Share on Facebook

Main News Page

ਏਕਸ ਕੇ ਬਾਰਿਕ !!!
-: ਗੁਰਮੀਤ ਸਿੰਘ ‘ਬਰਸਾਲ’ (ਕੈਲੇਫੋਰਨੀਆ)

ਹਿੰਦੂ-ਮੁਸਲਿਮ-ਸਿੱਖ–ਇਸਾਈ । ਬਣ ਸਕਦੇ ਨੇ ਭਾਈ-ਭਾਈ ।
ਆਪੋ ਆਪਣੇ ਮਜ਼ਹਬਾਂ ਦੇ ਜੇ, ਪਾਧਿਆਂ ਕੋਲੋਂ ਜਾਨ ਛਡਾਈ ।
ਹਰ ਮਜ਼ਹਬ ਦੇ ਠੱਗ ਪੁਜਾਰੀ । ਬਣਕੇ ਬੈਠੇ ਧਰਮ ਵਪਾਰੀ ।
ਲੁੱਟਕੇ ਖਾਧੀ ਦੁਨੀਆਂ ਸਾਰੀ । ਰੱਖਦੇ ਬੰਦੇ ਦੀ ਮੱਤ ਮਾਰੀ ।

ਸ਼ਰਧਾਵਾਨਾ ਦੇ ਜਜ਼ਬਾਤਾਂ ਸਿਰ 'ਤੇ ਕਰਨ ਕਮਾਈ ।
ਮਜ਼ਹਬਾਂ ਵਾਲਾ ਰੌਲਾ ਇੱਕੋ । ਹੁੰਦਾ ਭੇਖੀ ਚੋਲਾ ਇੱਕੋ ।
ਲੁੱਟਣ ਵਾਲਾ ਟੋਲਾ ਇਕੋ । ਲੁੱਟ ਹੋਂਵਦਾ ਭੋਲਾ ਇੱਕੋ ।
ਰੱਬ ਦੇ ਨਾਂ ਤੇ ਲੁੱਟ ਜਦ ਹੁੰਦੀ ਸੁਣਦਾ ਕੌਣ ਦੁਹਾਈ ।

ਸਾਰੇ ਮਜ਼ਹਬੀਂ ਧਰਮ ਹੈ ਸਾਂਝਾ । ਜੀਵਨ ਵਾਲਾ ਕਰਮ ਹੈ ਸਾਂਝਾ ।
ਜੰਮਣਾ-ਜੀਣਾ-ਮਰਨ ਹੈ ਸਾਂਝਾ । ਪੂਜਾ ਭਰਿਆ ਭਰਮ ਹੈ ਸਾਂਝਾ ।
ਤੋਰੇ ਸਾਰੇ ਵੱਖ-ਵੱਖ ਰਸਤੇ ਇੱਕ ਮੰਜਿਲ ਦੇ ਰਾਹੀ ।
ਮਜ਼ਹਬੀ ਆਗੂ ਜੋ ਅਖਵਾਉਂਦੇ । ਵੱਖੋ ਵਖਰੇ ਝੰਡੇ ਲਾਉਂਦੇ ।
ਸਭ ਨੂੰ ਕਰਮਕਾਂਡ ਸਖਾਉਂਦੇ । ਸਾਂਝੇ ਸੱਚ ਦੀ ਬਾਤ ਨਾ ਪਾਉਂਦੇ ।

ਇੱਕ ਦੂਜੇ ਲਈ ਨਫਰਤ ਭਰਕੇ ਕੰਧਾਂ ਜਾਣ ਵਧਾਈ ।
ਆਜੋ ਰਲ਼ਕੇ ਬਹਿਣਾ ਸਿੱਖੀਏ । ਇੱਕ ਦੂਜੇ ਨੂੰ ਸਹਿਣਾ ਸਿੱਖੀਏ ।
ਹਸਦੇ-ਵਸਦੇ ਰਹਿਣਾ ਸਿੱਖੀਏ । ਸੱਚ ਸੁਨਣਾ ਸੱਚ ਕਹਿਣਾ ਸਿੱਖੀਏ ।
ਏਕਸ ਕੇ ਬਾਰਿਕ ਜੇ ਬਣਗੇ ਕੁਦਰਤ ਹੋਊ ਸਹਾਈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top