Share on Facebook

Main News Page

ਉਜੜੇ ਬਾਗ਼-ਟੁੱਟੇ ਖੰਡਰਾਤ
-: ਪ੍ਰੋ. ਦਰਸ਼ਨ ਸਿੰਘ ਖਾਲਸਾ 

ਉਜੜੇ ਬਾਗ਼ਾਂ ਵਿੱਚ ਉੱਲੂਆਂ ਦੀਆਂ ਆਵਾਜ਼ਾਂ-ਟੱਟੇ ਖੰਡਰਾਂ ਵਿੱਚ ਭੁਤਾਂ ਦੀਆਂ ਆਵਾਜ਼ਾਂ ਸਿੱਖੀ ਰੂਪ ਬਾਗ਼ ਦੇ ਬੂਟਿਆਂ ਦੀ ਹਰੀਆਵਲ, ਕੋਇਲਾਂ ਅਤੇ ਬੁਲਬੁਲਾਂ ਦੇ ਰੱਬੀ ਬਾਣੀ ਰੂਪ ਮਿਠੇ ਗੀਤ ਦਸਦੇ ਸੀ, ਇਸ ਬਾਗ਼ ਦਾ ਮਾਲੀ ਬੜਾ ਸੁਜਾਣ ਅਤੇ ਮੇਹਨਤੀ ਹੈ, ਮਾਲੀ ਦੇ ਫਰਜ਼ ਸਮਝਦਾ ਸਮਝਾਉਂਦਾ ਕਹਿੰਦਾ ਹੈ

ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥
ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥2॥

ਅਤੇ

ਸਿੰਚਨਹਾਰੇ ਏਕੈ ਮਾਲੀ ॥ ਖਬਰਿ ਕਰਤੁ ਹੈ ਪਾਤ ਪਤ ਡਾਲੀ ॥2॥

ਜਿਸ ਨੇ ਆਪਣਾ ਖੁਨ, ਪਸੀਨਾ ਸਿੰਚ ਕੇ ਹਰ ਬਦਲਦੇ ਮੌਸਮ ਵਿੱਚ ਲਗਣ ਤੇ ਮਿਹਨਤ ਨਾਲ ਇਸ ਬਾਗ ਦੇ ਬੂਟਿਆਂ ਦੀ ਖਬਰ ਸੰਭਾਲ ਰੱਖੀ ਸੀ।

ਪਰ ਜ਼ਰਾ ਰਾਤ ਪਈ ਅੰਧੇਰਾ ਪਸਰਿਆ, ਚੋਰ ਦਰਵਾਜ਼ੇ ਤੋਂ ਚਿਟੇ ਚੋਲਿਆਂ ਨੀਲੀਆਂ ਪੀਲੀਆਂ ਦਸਤਾਰਾਂ ਹੰਸਾਂ ਦੀ ਸ਼ਕਲ ਬਣਾ ਕੇ ਜ਼ਾਲਮ ਬ੍ਰਾਹਮਣਵਾਦੀ ਬਗਲਾ, “ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ॥” ਆ ਗਿਆ, ਇੱਕ ਇੱਕ ਪੇੜ ਮੁਢੋਂ ਕੱਟ ਦਿਤਾ, ਸਭ ਲੋਕਾਂ ਨੇ ਦੇਖਿਆ “ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥31॥” ਅਪਣੇ ਮੂਲ ਨਾਲੋਂ ਕੱਟੇ ਹੋਏ ਪੇੜ ਡਾਲੀਆਂ ਸਣੇ ਸੁਕ ਗਏ, ਬਾਗ ਉਜੜ ਗਿਆ।

ਯਾਦ ਰੱਖੋ ਉਜੜੇ ਬਾਗ਼ਾਂ ਵਿਚ ਬੁਲਬੁਲਾਂ ਤੇ ਕੋਇਲਾਂ ਨਹੀਂ ਬੋਲਦੀਆਂ। ਲੋਕਾਂ ਵੇਖਿਆਂ ਉਜੜੇ ਬਾਗ਼ ਵਿੱਚ ਹੁਣ ਉੱਲੂ ਬੋਲ ਰਹੇ ਹਨ।

ਗੁਰੂ ਨੇ ਸਿੱਖੀ ਦਾ ਮਹਲ ਬੜਾ ਖੁਬਸੂਰਤ ਅਤੇ ਮਜ਼ਬੂਤ ਤਾਮੀਰ ਕੀਤਾ, ਇਸ ਮਹਲ ਦੀਆਂ ਨੀਹਾਂ ਵਿਚ ਸਾਹਿਬ ਜ਼ਾਦਿਆਂ ਦਾ ਖੁਨ, ਅਨਗਿਣਤ ਸ਼ਹੀਦਾਂ ਦੇ ਸੀਸ ਜੋੜ ਕੇ ਉਚੀਆਂ ਦੀਵਾਰਾਂ ਅਤੇ ਮਾਤਾ ਗੂਜਰੀ ਦੇ ਸੀਸ ਦਾ ਠੰਡਾ ਬੁਰਜ, ਜਿਸ ਮਹਲ ਤੋਂ ਉਠੀ ਹੋਈ ਅਵਾਜ਼ ਸੁਣ ਕੇ ਔਰੰਗਜ਼ੇਬ, ਵਜੀਦਾ, ਬਾਈਧਾਰ ਦੇ ਰਾਜੇ,ਸਮੇ ਨਾਲ ਨਹਿਰੂ, ਇੰਦਰਾ ਆਦ ਸਭ ਨੂੰ ਕਾਂਬੇ ਛਿੜ ਜਾਂਦੇ ਰਹੇ ਬਸ ਏਹੋ ਕਾਰਨ ਹੈ ਜ਼ੁਲਮ ਦੀਆਂ ਅੰਧੇਰੀਆਂ, ਤੁਫਾਨ, ਭੁਚਾਲ ਆਏ ਲੰਘ ਗਏ, ਪਰ ਸਿਖੀ ਦਾ ਮਹਲ ਅਡੋਲ ਰਿਹਾ “ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ।

ਪਰ ਬਦਕਿਸਮਤੀ ਅੱਜ ਇਸ ਮਹਲ ਦੇ ਅੰਦਰੋਂ ਹੀ ਪੈਦਾ ਹੋਈ ਗੁਰੂ ਤੋਂ ਬੇਮੁਖਤਾ, ਮਨਮਤ, ਪਖੰਡ, ਲਾਲਚ, ਆਪਣੀ ਅਪਣੀ ਧਾਰੀ ਦੀ ਜ਼ਾਲਮ ਸਿਉਂਕ ਲੱਗ ਗਈ, ਜੇਹੜੀ ਇਸ ਖੁਬਸੂਰਤ ਮਹਲ ਨੂੰ ਨੀਹਾਂ ਤੋਂ ਬੁਰਜ ਤੱਕ ਖਾ ਗਈ, ਮਹਿਲ ਦੀਆਂ ਮਜ਼ਬੂਤ ਦੀਵਾਰਾਂ ਇੱਟ ਇੱਟ ਹੋ ਕੇ ਬਿਖਰ ਗਈਆਂ, ਲੋਕ ਦੇਖ ਰਹੇ ਨੇ ਅੱਜ ਮਹਲ ਖੰਡਰ ਹੋ ਗਿਆ।

ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ ॥2॥” ਜਿਥੇ ਮਹਲ ਵਿਚੋਂ ਕਦੀ ਰਣਜੀਤ ਨਗਾਰਿਆਂ ਦੀਆਂ ਅਵਾਜ਼ਾਂ ਗੂੰਜਦੀਆਂ ਸਨ, ਓਥੇ ਅੱਜ ਖੰਡਰ ਵਿਚ ਭੁਤ ਹੀ ਬੋਲਦੇ ਸੁਣੀਦੇ ਨੇ। ਇਸ ਉਜੜੇ ਬਾਗ਼, ਟੁੱਟੇ ਖੰਡਰ ਵਿੱਚ ਮਾਲਕ ਬਣ ਵਸਦੇ ਉਲੀਆਂ ਦੀਆਂ ਅਵਾਜ਼ਾਂ, ਭੁਤਾਂ ਦੀਆਂ ਅਵਾਜ਼ਾਂ ਤੁਸੀ ਕਿਸੇ ਭੀ ਰੇਡੀਓ, ਟੀ.ਵੀ. ਚੈਨਲ ਸਟੇਜਾਂ ਸਭਾਵਾਂ ਦੇ ਮੰਚ ਇਕੱਠਾਂ 'ਤੇ ਸੁਣ ਸਕਦੇ ਹੋ।

ਜਦੋਂ ਖੁਬਸੂਰਤ ਕੌਮਾਂ ਬਰਬਾਦ ਹੋਕੇ ਉਜੜੇ ਬਾਗ਼ ਅਤੇ ਟੁੱਟੇ ਖੰਡਰ ਬਣ ਜਾਂਦੀਆਂ ਨੇ, ਤਾਂ ਉਨ੍ਹਾਂ ਦਾ ਇਤਿਹਾਸ ਬਸ ਇਤਨੀ ਕੁ ਯਾਦ ਬਣ ਕੇ ਰਹਿ ਜਾਂਦਾ ਹੈ :

ਖੰਡਰ ਬਤਲਾ ਰਹੇ ਹੈਂ ਕੇ ਇਮਾਰਤ ਅਜ਼ੀਂਮ ਥੀ ।

ਇਸ ਹਾਲਤ ਤੇ ਭਰੇ ਹੋਇ ਦਿਲ ਨਾਲ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top