Share on Facebook

Main News Page

ਭਾਰਤ ਦੇ ਰਾਸ਼ਟਰੀ ਗੀਤ "ਜਨ ਗਣ ਮਨ.." ਦੀ ਅਸਲੀਯਤ
-:
ਹਰਮਿੰਦਰ ਸਿੰਘ ਲੁਧਿਆਣਾ

ਆਓ ਮਿੱਤਰੋ ਤੁਹਾਨੂੰ "ਜਨ ਗਣ ਮਨ..." ਦੀ ਵਿੱਥਿਆ ਵੀ ਖੋਲ੍ਹ ਦੱਸਾਂ:

1911 ਵਿੱਚ ਅੰਗਰੇਜ਼ ਰਾਜੇ ਜੌਰਜ ਪੰਜਵੇਂ ਦੇ ਭਾਰਤ ਆਉਣ ਦੀ ਖੁਸ਼ੀ 'ਚ ਗਾਉਣ ਵਾਸਤੇ ਇਹ ਗਾਣਾ ਉਚੇਚੇ ਤੌਰ 'ਤੇ ਰਬਿੰਦਰਨਾਥ ਟੈਗੋਰ ਤੋਂ ਲਿਖਵਾਇਆ ਗਿਆ ਸੀ। ਇਹ ਪੂਰਾ ਗਾਣਾ ਰਾਜੇ ਦੀ ਖੁਸ਼ਾਮਦ ਕਰਨ ਵਾਸਤੇ ਹੀ ਲਿਖਿਆ ਗਿਆ ਸੀ।

जन गण मन अधिनायक जय हे, भारत भाग्य विधाता।

पंजाब सिन्ध गुजरात मराठा, द्रविड़ उत्कल बंग।

विंध्य हिमाचल यमुना गंगा, उच्छल जलधि तरंग।

तव शुभ नामे जागे, तव शुभ आशीष मागे।

गाहे तव जयगाथा।

जन गण मंगलदायक जय हे, भारत भाग्य विधाता।

जय हे, जय हे, जय हे, जय जय जय जय हे॥

 

ਤੁਹਾਡੇ ਵਾਸਤੇ ਅਰਥ ਮੈਂ ਕਰ ਦਿੰਦਾ ਹਾਂ:

Jana gaṇa mana adhināyaka jaya he
- ਜਨ-ਗਣ (ਲੋਕਾਂ) ਦੇ ਮਨ ਦਾ ਅਧਿਨਾਇਕ (ਹੀਰੋ)(ਹੇ ਕਿੰਗ ਜੌਰਜ ਪੰਚਮ) ਤੂੰ ਹੈਂ, ਤੇਰੀ ਜੈ ਹੋਵੇ

Bhārata bhāgya vidhātā
- ਤੂੰ ਹੀ ਭਾਰਤ ਦੇ ਭਾਗ ਦਾ ਵਿਧਾਤਾ ਹੈਂ

Pañjāb Sindhu Gujarāṭa Marāṭhā
-
ਪੰਜਾਬ, ਸਿੰਧ, (ਹਾਲਾਂਕਿ ਸਿੰਧ ਹੁਣ ਭਾਰਤ ਵਿੱਚ ਵੀ ਨਹੀਂ ਰਿਹਾ) ਗੁਜਰਾਤ ਮਰਾਠਾ

Drāviḍa Utkala Vaṅga
- ਦੱਖਣ, ਉੜੀਸਾ ਤੇ ਬੰਗਾਲ

Vindhya Himāchala Jamunā Gaṅgā
-
ਵਿੰਧਿਆਂਚਲ, ਹਿਮਾਲਯ, ਯਮੁਨਾ ਤੇ ਗੰਗਾ

Uchhala jaladhi taraṅga
-
ਦੀਆਂ ਸੰਗੀਤਕ ਤਰੰਗਾਂ ਵਿੱਚ (ਤੇਰਾ ਹੀ ਨਾਮ) ਗੂੰਜਦਾ ਹੈ

ਪਰ ਇਹ ਗਾਣਾ ਮੂਲ ਰੂਪ ਵਿੱਚ ਸੰਸਕ੍ਰਿਤ-ਬੰਗਲਾ ਮਿਸ਼ਰਣ ਹੋਣ ਕਰਕੇ ਬਾਦਸ਼ਾਹ ਨੂੰ ਸਮਝ ਨਾ ਆਇਆ, ਇਸ ਲਈ ਖੁਦ ਟੈਗੋਰ ਤੋਂ ਇਸਦਾ ਅੰਗਰੇਜ਼ੀ ਅਨੁਵਾਦ ਕਰਵਾਇਆ ਗਿਆ। ਬਾਦਸ਼ਾਹ ਬੜਾ ਖੁਸ਼ ਹੋਇਆ।

ਸੂਝਵਾਨ ਪਾਠਕ ਸਮਝ ਗਏ ਹੋਣਗੇ ਕਿ 1913 ਵਿੱਚ ਪਹਿਲੀ ਵਾਰੀ ਕਿਸੇ ਏਸ਼ੀਅਨ (ਰਬਿੰਦਰਨਾਥ ਟੈਗੋਰ) ਨੂੰ ਨੋਬਲ ਪੁਰਸਕਾਰ ਕਿਓਂ ਮਿਲ਼ਿਆ !

ਆਖਿਰ ਕਿਓਂ ਕਿੰਗ ਜਾਰਜ ਪੰਚਮ ਨੇਂ ਰਬਿੰਦਰਨਾਥ ਟੈਗੋਰ ਨੂੰ (in 1915) ਨਾਈਟਹੁੱਡ (Knighthood) ਨਾਲ਼ ਨਿਵਾਜਿਆ। ਸੋਚੋ !!!

...ਤੇ ਹੁਣ ਯੂਨੈਸਕੋ ਦੁਆਰਾ ਏਸੇ ਗਾਣੇ ਨੂੰ ਬੈਸਟ ਐਂਥਮ Best Anthem ਦਾ ਐਲਾਨ ਹਿੰਦੋਸਤਾਨੀਆਂ ਨੂੰ ਸਦਾ ਅਣਜਾਣੇ 'ਚ ਹੀ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲ਼ੀ ਗੱਲ ਹੈ।

ਹੈਰਾਨੀ ਹੈ ਲੋਕ ਇਹਦੇ 'ਤੇ ਖੁਸ਼ੀ ਮਨਾ ਰਹੇ ਹਨ।

Tava śubha nāme jāge
- ਤੇਰਾ ਸ਼ੁਭ ਨਾਮ ਲੈ ਕੇ ਲੋਕ ਜਾਗਦੇ ਨੇ

Taba śubha āśhiṣa māge
- ਤੇਰੀ ਹੀ ਅਸੀਸ ਲੋਕ ਚਾਹੁੰਦੇ ਨੇ

Gāye tava jaya gāthā
- ਤੇਰੀ ਹੀ ਜਿੱਤ ਦੀ ਗਾਥਾ ਲੋਕ ਗਾਉਂਦੇ ਨੇ

Jana gaṇa maṅgala dhāyaka jaya he
- ਹੇ ਲੋਕਾਂ ਦਾ ਭਲਾ (ਮੰਗਲ਼) ਕਰਨ ਵਾਲ਼ੇ ਤੇਰੀ ਸਦਾ ਹੀ ਜਿੱਤ (ਜੈ) ਹੋਵੇ।

Bhārata bhāgya vidhāta
-ਤੂੰ ਹੀ ਭਾਰਤ ਦੇ ਭਾਗ ਦਾ ਵਿਧਾਤਾ ਹੈਂ

Jaya he, jaya he, jaya he
Jaya jaya jaya, jaya he
- ਤੇਰੀ ਸਦਾ ਹੀ ਜਿੱਤ ਹੁੰਦੀ ਰਹੇ..........

Read more on this link : https://en.wikipedia.org/wiki/Jana_Gana_Mana


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top