Share on Facebook

Main News Page

ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਕਿ ਸਿੱਖਾਂ ਦਾ ਕੌਮੀ ਤਰਾਨਾ "ਦੇਹ ਸਿਵਾ ਬਰੁ ਮੋਹਿ ਇਹੈ..." ਹੈ...
ਇਹ ਇੱਕ ਨਾਸਮਝੀ ਭਰਿਆ ਬਿਆਨ ਹੈ

-: ਸੰਪਾਦਕ ਖ਼ਾਲਸਾ ਨਿਊਜ਼

ਇਹ ਠੀਕ ਹੈ ਕਿ "ਜਨ ਗਣ ਮਨ..." ਬਾਰੇ ਸਿੱਖ ਜਾਂ ਮਾਨ ਕੀ ਖਿਆਲ ਰੱਖਦੇ ਹਨ, ਜਿਸ ਬਾਰੇ ਖ਼ਾਲਸਾ ਨਿਊਜ਼ 'ਤੇ ਬੀਤੇ ਦਿਨ ਇੱਕ ਪੋਸਟ ਪਾਈ ਗਈ ਸੀ .... ਪਰ ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਕਿ ਸਿੱਖਾਂ ਦਾ ਕੌਮੀ ਤਰਾਨਾ "ਦੇਹ ਸਿਵਾ ਬਰੁ ਮੋਹਿ ਇਹੈ..." ਹੈ... ਇਹ ਇੱਕ ਨਾਸਮਝੀ ਭਰਿਆ ਬਿਆਨ ਹੈ। ਮਾਨ ਜੀ ਦਾ ਹਰ ਮਸਲੇ 'ਤੇ ਬੇਵਕੂਫੀਆਂ ਵਾਲੇ ਬਿਆਨ ਇਨ੍ਹਾਂ ਦੀ ਮਾਨਸਿਕ ਹਾਲਤ ਬਿਆਨ ਕਰਦੇ ਹਨ... ਤੇ ਇਨ੍ਹਾਂ ਦੇ ਅੰਨ੍ਹੇ ਭਗਤਾਂ ਦੀਆਂ ਤਾਂ ਕਿਆ ਬਾਤਾਂ.... ਖੈਰ ! "ਦੇਹ ਸਿਵਾ ਬਰੁ ਮੋਹਿ ਇਹੈ..." ਬਾਰੇ ਪੂਰੀ ਜਾਣਕਾਰੀ ਥੱਲੇ ਦਿੱਤੀ ਜਾ ਰਹੀ ਹੈ।

ਸੰਪਾਦਕ ਖ਼ਾਲਸਾ ਨਿਊਜ਼


‘ਦੇਹ ਸਿਵਾ ਬਰ ਮੋਹਿ ਇਹੈ’ ਵਿੱਚ ‘ਸਿਵਾ’ ਸ਼ਬਦ ਕੀ ਹੈ ?
-: ਪ੍ਰੋ. ਕਸ਼ਮੀਰਾ ਸਿੰਘ , ਯੂ.ਐਸ.ਏ.

ਅੰਗ੍ਰੇਜ਼ਾਂ ਅਤੇ ਬਿੱਪਰਵਾਦੀ ਸੋਚ ਵਾਲ਼ਿਆਂ ਵਲੋਂ ਸੰਨ 1897 ਵਿੱਚ ਰਚੇ ਦਸਮ ਗ੍ਰੰਥ ਵਿੱਚ ‘ਚੰਡੀ ਚਰਿਤ੍ਰ ਉਕਤਿ ਬਿਲਾਸ’ ਨਾਂ ਦੀ ਰਚਨਾ ਵਿੱਚ ਉਪਰੋਕਤ ‘ਦੇਹ ਸਿਵਾ-’ ਸਵੱਯਾ 231ਵਾਂ ਛੰਦ ਹੈ। ਰਚਨਾ ਦੇ 233 ਛੰਦ ਹਨ। ਹਿੰਦੂ ਮੱਤ ਦੇ ਗ੍ਰੰਥ ‘ਮਾਰਕੰਡੇ ਪੁਰਾਨ’ ਵਿੱਚੋਂ 700 ਸ਼ਲੋਕਾਂ ਵਾਲ਼ੀ ਦੁਰਗਾ ਸਪਤਸ਼ਤੀ ਦੀ ਕਹਾਣੀ ਹੀ ਕਵਿਤਾ ਰੂਪ ਵਿੱਚ ਕਵੀ ਨੇ ਲਿਖੀ ਹੈ। ਇੱਸ ਵਿੱਚ ਦੁਰਗਾ (ਸ਼ਿਵਾ ਦੇਵੀ) ਅਤੇ ਦੈਂਤਾਂ ਵਿੱਚ ਯੁੱਧ ਦਾ ਵਰਣਨ ਹੈ। ਸ਼ਿਵਾ ਔਰਤ ਹੈ, ਸ਼ਿਵ ਜੀ ਨਹੀਂ, ਪਾਰਬਤੀ ਦਾ ਨਾਂ ਸ਼ਿਵਾ ਰੱਖਿਆ ਹੈ। ਕਵੀ ਨੇ ਪਾਰਬਤੀ ਦੇ ਚੰਡੀ ਅਤੇ ਹੋਰ ਕਈ ਨਾਂ ਇਸੇ ਰਚਨਾਂ ਵਿੱਚ ਲਿਖੇ ਹਨ।

ਅਰਥਾਂ ਸਮੇਤ ਸਵੱਯਾ ਇਉਂ ਹੈ-
ਸ੍ਵੈਯਾ॥स्वैया॥
(ਦਸਮ ਗਰੰਥ )

ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ देह सिवा बर मोहि इहै सुभ करमन ते कबहूं न टरों ॥

O Goddess, grant me this that I may not hesitate from performing good actions.

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ ॥न डरों अरि सो जब जाइ लरों निसचै कर अपनी जीत करों ॥

I may not fear the enemy, when I go to fight and assuredly I may become victorious.

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥
अरु सिख हों आपने ही मन कौ इह लालच हउ गुन तउ उचरों ॥

And I may give this instruction to my mind and have this temptation that I may ever utter Thy Praises O, Shiva.

ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
जब आव की अउध निदान बनै अत ही रन मै तब जूझ मरों ॥२३१॥

When the end of my life comes, then I may die fighting in the battlefield.231

The Poet Says-

{ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੇ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ।8।}

ਨੋਟ: ਕਵੀ ਸਪੱਸ਼ਟ ਲਿਖਦਾ ਹੈ ਕਿ ਉਸ ਨੇ ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਦੇਵੀ ਦੇ 700 ਸ਼ਲੋਕਾਂ ਵਾਲ਼ੀ ਕਥਾ ਨੂੰ ਹੀ ਬਿਆਨ ਕੀਤਾ ਹੈ। ਚੰਡੀ ਚਰਿਤ੍ਰ ਵਿੱਚ ਕਵੀ ਨੇ ਦੁਰਗਾ ਦੇ ਕਈ ਨਾਂ ਲਿਖੇ ਹਨ।  ਚੰਡੀ ਦੇਵੀ ਦੇ ਵੱਖ-ਵੱਖ ਨਾਂ ਵਰਤੇ ਗਏ ਹਨ

ਛੰਦ ਨੰ. 9- ਚੰਡੀ ਜਗਮਾਤਾ ਹੈ।
ਤਿਨ ਦੇਖ ਲੁਕੇਸ ਡਰਿਓ ਹੀਅ ਮੈ ॥ ਜਗਮਾਤ ਕੋ ਧਿਆਨੁ ਧਰਯੋ ਜੀਅ ਮੈ ॥੯॥
तिन देख लुकेस डरिओ हीअ मै ॥ जगमात को धिआनु धरयो जीअ मै ॥९॥

Seeing them, Brahma became fearful, He contemplated in his mind on the universal mother.9

ਛੰਦ ਨੰ. 19- ਚੰਡੀਦਾ ਨਾਂ ਸ਼ਿਵਾ।
ਅਗਨਤ ਮਾਰੇ ਗਨੈ ਕੋ ਭਜੈ ਜੁ ਸੁਰ ਕਰਿ ਤ੍ਰਾਸ ॥
अगनत मारे गनै को भजै जु सुर करि त्रास ॥

Innumerable gods were killed and innumerable ran away in fear.

ਧਾਰਿਧਿਆਨਮਨਸਿਵਾਕੋਤਕੀਪੁਰੀਕੈਲਾਸ॥੧੯॥
धारिधिआनमनसिवाकोतकीपुरीकैलास॥१९॥

All (the remaining) gods, meditating on Shiva, went towards Kailash mountain.19

ਛੰਦ ਨੰ 21- ਚੰਡੀ ਔਰਤ ਹੈ, ਇਸਨਾਨ ਕਰਨ ਨਿਕਲ਼ਦੀ ਹੈ।ਨਿਕਸੀ ਤੋਂ ਅਰਥ ਹੈ- ਨਿਕਲ਼ੀ। ਦੇਵ- ਦੇਵੀ ਸ਼ਿਵਾ।
ਕਿਤਕਿ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ॥
कितकि दिवस बीते तहां नावन निकसी देव ॥

After several days goddess came to take a bath there.

ਬਿਧ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ ॥੨੧॥
बिध पूरब सभ देवतन करी देव की सेव ॥२१॥

All the gods, according to the prescribed method, made obeisance to her.21

ਛੰਦ ਨੰ 22- ਚੰਡੀ (ਸ਼ਿਵਾ ਦੇਵੀ) ਹੈ, ਦੇਵਤਾ ਨਹੀਂ, ਮਾਤਾ ਹੈ
ਕਰੀ ਹੈ ਹਕੀਕਤ ਮਲੂਮ ਖੁਦ ਦੇਵੀ ਸੇਤੀ ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ ॥
करी है हकीकत मलूम खुद देवी सेती लीआ महखासुर हमारा छीन धाम है ॥

The gods told the goddess all their occurrences; sating that the demon-king Mahikhasura had seized all their abodes.

ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ ॥
कीजै सोई बात मात तुम कउ सुहात सभ सेवक कदीम तक आए तेरी साम है ॥

They said, “O mother, You may do whatever pleases Thee, we have all come to seek Thy refuge.

ਛੰਦ ਨੰ 48- ਚੰਡੀ ਜਗਮਾਤਹੈ।
ਮਨ ਤੇ ਤਨ ਤੇਜੁ ਚਲਿਓ ਜਗਮਾਤ ਕੌ ਦਾਮਨਿ ਜਾਨ ਚਲੇ ਘਨ ਮੈ ॥੪੮॥
मन ते तन तेजु चलिओ जगमात कौ दामनि जान चले घन मै ॥४८॥

That the body of the mother of the world moved swifter than her mind, she appeared as lightning moving in the clouds.48.

ਛੰਦ ਨੰ 50- ਚੰਡੀ ਜਗਮਾਤਹੈ।
ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥
जगमात प्रताप हने सुर ताप सु दानव सैन गई जम कै ॥

The mother of the world, with her power, removed the suffering of gods and the demons went to the abode of Yama.

ਛੰਦ ਨੰ 50-ਚੰਡੀ ਦੁਰਗਾ ਵੀ ਹੈ।
ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਨਿ ਜਿਉ ਦੁਰਗਾ ਦਮਕੈ ॥੫੦॥
बहुरो अरि सिंधुर के दल पैठ कै दामनि जिउ दुरगा दमकै ॥५०॥

Then the goddess Durga glistened like lightning amongst the army of elephants.50

ਛੰਦ ਨੰ 72- ਚੰਡੀ ਨੂੰ ਸ਼ਿਵਾ ਕਿਹਾ ਹੈ।

ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ ॥
खेत जीत दैतन लीओ गए देवते भाज ॥

The demos conquered the war the gods ran away.

ਇਹੈ ਬਿਚਾਰਿਓ ਮਨ ਬਿਖੇ ਲੇਹੁ ਸਿਵਾ ਤੇ ਰਾਜ ॥੭੨॥
इहै बिचारिओ मन बिखे लेहु सिवा ते राज ॥७२॥

The gods then ruminated in their mind that Shiva be propitiated for re-establishment of their rule.72

ਛੰਦ ਨੰ 78- ਚੰਡੀ ਗਿਰਜਾ ਦੇਵੀ ਹੈ। ਇੰਦ੍ਰ ਨੇ ਚੰਡੀ ਨੂੰ ਮਾਤ ਕਿਹਾ।
ਬੈਠ ਤਬੈ ਗਿਰਜਾ ਅਰ ਦੇਵਨ ਬੁੱਧਿ ਇਹੈ ਮਨ ਮੱਧਿ ਬਿਚਾਰੀ ॥
बैठ तबै गिरजा अर देवन बुधि इहै मन मधि बिचारी ॥

Then the goddess Parvati together with the gods, reflected thus in their minds.

ਇੰਦ੍ਰ ਕਹਿਓ ਅਬ ਢੀਲ ਬਨੇ ਨਹਿ ਮਾਤ ਸੁਨੋ ਯਹ ਬਾਤ ਹਮਾਰੀ ॥
इंद्र कहिओ अब ढील बने नहि मात सुनो यह बात हमारी ॥

Indra said, “O mother, listen to my supplication, we should not delay any more.”

ਛੰਦ ਨੰ 86- ਚੰਡੀ ਨੂੰ ਦੈਂਤ ਨੇ ਬਧੂ (ਬਹੂ) ਅਤੇ ਤ੍ਰਿਆ ਕਹਿ ਕੇ ਦੈਂਤ ਰਾਜੇ ਨੂੰ ਸੂਚਨਾ ਦਿੱਤੀ। ਸੋ, ਚੰਡੀ ਔਰਤ ਹੈ, ਮਰਦ ਨਹੀਂ

ਅਉਰ ਰਤਨ ਨ੍ਰਿਪ ਧਾਮ ਤੁਅ ਤ੍ਰਿਆ ਰਤਨ ਤੇ ਹੀਨ ॥
अउर रतन न्रिप धाम तुअ त्रिआ रतन ते हीन ॥

“O king, Thou hast all other gems except the gem of wife;

ਬਧੂ ਏਕ ਬਨ ਮੈ ਬਸੈ ਤਿਹ ਤੁਮ ਬਰੋ ਪ੍ਰਬੀਨ ॥੮੬॥
बधू एक बन मै बसै तिह तुम बरो प्रबीन ॥८६॥

“One beautiful woman lives in the forest, O adept one, marry her.”86

ਛੰਦ ਨੰ 134- ਚੰਡੀ ਨੂੰ ਭਵਾਨੀ ਵੀ ਲਿਖਿਆ।
ਭਾਲ ਭਯਾਨਕ ਦੇਖਿ ਭਵਾਨੀ ਕੋ ਦਾਨਵ ਇਉ ਰਨ ਛਾਡ ਪਰਾਨੇ ॥
भाल भयानक देखि भवानी को दानव इउ रन छाड पराने ॥

Seeing the dreadful face of the goddess, the demons ran away from the field like this.

ਛੰਦ ਨੰ 166- ਸ਼ਿਵਾ ਤੇ ਦੈਂਤਾਂ ਦਾ ਭਿਆਨਕ ਯੁੱਧ ਦੇਖ ਕੇ ਸ਼ਿਵ ਜੀ ਦੀ ਸਮਾਧੀ ਟੁੱਟ ਗਈ।
ਧਿਆਨ ਰਹਿਓ ਨ ਜਟੀ ਸੁ ਫਟੀ ਧਰ ਯੌ ਬਲਿ ਕੈ ਰਨ ਮੈ ਕਿਲਕਾਰੀ ॥
धिआन रहिओ न जटी सु फटी धर यौ बलि कै रन मै किलकारी ॥

The meditative state of Shiva was broken and the earth burst when with great force Kali shouted loudly.

ਛੰਦ ਨੰ 213- ਹਰਿ ਜੂ (ਸ਼ਿਵ ਜੀ) ਆਸਨ ਤੋਂ ਉੱਠ ਦੌੜੇ। ਲੜਦੀ ਚੰਡੀ (ਪਾਰਬਤੀ) ਹੈ। ਸ਼ਿਵ ਜੀ ਦੈਤਾਂ ਨਾਲ਼ ਨਹੀਂ ਲੜੇ। ਕਵੀ ਨੇ ਵਰ ਪਾਰਬਤੀ ਕੋਲੋਂ ਮੰਗਿਆ ਹੈ ਜਿੱਸ ਨੇ ਯੁੱਧ ਜਿੱਤਿਆ ਹੈ।
ਚਾਲ ਪਰਿਓ ਅਵਨੀ ਸਿਗਰੀ ਹਰਿ ਜੂ ਹਰਿ ਆਸਨਿ ਤੇ ਉਠਿ ਭਾਗਾ ॥
चाल परिओ अवनी सिगरी हरि जू हरि आसनि ते उठि भागा ॥

At that time the whole earth shook and Shiva rose and ran from his seat of contemplation.

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰੇ ਸੁੰਭ ਬਧਹਿ ਨਾਮ ਸਪਤਮੋ ਧਿਆਇ ਸੰਪੂਰਨ ॥੭॥
इति स्री मारकंडे पुराने चंडी चरित्रे सु्मभ बधहि नाम सपतमो धिआइ स्मपूरन ॥७॥

End of the Seventh Chapter entitled ‘Slaying of Sumbh’ in CHANDI CHARITRA of Markandeya Purana.7

ਛੰਦ ਨੰ 225- ਚੰਡੀ ਨੂੰ ਜਗਮਾਇ ਲਿਖਿਆ ਜੋ ਸੰਤ ਸਹਾਈ ਹੈ।

ਨੋਟ: ਕਈ ਰਾਗੀ ‘ਜਗਮਾਇ’ ਨੂੰ ‘ਜਗਮਾਹੀਂ’ ਪੜ੍ਹ ਕੇ ਬੇਸਮਝੀ ਤੇ ਲਛਮਣ ਰੇਖਾ ਦੀ ਹੱਦ ਹੀ ਟੱਪ ਗਏ ਹਨ। ਗੁਰੂ ਤੋਂ ਅ਼ਕ਼ਲ ਲੈਣ ਜਿਸ ਕੋਲ਼ ਬੈਠੇ ਕੀਰਤਨ ਕਰਦੇ ਹਨ।

ਸੰਤ ਸਹਾਇ ਸਦਾ ਜਗ ਮਾਇ ਸੁ ਸੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥

Saanta Sahaaei Sadaa Jaga MaaeSu Saanbha Nisuanbha Bade Ari Jeete 225

संत सहाइ सदा जग माइ सु स्मभ निसु्मभ बडे अरि जीते ॥२२५॥

The mother of the world (goddess), ever the protector of saints, hath conquered the great enemies Sumbh and Nisumbh.225.

ਛੰਦ ਨੰ 226- ਯੁੱਧ ਜਿੱਤਣ ਤੇ ਟਿੱਕਾ ਚੰਡੀ (ਸ਼ਿਵਾ) ਦੇ ਮੱਥੇ ਉੱਤੇ ਲੱਗਦਾ ਹੈ ਸ਼ਿਵ ਜੀ ਦੇ ਨਹੀਂ ਜਿਸ ਨੇ ਕਦੇ ਭੀ ਯੁੱਧ ਵਿੱਚ ਭਾਗ ਨਹੀਂ ਲਿਆ।
ਤੱਛਨ ਲੱਛਨ ਦੈ ਕੈ ਪ੍ਰਦੱਛਨ ਟੀਕਾ ਸੁ ਚੰਡ ਕੇ ਭਾਲ ਮੈ ਦੀਨੋ ॥
तछन लछन दै कै प्रदछन टीका सु चंड के भाल मै दीनो ॥

Lakhs of gods, circumambulating the goddess immeditately applied the frontal mark (of victory) on her forehead.

ਛੰਦ ਨੰ 227- ਚੰਡੀ ਨੂੰ ਕਾਲਕਾ ਤੇ ਜਗਮਾਤ ਨਾਂ ਦਿੱਤੇ ਹਨ।
ਮਿਲਿ ਕੈ ਸੁ ਦੇਵਨ ਬਡਾਈ ਕਰੀ ਕਾਲਕਾ ਕੀ ਏਹੋ ਜਗਮਾਤ ਤੈਂ ਤੋ ਕਟਿਓ ਬਡੋ ਪਾਪ ਹੈ ॥
मिलि कै सु देवन बडाई करी कालका की एहो जगमात तैं तो कटिओ बडो पाप है ॥

All the gods gathered and sang this Eulogy in praise of the goddess: “O Universal mother, Thou hast effaced a very great sin;

{ਯੁੱਧ ਜਿੱਤਣ ਪਿੱਛੋਂ ਚੰਡੀ (ਸ਼ਿਵਾ) ਦੀ ਕੀਰਤੀ ਤਿੰਨਾਂ ਲੋਕਾਂ ਵਿੱਚ ਫੈਲ ਗਈ।}
ਐਸੇ ਜਸੁ ਪੂਰ ਰਹਿਓ ਚੰਡਕਾ ਕੋ ਤੀਨ ਲੋਕ ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪੁ ਹੈ ॥੨੨੭॥
ऐसे जसु पूर रहिओ चंडका को तीन लोक जैसे धार सागर मै गंगा जी को आपु है ॥२२७॥

The praise of Chandika pervades thus in all the three worlds like the merging of the pure water of the ganges in the current of the ocean.227.

ਛੰਦ ਨੰ 228- ਦੇਵਤਿਆਂ ਦੀਆਂ ਪਤਨੀਆਂ ਆਰਤੀ ਸ਼ਿਵਾ ਦੇਵੀ ਦੀ ਹੀ ਕਰਦੀਆਂ ਹਨ, ਸ਼ਿਵ ਜੀ ਦੀ ਨਹੀਂ, ਲੜਨ ਵਾਲ਼ੀ ਸ਼ਿਵਾ ਹੈ ਜੋ ਸ਼ਿਵ ਜੀ ਦੀ ਪਤਨੀ ਹੈ। ਇਸੇ ਪਤਨੀ ਤੋਂ ਹੀ ਕਵੀ ਨੇ ਵਰ ਮੰਗਿਆ ਹੈ।

ਦੇਹਿ ਅਸੀਸ ਸਭੈ ਸੁਰ ਨਾਰਿ ਸੁ ਧਾਰਿ ਕੈ ਆਰਤੀ ਦੀਪ ਜਗਾਇਓ ॥
देहि असीस सभै सुर नारि सु धारि कै आरती दीप जगाइओ ॥

All the women of the gods bless the goddess and performing the aarti (the religious ceremony performed around the image of the deity) they have lighted the lamps.

ਹੇ ਜਗ ਮਾਇ ਸਦਾ ਸੁਖਦਾਇ ਤੈ ਸੁੰਭ ਕੋ ਘਾਇ ਬਡੋ ਜਸੁ ਪਾਇਓ ॥੨੨੮॥

He Jag MaaeSadaa Sukhadaaei Tai Suanbha Ko Ghaaei Bado Jasu Paaeiaoa 228

हे जग माइ सदा सुखदाइ तै सु्मभ को घाइ बडो जसु पाइओ ॥२२८॥
ਛੰਦ ਨੰ 230- ਜੈ ਜੈਕਾਰ ਚੰਡਕਾ (ਸ਼ਿਵਾ) ਦੀ ਹੋ ਰਹੀ ਹੈ, ਸ਼ਿਵ ਜੀ ਦੀ ਨਹੀਂ।

ਸੁੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਕਾ ॥੨੩੦॥
सु्मभ बलु धार संघार करवार करि सकल खलु असुर दलु जैत जै चंडका ॥२३०॥

She who is the destroyer of the powerful Sumbh with sword in her hand and is the conqueror of all the forces of foolish demons, HAIL, HAIL To THAT CHANDI.230.

ਛੰਦ ਨੰ 231 – ਚੰਡੀ (ਸ਼ਿਵਾ) ਦੀ ਹੋ ਰਹੀ ਜੈ ਜੈਕਾਰ ਤੋਂ ਪ੍ਰਸੰਨ ਹੋ ਕੇ ਦੁਰਗਾ ਸਪਤਸਈ ਦੀ ਕਥਾ ਨੂੰ ਕਵਿਤਾ ਵਿੱਚ ਲਿਖਣ ਵਾਲ਼ਾ ਕਵੀ, ਆਪ ਵੀ ਏਸੇ ਸ਼ਿਵਾ ਦੇਵੀ ਤੋਂ ਵਰ ਮੰਗਦਾ ਹੈ ਜੋ ‘ਦੇਹ ਸਿਵਾ ਬਰ ਮੋਹਿ---’ ਵਾਲ਼ੇ ਛੰਦ ਵਿੱਚ ਦਰਜ ਹੈ।

ਛੰਦ ਨੰ 232- ਕਵੀ ਕਹਿੰਦਾ ਹੈ ਕਿ ਇਹ ਕਥਾ ਸਤਿ ਸਯ (ਦੁਰਗਾ ਸਪਤਸ਼ਤੀ) ਦੀ ਕਹੀ ਹੈ।
ਕਉਤਕ ਹੇਤ ਕਰੀ ਕਵਿ ਨੇ ਸਤਿ ਸਯ ਕੀ ਕਥਾ ਇਹ ਪੂਰੀ ਭਈ ਹੈ ॥
कउतक हेत करी कवि ने सति सय की कथा इह पूरी भई है ॥

The poet hath composed it for the pleasure of his mind, and the discourse of seven hundred sholokas is completed here.

ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥
जाहि नमित पड़ै सुनि है नर सो निसचै करि ताहि दई है ॥२३२॥

For whatever purpose a person ready it or listens to it, the goddess will assuredly grant him that.232

ਛੰਦ ਨੰ 233- ਕਵੀ ਲਿਖਦਾ ਹੈ ਕਿ ਇਹ ਗ੍ਰੰਥ ਸਤਿ ਸਇਆ (ਦੁਰਗਾ ਸਪਤਸ਼ਤੀ) ਦਾ ਕਰਿਆ ਹੈ ਤੇ ਕਿਸੇ ਅਕਾਲ ਪੁਰਖ ਦੀ ਸਿਫ਼ਤਿ ਨਹੀਂ ਕੀਤੀ। ਇਹ ਦੁਰਗਾ ਬਾਰੇ 700 ਸ਼ਲੋਕਾਂ ਦੀ ਕਥਾ ਹੈ ਜੋ ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਵਿੱਚ ਦਰਜ ਹੈ। ਇਸ ਗ੍ਰੰਥ ਵਰਗਾ ਦੁਨੀਆਂ ਵਿੱਚ ਹੋਰ ਕੋਈ ਗ੍ਰੰਥ ਨਹੀਂ, ਕਵੀ ਡੀਂਗ ਮਾਰਦਾ ਹੈ। ਚੰਡੀ (ਸ਼ਿਵਾ) ਮਨ ਦੀਆਂ ਮੁਰਾਦਾਂ ਪੂਰਦੀ ਹੈ, ਕਵੀ ਦਾ ਇਹ ਖ਼ਿਆਲ ਹੈ ਕਿਉਂਕਿ ਕਵੀ ਦੁਰਗਾ/ਸ਼ਿਵਾ ਦਾ ਪੁਜਾਰੀ ਹੈ। ਪੜ੍ਹੋ ਕਵੀ ਵਲੋਂ ਇਹ ਬਿਆਨ-

ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰ ਨ ਕੋਇ ॥
ग्रंथ सति सइआ को करिओ जा सम अवर न कोइ ॥

I have translated the book named Satsayya (a poem of seven hundred shalokas), which hath nothing equal to it.

ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ ॥੨੩੩॥
जिह नमित कवि ने कहिओ सु देह चंडका सोइ ॥२३३॥

The purpose for which the poet hath composed it, Chandi may grant him the same.233

ਨੋਟ: ਕਵੀ ਵਲੋਂ ਲਿਖੀ ਕਵਿਤਾ ‘ਚੰਡੀ ਚਰਿਤ੍ਰ ਉਕਤਿ ਬਿਲਾਸ’ ਜੋ ਮਾਰਕੰਡੇ ਗ੍ਰੰਥ ਵਿੱਚੋਂ ਦੁਰਗਾ ਸਪਤਸ਼ਤੀ ਦੇ 700 ਸ਼ਲੋਕਾਂ ਦਾ ਵੱਖਰੇ ਢੰਗ ਨਾਲ਼ ਕੀਤਾ ਕਾਵਿ-ਮਈ ਰੂਪ ਹੈ, ਦੀ ਖੋਜ ਤੋਂ ਸਿਆਣੇ ਪਾਠਕ ਆਪ ਹੀ ਸਮਝ ਨਾਲ਼ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲੱਭਣ-

  1. ਇਹ ਰਚਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਭਾਵ ਗੁਰੂ ਦਾ ਦਰਜਾ ਰੱਖਦੀ ਹੈ ਕਿ ਨਹੀਂ?
  2. ਇਹ ਰਚਨਾਂ ਮੱਥਾ ਟੇਕਣ ਦੇ ਯੋਗ ਹੈ ਕਿ ਇਸ ਨੂੰ ਟੇਕੇ ਮੱਥੇ ਤੋਂ ਪਛਤਾਵਾ ਕਰਨ ਦੇ ਯੋਗ ਹੈ?
  3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦਾ ਦਰਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ ਅਜਿਹੀਆਂ ਰਚਨਾਵਾਂ ਨੂੰ ਦਿੱਤਾ ਸੀ ਕਿ (ਰਾਗ ਮਾਲ਼ਾ ਤੋਂ ਬਿਨਾ) ਸ੍ਰੀ ਗੁਰੂ ਗ੍ਰੰਥ ਸਾਹਿ਼ਬ ਜੀ ਨੂੰ?
  4. ਇਹ ਰਚਨਾਂ ਸਿੱਖਾਂ ਨੂੰ ਅਕਾਲ ਦੇ ਪੁਜਾਰੀ ਬਣਾ ਰਹੀ ਹੈ ਕਿ ਚੰਡੀ, ਦੁਰਗਾ, ਕਾਲਕਾ, ਸ਼ਿਵਾ, ਜਗਮਾਇ, ਜਗਮਾਤਾ ਆਦਿ ਦੇਵੀਆਂ ਦੇ?
  5. ਇਸ ਰਚਨਾ ਨੂੰ ਗਾ ਕੇ ਸਿੱਖ, ‘ਸ੍ਰੀ ਗੁਰੂ’ ਗ੍ਰੰਥ ਸਾਹਿ਼ਬ’ ਦਾ ਆਦਰ ਕਰਦੇ ਹਨ ਕਿ ਨਿਰਾਦਰ?
  6. ਇਸ ਰਚਨਾ ਨੂੰ ‘ਗੁਰਬਾਣੀ’ ਆਖਣਾਂ ਯੋਗ ਹੈ ਕਿ ਅਜਿਹਾ ਆਖਣਾਂ ‘ਗੁਰਬਾਣੀ’ ਸ਼ਬਦ ਦੀ ਨਿਰਾਦਰੀ ਹੈ?
  7. ਚੰਡੀ ਚਰਿਤ੍ਰ ਦੇ ਆਧਾਰ ਤੇ ‘ਸ਼ਿਵਾ’ ਦੇਵਤਾ (ਮਰਦ) ਹੈ ਜਾਂ ਦੇਵੀ (ਔਰਤ)?
  8. ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਕ ਅਕਾਲ ਪੁਰਖ ਨੂੰ ਦਾਤਾ ਮੰਨਣ ਵਾਲ਼ੀ ਸੋਚ ਨੂੰ ਇਹ ਰਚਨਾਂ ਉੱਚਾ ਚੁੱਕਦੀ ਹੈ, ਜਾਂ ਗਹਿਰੀ ਚੋਟ ਮਾਰਦੀ ਹੈ?
  9. ਕੀ ਇਹ ਰਚਨਾਂ ਸਿੱਖਾਂ ਨੂੰ ਸਿੱਖ ਰਹਿਣ ਦਿੰਦੀ ਹੈ ਕਿ ਕੇਸ਼ ਧਾਰੀ ਹਿੰਦੂ ਬਣਾਉਂਦੀ ਹੈ?
  10. ਇਸ ਰਚਨਾ ਨੂੰ ਗੁਰੂ ਕ੍ਰਿਤ ਸਮਝ ਕੇ ਸਿੱਖ ਕੌਮ ਦਾ ਕੋਈ ਭਲਾ ਹੋ ਰਿਹਾ ਹੈ ਕਿ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਜਾ ਰਿਹਾ ਹੈ?

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top