Share on Facebook

Main News Page

ਚਾਰ ਸਾਹਿਬਜ਼ਾਦੇ: ਦ ਰਾਈਜ਼ ਆਫ਼ ਬੰਦਾ ਸਿੰਘ ਬਹਾਦਰ ਫਿਲਮ ਬਾਰੇ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਸਮੀਖਿਆ

ਚਾਰ ਸਾਹਿਬਜ਼ਾਦੇ: ਦ ਰਾਈਜ਼ ਆਫ਼ ਬੰਦਾ ਸਿੰਘ ਬਹਾਦਰ

(ਮੈਂ ਚਾਰ ਸਾਹਿਬਜ਼ਾਦੇ ਫ਼ਿਲਮ ਪੂਰੀ ਨਹੀਂ ਵੇਖ ਸਕਿਆ, ਪਰ ਜਿੰਨਾ ਹਿੱਸਾ ਵੇਖਿਆ ਉਸ ਵਿਚ ਬੇਹਿਸਾਬ ਗ਼ਲਤ ਗੱਲਾਂ ਸਨ। ਪੂਰੀ ਵੇਖ ਕੇ ਤਫ਼ਸੀਲ ਵਿਚ ਲਿਖਾਂਗਾ)। ਇਸ ਦਾ ਦੂਜਾ ਹਿੱਸਾ ਬੰਦਾ ਸਿੰਘ ਬਹਾਦਰ ਬਾਰੇ ਵਖਣਾ ਦਾ ਮੌਕਾ ਮਿਲਿਆ। ਇਸ ਫ਼ਿਲਮ ਵਿਚ ਘਟੋ-ਘਟ 35 ਇਤਿਹਾਸਕ ਗ਼ਲਤੀਆਂ ਵੇਖਣ ਨੂੰ ਮਿਲੀਆਂ (ਹੋਰ ਵੀ ਹਨ, ਜੋ ਮੈਂ ਹਨੇਰੇ ਵਿਚ ਨੋਟ ਨਹੀਂ ਕਰ ਸਕਿਆ ਸੀ)।

1. ਫ਼ਿਲਮ ਵਿਚ ਬੰਦਾ ਸਿੰਘ ਆਪਣੇ ਆਪ ਨੂੰ ਗ੍ਰਿਫ਼ਤਾਰੀ ਵਾਸਤੇ ਪੇਸ਼ ਕਰਦਾ ਦੱਸਿਆ ਹੈ, ਜੋ ਉਸ ਨਾਲ ਜ਼ਬਰਦਸਤ ਧੱਕਾ ਹੈ। ਹਕੀਕਤ ਇਹ ਹੈ ਕਿ ਗੁਰਦਾਸ ਨੰਗਲ ਦੀ ਗੜ੍ਹੀ ਵਿਚ ਬੰਦਾ ਸਿੰਘ ਤੇ ਸਿੱਖ 8 ਮਹੀਨੇ ਦੇ ਘਿਰੇ ਰਹੇ ਸਨ ਤੇ ਉਨ੍ਹਾਂ ਕੋਲ ਰਾਸ਼ਨ ਨਾ ਹੋਣ ਕਾਰਨ ਉਹ ਅਖ਼ੀਰ ਅਧਮੋਏ ਹੋ ਚੁਕੇ ਸਨ। ਜਦ ਕਈ ਦਿਨ ਉਥੋਂ ਹਲਚਲ ਨਾ ਹੋਈ ਤਾਂ ਮੁਗ਼ਲ ਫ਼ੌਜਾਂ ਨੇ ਗੜ੍ਹੀ ਦਾ ਦਰਵਾਜ਼ਾ ਤੋੜ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਹਥਿਆਰ ਸੁੱਟਦਾ ਦਿਖਾਉਣਾ ਉਸ ਨਾਲ ਜ਼ਬਰਦਸਤ ਧੱਕਾ ਹੈ ਤੇ ਇਹ ਮੁਗ਼ਲਾਂ ਦੇ ਪਰਚਾਰ ਦਾ ਹਿਸਾ ਬਣਨਾ ਹੈ।

2. ਫ਼ਿਲਮ ਵਿਚ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਏ ਗਏ ਸਿੱਖਾਂ ਦੀ ਗਿਣਤੀ ਕੁਝ ਦਰਜਨ ਹੀ ਦਿਖਾਈ ਗਈ ਹੈ ਜਦ ਕਿ ਇਹ ਗਿਣਤੀ 740 ਤੋਂ ਵਧ ਸੀ।

3. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਬੰਦਾ ਸਿੰਘ ਚਾ ਪੁੱਤਰ ਅਜੈ ਸਿੰਘ ਤਲਵਾਰ ਦੇ ਇਕ ਵਾਰ ਨਾਲ ਕਤਲ ਕਰ ਦਿੱਤਾ ਗਿਆ ਸੀ। ਹਕੀਕਤ ਇਹ ਹੈ ਕਿ ਉਸ ਨੂੰ ਛੁਰੇ ਨਾਲ ਜ਼ਿਬਹ ਕਰ ਕੇ ਉਸ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਗਈ ਸੀ।

4. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਬੰਦਾ ਸਿੰਘ ਨੂੰ ਉਸ ਦੀਆਂ ਅੱਖਾਂ ਕੱਢ ਕੇ ਸ਼ਹੀਦ ਕੀਤਾ ਗਿਆ ਸੀ। ਹਕੀਕਤ ਇਹ ਹੈ ਕਿ ਇਕ ਤੇਜ਼ਧਾਰ ਹਥਿਆਰ ਨਾਲ ਬੰਦਾ ਸਿੰਘ ਦੀ ਸੱਜੀ ਅੱਖ ਕੱਢੀ ਗਈ ਤੇ ਫਿਰ ਖੱਬੀ ਅੱਖ ਦਾ ਡੇਲਾ ਵੀ ਕੱਢ ਦਿਤਾ ਗਿਆ। ਇਸ ਮਗਰੋਂ ਉਸ ਦਾ ਖੱਬਾ ਪੈਰ ਤੇ ਫਿਰ ਸੱਜਾ ਪੈਰ ਵੱਢੇ ਗਏ। ਅਗਲਾ ਵਾਰ ਉਸ ਦੇ ਦੋਹਾਂ ਹੱਥਾਂ ’ਤੇ ਕੀਤਾ ਗਿਆ। ਇਸ ਮਗਰੋਂ ਜੰਬੂਰਾਂ ਨਾਲ ਉਸ ਦਾ ਮਾਸ ਨੋਚਿਆ ਗਿਆ ਤੇ ਅਖ਼ੀਰ ਇਕ ਹਥੌੜਾ ਮਾਰ ਕੇ ਉਸ ਦਾ ਸਿਰ ਵੀ ਫੇਹ ਦਿਤਾ ਗਿਆ। ਇਸ ਮਗਰੋਂ ਉਸ ਦੀ ਲਾਸ਼ ਦੇ ਟੁਕੜੇ-ਟੁਕੜੇ ਕਰ ਦਿਤੇ ਗਏ।

5. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਅਨੰਦਪੁਰ ਸਾਹਿਬ ਨੂੰ (5-6 ਦਸੰਬਰ 1705 ਨੂੰ) ਵਜ਼ੀਰ ਖ਼ਾਨ ਨੇ ਖ਼ਾਲੀ ਕਰਵਾਇਆ ਸੀ। ਹਕੀਕਤ ਇਹ ਹੈ ਕਿ ਇਹ ਕਾਰਵਾਈ ਬਿਲਾਸਪੁਰ ਦੇ ਰਾਜੇ ਨੇ ਕੀਤੀ ਸੀ ਤੇ ਹੰਡੂਰ (ਹੁਣ ਨਾਲਾਗੜ੍ਹ) ਦੇ ਰਾਜੇ ਨੇ ਉਸ ਦੀ ਮਦਦ ਕੀਤੀ ਸੀ।

6. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਚਮਕੌਰ ਵਿਚ ਵਜ਼ੀਰ ਖ਼ਾਨ ਦੀ 10 ਲੱਖ ਫ਼ੌਜ ਨੇ ਘੇਰਾ ਪਾਇਆ ਸੀ। ਹਕੀਕਤ ਇਹ ਹੈ ਕਿ (ੳ) ਇਹ ਫ਼ੌਜ ਮਲੇਰਕੋਟਲਾ ਦੀ ਸੀ (ਅ) ਜ਼ਫ਼ਰਨਾਮਾ ਦੇ ਲੇਖਕ ਦੀ 10 ਲੱਖ ਦੀ ਗਿਣਤੀ ਗਲਤ ਹੈ। ਉਸ ਵੇਲੇ ਮੁਗ਼ਲ ਬਾਦਸ਼ਾਹ ਦੀ ਕੁਲ ਫ਼ੌਜ ਸਵਾ ਲੱਖ ਵੀ ਨਹੀਂ ਸੀ (ਤੇ ਇਸ ਵਿਚ ਸੂਬੇਦਾਰਾਂ ਤੇ ਮਨਸਬਦਾਰਾਂ ਦੀਆਂ ਫ਼ੌਜਾਂ ਵੀ ਸ਼ਾਮਿਲ ਸਨ)। ਉਸ ਦਿਨ ਮਲੇਰਕੋਟਲਾ ਤੋਂ ਸਿਰਫ਼ 700 ਫ਼ੌਜਾਂ ਆਈਆਂ ਸਨ।

7. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਜਿਸ ਦੀਵਾਰ ਵਿਚ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀ, ਉਹ ਡਿੱਗ ਪਈ ਸੀ ਪਰ ਉਸ ਦਾ ਮਲਬਾ ਨਹੀਂ ਸੀ ਹਟਾਇਆ ਗਿਆ ਤੇ ਲੋਕ ਉਸ ਜਗਹ ਮੱਥਾ ਟੇਕਦੇ ਹਨ (ਜਾਂ ਸਜਦਾ ਕਰਦੇ ਸਨ)। ਇਹ ਗੱਪ ਕਹਾਣੀ ਹੈ। ਹਕੀਕਤ ਇਹ ਹੈ ਕਿ ਜਿਸ ਜਗਹ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਿਆ ਗਿਆ ਸੀ (ਫ਼ਤਹਿਗੜ੍ਹ ਗੁਰਦੁਆਰਾ ਵਿਚ ਮੌਜੂਦਾ ਭੋਰਾ ਸਾਹਿਬ ਵਾਲੀ ਥਾਂ) ਉਹ ਕਿਲ੍ਹੇ ਦੇ ਅੰਦਰ ਸੀ ਤੇ ਆਮ ਲੋਕ ਉਥੇ ਜਾ ਹੀ ਨਹੀਂ ਸਕਦੇ ਸਨ।

8. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਇਕ ਔਰਤ ਉਸ ਜਗਹ ਦੀਵਾ ਜਗਾ ਜਾਇਆ ਕਰਦੀ ਤੇ ਮੁਗ਼ਲ ਚੌਕੀਦਾਰ ਤੇ ਗਸ਼ਤ ਕਰਨ ਵਾਲੇ ਉਸ ਨੂੰ ਨਜ਼ਰ-ਅੰਦਾਜ਼ ਕਰਿਆ ਕਰਦੇ ਸਨ। ਇਹ ਗੱਪ ਹੈ।

9. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਆਲੀ ਸਿੰਘ ਤੇ ਮਾਲੀ ਸਿੰਘ ਸਰਹੰਦ ਦੇ ਸੂਬੇਦਾਰ ਦੇ ਦੀਵਾਨ (ਵਜ਼ੀਰ) ਸਨ। ਇਹ ਵੀ ਗ਼ਲਤ ਹੈ; ਉਹ ਸਾਧਾਰਨ ਅਹਿਲਕਾਰ ਸਨ ਪਰ ਦੀਵਾਨ ਨਹੀਂ ਸਨ।

10.ਬੰਦਾ ਸਿੰਘ ਨੂੰ ਤਾਂਤਰਿਕ ਤਾਕਤਾਂ ਦਾ ਮਾਲਕ ਦੱਸਿਆ ਗਿਆ ਹੈ (ਜਿਵੇਂ ਹਨੇਰੀ/ਤੂਫ਼ਾਨ ਲਿਆਉਣਾ) ਜੋ ਗ਼ਲਤ ਹੈ ਤੇ ਸਿੱਖਾਂ ਵਿਚ ਅਜਿਹੀਆਂ ਗਪੌੜ ਤਾਕਤਾਂ ਦਾ ਪਰਚਾਰ ਰਕਨਾ ਹੈ।

11. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਜਦ ਗੁਰੁ ਜੀ ਜੈਤ ਰਾਮ ਦੇ ਡੇਰੇ ਤੇ ਗਏ ਤਾਂ ਉਥੋਂ ਪਤਾ ਲਗੱ ਕਿ ਮਾਧੋ ਦਾਸ (ਮਗਰੋਂ ਬੰਦਾ ਸਿੰਘ) ਨੇ ਨੰਦੇੜ ਕੋਲ ਡੇਰਾ ਕਾਇਮ ਕੀਤਾ ਹੋਇਆ ਹੈ ਤੇ ਗੁਰੁ ਜੀ ਉਸ ਨੂੰ ਮਿਲਣ ਵਾਸਤੇ ਨੰਦੇੜ ਗਏ। ਹਕੀਕਤ ਇਹ ਹੈ ਕਿ ਗੁਰੁ ਜੀ ਬਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਦੱਖਣ ਨੂੰ ਗਏ ਸਨ ਤਟ ਬੁਰਹਾਰਨਪੁਰ ਪਾਰ ਕਰਨ ਮਗਰੋਂ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਵਜ਼ੀਰ ਖ਼ਾਨ ਤੋਂ ਚੋਖੀ ਮੋਟੀ ਰਕਮ ਪੁੱਜ ਜਾਣ ਕਾਰਨ ਬਾਦਸ਼ਾਹ ਦੀ ਨਅਿਤ ਬਦਲ ਗਈ ਹੈ ਤਾਂ ਗੁਰੁ ਜੀ ਉਸ ਤੋਂ ਵੱਖ ਹੋ ਗਏ ਤੇ ਮਾਧੋ ਦਾਸ ਡੇ ਡੇਰੇ ‘ਤੇ ਗਏ ਸਨ। ਉਨ੍ਹਾਂ ਦਾ ਮਿਸ਼ਨ ਪੰਜਾਬ ਤੋਂ ਮਾਧੋ ਦਾਸ ਕੋਲ ਜਾਣਾ ਨਹੀਂ ਸੀ।

12.ਭਾਈ ਮਨੀ ਸਿੰਘ ਨੂੰ ਮਾਤਾਵਾਂ ਕੋਲ ਦਿੱਲੀ ਮੌਜੂਦ ਦਿਖਾਇਆ ਗਿਆ ਹੈ ਜਦ ਕਿ ਉਹ ਗੁਰੁ-ਦਾ-ਚੱਕ (ਹੁਣ ਅੰਮ੍ਰਿਤਸਰ) ਵਿਚ ਸੀ।

13. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਪਠਾਣ (ਜਮਸ਼ੈਦ ਖ਼ਾਨ) ਨੇ ਗੁਰੁ ਜੀ ‘ਤੇ ਹਮਲਾ ਉਦੋਂ ਕੀਤਾ ਜਦ ਬੰਦਾ ਸਿੰਘ ਅਜੇ ਉਥੇ ਮੌਜੂਦ ਸੀ। ਇਹ ਬਬਿਲਕੁਲ ਗ਼ਲਤ ਹੈ। ਬੰਦਾ ਸਿੰਘ 5 ਅਕਤੂਬਰ 1708 ਦੀ ਸਵੇਰ ਨੂੰ ਉਥੋਂ ਪੰਜਾਬ ਨੂੰ ਚੱਲਿਆ ਸੀ ਤੇ ਗੁਰੁ ਜੀ ਤੇ ਹਮਲਾ ਉਸ ਦਿਨ, ਦੇਰ ਸ਼ਾਮ ਵੇਲੇ ਹੋਇਆ ਸੀ।

14. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਬਾਦਸ਼ਾਹ ਨੇ ਇਕ ਅੰਗਰੇਜ਼ ਜਿਰਾਹ (ਵੈਦ/ਡਾਕਟਰ) ਨੂੰ ਗੁਰੁ ਜੀ ਦੇ ਜ਼ਖ਼ਮ ਸੀਣ ਵਾਸਤੇ ਭੇਜਿਆ ਸੀ। ਇਹ ਗੱਪ ਹੈ। ਦਰਅਸਲ ਬਾਦਸ਼ਾਹ ਉਸ ਵੇਲੇ ਕਈ ਮੀਲ ਦੂਰ ਨਿਕਲ ਚੁਕਾ ਸੀ ਇਸ ਕਰ ਕੇ ਉਸ ਵੱਲੋਂ ਹਕੀਮ/ਜਿਰਾਹ ਭੇਜਣ ਵਾਲੀ ਗੱਲ ਸਿਰਫ਼ ਤੇ ਸਿਰਫ਼ ਨਾਮੁਮਕਿਨ ਹੀ ਸੀ। ਦੂਜਾ, ਉਹ ਹਮਲੇ ਦੀ ਸਾਜਿਸ਼ ਵਿਚ ਖ਼ੁਦ ਵੀ ਸ਼ਾਮਿਲ ਸੀ।ਜਮਸ਼ੈਦ ਖ਼ਾਨ ਨੂੰ ਭਾਵੇਂ ਸਰਹੰਦ ਦੇ ਵਜ਼ੀਰ ਖ਼ਾਨ ਨੇ ਭੇਜਿਆ ਸੀ ਪਰ ਉਸ ਨੂੰ ਬਾਦਸ਼ਾਹ ਦੀ ਹਿਮਾਇਤ ਜਾਂ ਮਨਜ਼ੂਰੀ ਜ਼ਰੂਰ ਹਾਸਿਲ ਸੀ ਕਿਉਂ ਕਿ ਬਾਦਸ਼ਾਹ ਨੇ ਇਸ ਜਮਸੈਦ ਖ਼ਾਨ ਦੇ ਪੁਤਰ ਨੂੰ “ਉਸ ਦੇ ਬਾਪ ਦੇ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰੇ ਜਾਣ ਕਾਰਨ” 30 ਅਕਤੂਬਰ 1708 ਦੇ ਦਿਨ ਆਪਣੇ ਦਰਬਾਰ ਵਿਚ ਖਿੱਲਤ ਭੇਂਟ ਕੀਤੀ ਸੀ। ਇਸ ਬਾਰੇ ਇਕ ਐਂਟਰੀ ‘ਅਖ਼ਬਾਰਾਤ-ਇ-ਦਰਬਾਰ-ਇ-ਮੁਅੱਲਾ’ ਵਿਚ ਮਿਲਦੀ ਹੈ।ਹੈ। ਇਸ ਤੋਂ ਇਲਾਵਾ ਇਹੀ ਜ਼ਿਕਰ ਇਕ ਸਿੱਖ ਲੇਖਕ ਸੈਨਾਪਤੀ ਦੀ ‘ਗੁਰਸੋਭਾ’ (1709), ਬਹਾਦਰ ਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ ਮਿਰਜ਼ਾ ਮੁਹੰਮਦ ਦੀ ‘ਇਬਰਤਨਾਮਾ’ (1716), ਮੁਹੰਮਦ ਕਾਸਿਮ ਦੀ ‘ਇਬਰਤਨਾਮਾ’ (1723), ਮੁਹੰਮਦ ਸ਼ਫ਼ੀ ਦੀ ‘ਮੀਰਾਤ-ਇ-ਵਾਰਿਦਾਤ’ (1734) ਅਤੇ ਇਕ ਹਿੰਦੂ ਲੇਖਕ ਚਤੁਰਮਾਨ ਸਕਸੇਨਾ ਦੀ ‘ਚਹਾਰ ਗੁਲਸ਼ਨ’ ਵਿਚ ਵੀ ਮਿਲਦਾ ਹੈ।

15. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰੁ ਜੀ ਨੇ ਜ਼ਖ਼ਮੀ ਹੋਣ ਮਗਰੋਂ ਬੰਦਾ ਸਿੰਘ ਨੂੰ ਪੰਾਜਬ ਭੇਜਿਆ ਸੀ। ਇਹ ਬਿਲਕੁਲ ਗ਼ਲਤ ਹੈ (ਵੇਖੋ ਉਪਰ ਨੁਕਤਾ 13)।

16. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਸਿੱਖਾਂ ਦਾ ਨਿਸ਼ਾਨ ਸਾਹਿਬ ਕੇਸਰੀ ਰੰਗ ਦਾ ਸੀ। ਇਹ ਗ਼ਲਤ ਹੈ। ਪੁਰਾਸੇ ਸਾੇ ਸੋਮਿਆਂ ਵਿਚ ਸਾਫ਼ ਲਿਖਿਆ ਹੈ ਕਿ ਗੁਰੁ ਜੀ ਵੇਲੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਸੀ। ਕਿਸੇ ਇਕ ਕਿਤਾਬ ਵਿਚ ਵੀ ਕੇਸਰੀ ਝੰਡੇ ਦਾ ਜ਼ਿਕਰ ਨਹੀਂ ਹੈ। ਉਹ ਝੰਡਾ ਅੱਜ ਵੀ ਖਾਲਸਾ ਫ਼ੌਜਾਂ (ਨਿਹੰਗਾਂ) ਦੇ ਗੁਰਦੁਆਰਿਆਂ ‘ਤੇ ਝੁੱਲਦਾ ਹੈ।

17. ਫ਼ਿਲਮ ਵਿਚ ਦਿਖਾਇਆ ਗਿਆ ‘ਖੰਡਾ’ ਚਿੰਨ੍ਹ ਅੰਗਰੇਜ਼ਾਂ ਨੇ ਸਿੱਖ ਬਟਾਲੀਅਨ ਦੇ ਫ਼ੌਜੀਆਂ ਵਾਸਤੇ ਬਣਵਾਇਆ ਸੀ। ਇਹ ਗੁਰੁ ਸਾਹਿਬ ਤਾਂ ਕੀ ਰਣਜੀਤ ਸਿੰਘ ਦੇ ਵੇਲੇ ਵੀ ਨਹੀਂ ਸੀ।

18. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਗੁਰੁ ਜੀ ਨੇ ਬੰਦਾ ਸਿੰਘ ਦੇ ਨਾਲ 5+ 25 (5-5 ਦੇ 5 ਜੱਥੇ) ਭੇਜੇ ਸਨ। ਇਹ ਸਹੀ ਨਹੀਂ ਹੈ। ਬੰਦਾ ਸਿੰਘ ਨੂੰ ਭਾਈ ਭਗਵੰਤ ਸਿੰਘ ਬੰਗੇਸ਼ਰੀ ਦੇ ਟਾਂਡੇ ਵਿਚ ਭੇਜਿਆ ਗਿਆ ਸੀ। ਉਸ ਨਾਲ ਬਾਕੀ ਸਾਥੀ ਜਾਂ ਟਾਂਡੇ ਦੇ ਸਨ ਜਾਂ ਮਗਰੋਂ 1709 ਤੇ ਫਿਰ 1710 ਵਿਚ ਰਲੇ ਸਨ।

19. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਬੰਦਾ ਸਿੰਘ ਦਾ ਪਹਿਲਾ ਪੜਾਅ ਬੂੜੀਆ ਵਿਚ ਸੀ। ਇਹ ਗ਼ਲਤ ਹੈ। ਹਕੀਕਤ ਇਹ ਹੈ ਕਿ ਬੰਦਾ ਸਿੰਘ ਨੇ ਖਰਖੌਦਾ ਪਰਗਣਾ ਦੇ ਪਿੰਡਾਂ (ਖਰਖੌਦਾ ਤੋਂ ਖਾਂਡਾ 6 ਕਿਲੋਮੀਟਰ ਦੂਰ ਤੇ ਸੇਹਰੀ 9 ਕਿਲੋਮੀਟਰ ਦੂਰ) ਸੇਹਿਰੀ ਅਤੇ ਖਾਂਡਾ ਵਿਚਕਾਰਲੇ ਜੰਗਲ ਵਿਚ (ਜਿੱਥੇ ਨੇੜੇ ਹੀ ਦਾਦਾ ਘੋਢਾ ਨਾਂ ਦੀ ਵੱਡੀ ਢਾਬ ਸੀ) ਆਪਣਾ ਪੜਾਅ ਕੀਤਾ (ਖਰਖੌਦਾ, ਸਾਂਪਲਾ ਤਹਿਸੀਲ ਵਿਚ, ਸਾਂਪਲਾ ਤੇ ਸੋਨੀਪਤ ਦੇ ਵਿਚਕਾਰ, ਦਿੱਲੀ ਦੇ ਉਤਰ-ਪੱਛਮ ਵਿਚ, ਦਿੱਲੀ ਤੋਂ ਤਕਰੀਬਨ 40 ਤੇ ਸੋਨੀਪਤ ਤੋਂ 30 ਕਿਲੋਮੀਟਰ ਦੂਰ ਹੈ)। ਉਦੋਂ ਇਹ ਇਲਾਕਾ ਉਜਾੜ ਬੀਆਬਾਨ ਤੇ ਜੰਗਲ ਹੋਣ ਕਰ ਕੇ ਕਾਫ਼ੀ ਹੱਦ ਤਕ ਮਹਿਫ਼ੂਜ਼ ਸੀ।

20. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਬੰਦਾ ਸਿੰਘ ਨੇ ਗੁਰੁ ਜੀ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਚੁਣਿਆ ਹੈ? ਤੇ ਜਵਾਬ ਦੱਸਿਆ ਗਿਆ ਹੈ ਕਿ “ਸਾਨੂੰ ਕਾਫ਼ੀ ਸਮੇਂ ਤੋਂ ਇਕ ਯੋਧੇ ਦੀ ਲਾਸ਼ ਸੀ”। ਗੁਰੁ ਜੀ ਦੇ ਮੂਹੋਂ ਇਹ ਗੱਲ ਅਖਵਾਉਣਾ ਭਾਈ ਦਇਆ ਸਿੰਘ, ਧਰਮ ਸਿੰਘ ਤੇ ਹੋਰ ਯੋਧਿਆਂ ਦੀ ਬੇਇਜ਼ਤੀ ਕਰਨਾ ਹੈ। ਕੀ ਉਹ ਯੋਧੇ ਨਹੀਂ ਸਨ? ਇਹ ਸਾਰੇ ਤੇ ਹੋਰ ਸ਼ਹੀਦ (ਬਚਿਤਰ ਸਿੰਘ, ਉਦੈ ਸਿੰਘ, ਆਲਮ ਸਿੰਘ ਨੱਚਣਾ, ਮਨੀ ਸਿੰਘ) ਤਾਂ ਦਰਜਨਾਂ ਵੱਡੀਆਂ ਵੱਡੀਆਂ ਜੰਗਾਂ ਵਿਚ ਕਮਾਲ ਦਿਖਾ ਚੁਕੇ ਸਨ।

21. ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਜ਼ਖ਼ਮੀ ਹੋਣ ਮਗਰੋਂ ਗੁਰੁ ਜੀ ਨੇ ਸੰਗਤਾਂ ਨੂੰ ਕਿਹਾ ਜ਼ਖ਼ਮ ਦਾ ਜ਼ਹਿਰ ਸਾਡੇ ਜਿਸਮ ਵਿਚ ਫ਼ੈਲਦਾ ਜਾ ਰਿਹਾ ਹੈ, “ਅਸੀਂ ਇਕ ਰਸਮ ਅਦਾ ਕਰਨਾ ਚਾਹੁੰਦੇ ਹਾਂ” + ਅਜ ਅਸੀਂ “ਅਜ ਮੈਂ ਰਸਮੀ ਤੋਰ ਤੇ” ਇਹ ਐਲਾਨ ਕਰਦਾ ਹਾਂ ਕਿ ਗੁਰੁ ਗ੍ਰੰਥ ਸਾਹਿਬ ਗੁਰੁ ਹੋਣਗੇ। ਹਕੀਕਤ ਇਹ ਹੈ ਕਿ ਜਦ ਗੁਰੁ ਜੀ ਨੇ ਕਿਹਾ ਕਿ ਮੇਰਾ ਅੰਤ ਸਮਾਂ ਨਜ਼ਦੀਕ ਆ ਰਿਹਾ ਹੈ, ਤੇ ਸੰਗਤਾਂ ਦੇ ਪੁੱਛਣ ‘ਤੇ ਕਿ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ, ਗੁਰੁ ਜੀ ਨੇ ਜਵਾਬ ਦਿੱਤਾ ਕਿ ਗੁਰੁ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੁ ਹੋਣਗੇ। ਇਸ ਸਬੰਧੀ ਇਕ ਇੰਦਰਾਜ ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ ਵਿਚ ਇੰਞ ਮਿਲਦਾ ਹੈ: ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ ਦਖਣ, ਸਤਰਾਂ ਸੈ ਪੈਂਸਠ ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪੱਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੂਆ ਗ੍ਰੰਥ ਸਾਹਿਬ ਲੇ ਆਓ। ਬਚਨ ਪਾਇ ਦੈਆ ਸਿੰਘ ਗ੍ਰੰਥ ਸਾਹਿਬ ਲੇ ਆਏ। ਗੁਰੂ ਜੀ ਨੇ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ। ਜੋ ਸਿਖ ਜਾਨੇਗਾ ਤਿਸ ਕੀ ਘਾਲ ਥਾਂਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰਿ ਮਾਨਨਾ।

22.ਇੱਥੇ ਗੁਰੁ ਗ੍ਰੰਥ ਸਾਹਿਬ ਅੱਗੇ ਨਾਰੀਅਲ ਤੇ 5 ਪੈਸੇ ਰੱਖਣ ਦੀ ਗੱਲ ਸਿੱਖ ਰਹਿਤ ਮਰਿਆਦਾ ਨੂੰ ਰੱਦ ਕਰਨ ਵਾਸਤੇ ਕਤਿੀ ਗਈ ਹੈ। ਇਸ ਬ੍ਰਾਹਮਣੀ ਕਰਮ ਕਾਂਡ ਨੂੰ ਕਵੀ ਸੰਤੋਖ ਸਿੰਘ ਤੇ ਹੋਰ ਨਿਰਮਲਿਆਂ ਨੇ ਪਰਚਾਰਿਆ ਸੀ।

23. ਫ਼ਿਲਮ ਵਿਚ ਪਰਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੁ ਜੀ ਦਾ ਸਸਕਾਰ ਨਹੀਂ ਕੀਤਾ ਗਿਆ ਸੀ ਤੇ ਉਹ ਸਣ-ਦੇਹੀ ਚਲੇ ਗਏ ਸਨ। ਫ਼ਿਲਮ ਵਿਣ “ਜਾਓ ਗੁਰੁ ਜੀ ਨੂੰ ਲਭ ਲਿਆਓ ਜਿਵੇਂ ਮਾੜੀਵਾੜਾ ਵਿਚ ਕੀਤਾ ਸੀ” ਦਾ ਮਤਲਬ ਸਾਫ਼ ਹੈ ਕਿ ਉਸ ਗੱਪ ਕਹਾਣੀ (ਉਹ ਸਣ-ਦੇਹੀ ਚਲੇ ਗਏ ਸਨ) ਨੂੰ ਪਰਚਾਰਿਆ ਜਾਵੇ। ਹਕੀਕਤ ਹੈ ਕਿ ਗੁਰੁ ਜੀ ਦਾ ਸਸਕਾਰ 7 ਅਕਤੂਬਰ 1708 ਨੂੰ ਤੜਕੇ ਵੇਲੇ ਗੋਦਾਵਰੀ ਨਦੀ ਦੇ ਕੰਢੇ ‘ਤੇ ਕੀਤਾ ਗਿਆ ਸੀ।

24. ਫ਼ਿਲਮ ਵਿਚ ਕਿਹਾ ਗਿਆ ਹੈ ਕਿ ਬੈਰਾਗੀ ਸਿੱਖ ਤੇ ਫ਼ਤਹਿ ਸਿੰਘ ਵੀ ਬੰਦਾ ਸਿੰਘ ਦੀ ਫ਼ੌਜ ਵਿਚ ਸ਼ਾਮਿਲ ਹੋ ਗਏ। ਇਹ ਨਿਰੀ ਗੱਪ ਹੈ। ਇਕ ਵੀ ਬੈਰਾਗੀ ਬੰਦਾ ਸਿੰਘ ਦੀ ਫ਼ੌਜ ਵਿਚ ਸ਼ਾਮਿਲ ਨਹੀਂ ਹੋਇਆ ਸੀ, ਨਾ ਨੰਦੇੜ ਤੋਂ ਉਸ ਦੇ ਨਾਲ ਕੋਈ ਟੁਰਿਆ ਸੀ ਤੇ ਨਾ ਮਗਰੋਂ ਹੀ ਸ਼ਾਮਿਲ ਹੋਇਆ ਸੀ।

25. ਫ਼ਿਲਮ ਵਿਚ ਕਿਹਾ ਗਿਆ ਹੈ ਕਿ ਸਮਾਣਾ ਦੀ ਜਿੱਤ ਤੋਂ ਮਗਰੋਂ ਬੰਦਾ ਸਿੰਘ ਨੇ ਐਲਾਨ ਕੀਤਾ ਸੀ ਕਿ ਵਾਹੀ ਕਰਨ ਵਾਲਾ ਹੀ ਜ਼ਮੀਨ ਦਾ ਮਾਲਿਕ ਹੋਵੇਗਾ। ਇਹ ਗ਼ਲਤ ਹੈ। ਬੰਦਾ ਸਿਮਘ ਨੇ ਸਰਹੰਦ ਦੀ ਜਿੱਤ ਮਗਰੋਂ 27 ਮਈ 1710 ਦੇ ਦਿਨ ਕਿਲ੍ਹੇ ਦੇ ਬਾਹਰ ਆਮ ਲੋਕਾਂ ਦਾ ਇਕ ਇਕੱਠ ਬੁਲਾਇਆ ਅਤੇ ਲੋਕ ਰਾਜ ਦਾ ਐਲਾਨ ਕਰ ਦਿਤਾ। ਉਸ ਨੇ ਇਹ ਵੀ ਕਿਹਾ ਕਿ ਜ਼ਮੀਨ ਦਾ ਮਾਲਕ ਕਾਸ਼ਤਕਾਰ (ਵਾਹੀ ਕਰਨ ਵਾਲਾ ਕਿਰਸਾਨ) ਹੀ ਹੋਵੇਗਾ ਅਤੇ ਉਹ ਸਿਰਫ਼ ਇਕ ਤਿਹਾਈ ਵਟਾਈ ਸਰਕਾਰ ਨੂੰ ਬੰਧਾਨ ਵਜੋਂ ਦੇਵੇਗਾ। ਬੰਦਾ ਸਿੰਘ ਨੇ ਜ਼ਮੀਂਦਾਰੀ ਸਿਸਟਮ ਉੱਕਾ ਹੀ ਖ਼ਤਮ ਕਰਨ ਦਾ ਵੀ ਐਲਾਨ ਕਰ ਦਿਤਾ।

26. ਫ਼ਿਲਮ ਵਿਚ ਕਿਹਾ ਗਿਆ ਹੈ ਕਿ ਸਮਾਣਾ ਦੀ ਜਿੱਤ ਮਗਰੋਂ ਬੰਦਾ ਸਿੰਘ ਦੇ ਮਨ ਵਿਚ ਪਛਤਾਵੇ ਦਾ ਇਹਸਾਸ ਆ ਗਿਆ ਸੀ। ਇਹ ਬਿਲਕੁਲ ਗ਼ਲਤ ਹੈ। ਬੰਦਾ ਸਿੰਘ ਵਿਚ ਅਜਿਹੀ ਭਾਵਨਾ ਕਦੇ ਵੀ ਨਹੀਂ ਆਈ ਸੀ। ਇਹ ਭਾਵਨਾ ਤਾਂ ਆ ਸਕਦੀ ਸੀ ਕਿ ਜੇ ਕਰ ਉਸ ਨੇ ਸਮਾਣੇ ਵਿਚ ਕਿਸੇ ਨਾਲ ਕੋਈ ਜ਼ਿਆਦਤੀ ਕੀਤੀ ਹੁੰਦੀ। ਬੰਦਾ ਸਿੰਘ ਬਾਰੇ ਅਜਿਹਾ ਕਹਿਣਾ ਉਸ ਦੀ ਤੌਹੀਨ ਹੈ। ਹਕੀਕਤ ਇਹ ਹੈ ਕਿ:

ਸਮਾਣੇ ਉੱਤੇ ਕਬਜ਼ਾ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਨੇ ਐਲਾਨ ਕੀਤਾ ਕਿਸੇ ਵੀ ਨਿਰਦੋਸ਼ ਬੰਦੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਅਤੇ ਸਿਰਫ਼ ਜ਼ਾਲਮ ਹਾਕਮਾਂ ਅਤੇ ਜੱਲਾਦਾਂ ਨੂੰ ਹੀ ਸਜ਼ਾ ਦਿਤੀ ਜਾਵੇਗੀ। ਮੁਕਾਮੀ ਲੋਕਾਂ ਵਿਚ ਬਹੁਤੇ ਆਮ ਮੁਸਲਮਾਨ ਕਿਸਾਨ ਹੀ ਸਨ ਜੋ ਜ਼ਮੀਨਾਂ ਦੇ ਮਾਲਕ ਨਹੀਂ ਸਨ ਬਲਕਿ ਮੁਜ਼ਾਰੇ ਸਨ। ਉਹ ਮੁਗ਼ਲ ਤੇ ਜੱਲਾਦ ਸੱਯਦ ਜਗੀਰਦਾਰਾਂ ਤੋਂ ਬਹੁਤ ਦੁਖੀ ਸਨ। ਇਸ ਕਰ ਕੇ ਉਨ੍ਹਾਂ ਨੂੰ ਜਗੀਰਦਾਰਾਂ ਤੇ ਅਮੀਰਾਂ ਨਾਲ ਕੋਈ ਹਮਦਰਦੀ ਨਹੀਂ ਸੀ। ਇਨ੍ਹਾਂ ਕਿਸਾਨਾਂ ਨੇ ਸਿੱਖ ਫ਼ੌਜਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ ਸਗੋਂ ਉਨ੍ਹਾਂ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਅਮੀਰਾਂ ਤੇ ਜ਼ਾਲਮਾਂ ਬਾਰੇ ਵਾਕਫ਼ੀ ਦਿੱਤੀ। ਇਨ੍ਹਾਂ ਤੋਂ ਵਾਕਫ਼ੀ ਹਾਸਿਲ ਕਰ ਕੇ ਸਿੱਖ ਫ਼ੌਜਾਂ ਨੇ ਅਮੀਰਾਂ, ਵਜ਼ੀਰਾਂ ਅਤੇ ਜੱਲਾਦਾਂ ਦੀਆਂ ਕਿਲ੍ਹਾ-ਨੁਮਾ ਹਵੇਲੀਆਂ ਤੇ ਘਰਾਂ ਦੀ ਨਿਸ਼ਾਨ-ਦੇਹੀ ਕੀਤੀ ਅਤੇ ਇਨ੍ਹਾਂ ਸਾਰਿਆਂ ਨੂੰ ਘੇਰਾ ਪਾ ਲਿਆ। ਉਨ੍ਹਾਂ ਨੇ ਆਪਣੀਆਂ ਹਵੇਲੀਆਂ ਅਤੇ ਕਿਲ੍ਹਿਆਂ ਵਿੱਚੋਂ ਸਿੱਖਾਂ ’ਤੇ ਗੋਲਾਬਾਰੀ ਕਰਨੀ ਤੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ। ਸਿੱਖ ਇਸ ਖ਼ਤਰਨਾਕ ਹਮਲੇ ਦੇ ਬਾਵਜੂਦ ਡਟੇ ਰਹੇ। ਅਖ਼ੀਰ ਮਜਬੂਰ ਹੋ ਕੇ ਸਿੱਖਾਂ ਨੇ ਇਨ੍ਹਾਂ ਕਿਲ੍ਹਾ-ਨੁਮਾ ਹਵੇਲੀਆਂ ਨੂੰ ਅੱਗ ਲਾ ਦਿੱਤੀ ਜਿਸ ਨਾਲ ਬਹੁਤ ਸਾਰੇ ਸੱਯਦ ਮੁਗ਼ਲ ਅੰਦਰ ਸੜ ਕੇ ਮਰ ਗਏ ਤੇ ਜਿਹੜੇ ਅੱਗ ਤੋਂ ਬਚਣ ਵਾਸਤੇ ਹਥਿਆਰ ਲੈ ਕੇ ਬਾਹਰ ਨਿਕਲੇ ਉਹ ਸਿੱਖ ਫ਼ੌਜਾਂ ਦੀਆਂ ਤਲਵਾਰਾਂ ਤੇ ਨੇਜ਼ਿਆਂ ਦਾ ਸ਼ਿਕਾਰ ਬਣ ਗਏ। ਤੜਕੇ ਤੋਂ ਲੈ ਕੇ ਸ਼ਾਮ ਤਕ ਸਮਾਣਾ ਦੀਆਂ ਗਲੀਆਂ ਵਿਚ ਜ਼ਬਰਦਸਤ ਲੜਾਈ ਚਲਦੀ ਰਹੀ। ਕਈ ਮੁਗ਼ਲ ਤੇ ਸੱਯਦ ਤਾਂ ਜਾਨ ਤੋੜ ਕੇ ਲੜੇ ਪਰ ਅਖ਼ੀਰ ਮਾਰੇ ਗਏ। ਅਜੇ ਸ਼ਾਮ ਪੂਰੀ ਤਰ੍ਹਾਂ ਢਲੀ ਨਹੀਂ ਸੀ ਕਿ ਸਿੱਖਾਂ ਦਾ ਟਾਕਰਾ ਕਰਨ ਵਾਲੇ ਸਾਰੇ ਮੁਗ਼ਲ ਤੇ ਸੱਯਦ ਖ਼ਤਮ ਹੋ ਚੁਕੇ ਸਨ ਜਾਂ ਸ਼ਹਿਰ ’ਚੋਂ ਦੌੜ ਚੁਕੇ ਸਨ। ਹੁਣ ਸ਼ਹਿਰ ਵਿਚ ਆਮ ਕਿਸਾਨਾਂ ਤੇ ਮਜ਼ਦੂਰਾਂ ਤੋ ਸਿਵਾ ਹਾਕਮ ਜਮਾਤ ਦੇ ਸਿਰਫ਼ ਬੱਚੇ, ਔਰਤਾਂ ਤੇ ਕੁਝ ਕੂ ਉਹ ਬੁੱਢੇ ਹੀ ਰਹਿ ਗਏ ਸਨ ਜਿਨ੍ਹਾਂ ਨੇ ਸਿੱਖਾਂ ਦਾ ਮੁਕਾਬਲਾ ਨਹੀਂ ਸੀ ਕੀਤਾ। ਸਿੱਖਾਂ ਨੇ ਕਿਸੇ ਵੀ ਔਰਤ, ਬੁੱਢੇ ਤੇ ਬੱਚੇ ਨੂੰ ਕੁਝ ਵੀ ਨਾ ਕਿਹਾ। ਸਿੱਖਾਂ ਨੇ ਤਾਂ ਕਿਸੇ ਮਸੀਤ ’ਤੇ ਵੀ ਹਮਲਾ ਨਹੀਂ ਸੀ ਕੀਤਾ ਕਿਉਂਕਿ ਸਿੱਖਾਂ ਦੀ ਇਹ ਲੜਾਈ ਇਸਲਾਮ ਦੇ ਖ਼ਿਲਾਫ਼ ਨਹੀਂ ਸੀ ਬਲਕਿ ਜ਼ੁਲਮ ਦੇ ਖ਼ਿਲਾਫ਼ ਸੀ। ਇਸ ਕਰ ਕੇ ਅੱਜ ਵੀ ਸਮਾਣਾ ਵਿਚ ਉਸ ਜ਼ਮਾਨੇ ਦੀਆਂ ਘਟ ਤੋਂ ਘਟ ਦਰਜਨ ਮਸੀਤਾਂ, ਮਕਬਰੇ ਤੇ ਹੋਰ ਈਮਾਰਤਾਂ ਮੌਜੂਦ ਹਨ।

27. ਫ਼ਿਲਮ ਵਿਚ ਕਿਹਾ ਗਿਆ ਹੈ ਕਿ ਬੁਲ੍ਹੇ ਸ਼ਾਹ ਨੇ ਬੰਦਾ ਸਿੰਘ ਦੇ ਹਮਲੇ ਸਬੰਧੀ ਪ੍ਰਸੰਸਾਤਮਕ ਲਫ਼ਜ਼ ਕਹੇ ਸਨ। ਇਹ ਹਕੀਕਤ ਦੇ ਉਲਟ ਹੈ। ਬੁਲ੍ਹਾ (1680-1767) ਤੇ ਵਾਰ ਸ਼ਾਹ (1722-1798), ਦੋਵੇਂ, ਬੰਦਾ ਸਿੰਘ ਦੀ ਸ਼ਹੀਦੀ (9 ਜੂਨ 1716) ਵੇਕੇ ਤਾਂ ਕੋਈ ਹਸਤੀ ਹੀ ਨਹੀਂ ਸਨ। ਉਂਞ ਉਨ੍ਹਾਂ ਤਾਂ ਸਗੋਂ ਸਿੱਖਾਂ ਦੀਆਂ ਜਿੱਤਾਂ ਤੇ ਅਫ਼ਸੋਸ ਜ਼ਾਹਿਰ ਕੀਤਾ ਸੀ। ਉਨ੍ਹਾਂ ਲਿਖਿਆ ਸੀ (ੳ) ਦਰ ਖੁਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ (ਅ) ਭੂਰਿਆਂ ਵਾਲੇ ਰਾਜੇ ਕੀਤੇ, ਮੁਗ਼ਲਾਂ ਜ਼ਹਿਰ ਪਿਆਲੇ ਪੀਤੇ।

28. ਫ਼ਿਲਮ ਵਿਚ ਗੁਰਬਾਣੀ ਦੀ ਗ਼ਲਤ ਵਰਤੋਂ ਵੀ ਹੋਈ ਹੈ। ਹਮਲਾ ਕਰਨ ਵੇਲੇ ਬੰਦਾ ਸਿੰਘ ਨੂੰ ‘ਸੋਚੈ ਸੋਚਿ ਨਾ ਹੋਵਈ..’ ਸੁਣਾ ਕੇ ਹਮਲਾ ਕਰਨ ਵਾਸਤੇ ਉਤਸ਼ਾਹ ਦਿੱਤਾ ਜਾਂਦਾ ਹੈ ਜਦ ਕਿ ਇਸ ਅਬਦ ਦਾ ਅਰਥ ਹੈ ਕਿ ‘ਸ਼ੌਚ (ਤੀਰਥਾਂ ‘ਤੇ ਇਸ਼ਨਾਨ) ਕਰਨ ਨਾਲ (ਮਨ ਦਾ) ਇਸ਼ਨਾਨ (ਪਵਿੱਤਰਤਾ) ਨਹੀਂ ਹੁੰਦੀ’।

29. ਫ਼ਿਲਮ ਵਿਚ ਬੰਦਾ ਸਿੰਘ ਵਜ਼ੀਰ ਖ਼ਾਨ ਨੂੰ ਸਾਹਿਬਜ਼ਾਦਿਆਂ ਨੂੰ ਚਿਣੇ ਜਾਣ ਵਾਲੀ ਦੀਵਾਰ ਦੀ ਇਕ ਇੱਟ ਨਾਲ ਮਾਰਦਾ ਦਿਖਾਇਆ ਹੈ ਜੋ ਗੱਪ ਹੈ।

30. ਫ਼ਿਲਮ ਵਿਚ ਸੁੱਚਾ ਨੰਦ ਨੂੰ ਸਰਹੰਦ ਦੀ ਇਕ ਗਲੀ ਵਿਚੋਂ ਗ੍ਰਿਫ਼ਤਾਰ ਕੀਤਾ ਦੱਸਿਆ ਗਿਆ ਹੈ, ਜਦ ਕਿ ਹਕੀਕਤ ਇਹ ਹੈ ਕਿ: ਸੁੱਚਾ ਨੰਦ ਅਜੇ ਸ਼ਹਿਰ ਵਿਚ ਲੁਕਿਆ ਹੋਇਆ ਸੀ। ਸੁੱਚਾ ਨੰਦ ਉਹ ਚੱਪੜ-ਚਿੜੀ ਵਿੱਚੋਂ ਦੌੜ ਆਉਣ ਦੇ ਬਾਵਜੂਦ ਸਰਹੰਦ ’ਚੋਂ ਦੌੜ ਨਹੀਂ ਸਕਿਆ ਸੀ ਕਿਉਂਕਿ ਉਹ ਆਪਣੀ ਬੇਸ਼ੁਮਾਰ ਇਕੱਠੀ ਕੀਤੀ ਹੋਈ ਦੌਲਤ ਨੂੰ ਸੰਭਾਲਣ ਅਤੇ ਕੱਢ ਕੇ ਲਿਜਾਉਣ ਦੀਆਂ ਸਕੀਮਾਂ ਘੜਦਾ ਰਹਿ ਗਿਆ ਸੀ।

31. ਫ਼ਿਲਮ ਵਿਚ ਦੱਸਿਆ ਹੈ ਕਿ ਸੁੱਚਾ ਨੰਦ ਨੂੰ ਬੰਦਾ ਸਿੰਘ ਨੇ ਤਲਵਾਰ ਦੇ ਇਕ ਵਾਰ ਨਾਲ ਮਾਰ ਦਿੱ1ਤਾ ਸੀ। ਹਕੀਕਤ ਇਹ ਹੈ ਕਿ ਉਸ ਨੂੰ ਲੁਕੇ ਹੋਏ ਨੂੰ ਲੱਭ ਕੇ, ਗ੍ਰਿਫ਼ਤਾਰ ਕਰ ਕੇ, ਉਸ ਦੇ ਨੱਕ ਵਿਚ ਨਕੇਲ ਪਾ ਕੇ ਉਸ ਨੂੰ ਘਰ-ਘਰ ਵਿਚ ਭਿੱਖਿਆ ਮੰਗਣ ’ਤੇ ਮਜਬੂਰ ਕੀਤਾ ਗਿਆ ਸੀ। ਰਸਤੇ ਵਿਚ ਲੋਕਾਂ ਨੇ ਉਸ ਨੂੰ ਪੱਥਰ ਵੀ ਮਾਰੇ। ਅਖ਼ੀਰ ਬੁਰੀ ਤਰ੍ਹਾਂ ਜ਼ਲੀਲ ਹੋ ਕੇ ਸੁੱਚਾ ਨੰਦ ਮਰ ਗਿਆ।

32. ਫ਼ਿਲਮ ਵਿਚ ਦੱਸਿਆ ਹੈ ਕਿ ਸਾਹਿਬ ਕੌਰ ਬੰਦਾ ਸਿੰਘ ਦੀ ਦੂਜੀ ਪਤਨੀ ਸੀ। ਇਹ ਸਹੀ ਨਹੀਂ ਹੈ। ਬੰਦਾ ਸਿੰਘ ਦਾ ਪਹਿਲਾ ਦਾ ਵਿਆਹ 20 ਜੂਨ 1710 ਦੇ ਦਿਨ, ਸਰਹੰਦ ਵਿਚ, ਸਿਆਲਕੋਟ ਦੇ ਭਾਈ ਸ਼ਿਵ ਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਾਹਿਬ ਕੌਰ ਨਾਲ ਹੋਇਆ। (ਬੀਬੀ ਸਾਹਿਬ ਕੌਰ ਵੀਰ ਹਕੀਕਤ ਸਿੰਘ ਦੀ ਭੂਆ ਦੀ ਧੀ ਸੀ। ਮਗਰੋਂ ਇਹ ਹਕੀਕਤ ਸਿੰਘ, ਜਿਸ ਨੂੰ ਪਰਮਾ ਨੰਦ ਵਰਗੇ ਕੁਝ ਫ਼ਿਰਕੂ ਲੇਖਕ ਬੇਈਮਾਨੀ ਨਾਲ ਵੀਰ ਹਕੀਕਤ ਰਾਏ ਲਿਖਦੇ ਰਹੇ ਹਨ, 18 ਜਨਵਰੀ 1735 ਦੇ ਦਿਨ ਆਪਣੇ ਮਾਮੇ ਅਰਜਨ ਸਿੰਘ ਵਧਾਵਨ ਨਾਲ, ਲਾਹੌਰ ਵਿਚ ਸ਼ਹੀਦ ਕੀਤਾ ਗਿਆ ਸੀ)। ਬੀਬੀ ਸਾਹਿਬ ਕੌਰ ਕਾਫ਼ੀ ਚਿਰ ਸਰਹੰਦ ਰਹੀ ਪਰ ਜਦੋਂ ਮੁਗਲਾਂ ਦੇ ਵੱਡੇ ਹਮਲੇ ਦੇ ਆਸਾਰ ਬਣ ਗਏ ਉਹ ਤਾਂ ਜੰਮੂ-ਕਸ਼ਮੀਰ ਦੇ ਇਕ ਪਿੰਡ ਟਾਂਡਾ ਢੋਡਾ ਵਿਚ ਚਲੀ ਗਈ ਜਿੱਥੇ ਉਸ ਨੇ ਰਣਜੀਤ ਸਿੰਘ ਨੂੰ ਜਨਮ ਦਿਤਾ। (ਬਾਬਾ ਬੰਦਾ ਸਿੰਘ ਦਾ ਦੂਜਾ ਵਿਆਹ 1711 ਵਿਚ ਚੰਬੇ ਦੀ ਇਕ ਰਾਜਕੁਮਾਰੀ ਸੁਸ਼ੀਲ ਕੁੰਵਰ (ਮਗਰੋਂ ਸੁਸ਼ੀਲ ਕੌਰ) ਨਾਲ ਹੋਇਆ ਸੀ, ਜਿਸ ਤੋਂ ਅਜੈ ਸਿੰਘ ਪੈਦਾ ਹਇਆ ਸੀ, ਜਿਸ ਨੂੰ ਬੰਦਾ ਸਿੰਘ ਦੇ ਨਾਲ 9 ਜੂਨ 1716 ਦੇ ਦਿਨ ਸ਼ਹੀਦ ਕਰ ਦਿਤਾ ਗਿਆ ਸੀ)।

33. ਫ਼ਿਲਮ ਵਿਚ ਮਾਤਾ ਸੁੰਦਰ ਕੌਰ ਨੂੰ ਬੱਚਿਆਂ ਦੀ ਸ਼ਹੀਦੀ ‘ਤੇ ਵਿਰਲਾਪ ਕਰਦੇ ਦੱਸਿਆ ਹੈ ਜੋ ਸਿੱਖੀ ਅਸੂਲਾਂ ਦੇ ਉਲਟ ਹੈ।

34. ਫ਼ਿਲਮ ਵਿਚ ਦੋ ਵੱਡੀਆਂ ਘਟਨਾਵਾਂ ਨੂੰ ਬਿਲਕੁਲ ਨਜ਼ਰ-ਅੰਦਾਜ਼ ਕੀਤਾ ਗਿਆ ਹੈ: ਇਕ ਨੌਜਵਾਨ ਸਿੱਖ ਦੀ ਮਾਂ, ਮਿੰਨਤਾਂ ਕਰ ਕੇ, ਰਤਨ ਚੰਦ ਦੀਵਾਨ ਦੀ ਮਦਦ ਨਾਲ, ਵੱਡੇ ਵਜ਼ੀਰ ਸਈਅਦ ਅਬਦੁੱਲਾ ਖ਼ਾਨ ਕੋਲ ਪੁਜ ਗਈ ਅਤੇ ਉਸ ਨੇ, ਇਹ ਝੂਠ ਬੋਲ ਕੇ ਕਿ ‘ਮੇਰਾ ਪੁੱਤਰ ਸਿੱਖ ਨਹੀਂ ਹੈ’, ਆਪਣੇ ਪੁੱਤਰ ਦੀ ਰਿਹਾਈ ਦੀ ਚਿੱਠੀ ਵਸੂਲ ਕਰ ਲਈ। ਜਦ ਉਹ ਔਰਤ ਉਸ ਚਿੱਠੀ ਨੂੰ ਲੈ ਕੇ ਜੱਲਾਦ ਕੋਲ ਆਈ ਤੇ ਕਿਹਾ ਕਿ ‘ਮੇਰਾ ਪੁਤਰ ਸਿੱਖ ਨਹੀਂ ਹੈ ਇਸ ਨੂੰ ਛੱਡ ਦਿਤਾ ਜਾਵੇ। ਮੈਂ ਵੱਡੇ ਵਜ਼ੀਰ ਦਾ ਹੁਕਮ ਲੈ ਆਈ ਹਾਂ।’ ਇਹ ਸੁਣ ਕੇ ਉਸ ਦਾ ਪੁਤਰ ਚੀਖ ਪਿਆ ਤੇ ਕਹਿਣ ਲਗਾ,“ਮਨ ਨਮੇ ਦਾਨਮ ਕਿ ਈਂ ਮਾਦਰ ਕੀਸਤ; ਵ ਈਂ ਅੱਰੂਸ ਅਜ਼ ਕੁਜਾ ਆਵੁਰਦਾ! ਵ ਈਂ ਚਿਗੂਨਾ ਸੁਖ਼ਨਹਾਇ ਮੀ ਗੋਯਦ! ਰਫ਼ੀਕਾਨਿ ਮਨ ਗੁਜ਼ਸ਼ਤੰਦ; ਵ ਅਕਨੂੰ ਵਕਤਿ ਮਾ ਅਜ਼ ਦਸਤ ਮੀ ਰਵਦ। ਵ ਈਂ ਮੁਹਲਤ ਬਾਇੱਸਿ ਆਜ਼ਾਰਿ ਮਾਸਤ!! (ਮੈਂ ਨਹੀਂ ਜਾਣਦਾ ਕਿ ਇਹ ਮਾਂ ਕਿਸ ਦੀ ਹੈ; ਤੇ ਇਹ ਵਹੁਟੀ ਕਿੱਥੋਂ ਲਿਆਈ ਹੈ! ਅਰੁ ਇਹ ਕਿਹੋ ਜਿਹੀਆਂ ਗੱਲਾਂ ਪਈ ਕਰਦੀ ਐ! ਮੇਰੇ ਸਾਥੀ ਲੰਘ ਗਏ ਨੇ; ਤੇ ਹੁਣ ਮੇਰਾ ਵਕਤ ਹੱਥੋਂ ਜਾ ਰਿਹਾ ਹੈ ਇਹ ਘੜੀ (ਪਿੱਛੇ ਰਹਿਣਾ) ਮੇਰੇ ਵਾਸਤੇ ਦੁਖਦਾਈ ਹੈ।” {‘ਮੁੰਤਖ਼ਬੁਲ ਲੁਬਾਬ’ ਅਤੇ ‘ਤਾਰੀਖ਼ੇ ਮੁਹੰਮਦ ਸ਼ਾਹੀ’ ਵਿਚ ਇਹ ਘਟਨਾ ਮੁਗ਼ਲਾਂ ਨੇ ਖ਼ੁਦ ਲਿਖੀ ਹੈ}।

35. ਫ਼ਿਲਮ ਵਿਚ ਬੰਦਾ ਸਿੰਘ ਅਤੇ ਸਿੱਖਾਂ ਨਾਲ ਮੁਗ਼ਲਾਂ ਦੀ ਵਾਰਤਾਲਾਪ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਗਿਆ ਹੈ, ਜੋ ਬਹੁਤ ਅਹਿਮ ਸੀ:
ਜਦ ਬੰਦਾ ਸਿੰਘ ਨੂੰ ਦਿੱਲੀ ਲਿਆਂਦਾ ਗਿਆ ਤਾਂ ਉਸ ਦੀਆਂ ਕੁਝ ਗੱਲਾਂ ਮੁਸਲਮਾਨ ਲਿਖਾਰੀਆਂ ਨੇ ਕਲਮਬੰਦ ਕੀਤੀਆਂ ਸਨ। ਖ਼ਾਫ਼ੀ ਖ਼ਾਨ ਲਿਖਦਾ ਹੈ: ਮੁਹੰਮਦ ਅਮੀਨ ਖ਼ਾਨ ਉਸ ਨੂੰ ਪੁੱਛਿਆ ਕਿ ਤੈਨੂੰ ਕਿਸ ਕਰ ਕੇ ਇਸ ਜੰਗ ਵਾਸਤੇ ਮਜਬੂਰ ਹੋਣਾ ਪਿਆ ਤਾਂ ਬੰਦਾ ਸਿੰਘ ਨੇ ਨੇ ਜਵਾਬ ਦਿਤਾ:
“ਜਦ (ਰੱਬ ਤੋਂ) ਬੇਮੁਖਤਾ ਤੇ ਪਾਪ ਹੱਦੋਂ ਵਧ ਜਾਂਦੇ ਹਨ ਤਾਂ ਸੱਚਾ ਰੱਬ ਇਨ੍ਹਾਂ ਪਾਪਾਂ ਦਾ ਫ਼ਲ ਭੁਗਤਾਣ ਵਾਸਤੇ ਮੇਰੇ ਵਰਗਾ ਬੰਦਾ ਮੁਕੱਰਰ ਕਰ ਦੇਂਦਾ ਹੈ ਤਾਂ ਜੋ ਉਸ ਜਮਾਤ ਦੇ ਕਰਮਾਂ ਦੀ ਸਜ਼ਾ ਦੇਣ ਦਾ ਕਾਰਣ ਬਣੇ। ਜਦੋਂ ਉਹ ਦੁਨੀਆਂ ਨੂੰ ਉਜਾੜਨਾ ਚਾਹੁੰਦਾ ਹੈ ਤਾਂ ਉਹ ਦੇਸ਼ ਨੂੰ ਜ਼ਾਲਿਮਾਂ ਦੇ ਪੰਜੇ ਵਿਚ ਦੇ ਦੇਂਦਾ ਹੈ।” (ਖ਼ਾਫ਼ੀ ਖ਼ਾਨ, ਮੁੰਤਖ਼ਬੁਲ ਲੁਬਾਬ, ਸਫ਼ਾ 765-67)।

ਮੁਹੰਮਦ ਹਾਰਸੀ ਇਬਰਤਨਾਮਾ ਵਿਚ ਲਿਖਦਾ ਹੈ ਕਿ ਜਦ ਕੋਈ ਸਿੱਖ ਕੈਦੀਆਂ ਨੂੰ ਕਹਿੰਦਾ ਕਿ ‘ਤੁਹਾਨੂੰ ਤਾਂ ਮਾਰ ਦੇਣਗੇ’ ਤਾਂ ਉਹ ਜਵਾਬ ਦੇਂਦੇ:

"ਬਿਕੁਸ਼ੇਦ! ਮਾ ਅਜ਼ ਕੁਸ਼ਤਨ ਕੈ ਮੀ ਤਰਸੇਮ? ਵ ਅਗਰ ਮੀ ਤਰਸੀਦੇਮ; ਚਿਰਾ ਬਾ ਸ਼ੁਮਾ ਈਂ ਕਦਰ ਜੰਗਹਾ ਮੀ ਕਰਦੇਮ! ਵ ਮਾ ਮਹਜ਼ ਬ-ਸਬੱਬ ਗੁਰਸਨਗੀ ਵ ਫ਼ੱਕਦਾਨਿ ਆਜ਼ੂਕਾ ਬ-ਦਸਤਿ ਸ਼ੁਮਾ ਉਫ਼ਤਾਦੇਮ! ਵ ਇੱਲਾ ਹਕੀਕਤ ਬਹਾਦਰੀ-ਮਾ ਜ਼ਯਾਦਾ ਅਜ਼ ਆਂਚਿਹ ਦੀਦ ਆਯਦ, ਮੱਾਲੂਮ ਸ਼ੁਮਾ ਮੀ ਸ਼ੁਦ!" (“ਮਾਰੋ ਨਿਸ਼ੰਗ! ਅਸੀਂ ਕੋਈ ਮਰਨੋਂ ਡਰਦੇ ਆਂ? ਜੇ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਏਨੀ ਘੋਰ ਜੰਗ ਕਿਉਂ ਕਰਦੇ। ਅਸੀਂ ਤਾਂ ਭੁੱਖ ਤੇ ਖ਼ੁਰਾਕ ਦੀ ਥੁੜ ਕਾਰਣ ਤੁਹਾਡੇ ਕਾਬੂ ਆ ਗਏ ਆਂ; ਨਹੀਂ ਤਾਂ ਸਾਡੀ ਬਹਾਦਰੀ ਦੀ ਹਕੀਕਤ ਜੋ ਤੁਸੀਂ ਵੇਖੀ ਹੈ, ਏਦੋਂ ਵਧ ਤੁਹਾਨੂੰ ਮਾਲੂਮ ਹੋ ਜਾਂਦੀ)।”

ਸ਼ੁਕਰੀਆ ਸ. ਜਸਨੀਤ ਸਿੰਘ (ਰਜੌੜੀ ਗਾਰਦਨ ਦਿੱਲੀ) ਤੇ ਉਨ੍ਹਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਇਸ ਫ਼ਿਲਮ ਨੂੰ ਵੇਖਣ ਅਤੇ ਇਸ ‘ਤੇ ਟਿੱਪਣੀ ਦੇਣ ਵਾਸਤੇ ਸੱਦਿਆ।


Watched Char Sahibzaaday: The rise of Banda Singh.

35+ shocking blunders and distortion of Sikh history.

1. Film shows that Banda Singh surrendered. It is untrue. Due to hunger Banda Singh and the Sikhs had become so weak that they could not even move. When there was no movement for several days, the Mughal forced broke open the gate of the fortress and arrested the Sikhs.

2. Film has shown that only a few dozen Sikhs were taken to Delhi as prisoners whereas the number was 740.

3. Banda Singh son is shown as killed with sword, whereas the truth is that he was killed with a dagger, his liver was pulled out and an attempt was made to thrust the same in Banda Singh’s mouth.

4. Film shows that Banda Singh was killed by pulling out his eyes. The reality is that first his legs were cut off and then his arms were cut off one by one, then his eyes were pulled out and his head was broken with a hammer.

5. Film says Anandpur Sahib was got vacated by Wazir Khan, whereas it was Bilaspur and Handur armies,

6. Film says Chamkaur was surrounded by Wazir Khan with 10 lakh army. The film has tried to establish the gossip of Zafarnama. First it was not Wazir Khan’s army (it was Malerkotla army) which has put siege to Chamkaur. Secondly, the total number of the armies of the king, the Governors and other Mansabdars was not more than 1.25 lakh.

7. Film says that the Mughals did not remove the debris of the wall in which Sahibzadas were walled alive and people bowed to (or worshipped) the bricks. This is total lie. By the way, they were walled alive in the four walls of the fort (where the bhora sahib has been built) and the public could not have access to that place.

8. The film say that someone would light a lamp there and the Moghul watchmen helped the lady which used to light the lamp. This is lie.

9. Film say Ali Singh and Mali Singh were Diwans (ministers) of Wazir Khan. This is wrong. They were just ordinary employees.

10. Banda Singh has been presented as man with occult powers (blowing storm etc). This is an attempt to establish that magic does exist. Sikhism rejects it.

11. Film says that Guruji got information from the dera of Jait Ram that Madio Das had established his centre at Naded and Guruji went to meet him. The truth is that Guruji did not go to south ot meet Banda Singh. He went with Bahadur Shah and when Guruji realized that Bahadur Shah has changed his mind, then he moved towards Nanded.

12. Bhai Mani Singh is shown as present with the wives of the Guru , in Delhi, whereas he was in Amritsar.

13. Film shown that the Pathans attacked Guruji when Banda Singh was still there. This is totally untrue.

14. The gossip of sending of a doctor by Bahadur Shah to stitch Guru’s wounds too is false propaganda of the Mughals (with an intention to relieve Mughal of collaboration in the attack).

15. When the Guru was lying badly wounded, he sent Banda Singh to Punjab.

16. At the time of the Guru the Sikh flag was blue and not kesri. All old books mention BLUE flag and not a single book mentions kesri flag.

17. The emblem/insignia of Khanda was created by the British for their Sikh soldiers. It was not there during Guru’s time or even Ranjit Singh’s time.

18. Guruji did not send 5 + 25 (5 jathas of 5 Sikhs each). Banda Singh came to the Punjab in the TAMDA (trade caravan) of Bhagwant Singh Bangesghri.

19. In the film, Buria is shown as first halt of Banda Sibgh. It was Khanda and Sehri (near Sonepat).

20. In the film, Banda ask the Guru ‘why did you chose me’ as the leader of the army. The Guru said ‘since long I had been looking for a warrior’.
This is gross insult to Daya Singh, Dharam Singh and all other Sikhs. Were they not ‘warriors’. All of them had already fought several battles.
21. According to the film the Guru declared 'I want to perform a ceremony'. Then he declares: "today I make formal declaration that now onward Guru Granth Sahib will be the Guru of the Sikhs."

The truth is that when the Guru said that he was not likely to survive then the Sikhs who will be our Guru; and, i answer to that the Guru declared that Guru Granth Sahib will be the Guru (i.e. the Guru will be present in the teachings of Guru Granth Sahib).
This was not 'I want to perform a ceremony'.

22. The introduction of presenting coconut and five praise to Guru Granth Sahib too is against the Sikh Rahitmaryada. It was introduced by the Nirmalas and the Brahmin writers.

23.The film tries to prove that the Guru's body was not cremated. When the lady says: 'Go, find and bring Guruji', it leads to the illusion that the Guru's body disappeared. This story too is fiction created by Nirmalas.

24.Film says that BAIRAGI Singhs and Fateh Singh too joined Banda Singh. This is distortion of history. Not a single source says that any Bairagi joined Banda Singh's force. It was only Sikhs who joined him.

25. Film says that after the victory of Samana Banda Singh declared egalitarian system (land to the tiller). Truth is that this declaration was made after the victory of Sarhand.

26. Banda Singh is shown as 'repenting' for attack on Samana and the killings of the people. This again is distortion. Banda Singh never expressed such a feeling; moreover he had done nothing wrong wit anyone. On the hand even the Muslims (who were the victims of the Moghul rulers) had also joined Banda Singh. This is insult to Banda Singh.

27. Film shown that Bulla Shah had expressed sympathy with Banda Singh's action in the Punjab. This is wrong. Bulla Shah (1680-1767) began writing poetry after the martyrdom of Banda. Bulla and Waris Shah (1722-1798) both expressed pain at the victory of the Sikhs: (a) dar khulla hashar azaab da. ‘dar khullah hashar azaab da. buraa haal hoeya punjabda’ (b) ‘Bhurian vaalay raajay keetay. mughlan zehar pialay peetay’.

28. Film has wrongly quoted Gurbani. When Banda Singh thinks of attacking Sarhand, thi situation is co mpared to 'sochay soch na hovaee...' . This line of Gurbaani is about 'shauch' (bathing, ritual bathing). This is insult to Gurbani.

29.Wazir Khan is attacked by Banda Singh with the fake brick (from the wall in which sahibzadas were bricked alive). This is fiction and distortion of history.

30. Film shows that Sucha Nand was arrested from a street of Sarhand. In fact he had hid himself in a house and was arrested on information received from the local people.

31. Film says that Sucha Nand was killed by Banda Singh. This is not true. He was arrested and taken around in the streets. People threw stones on him and he was killed thus.

32. Film says:Sahib Kaur was the second wife of Banda Singh. This is wrong. He was married to her in June 1710 and the marriage with Sushil (daughter of Chamba king) was held in the end if 1711.

33. Mata Sunder Kaur is shown as weeping at the martyrdom of the Sahibzadas.

34. The two major things that should have been MUST shown have been ignored (may be deliberately): A young, newly married person refuses to save his life by declaring himself a Hindu.

35. The Muslims ask Banda Singh and the Sikhs that why did they launch war against the regime, and, what would they do if they were not in chains. The answers by Banda Singh and the Sikhs are very important.

There are still more mistakes.

I watched this movie in Delhi. Thanks to Jasneet Singh (Rajauri Garden Delhi) and his companions (Swarndeep Singh and Amamrdep Singh, and, Captain Yashpal Singh) who arranged this. I could not note down all the points in darkness.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top