Share on Facebook

Main News Page

ਸਿੱਖ ਕੌਮ 'ਚ ਪਿਆ ਭੰਬਲਭੂਸਾ
-: ਅੰਮ੍ਰਿਤਪਾਲ ਸਿੰਘ

ਅੱਜ ਸਾਨੂੰ ਆਪਸੀ ਝਗੜੇਆਂ ਵਿੱਚ ਉਲਝਾਇਆ ਜਾ ਰਿਹਾ ਹੈ, ਕਿੱਤੇ ਮਾਸ ਦਾ ਝਗੜਾ ਖਾਣਾ ਯਾ ਨਹੀਂ?

ਕਿਤੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਦਾ ਦਰਜ਼ਾ ਦੇਣ ਦੀਆਂ ਕੋਝੀਆਂ ਕੋਸ਼ਿਸ਼ਾਂ, ਵਖਰੋ ਵਖਰੀ ਸੰਸਥਾਵਾਂ ਬਣਾ ਕੇ ਸਿੱਖਾਂ ਵਿੱਚ ਆਪਸੀ ਫੁਟ ਪਾਉਣੀ। ਕਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ, ਕਿਤੇ ਗੁਰੂ ਸਾਹਿਬ ਦੀ ਕਾਲਪਨਿਕ ਫੌਟੋਆਂ ਨਾਲ ਛੇੜਛਾੜ ਕਰਨਾਂ, ਕਦੇ ਖਾਲਿਸਥਾਨ, ਕਦੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋਆਂ ਤੇ ਹਿੰਦੂ ਕਾਰਕੂੰਨਾ ਦੀ ਟਿਪਣੀ, ਨਾਨਕਸ਼ਾਹੀ ਕੈਲੰਡਰ, ਕਿਤੇ ਬਾਦਲ ਪਰਿਵਾਰ ਵਲੋ ਆਇ ਦਿਨ ਪੰਜਾਬ ਵਿੱਚ ਕੁੱਝ ਐਸੀ ਹਰਕਤਾਂ ਕਰਨੀਆਂ ਜਿਸ ਤੋ ਸਿੱਖਾਂ ਦਾ ਧਿਆਨ ਅਪਣੇ ਵੱਲ ਖਿਚਆ ਰਖਣਾ। ਕਦੇ ਸ਼ਾਸਤ੍ਰਾਂ ਨੂੰ ਸੈਰ ਕਦੇ ਕੋਈ ਯਾਤਰਾ, ਕਦੇ ਕੋਈ, ਅਖੌਤੀ ਜਥੇਦਾਰਾਂ ਦੀ ਉਲਟ ਬਿਆਨ ਬਾਜ਼ੀ, ਕਦੇ ਸਿਰਸੇ ਸਾਦ ਦਾ ਰੌਲਾ, ਕਦੇ ਪੰਜ ਪਿਆਰੇ ਛੇਕਣੇ, ਕਿਤੇ ਸਰਬਤ ਖਾਲਸਾ ਦੇ ਨਾਂ ਤੇ ਪੂਰੀ ਕੌਮ ਨਾਲ ਮਖੌਲ। ਕਦੇ ਦਰਬਾਰ ਸਾਹਿਬ ਦੇ ਸਰੋਵਰ ਦੇ ਪਾਣੀ ਤੋਂ ਚਮਤਕਾਰ, ਕਦੇ ਅੰਨੇ ਦੀ ਰੌਸ਼ਨੀ ਆ ਗਈ, ਕਦੇ ਲੰਗੜੇ ਚੱਲ ਪਏ, ਕਿਤੇ ਸਿੱਖਾਂ ਨੂੰ ਹਿੰਦੂ ਬਣਾਉਣ ਦਾ ਯਤਨ, ਪਰੇਡ ਵਿੱਚ ਸਿੱਖ ਬਟਾਲੀਯਨ ਨ ਲੈਣਾ, ਸਰਜੀਕਲ ਸਟ੍ਰਾਇਕ ਤੇ ਪੰਜਾਬ ਵਿੱਚ ਹਲਚਲ ਕਰਨੀ ਆਇ ਦਿਨ ਕੁੱਝ ਨ ਕੁੱਝ ਕਰਕੇ ਸਿੱਖਾਂ ਨੂੰ ਏਹੋ ਜੇਹੀ ਗਤੀ ਵਿਧੀਆਂ ਵਿੱਚ ਉਲਝਾ ਕੇ ਰਖਿਆ ਜਾ ਰਿਹਾ ਹੈ।

ਚਲਾਕ ਦੁਸ਼ਮਨ ਹਮੇਸ਼ਾ ਆਪਣੇ ਵਿਰੋਧੀ ਦਾ ਧਿਆਨ ਭਟਕਾਉਂਦਾ ਹੈ, ਕਿਉਂਕਿ ਉਸਨੂੰ ਪਤਾ ਹੈ ਜੇ ਮੈਂ ਆਪਣੇ ਕੰਮ ਨੂੰ ਅੰਜਾਮ ਦੇਣਾ ਹੈ ਅਤੇ ਦੁਸ਼ਮਨ ਨੂੰ ਮਾਤ ਪਾਉਣੀ ਹੈ, ਤਾਂ ਉਸਦਾ ਧਿਆਨ ਮੇਰੇ ਵੱਲ ਨ ਰਹੇ।

ਅੱਜ ਅਸੀਂ ਆਪਸ ਵਿੱਚ ਇਕ ਦੂਜੇ ਦੀ ਪੱਗ ਲਾਉਣ ਵਿੱਚ ਸਭ ਤੋਂ ਅਗੇ ਹਾਂ ਨਾਂ ਕੀ ਪੱਗ ਸਜਾਉਣ ਵਿੱਚ।

ਘਰ ਉਹੀ ਫਲ ਦੇ ਫੂਲਦੇ ਹਨ, ਜਿੰਨ੍ਹਾਂ ਪਰਿਵਾਰਾਂ ਵਿੱਚ ਆਪਸੀ ਤਾਲ ਮੇਲ ਚੰਗਾ ਹੋਵੇ ਨਹੀਂ ਤਾਂ ਮਿੰਟ ਨਹੀਂ ਲਗਦਾ ਦਿਵਾਰ ਪੈਣ ਵਿੱਚ।

ਅਗਰ ਅਸੀਂ ਸੋਚੀਐ ਏਹ ਸਾਰੀ ਸੰਸਥਾਵਾਂ ਇਕ ਹੋ ਜਾਣਗੀਆਂ ਤਾਂ ਸਾਡੇ ਮਨ ਦਾ ਵਹਮ ਹੈ। ਵਹਮ ਦਾ ਕੋਈ ਇਲਾਜ਼ ਨਹੀਂ।

ਜੋ ਭੇਖੀ ਸਾਡੇ ਵਿੱਚ ਪਾਏ ਜਾ ਰਹੇ ਹੈ ਓਹ ਪਾਏ ਹੀ ਇਸ ਲਈ ਜਾ ਰਹੇ ਹਨ ਤਾਕਿ ਆਪਸੀ ਫੂਟ ਪਾਈ ਜਾ ਸਕੇ। ਜ਼ਰਾ ਸੋਚੋ ਕੀ ਓਹ ਇਕ ਹੋਣਗੇ ?

ਅਸੀਂ ਓਨ੍ਹਾਂ ਭੇਖੀਆਂ ਦੀ ਕੜੀਆਂ ਜੋੜ ਕੇ ਵੇਖੀਐ ਜਿਨ੍ਹਾਂ ਨੂੰ ਅਸੀਂ ਸਿਰ ਦਾ ਤਾਜ਼ ਬਣਾਇਆ ਹੈ ਕਿ ਅੋਹ ਸਾਡੇ ਪੈਰ ਦੀ ਜੂਤੀ ਦੇ ਵੀ ਲਾਇਕ ਹਨ।

ਬਾਦਲ ਪਰਿਵਾਰ ਜਿਸਨੂੰ ਹਰ ਕੋਈ ਜਾਣਦਾ ਹੈ ਕਿ ਸਿੱਖਾਂ ਦਾ ਸਬ ਤੋ ਵੱਧ ਨੁਕਸਾਨ ਇਸ ਕੇਸਾਂ ਧਾਰੀ ਬ੍ਰਾਹਮਣ ਨੇ ਕੀਤਾ ਹੈ। ਇਸ ਵਿੱਚ ਕਿਸੇ ਦੀ ਦੋ ਰਾਇ ਨਹੀਂ ਹੋਵੇਗੀ, ਇਕ ਪਾਸੇ ੮੪ ਦੇ ਉਪਰ ਯਾਦਗਾਰ ਬਣਵਾਕੇ ਲੋਕਾਂ ਵਿੱਚ ਵਾਹ ਵਾਹੀ, ਦੂਜੇ ਪਾਸੇ ਅੱਜ ਤਕ ਸਿੱਖਾਂ ਨੂੰ ਇਨਸਾਫ ਨ ਦਿਵਾ ਸਕਿਆ ਪੰਜਾਬ ਦਾ ਮੁਖ ਮੰਤਰੀ ਬਣਕੇ ਵੀ । ਆਉ ਜ਼ਰਾ ਧਿਆਨ ਮਾਰੀਐ ਇਸ ਬਾਦਲ ਪੇੜ ਦੀਆਂ ਟਹਣੀਆਂ ਤੇ ਪਤੀਆਂ ਵੱਲ ਸਬ ਤੋ ਮਸ਼ਹੁਰ ਪਕੋੜੇ ਵਾਲਾ ਹਰਨਾਮ ਸਿਂਘ ਧੂੰਮਾ 'ਮਹਿਤਾ ਟਕਸਾਲ ਦਾ ਮੁਖੀ' ਜਿਸ ਕੋਲ ਪੂਰੀ ਟੀਮ ਹੈ ਬੰਦੇਆਂ ਦੀ ਸੂਪਾਰੀ ਲੈਣ ਵਲੀ। ਇਸ ਧੂੰਮੇ ਟਹਣੀ ਦੇ ਪੱਤੇ, ਜੱਦ ਟਹਣੀ 'ਤੇ ਚੱਕੂ ਵੱਜਦਾ ਹੈ ਤਾਂ ਪਤੇ ਅਪਣੀ ਬਿਆਨ ਬਾਜ਼ੀ ਸ਼ੁਰੂ ਕਰ ਦੇਂਦੇ ਹਨ ਗੁਰਪ੍ਰੀਤ ਸਿੰਘ ਕੈਲੀਫੌਰਨੀਆਂ, ਬੰਤਾ ਸਿੰਘ, ਧਰਮ ਸਿੰਘ, ਸ਼ੇਰ ਸਿੰਘ ਅਤੇ ਕਈ।

ਦੂਜੀ ਟਹਣੀ ਦਿੱਲੀ ਕਮੇਟੀ, ਏਹ ਸਬ ਗੱਲਾਂ ਕਿਸੇ ਤੋ ਲੂਕੀਆਂ ਨਹੀਂ ਹਨ, ਬਸ ਅਪਣਾ ਧਿਆਨ ੳੇਸ ਵੱਲ ਕਰਨ ਦੀ ਲੋੜ ਹੈ। ਦਿੱਲੀ ਕਮੇਟੀ ਓਹ ਜੋ ਕਦੇ ਗੁਰੂ ਘਰ ਦਾ ਵਿਧਰੋਹੀ ਵੱਡ ਭਾਗ ਸਿੰਘ ਦਾ ਦਿਹਾੜਾ ਬੰਗਲਾ ਸਾਹਿਬ ਵਿੱਚ ਬਣਾ ਕੇ ਸਿੱਖ ਇਤਹਾਸ ਵਿੱਚ ਕਾਲਾ ਪੰਨਾ ਜੋੜਨ ਦੀ ਕੌਸ਼ੀਸ਼ ਕਰਦੀ ਹੈ, ਕਦੇ ਪੁਰਾਤਨ ਇਮਾਰਤ ਤੋੜ ਕੇ ਚਿਟੇ ਪਥਰਾਂ ਦਾ ਤਾਜ ਮਹਲ ਬਣਾਉਣ ਵਿੱਚ ਲਗੀ ਹੈ, ਕਦੇ ਸ਼ੀਸ਼ ਗੰਜ ਗੁਰਦੁਆਰੇ ਦਾ ਪਿਆਉ ਵਰਤ ਕੇ ਅਕਾਲੀ ਭਾਜਪਾ ਗਠਜੋੜ ਦੀ ਦੋਸਤੀ ਤੇ ਫੁਲ ਚੜਾਉਂਦੀ ਹੈ, ਤੇ ਬਾਦਲ ਸਾਬ ਦੇ ਸਵੈਯੇ ਗਉਂਦੀ ਹੈ ਬਾਦਲ ਜੀ ਨੇ ਏਹ ਕੀਤਾ,ਬਾਦਲ ਜੀ ਨੇ ਏਹ ਕੀਤਾ....। ਜੋ ਆਪ ਚੜਦੀ ਕਲਾ ਚੈਨਲ 'ਤੇ ਸੁਣਦੇ ਹੀ ਹੋ। ਬਾਕੀ ਦਸਣ ਦੀ ਲੋੜ ਨਹੀਂ, ਬਾਕੀ ਤੁਸੀ ਸਬ ਸਿਆਣੇ ਹੀ ਹੋ। ਇਸ ਦਿਲੀ ਕਮੇਟੀ ਟਹਣੀ ਦੀ ਪਤੀਆਂ ਉਹ ਸਾਰੇ ਕੀਰਤਨੀਏ ਤੇ ਪਰਚਾਰਕ, ਢਾਢੀ ਹਨ ਜੋ ਪੈਸੇ ਨਾਲ ਗੁਰਬਾਣੀ ਦਾ ਸੌਦਾ ਕਰ ਰਹੇ ਹਨ, ਕੁੱਝ ਨਹੀਂ ਵੀ ਹੋ ਸਕਦੇ, ਪਰ ਬਹੁਤਾਤ ਹਨ। ਇਨ੍ਹਾਂ ਕੀਰਤਨੀਆਂ ਵਿੱਚ ਸਭ ਤੋਂ ਚਹੇਤਾ Remix ਰਾਗੀ, ਮਾਫ ਕਰਨਾ ਰਾਗ ਤਾਂ ਨਹੀਂ ਗਉਂਦਾ, ਜੋ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਕਹਿਣ ਵਾਲੇ ਦੀ ਜੀਭ ਕੱਟਣ ਲਈ ਹੋਰ ਸਿੱਖਾਂ ਨੂੰ ਉਕਸਾਉਂਦਾ ਹੈ, ਮਨਪ੍ਰੀਤ ਸਿੰਘ ਕਾਨਪੁਰੀ... ਚਮਨ ਲਾਲ ਜੋ ਦੇਖਣ ਨੂੰ ਸਿੱਖ ਤਾਂ ਬਣ ਗਿਆ, ਪਰ ਹਿੰਦੂ ਦੇਵੀ ਦੇਵਤਿਆਂ ਦੇ ਸੋਹਿਲੇ ਹੁਣ ਤਕ ਗਾਉਂਦਾ ਹੈ, ਕੁੱਝ ਦੀ ਮਜਬੁਰੀ ਹੈ ਦਿੱਲੀ ਕਮੇਟੀ ਰੂਪੀ ਟਹਣੀ ਦੀ ਪੱਤੀ ਬਣਨਾ, ਕਿਉਂਕਿ ਝੂਠਾ ਸ਼ੋਰਤ ਰੁਤਬਾ ਚਹੀਦਾ ਹੈ ਤਾਂ ਗਧੇ ਨੂੰ ਵੀ ਪਿਓ ਬਣਾਉਣਾ ਪੈਂਦਾ ਹੈ ਮਾਲਕ ਓਨ੍ਹਾਂ ਵੀਰਾਂ ਨੂੰ ਸੁਮਤ ਬਖਸ਼ੇ।

ਬਾਦਲ ਪੇੜ ਦੀ ਇਕ ਹੋਰ ਟਹਣੀ ਹੈ ਜੱਦ ਵੋਟਾਂ ਆਉਂਦੀਆਂ ਹਨ। ਤਾਂ ਬਾਦਲ ਪਰਿਵਾਰ ਓਨ੍ਹਾਂ ਦੇ ਦਰਸ਼ਨ ਅਭਿਲਾਸ਼ੀ ਬਣਕੇ ਪੈਰਾਂ ਵਿੱਚ ਭੋਰੇ ਬਣਕੇ ਹਾਜਰੀ ਭਰਦੇ ਹਨ। ਸੱਪ ਸਮਾਜ ਜਿਸਨੂੰ ਅਸੀਂ ਸੰਤ ਸਮਾਜ ਵੀ ਆਖਦੇ ਹਾਂ । ਗੁਰੂ ਨਾਨਕ ਪਾਤਸ਼ਾਹ ਨੇ ਪੂਰੇ ਭਾਰਤ ਵਿੱਚ ਸੱਚ ਦਾ ਹੋਕਾ ਦਿਤਾ ਸਿਰਫ ੧੫ ਲਭੇ । ਸੋਚੋ ਪੰਜਾਬ ਕਿਨਾਂ ਭਾਗਾਂ ਵਾਲਾ ਹੈ ਹਰ ਪਿੰਡ ਵਿੱਚ ਦੋ ਤੀਨ ਸੰਤ, ਬ੍ਰਹਮਗਿਆਨੀ ਲੱਭ ਜਾਣਗੇ। ਵੈਸੇ ਏਹ ਸੱਪ ਚਰਚਾ ਵਿੱਚ ਘਟ ਹੀ ਰਹਿੰਦੇ ਹਨ ਏਹ ਸੱਪ ਸਿਰਫ ਓਦੋ ਨਜ਼ਰ ਆਉਂਦੇ ਹਨ ਜਦ ਬਾਦਲ ਸਪੇਰੇ ਨੇ ਕੋਈ ਜਨਤਾ ਨੂੰ ਜਾਦੂ ਵੇਖਾਣਾ ਹੋਵੇ। ਮੈਨੂੰ ਤਾਂ ਕੁਝ ਯਾਦ ਨਹੀਂ ਇਸ ਸੱਪ ਸਮਾਜ ਨੇ ਸਿੱਖ ਪੰਥ ਦਾ ਕੁੱਝ ਸਵਾਰਿਆ ਹੋਵੇ, ਹਾਂ ਨੁਕਸਾਨ ਤਾਂ ਲਾਜਵਾਬ ਕੀਤੇ ਹਨ। ਸੱਪ ਸਮਾਜ ਦਾ ਅਪਣੇ ਪ੍ਰੇਮੀਆਂ ਦੇ ਘਰ ਗੁਰ ਸ਼ਬਦ ਦੀ ਥਾਂ ਫੋਟੋਆਂ ਪਹੁਚਾਣ ਵਿੱਚ ਪੁਰਾ ਸਹਯੋਗ ਹੈ, ਅਪਣੀ ਅਖੌਤੀ ਧਾਰਨਾ ਲਗਾਕੇ ਗੁਰੂ ਪਾਤਸ਼ਾਹ ਵਲੋ ਕੀਤੀ ਗਲਤੀਆਂ ਦੀ ਸੁਧਾਈ ਕਰਨ ਵਿੱਚ ਤੱਤਪਰ ਰਹਿੰਦੇ ਹਨ, ਤੇ ਅਪਣੀ ਮਨ ਮਰਜ਼ੀ ਦੀ ਪੰਕਤੀ ਬਣਾਕੇ ਨਾਲ ਜੋੜ ਦੇਂਦੇ ਹਨ। ਕਿਸੇ ਕੰਪਨੀ ਦੀ ਅੱਗਰਬਤੀ, ਧੂਪਬਤੀ, ਫੂਲ, ਨਾਰਿਯਲ ਇਨ੍ਹਾਂ ਨੇ ਨਹੀਂ ਛੱਡੇ । ਸ਼ਬਦ ਗੁਰੂ ਨੂੰ ਰੋਟੀਆਂ ਖਵਾ ਰਹੇ ਹਨ ਤੇ ਜਿਨ੍ਹਾਂ ਨੂੰ ਰੋਟੀ ਦੀ ਲੋੜ ਹੈ ਓਹ ਇਨ੍ਹਾਂ ਦੇ ਲੰਗਰ ਦੇ ਬਾਹਰ ਭੁੱਖ ਦੇ ਮਾਰੇ ਵਿਲਕ ਦੇ ਨਜ਼ਰ ਆਉਂਦੇ ਹਨ। ਅੋਰ ਜਿਨ੍ਹੇ ਵੀ ਗੁਰੂ ਵੰਸ਼ ਤੇ ਸ਼ਬਦ ਪ੍ਰੇਮੀਆਂ ਮਰਜੀਵੜੇਆਂ ਦੀ ਵੰਸ਼ ਤੋ ਹੋਣ ਦਾ ਦਾਵਾ ਕਰਦੇ ਹਨ ਚਾਹੇ ਸੋਢੀ, ਖਤ੍ਰੀ, ਬਿਧੀ ਚੰਦ, ਧਿਰਮਲੀਅੇ, ਸ਼੍ਰੀ ਚੰਦ, ਪਤਾ ਨਹੀਂ ਕੇਹੜੇ ਕੇਹੜੇ ਹਨ, ਜਿਨ੍ਹਾਂ ਦੀ ਬਰਸੀਆਂ ਮਨ ਦੀਆਂ ਪਈਆਂ ਹਨ, ਸਭ ਇਸ ਟਾਹਣੀ ਦੀ ਪੱਤੀਆਂ ਹਨ, ਕਈ ਅਨਜਾਣ ਹਨ, ਤੇ ਕਈ ਤਨੋ ਮਨੋ ਅਰਪਿਤ ਹਨ।

ਜਥੇਦਾਰ ਕਈ ਸਿਆਸੀ ਪਾਰਟੀਆਂ, ਸ਼੍ਰੋਮਣੀ ਕਮੇਟੀ, ਗੁਰ ਇਕਬਾਲ ਸਬ ਬਾਦਲ ਪੇੜ ਦੀ ਟਾਹਣੀਆਂ ਹਨ। ਕਈ ਮਿਸ਼ਨਰੀ ਸੰਸਥਾਵਾਂ, ਟਕਸਾਲੀ, ਅਖੰਡ ਕੀਰਤਨੀ, ਬ੍ਰਹਮ ਬੁੰਗਾ, ਨਾਨਕਸਰ, ਦੋਦੜੇ, ਬਿਬੇਕੀ, ਆਦਿ। ਹੁਣ ਦੱਸੋ ਸੰਗਤੋ ਕਿਸ ਤੋਂ ਆਸ ਰਖਦੇ ਹੋ, ਜੋ ਸਿੱਖ ਪੰਥ ਦਾ ਬੇੜਾ ਪਾਰ ਲਗਉਗੀ। ਸਬ ਤੋਂ ਪਹਿਲਾਂ ਗੁਰਬਾਣੀ ਨੂੰ ਵਿਚਾਰ ਕੇ ਵੇਖੋ ਜੋ ਅਸੀਂ ਕਰਦੇ ਪਏ ਹੈ ਕਿ ੩੫ ਮਾਹਪੁਰਖਾਂ ਨੇ ਏਹੋ ਜੇ ਸਿੱਖ ਦੀ ਘਾੜਤ ਘੜੀ ਸੀ ਜੋ ਅਸੀਂ ਬਣ ਗਏ ਚਾਹੇ ਆਪਣੀ ਗਲਤੀ ਕਰਕੇ। ਚਾਹੇ ਇਨ੍ਹਾਂ ਦੇ ਲਾਈ ਲਗ ਬਣਕੇ।

ਬਾਦਲ ਤਾਂ ਪੇੜ ਹੈ ਅਤੇ ਪੇੜ ਦੀ ਜੜ ਵੀ ਹੈ ਉਹ ਹੈ RSS, ਜੋ ਗੁਰਬਾਣੀ ਨੂੰ ਵੇਦਾਂ ਦਾ ਸਾਰ ਆਖਦੀ ਹੈ, ਜੋ ਸਿੱਖਾਂ ਨੂੰ ਕੇਸਾਂ ਧਾਰੀ ਹਿੰਦੂ ਬਣਾਉਣ ਵਿੱਚ ਲਗੀ ਹੈ, ਤੇ ਹਿੰਦੂਆਂ ਨੂੰ ਸਹਜਧਾਰੀ ਸਿੱਖ, ਜੋ ੩੫ ਮਹਾਪੁਰਖਾਂ ਨੂੰ ਹਿੰਦੂ ਅਵਤਾਰ ਯਾਂ ਅਖੌਤੀ ਦੇਵਤੇ ਦੇ ਪੂਜਾਰੀ ਸਿਧ ਕਰਨ ਵਿੱਚ ਲਗੀ ਹੈ।

ਗੁਰੂ ਬਾਣੀ ਦੀ ਇਨਕਲਾਬੀ ਵਿਚਾਰ ਨੂੰ, ਸ਼ਾਸਤ੍ਰਰਾਂ ਦੀ ਪੁਰਾਤਨ ਤੇ ਨੀਵੀ ਪੱਧਰ ਦੀ ਬਣਾਉਣ ਵਿੱਚ ਲਗੇ ਹਨ ਅਤੇ ਬਹੁਤ ਕੁਝ ਏਹੋ ਜੇਹੀ ਕੋਝੀਆਂ ਹਰਕਤਾਂ ਕਰ ਰਹੀ ਹੈ।

ਸਿੱਖਾਂ ਦੀ ਹਾਲਤ ਅੱਜ ਉਸ ਮਿਤਹਾਸਿਕ ਦ੍ਰੌਪਦੀ ਵਰਗੀ ਹੈ ਜਿਸ ਨੂੰ ਆਪਣਿਆਂ ਨੇ ਹੀ ਦਾਓ 'ਤੇ ਲਾ ਦਿਤਾ। ਬੇਚਾਰੀ ਸਿੱਖ ਕੌਮ ਇਸ ਆਸਰੇ ਰਹੀ ਕਿ ਏਹ ਬਣੀਆਂ ਸੰਸਥਾਵਾਂ ਮੇਰੀ ਰਾਖੀ ਕਰਨਗੀਆਂ, ਪਰ ਬੇਚਾਰੀ ਦ੍ਰੌਪਦੀ ਦੀ ਤਰ੍ਹਾਂ ਕੀ ਪਤਾ ਸੀ ਆਪਣਿਆਂ ਦੇ ਸਾਹਮਣੇ ਇਜ਼ਤ ਲੱਥੇਗੀ ਤੇ ਜਿਨ੍ਹਾਂ ਅਪਣਾ ਸਮਝੀ ਬੈਠੀ ਸੀ, ਉਹ ਮੇਰੀ ਲੁਟਦੀ ਪੱਤ ਦਾ ਤਮਾਸ਼ਾ ਦੇਖਣਗੇ। ਹਲੇ ਵੀ ਸਮਾਂ ਹੈ ਜਿਵੇ ਮਿਥਹਾਸਿਕ ਦ੍ਰੌਪਦੀ ਨੇ ਮਿਤਹਾਸਿਕ ਰੱਬ ਨੂੰ ਯਾਦ ਕਰਕੇ ਆਪਣੀ ਪੱਤ ਬਚਾ ਲਈ । ਜੇ ਤੁਸੀਂ ਵੀ ਸਿੱਖ ਪੰਥ ਦੀ ਲਾਜ਼ ਰਖਣਾ ਚਾਉਂਦੇ ਹੋ, ਤਾਂ ਸਰਬਤ ਦਾ ਭਲਾ ਕਰਨਾ ਚਾਹੁੰਦੇ ਹੋ ਉਸ ਸੱਚੇ ਰੱਬ ਦੇ ਲੜ ਲਗ ਕੇ ਆਪ ਮੈਦਾਨ ਵਿੱਚ ਉਤਰੋ।

"ਕੱਲ ਤਕ ਰੋਸ਼ਨੀ ਥੀ ਜਿਸਕੀ ਜਹਾ ਮੇਂ, ਆਜ ਉਸ ਘਰ ਮੇਂ ਮਾਰਗ ਨਹੀਂ।"

ਨਹੀਂ ਤਾਂ ਦੂਜਿਆਂ ਨੂੰ ਰੌਸਨੀ ਵੰਡਣ ਵਾਲਾ ਪੰਥ ਐਸੇ ਖੂਹ ਵਿੱਚ ਡਿਗੇਗਾ ਜਿਸਦਾ ਕੋਈ ਤਲ ਨਹੀਂ ਹੋਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top