Share on Facebook

Main News Page

ਬੰਗਲਾ (ਸਾਹਿਬ) ਗੁਰਦੁਆਰੇ ਬ੍ਰਾਹਮਣਵਾਦ ਦੀ ਹੱਦ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਗੁਰਮਤਿ ਦੀਆਂ ਹੱਦਾਂ ਟੱਪ ਕੇ ਬ੍ਰਾਹਮਣਵਾਦ ਦੀ ਬੁੱਕਲ਼ ਵਿੱਚ ਜਾ ਰਿਹਾ ਹੈ ਇਹ ਗੁਰਦੁਆਰਾ। ਸੰਗਤਾਂ ਨੂੰ ਵੀ ਨਾਲ਼ ਹੀ ਲਈ ਜਾ ਰਿਹਾ ਹੈ। ਮਿਤੀ 5 ਨਵੰਬਰ, 2016 ਨੂੰ ਇੱਕ ਰਾਗੀ ਜਥਾ ਮਿਲ਼ਗੋਭਾ "ਆਸਾ ਕੀ ਵਾਰ" ਦੇ ਕੀਰਤਨ ਦੀ ਹਾਜ਼ਰੀ ਭਰਦਿਆਂ ਬੜੀ ਹੀ ਮਸਤੀ ਵਿੱਚ ਨੀਲੀਆਂ ਪੱਗਾਂ ਬੰਨ੍ਹ ਗਾਤਰੇ ਪਾਈ ਇਕ ਰਚਨਾ ਪੜ੍ਹ ਰਿਹਾ ਸੀ।

ਇਹ ਰਚਨਾ ਮੂੰਹ ਪਾੜ-ਪਾੜ ਕੇ ਰਾਗੀ ਜਥੇ ਨੂੰ ਕਹਿ ਰਹੀ ਸੀ ਕਿ ਲਿਖਾਰੀ ਨੇ ਸ਼ਿਵ ਜੀ ਦੀ ਪਤਨੀ ਪਾਰਬਤੀ ਦੁਰਗਾ ਮਾਈ ਤੋਂ ਇੱਕ ਵਰ ਮੰਗਿਆ ਹੈ ਕਿ ਉਹ ਮੈਦਾਨੇ ਜੰਗ ਵਿੱਚ ਜੂਝਦਾ ਹੀ ਚੜ੍ਹਾਈ ਕਰੇ, ਐਵੇਂ ਘਰ ਬੈਠਾ ਹੀ ਨਾ ਪ੍ਰਾਣ ਤਿਆਗ ਦੇਵੇ। ਰਚਨਾ ਦੀ ਸਮਝ ਰਾਗੀ ਜਥੇ ਨੂੰ ਨਹੀਂ ਆ ਰਹੀ ਸੀ, ਭਾਵੇਂ ਉਹ ਇਸ ਨੂੰ ਗਾ ਰਿਹਾ ਸੀ। ਰਾਗੀ ਜਥੇ ਨੂੰ ਸਮਝ ਤਾਂ ਹੀ ਆਉਂਦੀ, ਜੇ ਉਸ ਨੇ ‘ਚੰਡੀ ਚਰਿੱਤ੍ਰ ਉਕਤਿ ਬਿਲਾਸ’ ਰਚਨਾ ਦੇ ਅਰਥ ਆਪ ਪੜ੍ਹੇ ਹੁੰਦੇ। ਅਰਥ ਪੜ੍ਹਨ ਦੀ ਵੀ ਰਾਗੀਆਂ ਨੂੰ ਕੀ ਲੋੜ ਹੈ? ਕਿਹੜਾ ਕਿਸੇ ਨੇ ਕਿੰਤੂ ਪ੍ਰੰਤੂ ਕਰਨਾ ਹੈ? ਸ਼੍ਰੋਤਿਆਂ ਨੇ ਵਾਹ-ਵਾਹ ਤੇ ਵਾਹ-ਵਾਹ ਕਰ ਹੀ ਦੇਣੀ ਹੈ। ਰਾਗੀਆਂ ਨੇ ਤਾਂ ਮੱਖੀ ਉੱਤੇ ਮੱਖੀ ਮਾਰਨੀ ਹੀ ਹੁੰਦੀ ਹੈ।

ਅਜਿਹੇ ਰਾਗੀਆਂ ਨੇ ਤਾਂ ਕੀਰਤਨ ਨੂੰ ਇੱਕ ਮਖ਼ੌਲ ਹੀ ਬਣਾ ਕੇ ਰੱਖ ਦਿੱਤਾ ਹੈ। ਕੀਰਤਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਕਰਨਾ ਸੀ, ਪਰ ਰਾਗੀ ਉਲ਼ਟੇ ਬ੍ਰਾਹਮਣਵਾਦੀ ਰਾਹੇ ਪੈ ਚੁੱਕੇ ਹਨ। ਬੈਠਦੇ ਤਾਂ ਸੱਚੇ ਪਾਤਿਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਹਨ, ਪਰ ਸਿਫ਼ਤਾਂ ਦੁਰਗਾ ਮਾਈ - ਪਾਰਬਤੀ ਦੀਆਂ ਹੀ ਕਰੀ ਜਾਂਦੇ ਹਨ, ਜਿਵੇਂ, ਕੋਈ ਬਾਦਿਸ਼ਾਹ ਦੇ ਸਾਮ੍ਹਣੇ ਬੈਠ ਕੇ ਸਿਫ਼ਤਾਂ ਉਸ ਉੱਤੇ ਹ਼ਮਲਾਵਰ ਦੁਸ਼ਮਣ ਰਾਜੇ ਦੀਆਂ ਹੀ ਕਰੀ ਜਾਵੇ। ਰਾਗੀ ਪੜ੍ਹ ਰਹੇ ਸਨ:

ਸ੍ਵੈਯਾ ॥ (ਸਿੱਖੀ ਉੱਤੇ ਮਾਰੂ ਹ਼ਮਲਾਵਰ ਦਸਮ ਗਰੰਥ)
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥
O Goddess Shiva, grant me this that I may not hesitate from performing good deeds.

ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ ।
I may not fear the enemy, when I go to fight and assuredly I may win.

ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ।
I may give this instruction to my mind and have this temptation that I may ever utter Thy Praises O, Shiva Parbati goddess!

ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
When my life comes to an end, then I may die fighting in the battlefield.231.

{ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰੇ ਉਕਤਿ ਬਿਲਾਸ ਦੇਵ ਸੁਰੇਸ ਸਹਿਤ ਜੈਕਾਰ ਸਬਦ ਕਰਾ ਅਸਟਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ।8।}

ਨੋਟ:
ਕਵੀ ਸਪੱਸ਼ਟ ਲਿਖਦਾ ਹੈ ਕਿ ਉਸ ਨੇ ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਦੇਵੀ ਦੇ 700 ਸ਼ਲੋਕਾਂ ਵਾਲ਼ੀ ਕਥਾ ਨੂੰ ਹੀ ਬਿਆਨ ਕੀਤਾ ਹੈ। ਕਵੀ ਨੇ ਦੈਂਤਾਂ ਉੱਪਰ ਸ਼ਿਵਾ ਦੇਵੀ ਪਾਰਬਤੀ ਦੁਰਗਾ ਦੀ ਜਿੱਤ ਦੀ ਪ੍ਰਸ਼ੰਸਾ ਵਜੋਂ ਉਸ ਤੋਂ ਬਰ ਮੰਗਿਆ ਹੈ।

ਸ਼ਿਵਾ ਇਸਤ੍ਰੀ ਹੈ ਜਿਸ ਨੂੰ ਲਿਖਾਰੀ ਨੇ ਇਸਤ੍ਰੀ ਲਿੰਗ ਸ਼ਬਦਾਂ ਨਾਲ਼ ਸੰਬੋਧਨ ਕੀਤਾ ਹੈ। ਲਿਖਾਰੀ ਲਿਖਦਾ ਹੈ :

ਛੰਦ ਨੰ.21- ਚੰਡੀ ਔਰਤ ਹੈ, ਇਸ਼ਨਾਨ ਕਰਨ ਨਿਕਲ਼ਦੀ ਹੈ। ਨਿਕਸੀ ਤੋਂ ਅਰਥ ਹੈ - ਬਾਹਰ ਆਈ, ਨਿੱਕਲ਼ੀ (ਇਸਤ੍ਰੀ-ਲਿੰਗ ਸ਼ਬਦ)। ਦੇਵ- ਦੇਵੀ ਸ਼ਿਵਾ, ਪਾਰਬਤੀ। ਜੇ ਸ਼ਿਵਾ ਬੰਦਾ ਹੁੰਦਾ ਤਾਂ ਕਿਰਿਆ ‘ਨਿਕਸੀ’ ਦੇ ਥਾਂ ਲਿਖਾਰੀ ਨੇ ‘ਨਿਕਸਿਆ’ ਲਿਖਣਾ ਸੀ।

ਕਿਤਕਿ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ॥
After several days goddess Parbati came to take a bath there.

ਬਿਧ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ ॥੨੧॥
All the gods, according to the prescribed method, made obeisance to her.21.                

ਛੰਦ ਨੰ 22- ਚੰਡੀ (ਸ਼ਿਵਾ ਦੇਵੀ) ਹੈ, ਦੇਵਤਾ ਨਹੀਂ, ਮਾਤਾ ਹੈ। ਹਾਰੇ ਹੋਏ ਦੇਵਤੇ ਦੁਰਗਾ ਪਾਰਬਤੀ ਨੂੰ ਮਾਤਾ ਕਹਿ ਕੇ ਉਸ ਅੱਗੇ ਬੇਨਤੀ ਕਰਦੇ ਹਨ।
ਕਰੀ ਹੈ ਹਕੀਕਤ ਮਲੂਮ ਖੁਦ ਦੇਵੀ ਸੇਤੀ ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ ॥
The gods told the goddess Parbati all their occurrences; saying that the demon-king Mahikhasur had seized all their abodes.

ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ ॥
They said, “O mother Parbati, You may do whatever pleases you, we have all come to seek your refuge.

ਰਾਗੀ ਸਿੰਘੋ! ਕਿਰਪਾ ਕਰ ਕੇ ਅਰਥ ਪੜ੍ਹ ਲਓ। ਤੁਹਾਡੇ ਗਾਏ ਸਵੱਯੇ ਵਿੱਚ ‘ਸ਼ਿਵਾ’ ਕੋਈ ਬੰਦਾ ਨਹੀਂ, ਸਗੋਂ ਇਸਤ੍ਰੀ ਹੈ, ਪਾਰਬਤੀ ਹੈ, ਦੁਰਗਾ ਹੈ, ਮਾਤਾ ਹੈ। ਲਿਖਾਰੀ ਇੱਕ ਔਰਤ ਤੋਂ ਬਰ ਦੀ ਭਿੱਖਿਆ ਮੰਗਦਾ ਹੈ। ਇਸ ਰਚਨਾ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜ ਕੇ ਤੁਸੀਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਸਰਬੰਸ਼ ਦਾਨੀ ਧੰਨ ਗੁਰੂ ਦਸਵੇਂ ਪਾਤਿਸ਼ਾਹ ਜੀ ਦੀ, ਇੱਕ ਦੇਵੀ ਦੇ ਅੱਗੇ ਗੋਡੇ ਟੇਕਣ ਵਾਲ਼ੀ ਬ੍ਰਾਹਮਣਵਾਦੀ ਰਚਨਾ ਸੁਣਾ ਕੇ, ਸ਼ਖ਼ਸੀਅਤ ਨੂੰ ਘੱਟੇ ਵਿੱਚ ਨਾ ਰੋਲ਼ੋ।

ਪ੍ਰਬੰਧਕਾਂ ਦੇ ਆਖੇ ਲੱਗ ਕੇ ਆਪਣੀ ਜ਼ਮੀਰ ਨਾ ਵੇਚੋ, ਸਗੋਂ ਉਨ੍ਹਾਂ ਨੂੰ ਸਿਆਣੇ ਬਣ ਕੇ ਸਮਝਾ ਕੇ ਚੰਗੇ ਪ੍ਰਚਾਰਕ ਹੋਣ ਦਾ ਫ਼ਰਜ਼ ਪਛਾਣੋ। ‘ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਵੇਲਾ’ ਕਹਿਣ ਵਾਲ਼ੇ ਸਾਹਿਬ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਸਿੱਖੀ ਧਾਰਨ ਕਰ ਕੇ, ਉਨ੍ਹਾਂ ਦੇ ਕਹੇ ਬੋਲਾਂ ਨੂੰ ਅੱਖੋਂ ਓਹਲੇ ਕਰ ਕੇ ਜੀਵਨ ਸਫ਼ਲ ਨਹੀਂ ਹੋਣਾ, ਨਾਸ਼ਵੰਤ ਮਾਇਆ ਜ਼ਰੂਰ ਬਹੁਤੀ ਮਿਲ਼ ਜਾਵੇਗੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top