Share on Facebook

Main News Page

ਖਾਲਸਾ ਪੰਥ, ਗੁਰੂ ਸਾਹਿਬ ਤੋਂ ਵੱਡਾ ਨਹੀਂ ਹੋ ਸਕਦਾ, ਤੇ ਪੁਰਾਤਨ ਮਰਿਯਾਦਾ ਬਹਾਲ ਕਰਨਾ ਖਾਲਸਾ ਪੰਥ ਦੀ ਵੱਡੀ ਲੋੜ ਵੀ ਹੈ
-: ਪ੍ਰੋ. ਕਿਰਪਾਲ ਸਿੰਘ ਬਡੂੰਗਰ
   

'ਏਬੀਪੀ ਸਾਂਝਾ' ਨਾਲ ਬਡੂੰਗਰ ਨਾਲ ਖਾਸ ਗੱਲਬਾਤ

ਪਟਿਆਲਾ 11 Nov 2016: ‘ਏਬੀਪੀ ਸਾਂਝਾ’ ਨੇ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਇੰਟਰਵਿਊ ਕੀਤੀ। ਇਸ ਦੌਰਾਨ ਉਨ੍ਹਾਂ ਕਈ ਅਹਿਮ ਬਿਆਨ ਦਿੱਤੇ ਹਨ। ਇਨ੍ਹਾਂ ਵਿੱਚੋਂ ਪੁਰਾਤਨ ਰਹਿਤ-ਮਰਿਯਾਦਾ ਨੂੰ ਬਹਾਲ ਕਰਵਾਉਣਾ ਮੁੱਖ ਹੈ।

ਪੰਜ ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਇਜਲਾਸ ਦੌਰਾਨ 14ਵੀਂ EXECUTIVE ਚੁਣ ਲਈ ਗਈ। ਪਹਿਲਾਂ ਵੀ ਦੋ ਸਾਲ ਕਾਰਜਭਾਰ ਸੰਭਾਲ ਚੁੱਕੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਪਿਛਲੇ 11 ਸਾਲ ਪ੍ਰਧਾਨਗੀ ਅਹੁਦੇ ‘ਤੇ ਅਵਤਾਰ ਸਿੰਘ ਬਣੇ ਰਹੇ। ਹੁਣ ਪ੍ਰਧਾਨਗੀ ਦੀ ਜ਼ਿੰਮੇਵਾਰੀ ਕਿਰਪਾਲ ਸਿੰਘ ਬਡੂੰਗਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਲਈ ਕੀ ਚੁਣੌਤੀਆਂ ਹਨ, ਇਸ ਸਬੰਧੀ ‘ABP SANJHA’ ਨੇ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਉਨ੍ਹਾਂ ਕਿਹਾ ਕਿ ਮੇਰੀ ਚੋਣ ਪ੍ਰਕਿਰਿਆ ਅਧੀਨ ਹੋਈ ਹੈ, ਸਰਕਾਰ ਨੇ ਨਹੀਂ ਕੀਤੀ, ਸਾਰੇ ਹਾਊਸ ਦੀ ਪ੍ਰਵਾਨਗੀ ਤੋਂ ਬਾਅਦ ਹੀ ਮੈਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇਹ ਜ਼ਿੰਮੇਵਾਰੀ ਸੌਂਪੀ ਗਈ। ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪੰਥਕ ਤੌਰ ‘ਤੇ ਬਹੁਤ ਚੁਣੌਤੀਆਂ ਹਨ। ਸਭ ਤੋਂ ਵੱਡੀ ਚੁਣੌਤੀ ਪੰਥ ਦੀ ਏਕਤਾ ਨੂੰ ਕਾਇਮ ਕਰਨਾ ਹੈ। ਇਸ ਲਈ ਅਸੀਂ ਹਰ ਸੰਸਥਾ ਤੇ ਹਰ ਜਥੇਬੰਦੀ ਨੂੰ ਨਾਲ ਲੈ ਕੇ ਚੱਲਾਂਗੇ ਤੇ ਹਰ ਮੁੱਦੇ ਦਾ ਹੱਲ ਕਰਾਂਗੇ। ਪੰਥ ਦੀ ਏਕਤਾ ਲਈ ਮੈਂ ਖੁਦ ਹਰ ਜਥੇਬੰਦੀ ਨੂੰ ਨਿੱਜੀ ਤੌਰ ‘ਤੇ ਜਾ ਕੇ ਮਿਲਾਂਗਾ। ਸਾਰੀਆਂ ਜਥੇਬੰਦੀਆਂ ਜਦੋਂ ਇੱਕਮਤ ਹੋ ਜਾਣਗੀਆਂ ਤਾਂ ਸਾਰੇ ਮੁੱਦੇ ਜ਼ਾਹਿਰ ਤੌਰ ‘ਤੇ ਸੁਲਝ ਜਾਣਗੇ।

ਉਨ੍ਹਾਂ ਕਿਹਾ ਕਿ ਪੰਥ ਦੀ ਸਭ ਤੋਂ ਵੱਡੀ ਸੰਸਥਾ ਹੋਣ ਦੇ ਨਾਤੇ ਅਸੀਂ ਜਲਦੀ ਹੀ ਲੋਕ ਲਹਿਰ ਸ਼ੁਰੂ ਕਰਾਂਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸਿੱਖ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਸੁਚੇਤ ਕਰਾਂਗੇ। SGPC ਇਸ ਸਬੰਧੀ ਜਲਦੀ ਲੋਕ ਲਹਿਰ ਖੜੀ ਕਰੇਗੀ ਪਰ LAW & ORDER ਦੀ ਜ਼ਿੰਮੇਵਾਰੀ ਸਰਕਾਰ ਦੀ ਹੀ ਹੁੰਦੀ ਹੈ।

ਬਡੂੰਗਰ ਨੇ ਕਿਹਾ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਵੱਲੋਂ ਕਾਇਮ ਕੀਤੀ ਪੁਰਾਤਨ ਮਰਿਯਾਦਾ ਨੂੰ ਹਕੂਮਤੀ ਜ਼ੋਰ ਕਰਕੇ ਕਾਫੀ ਢਾਹ ਲੱਗ ਚੁੱਕੀ ਹੈ। ਪੁਰਾਤਨ ਸਿੱਖ ਰਹਿਤ ਮਰਿਯਾਦਾ ਨੂੰ ਮੁੜ ਕਾਇਮ ਕਰਵਾਉਣਾ ਮੇਰੇ ਕਾਰਜਕਾਲ ਦਾ ਅਹਿਮ ਕਾਰਜ ਰਹੇਗਾ, ਪਰ ਇਸ ਸਬੰਧੀ ਸਾਰੀਆਂ ਜਥੇਬੰਦੀਆਂ ਦੇ ਇੱਕਮਤ ਹੋਣ ਦੀ ਲੋੜ ਹੈ। ਇਕਮੁੱਠ ਹੋ ਕੇ ਹੀ ਇਹ ਮੁੱਦਾ ਹੱਲ ਹੋ ਸਕਦਾ ਹੈ। ਖਾਲਸਾ ਪੰਥ ਗੁਰੂ ਸਾਹਿਬ ਤੋਂ ਵੱਡਾ ਨਹੀਂ ਹੋ ਸਕਦਾ, ਤੇ ਪੁਰਾਤਨ ਮਰਿਯਾਦਾ ਬਹਾਲ ਕਰਨਾ ਖਾਲਸਾ ਪੰਥ ਦੀ ਵੱਡੀ ਲੋੜ ਵੀ ਹੈ। ਮਰਿਯਾਦਾ ਦੇ ਮੁੱਦੇ ‘ਚ ਕਿਸੇ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਜੇ ਸਰਕਾਰ ਕੋਈ ਦਖਲਅੰਦਾਜ਼ੀ ਕਰੇਗੀ ਤਾਂ ਸਰਕਾਰ ਨੂੰ ਸਮਝਾਉਣਾ ਵੀ ਸਾਡਾ ਫਰਜ਼ ਹੈ।

ਉਨ੍ਹਾਂ ਕਿਹਾ ਕਿ ਮੇਰੇ ਪਿਛਲੇ ਕਾਰਜਕਾਲ ਦੌਰਾਨ ਅਸੀਂ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਸੀ, ਪਰ ਪ੍ਰਧਾਨ ਬਦਲਣ ‘ਤੇ ਉਹ ਗੱਲ ਠੰਢੇ ਬਸਤੇ ਪੈ ਗਈ, ਹੁਣ ਉਸ ਕਮੇਟੀ ਨੂੰ ਮੈਂ Revive ਕਰਾਂਗਾ। ਬੁੱਧੀਜੀਵੀਆਂ ਦੀ ਕਮੇਟੀ SGPC ਵੱਲੋਂ ਗੁਰਬਾਣੀ ਤੇ ਇਤਿਹਾਸ ਦਾ ਸਟੈਂਡਰਡ ਟੀਕਾ ਵਿਦਵਾਨ ਬੁੱਧੀਜੀਵੀਆਂ ਤੋਂ ਲਿਖਵਾਏਗੀ ਫਿਰ ਚਾਹੇ ਉਹ ਕਿਸੇ ਵੀ ਭਾਸ਼ਾ ਦੇ ਹੋਣ। ਮੂਲ ਨਾਨਕਸ਼ਾਹੀ ਕੈਲੰਡਰ ਨੂੰ ਖਾਰਜ ਕਰਨ ਨਾਲ ਵੀ ਇਤਿਹਾਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਜੇ ਸਮੁੱਚੇ ਪੰਥ ਦੀ ਸਰਬਸੰਮਤੀ ਹੋਈ ਤਾਂ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਹੋਵੇਗਾ ਪਰ ਜੇ ਸਰਬਸੰਮਤੀ ਨਾ ਹੋਈ ਤਾਂ ਮੈਂ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦਾ ਤੇ ਨਾਂ ਹੀ ਇਕੱਲਾ ਕੁਝ ਕਰ ਸਕਦਾ ਹਾਂ।

ਨਵੇਂ ਪ੍ਰਧਾਨ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ SGPC ਕਰਮਚਾਰੀਆਂ ਜਾਂ ਅਧਿਕਾਰੀਆਂ ਤੇ ਮਰਿਯਾਦਾ ਦੀ ਉਲੰਘਣਾ ਕਰਨ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਗੁਰਸਿੱਖ ਜੀਵਨ ਦੀ ਪਰਪੱਕਤਾ ਵਿੱਚ ਵੀ ਕਮਜ਼ੋਰੀ ਮਹਿਸੂਸ ਹੁੰਦੀ ਹੈ, ਇਸ ਘਾਟ ਨੂੰ ਦਰੁਸਤ ਕਰਨ ਲਈ ਭਰਤੀ ਹੋਣ ਵਾਲੇ SGPC ਕਰਮਚਾਰੀਆਂ ਨੂੰ ਬਾਕਾਇਦਾ ਮਰਿਯਾਦਾ ਤੇ ਇਤਿਹਾਸ ਸਬੰਧੀ ਟ੍ਰੇਨਿੰਗ ਦੇਣ ਲਈ SGPC ਵੱਲੋਂ ਟ੍ਰੇਨਿੰਗ ਸੰਸਥਾਵਾਂ ਖੋਲ੍ਹੀਆਂ ਜਾਣਗੀਆਂ। ਅੰਮ੍ਰਿਤ ਸੰਚਾਰ ਦੇ ਤਰੀਕੇ ਨੂੰ ਮੁੜ ਜਾਗ੍ਰਿਤ ਕੀਤਾ ਜਾਵੇਗਾ, ਜਿਸ ਤਹਿਤ ਅੰਮ੍ਰਿਤ ਸੰਚਾਰ ਕਰਨ ਤੋਂ ਪਹਿਲਾਂ SGPC ਪ੍ਰਚਾਰਕ ਉਸ ਇਲਾਕੇ ਵਿੱਚ ਅੰਮ੍ਰਿਤ ਦੀ ਮਹਾਨਤਾ ਸਬੰਧੀ ਪ੍ਰਚਾਰ ਕਰਨਗੇ। ਸਿੰਘ ਸਾਹਿਬਾਨ ਤੇ SGPC ਪ੍ਰਧਾਨ ਖੁਦ ਸੰਗਤ ਨੂੰ ਅੰਮ੍ਰਿਤ ਸੰਚਾਰ ਕਰਵਾਉਣ ਲਈ ਜਾਣਗੇ, ਇਸ ਸਬੰਧੀ ਸਿੰਘ ਸਾਹਿਬਾਨ ਨਾਲ ਵਿਚਾਰ ਕੀਤਾ ਜਾਵੇਗਾ।


ਟਿੱਪਣੀ : ਜੇ ਗੁਰੂ ਅਰਜਨ ਦੇਵ ਪਾਤਸ਼ਾਹ ਵੱਲੋਂ ਕਾਇਮ ਕੀਤੀ ਪੁਰਾਤਨ ਮਰਿਯਾਦਾ, ਪੁਰਾਤਨ ਮਰਿਆਦਾ ਦੀ ਗਲ ਕਰ ਰਹੇ ਹੋ... ਤਾਂ ਉਹ ਮਰਿਆਦਾ ਤਾਂ ਹੈ ਹੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ... ਜਿਸ ਵਿੱਚ ਅਖੌਤੀ ਦਸਮ ਗ੍ਰੰਥ ਦਾ ਕੋਈ ਅੰਸ਼ ਸ਼ਾਮਿਲ ਨਹੀਂ ਹੋ ਸਕਦਾ...

ਬਿਆਨ ਬੜਾ ਚੰਗਾ ਹੈ, ਪਰ ਬਿਆਨਬਾਜ਼ੀ ਕਰਨੀ ਤੇ ਕੰਮ ਕਰਨਾ, ਦੋਵੇਂ ਉਲਟੀ ਦਿਸ਼ਾਵਾਂ ਹਨ। ਸਾਨੂੰ ਬਾਦਲ ਦੇ ਥਾਪੇ ਇਸ ਪ੍ਰਧਾਨ ਕੋਲੋਂ ਵੀ ਕੋਈ ਆਸ ਨਹੀਂ, ਕਿਉਂਕਿ ਜਿਹੜੀ ਪਾਰਟੀ ਦੇ ਅਧੀਨ ਸ਼੍ਰੋਮਣੀ ਕਮੇਟੀ ਕੰਮ ਕਰਦੀ ਹੈ, ਉਸ ਦੇ ਪ੍ਰਧਾਨ ਕੋਲ਼ ਕੋਈ ਸ਼ਕਤੀ ਹੋਵੇ, ਤੇ ਗੁਰਮਤਿ ਅਨੁਸਾਰ ਕੰਮ ਕਰੇ, ਇਹ ਨਾਮੁਮਕਿਨ ਦੇ ਕਰੀਬ ਹੈ। ਅਸੀਂ ਨਾ ਤਾਂ ਕੋਈ ਵਧਾਈ ਦੇਣੀ ਹੈ, ਨਾ ਵਾਪਿਸ ਲੈਣੀ ਹੈ, ਜਦੋਂ ਤੱਕ ਸ਼੍ਰੋਮਣੀ ਕਮੇਟੀ ਬਾਦਲ ਜਾਂ ਉਸ ਵਰਗੇ ਸਿਆਸਤਦਾਨ ਦੇ ਅਧੀਨ ਹੈ, ਇਨ੍ਹਾਂ ਪ੍ਰਧਾਨਾਂ ਕੋਲੋਂ ਕੋਈ ਆਸ ਨਹੀਂ।

- ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top