Share on Facebook

Main News Page

ਸਿੱਖਾਂ ‘ਚ ਵੀ ਤ੍ਰਾਂਤਰਿਕ ਠੱਗ ਪੁਸਤਕਾਂ ਦਾ ਪ੍ਰਚਾਰ ‘ਤੇ ਵਿਕਰੀ ਜ਼ੋਰਾਂ 'ਤੇ
-: ਅਵਤਾਰ ਸਿੰਘ ਮਿਸ਼ਨਰੀ

ਇਸ ਲੇਖ ਵਿੱਚ ਉਨ੍ਹਾਂ ਠੱਗ ਪੁਸਤਕਾਂ ਦੇ ਨਾਂ ਅਤੇ ਤਸਵੀਰਾਂ ਨਸ਼ਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗੁਰਮਤਿ ਦੇ ਨਾਂ 'ਤੇ ਵਹਿਮ ਤੇ ਪਾਖੰਡ ਪ੍ਰਚਾਰ ਕੇ, ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਅਜਿਹੀਆਂ ਕੂੜ ਪੁਸਤਕਾਂ ਗੁਰਦੁਆਰਿਆਂ ਦੇ ਸਾਮਣੇ ਦੁਕਾਨਾਂ ਜਾਂ ਗੁਰਦੁਆਰਾ ਏਰੀਏ ਵਿੱਚ ਵੀ ਧਰਮ ਪੁਸਤਕਾਂ ਨਾਲ ਰਲਾ ਕੇ ਵੇਚੀਆਂ ਜਾ ਰਹੀਆਂ ਹਨ। ਅਜਿਹੇ ਦੁਕਾਨਾਦਰਾਂ ਨੂੰ ਬਹੁਤੀਆਂ ਕਮੇਟੀਆਂ ਨੇ ਇਜਾਜਤ ਦਿੱਤੀ ਹੋਈ ਹੈ। ਦਾਸ ਵੀ ਧਾਰਮਿਕ ਪੁਸਤਕਾਂ ਦੀ ਸਟਾਲ ਗੁਰਦੁਆਰਿਆਂ ਵਿਖੇ ਲਾਉਂਦਾ ਹੈ ਤੇ ਲੋਕ ਸਾਡੇ ਕੋਲੋਂ ਵੀ ਸੰਕਟ ਮੋਚਨ ਵਗੈਰਾ ਤ੍ਰਾਂਤਰਿਕ ਪੁਸਤਕਾਂ ਮੰਗਦੇ ਹਨ।

ਤੁਰੰਤ ਧਿਆਨ ਦੇਣ ਦੀ ਲੋੜ ਹੈ ਕਿ ਡੇਰਾਵਾਦੀ ਅਤੇ ਸੰਪ੍ਰਦਾਈ ਸੰਤ ਬਾਬੇ ਅਤੇ ਕਥਾਕਾਰ ਹੀ ਅਜਿਹੀਆਂ ਕੂੜ ਪੁਸਤਕਾਂ ਅਤੇ ਗ੍ਰੰਥਾਂ ਦਾ ਪ੍ਰਚਾਰ ਕਰਦੇ ਹਨ ਕਿ ਅਖੇ ਜੇ ਤੁਸੀਂ ਫਲਾਨਾਂ ਸ਼ਬਦ ੪੦ ਦਿਨ, ੪੦ ਵਾਰ ਪੜ੍ਹ ਕੇ ਦਾਨ ਪੁਜਾ ਕਰੋ ਤਾਂ ਤੁਹਾਡੇ ਸਾਰੇ ਕਾਰਜ ਰਾਸ, ਵਿਘਨ ਦੂਰ, ਵਿਛੜੇ ਮਿਲਣ ਅਤੇ ਮੁਕੱਦਮੇ ਆਦਿਕ ਵਿੱਚ ਜਿੱਤ ਮਿਲੇ। ਬਹੁਤੀਆਂ ਗੁਰਦੁਆਰਾ ਕਮੇਟੀਆਂ ਗੁਰਮਤਿ ਸਿਖਿਆ ਤੋਂ ਖਾਲੀ ਹੋਣ ਕਰਕੇ ਹੀ ਉਹ ਕੂੜ ਪ੍ਰਚਾਰ ਨਹੀਂ ਰੋਕਦੀਆਂ ਸਗੋਂ ਤੱਤ ਗੁਰਮਤਿ ਪ੍ਰਚਾਰਕਾਂ ਦਾ ਹੀ ਵਿਰੋਧ ਕਰਦੀਆਂ ਹਨ। ਜੋੜ ਮੇਲੇ ਅਤੇ ਗੁਰਪੁਰਬਾਂ ਤੇ ਅਜਿਹੀ ਕੂੜ ਸਮਗਰੀ ਖੂਬ ਵਿਕਦੀ ਹੈ ਤੇ ਪ੍ਰਬੰਧਕ ਠੇਕੇ ਤੇ ਦੁਕਾਨਾਂ ਅਲਾਟ ਕਰ ਦਿੰਦੇ ਹਨ। ਇਸ ਸਾਰੇ ਦਾ ਹੱਲ ਤਾਂ ਹੀ ਹੋ ਸਕਦਾ ਹੈ, ਜੇ ਜਾਗਰੂਕ ਸਿੱਖ ਪ੍ਰਬੰਧਕਾਂ ਵਿੱਚ ਆਉਣ, ਜਾਗਰੂਕ ਸਿੱਖ ਸੇਵਕ, ਸਿੰਘ ਸਭਾ ਗੁਰਦੁਆਰੇ ਪੈਦਾ ਕਰਨ ਅਤੇ ਵਿਦਵਾਨ ਮਿਸ਼ਨਰੀ ਪ੍ਰਚਾਰਕ ਹੀ ਪ੍ਰਚਾਰ ਲਈ ਬੁਲਾਏ ਜਾਣ।

ਜ਼ਰਾ ਸੋਚੋ! ਜੇ ਡੇਰੇਦਾਰ ਸਾਧ ਆਪਣੇ ਆਪਣੇ ਵੱਖ ਵੱਖ ਡੇਰੇ ਬਣਾ ਸਕਦੇ ਹਨ, ਤਾਂ ਕੀ ਜਾਗਰੂਕ ਸਿੱਖ ਸੇਵਕ “ਸਿੰਘ ਸਭਾ ਗੁਰਦੁਆਰੇ" ਵੀ ਨਹੀਂ ਬਣਾ ਸਕਦੇ? ਦੇਖੋ! ਜੇ ਤੁਸੀਂ ਪ੍ਰਬੰਧ ਵਿੱਚ ਨਹੀਂ ਆਉਂਦੇ ਜਾਂ ਸਿੰਘ ਸਭਾ ਗੁਰਦੁਆਰੇ ਨਹੀਂ ਬਣਾਉਂਦੇ ਤਾਂ ਤੁਹਾਡਾ ਮਿਹਨਤ ਦਾ ਸਰਮਾਇਆ ਡੇਰੇਦਾਰ ਅਤੇ ਸੰਪ੍ਰਦਾਈ ਹੀ ਹੜੱਪੀ ਜਾਣਗੇ ਇਸ ਦਾ ਨੁਕਸਾਨ ਸਿੱਖ ਕੌਮ ਦੇ ਜਾਗਰੂਕ ਸਿੱਖ ਸੇਵਕ ਸੰਗਤਾਂ ਨੂੰ ਹੀ ਹੋਵੇਗਾ। ਡੇਰਿਆਂ ਦੇ ਪੈਦਾ ਕੀਤੇ ਅਜੋਕੇ ਜਥੇਦਾਰ ਇਨ੍ਹਾਂ ਕੂੜ ਪੁਸਤਕਾਂ ਤੇ ਗੁਰਦੁਆਰਿਆਂ ਆਦਿਕ ਧਰਮ ਅਸਥਾਨਾਂ ਵਿੱਚ ਵਿਕਰੀ 'ਤੇ ਕੋਈ ਪਾਬੰਧੀ ਨਹੀਂ ਲਾ ਰਹੇ ਪਰ ਬਜੁਰਗ ਵਿਦਵਾਂਨ ਲੇਖਕ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਗੁਰਮਤਿ ਹਿਤੈਸ਼ੀ ਪੁਸਤਕਾਂ ‘ਬਿਪਰਨ ਜੀ ਰੀਤ ਤੋਂ ਸੱਚ ਦਾ ਮਾਰਗ’ ਆਦਿਕ 'ਤੇ ਪਾਬੰਧੀ ਲਾਈ ਹੋਈ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਗੁਰਮਤਿ ਵਿਹੂਣੇ ਜਥੇਦਾਰ ਅਸਲ ਵਿੱਚ ਡੇਰੇਦਾਰ ਤਾਂਤ੍ਰਿਕਾਂ ਦੇ ਹੀ ਪ੍ਰਚਾਰਕ ਹਨ। ਅਜੋਕੇ ਬਹੁਤੇ ਸਿੱਖ ਵੀ ਧੂਤੇ ਹੀ ਹਨ ਜੋ ਜਾਣ ਬੁੱਝ ਕੇ ‘ਜਥੇਦਾਰ ਪੁਜਾਰੀਆਂ’ ਅੱਗੇ ਬਿਨਾਂ ਸੋਚੇ ਸਮਝੇ ਸੀਸ ਚੁਕਾਈ ਜਾ ਰਹੇ ਹਨ। ਜਾਗਰੂਕ ਸਿੱਖ ਸੇਵਕ ਸਿੱਘੋ! ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ, ਵੱਧ ਚੜ੍ਹ ਕੇ ਉਨ੍ਹਾਂ ਵਿੱਚ ਹਿੱਸਾ ਲਵੋ ਤਾਂ ਕਿ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਂਦਾ ਜਾ ਸੱਕੇ।

ਸਦਾ ਯਾਦ ਰੱਖੋ ਕਿ ਸੰਕਟ-ਮੋਚਨ ਅਤੇ ਦੁੱਖ-ਭੰਜਨ ਕਰਤਾਰ ਆਪ ਹੀ ਹੈ-

ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ ॥੧॥ (੯੨੬)
ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥(੨੦੯)
ਅਤੇ
ਸੁਖਦਾਤਾ ਦੁਖ ਭੰਜਨਹਾਰਾ ॥ (੧੦੬)

ਅਜਿਹੀਆਂ ਤਾਂਤ੍ਰਿਕ ਪੁਸਤਕਾਂ ਚੋਂ ਕੁਝ ਦੇ ਨਾਮ ਅਤੇ ਤਸਵੀਰਾਂ ਅੱਗੇ ਦਿੱਤੀਆਂ ਜਾ ਰਹੀਆਂ ਹਨ:

- ਮੂਲ ਮੰਤ੍ਰ ਦੁਆਰਾ ਭੂਤਾਂ ਦਾ ਇਲਾਜ
- ਸੰਕਟ ਮੋਚਨ (ਭਾ. ਮਨੀ ਸਿੰਘ ਵਾਲਾ)
- ਦੁੱਖ ਭੰਜਨੀ ਸਾਹਿਬ (ਸ਼ਰਧਾ ਪੂਰਨ-ਸੰਕਟ ਮੋਚਨ ਸ਼ਬਦ, ਸ਼ਰਧਾ ਪੂਰਨ-ਗੁਰਸ਼ਬਦ ਸਿੱਧੀ (ਹਿੰਦੀ ਵਿੱਚ) ਅਤੇ
- ਚੌਪਈ ਸਾਹਿਬ ਆਦਿਕ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top