ਸੋਹਣ ਲਾਲ ਤੋਂ ਸੋਹਣ ਸਿੰਘ ਖ਼ਾਲਸਾ ਬਣੇ ਬਹਰੂਪੀਏ
ਦਾ ਜਾਗਰੂਕ ਸਿੱਖਾਂ ਵੱਲੋਂ ਪਰਦਾਫਾਸ਼
-: ਟਾਈਗਰ ਜਥਾ ਯੂ.ਕੇ ਅਤੇ ਖ਼ਾਲਸਾ ਨਿਊਜ਼ ਟੀਮ
ਸੋਹਣ ਲਾਲ ਨਾਮ ਦਾ ਇੱਕ ਵਿਅਕਤੀ 6 ਅਕਤੂਬਰ 2013 ਦਿਨ ਐਤਵਾਰ ਵਾਲੇ
ਦਿਨ ਸੋਹਨ ਲਾਲ ਤੋਂ ਸੋਹਣ ਸਿੰਘ ਖ਼ਾਲਸਾ ਬਣਿਆ। ਸੋਹਣ ਲਾਲ ਨੇ ਸਿੱਖ ਇਤਿਹਾਸ ਬਾਰੇ ਕਾਫੀ
ਖੋਜ ਕੀਤੀ ਹੋਈ ਸੀ, ਤੇ ਜਾਗਰੂਕ ਪ੍ਰਚਾਰਕਾਂ ਦੇ ਨਾਲ ਕਾਫੀ ਨੇੜਤਾ ਰੱਖਣੀ ਸ਼ੁਰੂ ਕੀਤੀ।
ਵੀਰ ਸਰਬਜੀਤ ਸਿੰਘ ਦਿਲੀ ਨੇ ਸੋਹਨ ਲਾਲ ਬਾਰੇ ਜਾਣਕਾਰੀ ਖ਼ਾਲਸਾ ਨਿਊਜ਼ ਨਾਲ ਸਾਂਝੀ ਕੀਤੀ
ਸੀ ਜੋ ਕਿ 'ਤੇ ਪੜ੍ਹੀ ਜਾ ਸਕਦੀ ਹੈ।
http://www.khalsanews.org/newspics/2013/10 Oct 13/05 Oct 13/05 Oct 13
Sohan Lal to Sohan Singh.htm
ਉਸ ਤੋਂ ਬਾਅਦ ਸੋਹਣ ਸਿੰਘ ਨੇ ਖ਼ਾਲਸਾ ਨੇ ਗੁਰਮਤਿ ਸਮਾਗਮਾਂ ਵਿੱਚ ਜਾਣਾ ਸ਼ੁਰੂ ਕੀਤਾ ਅਤੇ
ਕਈ ਸਾਰੇ ਰੇਡਿਓ ਪ੍ਰੋਗਰਾਮਾਂ, ਟੈਲੀਵਿਜ਼ਨ ਰਾਹੀਂ ਗੁਰਮਤਿ ਬਾਰੇ, ਇਤਿਹਾਸ ਬਾਰੇ ਜਾਣਕਾਰੀ
ਦੇਣੀ ਸ਼ੁਰੂ ਕੀਤੀ, ਜਿਸ ਨਾਲ ਜਾਗਰੂਕ ਸਿੱਖਾਂ ਵਿੱਚ ਇਸਦੀ ਸ਼ਮੂਲਿਯਤ ਹੋਣੀ ਸ਼ੁਰੂ ਹੋਈ।
ਪਰ ਕਿਸੇ ਬੰਦੇ ਦੇ ਮੱਥੇ 'ਤੇ ਥੋੜਾ ਲਿਖਿਆ ਹੁੰਦਾ ਕਿ
ਉਸਦੇ ਅੰਦਰ ਕੀ ਲੁੱਕਿਆ ਹੈ।
ਇਹ ਸੋਹਣ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਕਬੂਤਰਬਾਜ਼ੀ ਦੇ ਕੇਸ
ਵਿੱਚ ਜੇਲ ਵਿੱਚ ਵੀ ਸਜ਼ਾ ਕੱਟ ਚੁਕਾ ਹੈ, ਅਤੇ ਹੋਰ ਵੀ ਕਈ ਗਲਤ ਕੰਮਾਂ 'ਚ ਇਸਦੀ
ਸ਼ਮੂਲਿਯਤ ਸੀ। ਜਿਹੜੀ ਆਡੀਓ ਤੁਸੀਂ ਸੁਣੋਗੇ, ਜੋ ਕਿ ਇੱਕ
ਪ੍ਰਚਾਰਕ ਬੀਬੀ (ਨਾਮ ਗੁਪਤ ਰੱਖਿਆ ਗਿਆ ਹੈ) ਨਾਲ ਇਸਦੀ ਫੋਨ ਰਿਕਾਰਡਿੰਗ ਸੁਣੋ ਤੇ
ਹੈਰਾਨ ਰਹਿ ਜਾਵੋਗੇ ਕਿ ਇਸ ਬਹਰੂਪੀਏ ਨੇ ਕਿਸ ਤਰ੍ਹਾਂ ਆਪਣੇ ਆਪ ਨੂੰ ਮਿਸ਼ਨਰੀ ਪ੍ਰਚਾਰਕ
ਦੱਸ ਕੇ ਨੌਜਵਾਨ ਬੀਬੀ ਨਾਲ ਅਸ਼ਲੀਲ ਭਰੇ ਅੰਦਾਜ਼ ਵਿੱਚ ਪੇਸ਼ ਆ ਰਿਹਾ ਹੈ।
ਉਹ ਬੀਬੀ ਸੋਹਣ ਸਿੰਘ ਦੀ ਬੇਟੀ ਸਮਾਨ
ਹੈ, ਪਰ ਵਿਭਚਾਰ ਦਾ ਨਸ਼ਾ ਇਸ 'ਤੇ ਇਸ ਤਰ੍ਹਾਂ ਹਾਵੀ ਹੈ ਕਿ ਉਹ ਕਿਸੇ ਵੀ ਤਰੀਕੇ
ਨਾਲ ਇਸ ਬੀਬੀ ਨਾਲ ਕਾਮ ਸੰਬੰਧ ਬਣਾਉਣਾ ਚਾਹੁੰਦਾ ਹੈ, ਅਤੇ ਇਹ ਵੀ ਕਹਿ ਰਿਹਾ ਹੈ ਕਿ
ਬੀਬੀ ਦੇ ਵਿਆਹ ਤੱਕ ਉਹ ਉਸ ਨਾਲ ਰੰਗ ਰਲੀਆਂ ਮਨਾਵੇ, ਤੇ ਉਹ ਆਪ ਉਸਦਾ ਵਿਆਹ ਕਰਵਾਵੇਗਾ,
ਤੇ ਕਿਸੇ ਨੂੰ ਪਤਾ ਵੀ ਨਹੀਂ ਚਲੇਗਾ। ਕਦੀ ਮੈਕਲਾਉਡ ਗੰਜ ਜਾਣ ਦੀ ਗੱਲ ਕਰਦਾ ਹੈ, ਕਦੇ
ਮੁੰਬਈ ਦੀ ਹਾਵਈ ਯਾਤਰਾ ਕਰਕੇ ਉੱਥੇ ਜਾਕੇ ਇੱਕਠੇ ਰਹਿਣ ਦੀ ਗੱਲ ਕਰਦਾ ਹੈ। ਹੋਰ ਤੇ ਹੋਰ
ਉਸ ਬੀਬੀ ਦੀ ਛੋਟੀ ਭੈਣ ਨੂੰ ਘਰ ਬੈਠੇ 2000 ਰੁਪਏ ਵੀ ਦੇਣ ਨੂੰ ਰਾਜ਼ੀ ਹੈ। ਆਪਣਾ ਬਹੁਤ
ਵੱਡਾ ਕਾਰੋਬਾਰ ਹੋਣ ਦੀ ਗੱਲ ਕਰਦਾ ਹੈ, ਤੇ ਕਹਿੰਦਾ ਹੈ ਕਿ ਉਹ ਜੇਲ ਤੋਂ ਬਾਹਰ ਆਕੇ ਆਪਣਾ
ਹੋਟਲ ਕਰੋੜਾਂ ਵਿੱਚ ਵੇਚ ਦੇਵੇਗਾ। ਤੁਸੀਂ ਆਪ ਸੁਣ ਸਕਦੇ ਹੋ
ਕੇ ਕਿਸ ਤਰ੍ਹਾਂ ਇਹ ਬਹਰੂਪੀਆ ਬਾਰ ਬਾਰ ਕੋਸ਼ਿਸ਼ ਕਰਦਾ ਹੈ ਕਿ ਨੌਜਵਾਨ ਬੀਬੀ ਕਿਸੇ ਤਰ੍ਹਾਂ
ਉਸ ਨਾਲ ਸ਼ਰੀਰਕ ਸੋਸ਼ਣ ਕੀਤਾ ਜਾਵੇ, ਉਸਦੀ ਆਵਾਜ਼ ਬਹੁਤ ਚੰਗੀ ਲੱਗਣ ਦੀ ਗੱਲ ਕਰਦਾ ਹੈ. ..
ਇਸਦੀ ਸਾਰੀ ਰਿਕਾਰਡਿੰਗ ਸੁਣੋ ਤੇ ਪਾਠਕਾਂ ਨੂੰ ਸਾਰਾ ਇਲਮ ਹੋ ਜਾਵੇਗਾ।
ਸੋਹਣ ਸਿੰਘ ਅਤੇ ਬੀਬੀ ਦੀ ਫੋਨ 'ਤੇ ਹੋਈ ਗਲਬਾਤ ਦੀ ਰਿਕਾਰਡਿੰਗ VIDEO
ਇਸ ਬਹਰੂਪੀਏ ਬਾਰੇ ਜਦੋਂ ਟਾਈਗਰ ਜਥਾ ਯੂ.ਕੇ ਨੂੰ ਆਡੀਓ ਮਿਲੀ,
ਤਾਂ ਉਨ੍ਹਾਂ ਨੇ ਜਾਗਰੂਕ ਸਿੱਖਾਂ ਨਾਲ ਰਲ਼ਕੇ ਇੱਕ ਸਕੀਮ ਤਹਿਤ ਇੱਕ ਫਰਜ਼ੀ ਸਮਾਗਮ ਉਲੀਕੀਆ,
ਜਿਸ ਵਿੱਚ ਸੋਹਣ ਸਿੰਘ ਸੱਦਿਆ ਗਿਆ। ਜਦੋਂ ਇਹ
ਗੁਰਦੁਆਰਾ ਬਾਬਾ
ਤੇਜਾ ਸਿੰਘ, ਪਿੰਡ ਗੁਲਾਲੀਪੁਰ, ਜਿਲਾ ਤਰਨ ਤਾਰਨ ਜਿੱਥੇ ਸਮਾਗਮ ਉਲੀਕਿਆ ਗਿਆ
ਸੀ, ਉਥੇ ਪਹੁੰਚਿਆ ਤਾਂ ਉਸਨੂੰ ਗੁਰਦੁਆਰੇ ਦੇ ਪਿਛਲੇ ਪਾਸੇ ਪਰਦੀਪ ਸਿੰਘ ਨਿਹੰਗ ਸਿੰਘ ਦੇ ਘਰ
ਪੂਰੀ ਪੰਚਾਇਤ ਅਤੇ ਹੇਠ ਲਿਖੇ ਜਾਗਰੂਕ ਗੁਰਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਜਿੱਥੇ
ਇਸਨੇ ਸਾਰਿਆਂ ਸਾਹਮਣੇ ਆਪਣੇ ਦੁਸ਼ਕਰਮਾਂ ਦੀ ਮੁਆਫੀ ਮੰਗੀ, ਅਤੇ ਅਗੇ ਤੋਂ ਬੰਦਾ ਬਣਨ ਦੀ ਸਹੁੰ
ਚੁਕੀ।
ਮੁਆਫੀ ਮੰਗ ਕੇ, ਤੇ ਅਗੇ ਤੋਂ ਤੌਬਾ ਕਰਕੇ, ਨਾਲ ਹੀ ਅਗਲੇ ਛੇ
ਮਹੀਨੇ ਕਿਸੇ ਵੀ ਸਮਾਗਮ ਵਿੱਚ ਸ਼ਿਰਕਤ ਨਾ ਕਰਣ ਦੇ ਵਾਅਦੇ 'ਤੇ ਇਸ ਨੂੰ ਸ਼ਰਮਿੰਦਾ ਕਰਕੇ
ਭੇਜਿਆ ਗਿਆ। ਇੱਥੋਂ ਜਾ ਕੇ ਸੋਹਣ ਸਿੰਘ ਅਕਾਲ ਤਖ਼ਤ 'ਤੇ ਦੋਬਾਰਾ ਪਾਹੁਲ ਛਕਣ ਦੇ
ਬਹਾਨੇ ਪੰਜਾਂ ਪਿਆਰਿਆਂ (ਪਾਹੁਲ ਛਕਾਉਣ ਵਾਲਿਆਂ) ਕੋਲ ਪੇਸ਼ ਹੋਇਆ।
ਉਥੋਂ ਮੁੜਕੇ ਵੀ ਇਹ ਬਹਰੂਪੀਆ ਆਪਣੇ ਕੀਤੇ ਕੌਲ ਨੂੰ ਨਾ
ਪੁਗਾਉਂਦਾ ਹੋਇਆ, ਮਹਾਰਾਸ਼ਟਰਾ ਗੁਰਮਤਿ ਸਮਾਗਮ ਵਿੱਚ ਕਥਾ ਕਰਣ ਚਲਾ ਗਿਆ।
ਜਾਗਰੂਕ ਸਿੱਖਾਂ ਅਤੇ ਪ੍ਰਚਾਰਕਾਂ ਵਿੱਚ
:
ਸ. ਜੋਗਿੰਦਰ ਸਿੰਘ ਫ਼ੌਜੀ, ਭਾਈ ਜਗਜੀਤ
ਸਿੰਘ ਦੋਦੇ, ਭਾਈ ਰਣਬੀਰ ਸਿੰਘ ਤਪਾ ਬਾਠ, ਸਿਰਦਾਰ ਸਤਬੀਰ ਸਿੰਘ, ਭਾਈ ਸਰਬਜੀਤ
ਸਿੰਘ ਢੋਟੀਆਂ, ਭਾਈ ਪਰਮਪਾਲ ਸਿੰਘ ਸਭਰਾ, ਭਾਈ ਅਮਰਜੀਤ ਸਿੰਘ ਸੁਰਸਿੰਘ, ਭਾਈ
ਗੁਰਜੀਤ ਸਿੰਘ ਛਿਛਰੇਵਾਲ, ਭਾਈ ਪਰਦੀਪ ਸਿੰਘ ਗੁਲਾਲੀਪੁਰ, ਸਿਰਦਾਰ ਹਰਜੀਤ ਸਿੰਘ
ਢੋਟੀਆਂ, ਭਾਈ ਗੁਰਦੇਵ ਸਿੰਘ ਮੁੰਡਾ ਪਿੰਡ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ
ਝਬਾਲ ਦੇ ਭਾਈ ਮਨਜੀਤ ਸਿੰਘ ਝਬਾਲ, ਭਾਈ ਬਲਜਿੰਦਰ ਸਿੰਘ ਝਬਾਲ, ਭਾਈ ਪਾਲ ਸਿੰਘ
ਖਾਲਸਾ, ਸਿਰਦਾਰ ਪ੍ਰਗਟ ਸਿੰਘ, ਅਤੇ ਪਿੰਡ ਗੁਲਾਲੀਪਰ ਦੇ ਹੋਰ ਵਿਅੱਕਤੀ ਸ਼ਾਮਿਲ ਸਨ।
ਟਾਈਗਰ ਜਥਾ ਯੂ.ਕੇ ਅਤੇ ਖ਼ਾਲਸਾ ਨਿਊਜ਼ ਟੀਮ ਨੇ, ਆਪਣਾ ਫਰਜ਼
ਸਮਝਦੇ ਹੋਏ, ਸੰਗਤਾਂ ਸਾਹਮਣੇ ਇਸ ਤਰ੍ਹਾਂ ਦੇ ਕਰਿੰਦੇ ਜਿਹੜੇ ਆਪਣੀ ਨਾਪਾਕ ਤੇ ਗਿਰੀ
ਹੋਈ ਸੋਚ ਦੇ ਧਾਰਣੀ ਨੇ, ਨੂੰ ਨੰਗਾ ਕਰਣ ਲਈ ਇਹ ਕਦਮ ਚੁਕਣਾ ਪਿਆ। ਜਿਸ ਨਾਲ ਸਭ ਨੂੰ ਇਹ
ਕੰਨ ਹੋਣ ਕੇ ਸਿੱਖੀ ਸਿਰਫ ਲਿਬਾਸ ਨਹੀਂ, ਇਹ ਕਿਰਦਾਰ ਦਾ ਨਾਮ ਹੈ, ਗੁਰਮਤਿ ਦੇ ਧਾਰਣੀ
ਹੋਣਾ ਅਤੇ ਉਸ ਅਨੁਸਾਰ ਜੀਵਨ ਜੀਊਣਾ, ਸਿੱਖੀ ਹੈ, ਨਹੀਂ ਤਾਂ ਭਾਂਵੇਂ ਉਹ ਬਲਬੀਰ ਸਿੰਘ
ਟਕਸਾਲੀ ਹੋਵੇ, ਗੁਰਿੰਦਰ ਪਾਲ ਧਨੌਲਾ ਹੋਵੇ, ਧੁੰਮਾ ਹੋਵੇ, ਪਿਹੋਵੇ ਵਾਲਾ ਹੋਵੇ, ਸ਼ਿਕਾਗੋ
ਵਾਲਾ ਹੋਵੇ, ਟਕਸਾਲੀ ਠਾਕੁਰ ਸਿੰਘ ਗੱਪੀ ਹੋਵੇ...
ਇਨ੍ਹਾਂ
ਠਰਕੀ ਤੇ ਗਿਰੀ ਹੋਈ ਮਾਨਸਿਕਤਾ ਵਾਲੇ ਲੋਕਾਂ ਦਾ ਕਿਰਦਾਰ ਸੰਗਤਾਂ ਸਾਹਮਣੇ ਪਹੁੰਚਣਾ
ਚਾਹੀਦਾ ਹੈ, ਜਿਸ ਨਾਲ ਇਹ ਬਹਿਰੂਪੀਏ ਸਿੱਖੀ 'ਤੇ ਹੋਰ ਕਲੰਕ ਨਾ ਲਾਉਣ।
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ।