂਠ ਫਰੇਬ ਮੋਹ ਮਾਇਆ ਦੀ ਪਾਲ ਭਾਵ ਕੰਧ
ਬਣ ਚੁੱਕੀ ਹੈ ਕਿਵੇਂ ਤੁੱਟੇ? ਇਸ ਪਾਉੜੀ ਵਿੱਚ ਗੁਰੂ ਜੀ ਨੇ ਕੁਝ ਝੂਠੇ
ਕਰਮਕਾਂਡ ਬਿਆਨ ਵੀ ਕੀਤੇ ਹਨ ਜੋ ਕੂੜ ਦੀ ਪਾਲਿ ਤੁੱਟਨ ਨਹੀਂ ਦਿੰਦੇ। ਉਹ
ਇਹ ਹਨ-
ਸੋਚੈ ਸੋਚਿ ਨ ਹੋਵਈ, ਜੇ, ਸੋਚੀ ਲਖ ਵਾਰ॥ (ਜਪੁਜੀ) ਇੱਥੇ ਸੋਚੈ
ਦਾ ਅਰਥ ਹੈ ਤੀਰਥ ਇਸ਼ਨਾਨ ਅਤੇ ਸੋਚਿ ਦਾ ਪਵਿਤ੍ਰਤਾ। ਭਾਵ
ਬਾਹਰੀ ਤੀਰਥ ਇਸ਼ਨਾਨ ਕਰਨ ਜਾਂ ਸੁੱਚ ਭਿੱਟ ਰੱਖਣ ਨਾਲ ਮਨ ਦੀ ਪਵਿਤ੍ਰਤਾ
ਨਹੀਂ ਹੁੰਦੀ,
ਭਾਂਵੇ ਮੈਂ ਲੱਖਾਂ ਤੀਰਥ-ਇਸ਼ਨਾਨ ਕਰ ਲਵਾਂ।
ਇਸ ਬਾਰੇ ਹੋਰ ਵੀ ਗੁਰ ਫੁਰਮਾਨ ਹੈ-
ਮਨ ਨਹੀਂ ਸੂਚਾ ਕਿਆ ਸੋਚਿ ਕਰੀਜੈ॥
(ਗੁਰੂ ਗ੍ਰੰਥ) ਜੇ
ਤੀਰਥਾਂ ਜਾਂ ਸਰੋਵਰਾਂ ਤੇ ਨ੍ਹਾਉਣ ਨਾਲ ਹੀ ਮਨ ਸੁੱਚਾ ਹੁੰਦਾ ਜਾਂ ਮੁਕਤੀ
ਮਿਲਦੀ ਹੋਵੇ ਤਾਂ ਡੱਡੀਆਂ, ਮੱਛੀਆਂ ਮੁਕਤ ਹੋ ਜਾਵਣ ਕਿਉਂਕਿ ਉਹ ਹਰ ਵੇਲੇ
ਪਾਣੀ ਵਿੱਚ ਹੀ ਟੁੱਬਕਣੀਆਂ ਮਾਰਦੀਆਂ ਨਹਾਉਂਦੀਆਂ ਹਨ। ਤੀਰਥ
ਨਾਇ ਨ ਉਤਰਸ ਮੈਲੁ॥
(ਗੁਰੂ ਗ੍ਰੰਥ)-ਤੀਰਥ
ਨ੍ਹਾਉਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਜਦ ਏਡਾ ਵੱਡਾ ਸੱਚ ਸਾਹਮਣੇ ਹੈ
ਫਿਰ ਲੋਕ ਖਾਸ ਕਰ ਬਾਬੇ ਨਾਨਕ ਦੇ ਸਿੱਖ ਵੀ, ਤੀਰਥਾਂ ਜਾਂ ਸਰੋਵਰਾਂ ਤੇ
ਕਿਉਂ ਭੱਜੇ ਜਾਂਦੇ ਹਨ? ਕਿਉਂਕਿ ਉਸ ਵੇਲੇ ਦੇ ਅਤੇ ਅਜੋਕੇ ਧਰਮ ਪੁਜਾਰੀਆਂ
ਨੇ ਅਗਿਆਨੀ ਰੱਖੀ ਗਈ ਲੋਕਾਈ ਨੂੰ ਵੱਖ ਵੱਖ ਪੁੰਨ ਦਾਨਾਂ ਅਤੇ ਤੀਰਥ
ਇਸ਼ਨਾਨਾਂ ਦੇ ਫਲ ਮਿਲਣ ਦੇ ਭੁਲੇਖੇ ਵਿੱਚ ਪਾ ਕੇ, ਆਪਣਾ ਹਲਵਾ ਮੰਡਾ
ਚਲਾਇਆ ਹੋਇਆ ਸੀ ਅਤੇ ਹੈ। ਬਾਹਮਣ ਨੇ 68 ਤੀਰਥ ਪੈਦਾ ਕਰ ਦਿੱਤੇ ਅਤੇ ਕੁਝ
ਨਦੀਆਂ ਅਤੇ ਦਰਿਆਵਾਂ ਨੂੰ ਵੀ ਪਵਿਤਰ ਕਹਿ ਦਿੱਤਾ ਗਿਆ।
ਅੱਜ ਗੁਰੂ ਬਾਬਾ ਨਾਨਕ ਜੀ ਦਾ ਉਪਦੇਸ਼ ਭੁੱਲ ਕੇ, ਅਸੀਂ ਬਹੁਤੇ ਸਿੱਖ
ਵੀ ਬਾਹਰੀ ਤੀਰਥਾਂ, ਸਰੋਵਰਾਂ ਅਤੇ ਹੇਮਕੁੰਟਾਂ ਉੱਤੇ ਅੰਨ੍ਹੇਵਾਹ ਦੌੜੇ
ਫਿਰਦੇ ਇਸ਼ਨਾਨ ਤੇ ਪੁੰਨ ਦਾਨ ਕਰੀ ਕਰਾਈ ਜਾ ਰਹੇ ਹਾਂ। ਡੇਰੇਦਾਰ
ਸਾਧਾਂ ਦੇ ਸਿੱਖੇ ਸਿਖਾਏ ਕਈ ਤਾਂ ਚਾਲੀਸੇ ਵੀ ਕੱਟਦੇ ਅਤੇ ਜਲਧਾਰੇ ਵੀ
ਕਰਦੇ ਹਨ। ਭੂਤਾਂ ਵਾਲੇ ਵਡਭਾਗੀਏ ਦੇ ਡੇਰੇ ਤੇ ਪਹਾੜਾਂ ਵਿੱਚ ਧੌਲੀਧਾਰ
ਥੱਲੇ ਨਹਾਉਣਾ ਪੁੰਨ ਅਤੇ ਮੁਕਤੀ ਸਮਝਿਆ ਜਾਦਾ ਹੈ। ਮੱਸਿਆ, ਪੁੰਨਿਆਂ,
ਸੰਗ੍ਰਾਂਦਾਂ ਅਤੇ ਮਾਘੀਆਂ ਮਿਥ ਕੇ ਨਹਾਈਆਂ ਜਾਂਦੀਆਂ ਹਨ। ਇਹ ਸਾਰਾ ਕੁਝ
ਪਾਖੰਡੀ ਡੇਰੇਦਾਰ ਸਾਧਾਂ ਸੰਤਾਂ ਦੇ ਕਹਿ ਕਹਾਏ ਤੇ ਹੀ ਕੀਤਾ ਜਾਂਦਾ ਹੈ।
ਹੁਣ ਆਪ ਹੀ ਸੋਚੋ ਕਿ ਸਿੱਖ ਅਸੀਂ ਗੁਰੂ ਦੇ ਹਾਂ ਜਾਂ ਡੇਰੇਦਾਰ ਪਾਖੰਡੀ
ਚੋਲਾਧਾਰੀ ਸਾਧਾਂ ਸੰਪ੍ਰਸਾਈ ਸੰਤਾਂ ਦੇ? ਜਪੁਜੀ ਸਾਹਿਬ ਦੇ ਅਸੀਂ ਲੱਖਾਂ
ਪਾਠ ਕਰ ਲਏ ਅਤੇ ਕਈ ਸਾਨੂੰ 31 ਹਜਾਰ, 51 ਹਜਾਰ ਆਦਿਕ ਗਿਣਤੀ ਦੇ ਪਾਠ
ਕਰਨ ਦੀਆਂ ਕੋਝੀਆਂ ਹਦਾਇਤਾਂ ਵੀ ਦਿੰਦੇ ਹਨ। ਜੇ ਅਸੀਂ ਪਖੰਡ, ਥੋਥੇ
ਕਰਮਕਾਂਡ, ਸੁੱਚ ਭਿੱਟ, ਛੂਆ-ਛਾਤ, ਜਾਤ-ਪਾਤ ਅਤੇ ਵਰਣਵੰਡ ਦੇ ਭਰਮ
ਭੁਲੇਖੇ ਅਤੇ ਹਉਮੈ ਹੰਕਾਰ ਨਹੀਂ ਛੱਡੇ ਫਿਰ ਸਾਡਾ ਮਨ ਸੁੱਚਾ ਕਿਵੇਂ
ਹੋਵੇਗਾ? ਵਹਿਮਾਂ ਭਰਮਾਂ ਤੋਂ ਮੁਕਤਿ ਕਿਵੇਂ ਹੋਵੇਗਾ ਅਤੇ ਸਾਡੇ ਅਤੇ
ਪ੍ਰਮਾਤਮਾਂ ਵਿਚਾਲੇ ਪਾਖੰਡੀਆਂ (ਰੱਬ ਦੇ ਸ਼ਰੀਕਾਂ) ਵੱਲੋਂ ਕੂੜ ਦੀ ਬਣਾ
ਦਿੱਤੀ ਗਈ ਕੰਧ ਕਿਵੇਂ ਤੁੱਟੇਗੀ?