ਬਾਬੇ
ਨਾਨਕ ਬ੍ਹਾਮਣ ਸਮਝਾਵੀਂ ਫੇਰ,
ਆ ਪਹਿਲਾਂ ਆਪਣੇ ਸਿੱਖਾਂ ਨੂੰ ਘੇਰ।ਅੱਗੇ ਦੌੜਦੇ
ਦਾ ਪਿੱਛਾ ਚੌੜ ਹੋ ਗਿਆ,
ਸਿੱਖੀ ਦਾ ਬਾਬੇ ਝੁੱਗਾ ਚੌੜ ਹੋ ਗਿਆ।
...
ਗਗਨ ਨੂੰ ਥਾਲ ਨ੍ਹੀਂ ਜਾਣਦੇ ਸਿੱਖ,
ਵਰਤ, ਭਿੱਟ, ਸ਼ਰਾਧ ਮਨਾਂਵਦੇ ਸਿੱਖ,
ਗੰਗਾ ਛੱਡ, ਕੀਰਤਪੁਰ ਜਾਂਵਦੇ ਸਿੱਖ,
ਜੂੜੇ ਆਲੇ ਪੰਡਿਤ ਕਹਾਂਵਦੇ ਸਿੱਖ,
ਬੱਸ ਨੀਲੀ ਪੱਗ ਬੰਨ ਮੋਰ ਹੋ ਗਿਆ,
ਸਿੱਖੀ ਦਾ ਬਾਬੇ ਝੁੱਗਾ ਚੌੜ ਹੋ ਗਿਆ। |
|
ਤੂੰ
ਸਿੱਧਾਂ ਨਾਲ ਗੋਸਟਾਂ ਦਾ ਪੱਖੀ
ਇਨ੍ਹਾਂ ਸਿੱਧੀ ਮੂੰਹ 'ਤੇ ਗਾਹਲ਼ ਰੱਖੀ।ਬੱਸ ਗੱਲਾਂ
ਚੋਂ ਹੀ ਛੁਡੌਣ ਮੁਗਲਾਂ ਤੋਂ
ਉਂਝ ਸਭਦੀ ਧੀ ਭੈਣ ਇੱਕ ਕਰ ਛੱਡੀ।
ਫ਼ਲਸਫ਼ੇ ਤੇਰੇ ਦਾ ਸਿੱਖ ਚੋਰ ਹੋ ਗਿਆ
ਸਿੱਖੀ ਦਾ ਬਾਬੇ ਝੁੱਗਾ ਚੌੜ ਹੋ ਗਿਆ।
...
ਚਲ ਬਾਬਾ ਫਿਰ ਅਵਤਾਰ ਧਾਰੀਏ
ਮਿਟੀ ਨਾ ਧੁੰਦ, ਪਹਿਲਾਂ ਸਿੱਖ ਤਾਰੀਏ।
ਨੈਟ ਸ਼ੋਸ਼ਲ ਦਾ ਬੜਾ ਤੇਜ ਜ਼ਮਾਨਾ,
ਚਾਰ ਉਦਾਸੀਆਂ ਪੰਜਾਬ 'ਚ ਹੀ ਮਾਰੀਏ।
ਦੀਵੇ ਤੇਰੇ ਥੱਲੇਂ ਕਾਫ਼ਿਰਾਂ ਦਾ ਦੌਰ ਹੋ ਗਿਆ,
ਸਿੱਖੀ ਤੇਰੀ ਦਾ ਬਾਬੇ ਝੁੱਗਾ ਚੌੜ ਹੋ ਗਿਆ। |