Share on Facebook

Main News Page

ਸ਼੍ਰੋਮਣੀ ਕਮੇਟੀ ਦੀ 12 ਨਵੰਬਰ ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਵਿੱਚ ਲਏ ਜਾ ਸਕਦੇ ਹਨ ਵੱਡੇ ਫੈਸਲੇ, ਮੱਕੜ ਜੁੰਡਲੀ ਦੀ ਛੁਟੀ ਤੈਅ

ਅੰਮ੍ਰਿਤਸਰ 8 ਨਵੰਬਰ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਉਪਰੰਤ ਪ੍ਰਧਾਨ ਬਦਲੇ ਜਾਣ ਉਪਰੰਤ ਨਿਜ਼ਾਮ ਵੀ ਬਦਲੇ ਜਾਣ ਦੀਆਂ ਸੰਭਾਵਨਾ ਵੱਧ ਗਈਆ ਹਨ ਤੇ ਪਹਿਲੇ ਝਟਕੇ ਵਿੱਚ ਪ੍ਰਧਾਨ ਦਾ ਨਿੱਜੀ ਸਹਾਇਕ ਪਰਮਜੀਤ ਸਿੰਘ ਮੁੰਡਾ ਪਿੰਡ ਨੂੰ ਬਦਲ ਕੇ ਉਹਨਾਂ ਦੀ ਜਗਾ ਸੁਖਦੇਵ ਸਿੰਘ ਭੌਰਾ ਮੀਤ ਸਕੱਤਰ ਨੂੰ ਨਿੱਜੀ ਸਹਾਇਕ ਲਗਾਉਣ ਉਪਰੰਤ ਵੱਡੇ ਪੱਧਰ ਤੇ ਬਦਲੀਆ ਕਰਨ ਲਈ ਮੈਦਾਨ ਤਿਆਰ ਕਰ ਲਿਆ ਗਿਆ ਹੈ ਅਤੇ 12 ਨਵੰਬਰ ਨੂੰ ਹੋਣ ਵਾਲੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲੈ ਜਾ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਬਦਲੀਆ ਦੀ ਹਨੇਰੀ ਸ਼ੁਰੂ ਹੋਵੇਗੀ ਤੇ ਪ੍ਰਬੰਧ ਨੂੰ ਪਿਛਲੇ ਸਮੇਂ ਦੌਰਾਨ ਬਦਨਾਮ ਕਰਨ ਵਾਲੇ ਮੱਕੜ ਮਾਰਕਾ ਕਈ ਅਧਿਕਾਰੀਆ ਤੇ ਮੁਲਾਜਮਾਂ ਦੀਆਂ ਬਦਲੀਆ ਹੈਡ ਕੁਆਟਰ ਤੋ ਬਾਹਰ ਅਤੇ ਕਈਆ ਦੀਆਂ ਖੁੱਡੇ ਲਾਈਨ ਲਗਾਉਣ ਲਈ ਵਿਚਾਰਾਂ ਕੀਤੀਆ ਜਾ ਰਹੀਆ ਹਨ। ਮੱਕੜ ਦੇ ਬਹੁਤ ਹੀ ਨੇੜਲੇ ਇੱਕ ਅਧਿਕਾਰੀ ਦੀ ਤਾਂ ਸੁਖਬੀਰ ਸਿੰਘ ਬਾਦਲ ਨੇ ਖੁਫੀਆ ਜਾਂਚ ਦੇ ਆਦੇਸ਼ ਵੀ ਦੇ ਦਿੱਤੇ ਹਨ ਤੇ ਬੀਤੇ ਕਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਸ੍ਰ ਕਿਰਪਾਲ ਸਿੰਘ ਬੰਡੂਗਰ ਤੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨਾਲ ਬੰਦ ਕਮਰਾ ਮੀਟਿੰਗ ਵੀ ਹੋਈ ਹੈ ਜਿਸ ਵਿੱਚ ਅਜਿਹੇ ਮੁੱਦੇ ਵਿਚਾਰੇ ਜਾਣ ਦੀ ਜਾਣਕਾਰੀ ਮਿਲੀ ਹੈ। ਸੁਖਬੀਰ ਸਿੰਘ ਬਾਦਲ ਪਿਛਲੇ ਸਮੇਂ ਦੌਰਾਨ ਮੱਕੜ ਪ੍ਰਸ਼ਾਸ਼ਨ ਤੋ ਬਹੁਤ ਦੁੱਖੀ ਸਨ ਤੇ ਉਹਨਾਂ ਕੋਲ ਭ੍ਰਿਸ਼ਟਾਚਾਰ ਤੇ ਚਰਿੱਤਰਹੀਣਤਾ ਦੀਆਂ ਕਾਫੀ ਸ਼ਕਾਇਤਾਂ ਪੁੱਜੀਆ ਸਨ।

ਇਧਰੋ ਉਧਰ ਕੀਤੇ ਜਾਣ ਵਾਲੇ ਅਧਿਕਾਰੀਆ ਵਿੱਚ ਸਕੱਤਰ, ਐਡੀਸ਼ਨਲ ਸਕੱਤਰ, ਮੀਤ ਮੈਨੇਜਰ ਤੋ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਤੇ ਮੀਤ ਮੈਨੇਜਰ ਵੀ ਸ਼ਾਮਲ ਹਨ। ਮੱਕੜ ਵੱਲੋ ਭਰਤੀ ਕੀਤੀ ਗਈ ਮੈਨੇਜਰਾਂ ਤੇ ਮੀਤ ਮੈਨੇਜਰਾਂ ਦੀਆਂ ਫੌਜ ਕੋਲੋ ਕਲਰਕ ਦੇ ਕੰਮ ਲੈ ਜਾਣ ਦੀ ਸੰਭਾਵਨਾ ਹੈ ਤੇ ਉਹਨਾਂ ਨੂੰ ਵੱਖ ਵੱਖ ਵਿਭਾਗਾ ਦੇ ਸੁਪਰਵਾਈਜਰ ਲਗਾਇਆ ਜਾ ਸਕਦਾ ਹੈ। ਨਵੇ ਪ੍ਰਧਾਨ ਪ੍ਰੋ ਬੰਡੂਗਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਤੋ ਵੀ ਉਹ ਸੰਤੁਸ਼ਟ ਨਹੀਂ ਹਨ ਤੇ ਉਹ ਪਰੇਮੀਆ ਨਾਲ ਮਿਲ ਕੇ ਪ੍ਰਬੰਧ ਕਰਨ ਦੀ ਪੁਰਾਣੀ ਪਰੰਪਰਾ ਨੂੰ ਬਹਾਲ ਕਰਨ ਲਈ .ਯਤਨਸ਼ੀਲ ਹਨ। ਧਰਮ ਪ੍ਰਚਾਰ ਨੂੰ ਤਸੱਲੀ ਬਖਸ਼ ਬਣਾਉਣ ਲਈ ਕਈ ਸਾਬਕਾ ਸਕੱਤਰਾਂ ਦੀਆਂ ਵੀ ਸੇਵਾਵਾਂ ਲਈਆ ਜਾ ਸਕਦੀਆਂ ਹਨ। ਪ੍ਰੋ ਬੰਡੂਗਰ ਹਮੇਸ਼ਾਂ ਹੀ ਪ੍ਰਬੰਧ ਪੰਚਾਇਤੀ ਤੇ ਸੰਗਤੀ ਰੂਪ ਵਿੱਚ ਕਰਨ ਵਿੱਚ ਯਕੀਨ ਰੱਖਦੇ ਹਨ ਤੇ ਉਹਨਾਂ ਦੀ ਪਹਿਲ ਕਦਮੀ ਇਸ ਪਾਸੇ ਵੱਲ ਹੀ ਹੋਵੇਗੀ। ਚੰਦੋਅ ਸਕੈਂਡਲ, ਕੜਾਹ ਪ੍ਰਸ਼ਾਦ ਪਰਚੀ ਸਕੈਡਲ, ਜ਼ਮੀਨਾਂ ਦੀ ਖਰੀਦੋ ਫਰੋਖਤ ਸਕੈਂਡਲ, ਭਰਤੀ ਸਕੈਂਡਲ ਆਦਿ ਵੱਲ ਪ੍ਰੋ ਬੰਡੂਗਰ ਤੇ ਸ੍ਰ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ। ਕਈ ਅਕਾਲੀ ਆਗੂਆਂ ਦੇ ਘਰਾਂ ਵਿੱਚ ਕੰਮ ਕਰਦੇ ਕਰੀਬ 400 ਮੁਲਾਜਮ ਵੀ ਵਾਪਸ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਬੁਲਾਏ ਜਾਣ ਦੀ ਸੰਭਾਵਨਾ ਹੈ।

ਸ਼੍ਰੋਮਣੀ ਕਮੇਟੀ ਵਿੱਚ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਦੀ ਭਰਤੀ ਉਸ ਵੇਲੇ ਕੀਤੀ ਗਈ ਸੀ, ਜਦੋਂ ਦਿਲਮੇਘ ਸਿੰਘ ਸਕੱਤਰ ਦੇ ਆਹੁਦੇ ਤੋ ਸੇਵਾ ਮੁਕਤ ਹੋ ਗਏ ਸਨ। ਜੇਕਰ ਦਿਲਮੇਘ ਸਿੰਘ ਦੀ ਨੌਕਰੀ ਵਿੱਚ ਮੱਕੜ ਵਾਧਾ ਕਰ ਦਿੰਦੇ ਤਾਂ ਮੁੱਖ ਸਕੱਤਰ ਲਗਾਉਣ ਦੀ ਲੋੜ ਨਹੀਂ ਪੈਣੀ ਸੀ। ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੂੰ ਸਿਰਫ ਸ਼ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਲਿਆਦਾ ਗਿਆ ਸੀ, ਪਰ ਉਹਨਾਂ ਨੂੰ ਮੱਕੜ ਤੇ ਉਹਨਾਂ ਦੀ ਜੁੰਡਲੀ ਨੇ ਚੱਲਣ ਨਾ ਦਿੱਤਾ। ਜਾਣਕਾਰ ਸੂਤਰਾਂ ਤੋ ਪਤਾ ਲੱਗਾ ਹੈ ਕਿ ਸ੍ਰ ਦਿਲਮੇਘ ਸਿੰਘ ਸ੍ਰ ਬੰਡੂਗਰ ਦੇ ਓ.ਐਸ.ਡੀ ਲੱਗ ਕੇ ਇੱਕ ਵਾਰੀ ਫਿਰ ਮੱਕੜ ਗੈਂਗ ਨੂੰ ਮਰਿਆਦਾ ਦਾ ਪਾਠ ਪੜਾ ਕੇ ਪਰੰਪਰਾਵਾਂ ਦੇ ਪੁੱਲ ਥੱਲਿਉ ਲੰਘਣ ਲਈ ਮਜਬੂਰ ਕਰ ਦੇਣਗੇ ਕਿਉਂਕਿ ਉਹਨਾਂ ਦਾ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਵਿੱਚ ਰਹਿਣ ਕਾਰਨ ਉਹ ਦਫਤਰ ਦੀ ਹਰ ਨੁੱਕਰ ਦੇ ਚੰਗੀ ਤਰਾ ਵਾਕਿਫਕਾਰ ਹਨ। ਇਸੇ ਤਰਾ ਸਤਬੀਰ ਸਿੰਘ ਸਾਬਕਾ ਸਕੱਤਰ ਪਹਿਲਾਂ ਹੀ ਧਰਮ ਪ੍ਰਚਾਰ ਨਾਲ ਜੁੜੇ ਹੋਏ ਹਨ ਤੇ ਉਹਨਾਂ ਦੀ ਸੇਵਾਵਾਂ ਵੈਸੇ ਹੀ ਸ਼ਲਾਘਾਯੋਗ ਮੰਨੀਆ ਗਈਆ ਹਨ ਤੇ ਉਹ ਅਜਿਹੇ ਪਦਾਰਥ ਵਾਂਗ ਸ਼੍ਰੋਮਣੀ ਕਮੇਟੀ ਵਿੱਚ ਵਿਚਰਨਾ ਜਾਣਦੇ ਹਨ ਜਿਸ ਦਾ ਸੁਆਦ ਹਰ ਜਗਾ ਤੇ ਚੱਖਿਆ ਜਾ ਸਕਦਾ ਹੈ।

ਮੱਕੜ ਵੱਲੋ ਮੁਅੱਤਲ ਕੀਤੇ ਪੰਜ ਪਿਆਰਿਆ ਨੂੰ ਵੀ ਬਹਾਲ ਕਰਕੇ ਉਹਨਾਂ ਦੀਆਂ ਸੇਵਾਂਵਾਂ ਵੀ ਲਈਆ ਜਾ ਸਕਦੀਆਂ ਹਨ, ਕਿਉਂਕਿ ਸ੍ਰ ਮੱਕੜ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਸਾਰੀਆ ਨਿਹੰਗ ਸਿੰਘ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨਾਲ ਜੋੜਿਆ ਸੀ ਤੇ ਇਸ ਵਾਰੀ ਉਹਨਾਂ ਦਾ ਬਿਆਨ ਕਿ ਉਹ ਸਾਰੀਆ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ ਵੀ ਕਈ ਕੁਝ ਆਪਣੇ ਆਪ ਹੀ ਸਪੱਸ਼ਟ ਕਰਦਾ ਹੈ। ਮਰਿਆਦਾ ਤੇ ਪਰੰਪਰਾਵਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸ੍ਰ ਬੰਡੂਗਰ ਨੇ ਸ੍ਰੀ ਅਕਾਲ ਤਖਤ ਸਾਹਿਬ ਰਹੇ ਕਾਰਜਕਾਰੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਸੇਵਾ ਮੁਕਤ ਕਰ ਦਿੱਤਾ ਸੀ ਅਤੇ ਹਾਲਾਤਾਂ ਨੂੰ ਮੁੱਖ ਰੱਖਦਿਆ ਹੁਣ ਵੀ ਕੋਈ ਅਜਿਹਾ ਫੈਸਲਾ ਲਿਆ ਜਾ ਸਕਦਾ ਹੈ।

ਅੰਤਰਿੰਗ ਕਮੇਟੀ ਦੀ 12 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਹੈਡ ਕਵਾਟਰ ਅੰਮ੍ਰਿਤਸਰ ਵਿਖੇ ਹੋਣ ਵਾਲੀ ਪਲੇਠੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲੈ ਜਾ ਸਕਦੇ ਹਨ ਤੇ ਇਸ ਦਿਨ ਸ਼੍ਰੋਮਣੀ ਕਮੇਟੀ ਵਿੱਚ ਤਬਾਦਲਿਆ ਦੀ ਵੀ ਹਨੇਰੀ ਆ ਸਕਦੀ ਹੈ ਜਿਸ ਨੂੰ ਲੈ ਕੇ ਕਈ ਮੱਕੜ ਮਾਰਕਾ ਭ੍ਰਿਸ਼ਟ ਜੁੰਡਲੀ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top