Share on Facebook

Main News Page

ਪਖੰਡੀ ਸਾਧ ਬਲਵਿੰਦਰ ਕੁਰਾਲ਼ੀ ਵਾਲੇ ਦੀ ਗੁਰਮਤਿ ਪ੍ਰਚਾਰਕਾਂ ਵਿਰੁੱਧ ਬਕਵਾਸ
-: ਖ਼ਾਲਸਾ ਨਿਊਜ਼ ਟੀਮ
03 Nov 2016

ਮੋਏ ਤੇ ਮੁਕਰੇ ਦਾ ਕੋਈ ਵਸਾਹ ਨਹੀਂ ! ਇਹੀ ਹਾਲ ਪਖੰਡੀ ਸਾਧ ਬਲਵਿੰਦਰ ਕੁਰਾਲ਼ੀ ਵਾਲੇ ਦਾ ਹੈ। ਇਸ ਬੂਝੜ ਨੂੰ ਨਾ ਤਾਂ ਗੁਰਬਾਣੀ ਦਾ ਗਿਆਨ ਹੈ, ਨਾ ਹੀ ਕੋਈ ਦੁਨਿਆਵੀ ਇਲਮ ਹੈ। ਥੁੱਕ ਕੇ ਚੱਟਣ ਵਾਲੇ ਇਸ ਸਾਧ ਨੇ ਪਹਿਲਾਂ ਭਾਈ ਰਣਜੀਤ ਸਿੰਘ ਬਾਰੇ ਇਹ ਕਿਹਾ...

"...ਬਹੁਤ ਬਹੁਤ ਹੀ ਜ਼ਿਆਦਾ ਦੁੱਖ ਲੱਗਾ... ਮੈਂ ਬੋਰਡ ਲੱਗੇ ਦੇਖੇ ਉਨ੍ਹਾਂ ਦੇ, ਇਕੋਤਰੀਆਂ 'ਤੇ, ਸਾਡੇ ਮਹਾਂਪੁਰਖਾਂ 'ਤੇ ਕਿੰਤੂ ਪ੍ਰੰਤੂ, ਲੱਖ ਲਾਹਨਤ ਹੈ ਤੁਹਾਡੀ ਸਰਦਾਰੀਆਂ 'ਤੇ, ਲੱਖ ਲਾਹਨਤ ਤੁਹਾਡੀ ਸ਼ਰਧਾ 'ਤੇ, ਲੱਖ ਲਾਹਨਤ ਤੁਹਾਡੀ ਨਾਨਕਸਰੀਆਂ ਹੋਣ 'ਤੇ, ਤੇ ਤੁਸੀਂ ਕਿਵੇਂ ਸੁਣ ਲੈਂਦੇ ਹੋ... ਸਾਡੇ ਬਾਬੇ ਦੀ ਨਿੰਦਿਆ ਕੀਤੀ, ਬਾਹਵਾਂ ਖੜੀਆਂ ਕਰਿਓ, ਨਾ ਦਿਵਾਨ ਲੱਗਣ ਦਿਓ... ਉਹਨੂੰ ਕੁੱਤੇ ਨੂੰ ਕਹੋ ਮੈਂ ਉਹਦੇ ਬਰਾਬਰ ਦਿਵਾਨ ਲਗਾਵਾਂਗਾ..."

...ਤੇ ਹੁਣ ਇਸਦੀ ਬਕਵਾਸ ਸੁਣੋ... ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਨਾਲ ਨਾਲ ਇਸਨੇ ਗੁਰਮਤਿ ਪ੍ਰਚਾਰਕਾਂ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਭਾਈ ਪ੍ਰੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਹਰਜੀਤ ਸਿੰਘ ਢੱਪਾਲੀ ਆਦਿ ਬਾਰੇ ਵੀ ਬੱਕੜਵਾਹ ਮਾਰੀ ਹੈ। ਇਸ ਬੇਵਕੂਫ ਨੂੰ ਸਿਵਾਏ ਵਿਹਲੜ ਸਾਧ ਨੰਦ ਸਿੰਘ ਤੋਂ ਹੋਰ ਕੁੱਝ ਨਹੀਂ ਦਿਸਦਾ। ਇਸਹ ਸਾਰੇ ਪ੍ਰਚਾਰਕ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ, ਜਿਹੜਾ ਇਸ ਕੁਰਾਲ਼ੀ ਵਾਲੇ ਵਰਗੇ ਪਖੰਡੀਆਂ ਨੂੰ ਬਹੁਤ ਚੁਭਦਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਉਦੋਂ ਇਸ ਵਰਗੇ ਬੂਝੜ ਭੋਰਿਆਂ 'ਚ ਵੜ ਜਾਂਦੇ ਆ.... ਤੇ ਜਦੋਂ ਇਨ੍ਹਾਂ ਦਾ ਧੰਦਾ ਬੰਦ ਹੋਣ ਦੀ ਕਗਾਰ 'ਤੇ ਹੈ, ਤੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਛੁਪਾਉਣ ਲਈ ਧਮਕੀਆਂ ਦਿੰਦੇ ਹਨ। ਗੱਪ ਵੀ ਦੇਖੋ ਕਿੱਡੀ ਮਾਰਦਾ, ਅਖੇ ਮੈਂ ਪ੍ਰੋ. ਦਰਸ਼ਨ ਸਿੰਘ ਦੀ ਮਾਤਾ ਨੂੰ ਪ੍ਰਸ਼ਾਦਾ ਛਕਾਉਂਦਾ ਰਿਹਾ... ਲਾਹਨਤੀਆ, ਤੁਹਾਡੇ ਪਖੰਡਘਰ ਵਿਚ ਤਾਂ ਲੰਗਰ ਵੀ ਨਹੀਂ ਪੱਕਦਾ, ਮੰਗ ਖਾਣੀ ਜਾਤ ਆਪ ਤਾਂ ਲੋਕਾਂ ਦੇ ਸਹਾਰੇ ਜਿਊਂਦੀ ਹੈ, ਤੇ ਇਹ ਕਿੱਥੋਂ ਪ੍ਰਸ਼ਾਦਾ ਛਕਉਂਦਾ ਰਿਹਾ!!!

ਪ੍ਰੋ. ਦਰਸ਼ਨ ਸਿੰਘ ਨੇ ਆਪਣੀ ਮਾਤਾ ਜੀ ਬਾਰੇ 2010 ਵਿੱਚ ਪੱਪੂ ਇਕਬਾਲ ਸਿੰਘ ਪਟਨਾ ਵੱਲੋਂ ਬਕਵਾਸ ਕਰਣ 'ਤੇ ਇਹ ਬਿਆਨ ਦਿੱਤਾ ਸੀ, ਜੋ ਇਸ ਬਲਵਿੰਦਰ ਕੁਰਾਲੀ ਵਾਲੇ ਨੂੰ ਪੜ੍ਹ ਲੈਣੀ ਚਾਹੀਦੀ ਹੈ, (ਤੇ ਉਨ੍ਹਾਂ ਦੀ ਕਿਤਾਬ "ਬੋਲਹਿ ਸਾਚੁ" ਵਿੱਚ ਵੀ ਆਪਣੀ ਮਾਤਾ ਜੀ ਬਾਰੇ ਲਿਖਿਆ ਹੈ।)

"ਪੰਜਾਬੀ ਦੀ ਕਹਾਵਤ ਹਯਾ ਦਾ ਮਾਰਾ ਅੰਦਰ ਵੜਿਆ, ਮੁਰਖ ਆਖੇ ਮੈਥੋਂ ਡਰਿਆ ਇਸ ਕਿਸਮ ਦੇ ਕਾਫਰ ਇਸ ਧਰਤੀ ਨੂੰ ਕਲੰਕਤ ਕਰਨ ਲਈ ਬਹੁਤ ਉਤਰ ਆਏ ਨੇ ਜਿਹਨਾਂ ਦੇ ਮਿਲਕੇ ਉਚਾਰੇ ਅਤੇ ਉਭਾਰੇ ਹੋਏ ਕੁਫਰ ਨਾਲ ਧਰਤੀ ਆਸਮਾਨ ਕੰਬ ਜਾਂਦਾ ਹੈ। ਪਰ, ਸੱਚ ਜਾਣਿਓ ਸੱਚ ਨਾਲ ਜੁੜਿਆ ਦਰਸ਼ਨ ਸਿੰਘ ਇਹਨਾ ਕਾਫਰਾਂ ਦੇ ਕੁਫਰ ਤੋਂ ਨਹੀਂ ਕੰਬਦਾ। ਇਹਨਾ ਕਾਫਰਾਂ ਨੇ ਮੇਰੀ ਮਾਤਾ ਤੱਕ ਦੇ ਨਾਮ ਨੂੰ ਵਰਤਨ ਤੇ ਭੀ ਸ਼ਰਮ ਨਹੀਂ ਕੀਤੀ। ਇਹ ਇਨ੍ਹਾਂ ਦੀ ਬੇਸ਼ਰਮੀ ਦੀ ਹੱਦ ਹੈ ਅਤੇ ਸਿਧੇ ਰੂਪ ਵਿਚ ਮੇਰੀ ਮਾਨ ਹਾਨੀ ਹੈ, ਜਿਸਦਾ ਕਾਨੂੰਨੀ ਜੁਵਾਬ ਲੈਣ ਲਈ ਭੀ ਸੋਚ ਰਿਹਾ ਹਾਂ।

ਇਹ ਗੱਲ ਵਖਰੀ ਹੈ ਕਿ ਮੇਰੇ ਨਾਨਕੇ ਪ੍ਰਵਾਰ ਦਾ ਦੋ ਪੁਸ਼ਤਾਂ ਤੋਂ ਨਾਨਕਸਰ ਦਾ ਸ਼ਰਧਾਲੂ ਹੋਣਾ ਅਤੇ ਇਸ ਕਰਕੇ ਮਾਤਾ ਜੀ ਦਾ ਭੀ ਅਕਸਰ ਉਥੋਂ ਦੀ ਸੰਗਤ ਵਿਚ ਜਾਣਾ ਰਹਿਣਾ, ਇੱਕ ਸੁਭਾਵਕ ਸੀ, ਪਰ ਮਾਤਾ ਜੀ ਨੇ ਲੁਧਿਆਣੇ ਦੇ ਘਰ ਵਿੱਚ ਹੁਂਦੇ ਹੀ ਸਰੀਰ ਤਿਆਗਿਆ। ਗਰਮੀ ਦਾ ਮਹੀਨਾ ਹੋਣ ਕਰਕੇ ਮੇਰਾ ਕੈਨੇਡਾ ਤੋਂ ਇੰਡੀਆ ਪਹੁੰਚਦਿਆਂ ਤੱਕ ਜਿਸ ਅਸਪਤਾਲ ਵਿੱਚ ਸ਼ਰੀਰ ਰੱਖਿਆ ਗਿਆ, ਜਿਸ ਮਸਾਨ ਭੂਮੀ ਵਿੱਚ ਸਸਕਾਰ ਹੋਇਆ, ਉਸ ਸਮੇਂ ਮਸਾਨ ਭੂਮੀ ਵਿੱਚ ਪ੍ਰਕਾਸ਼ ਸਿੰਘ ਬਾਦਲ ਭੀ ਪਹੁੰਚਿਆ, ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਵਾਲੇ ਮਾਡਲ ਟਾਉਨ ਅਕਸਟੈਂਸ਼ਸਨ ਗੁਰਦੁਵਾਰੇ ਵਿੱਚ ਪਾਏ ਗਏ ਭੋਗ ਸਮੇਂ ਸਾਰੀ ਸਿੱਖ ਲੀਡਰਸ਼ਿਪ ਪਹੁੰਚੀ, ਸ਼੍ਰੋਮਣੀ ਕਮੇਟੀ ਵਲੋਂ ਜਗਦੇਵ ਸਿੰਘ ਤਲਵੰਡੀ ਨੇ ਦਾਸ ਨੂੰ ਦਸਤਾਰ ਦਿੱਤੀ, ਆਦਿ ਸਾਰੇ ਪਰੂਫ ਫੋਟੂਆਂ ਸਮੇਤ ਮੌਜੂਦ ਹਨ।"
(Please find the pics below the videos.)

ਇਹ ਘਬਰਾਹਟ ਹੈ ਪਖੰਡੀ ਸਾਧਾਂ ਦੀ, ਜਦੋਂ ਗੁਰਮਤਿ ਦੀ ਆਂਧੀ ਚਲਦੀ ਹੈ। ਜਦੋਂ ਇਸ ਤਰ੍ਹਾਂ ਦੇ ਸਿਰਫਿਰਿਆਂ ਕੋਲ਼ ਕੋਈ ਦਲੀਲ ਨਾ ਹੋਵੇ ਤਾਂ, ਧਮਕੀਆਂ 'ਤੇ ਉਤਰ ਆਉਂਦੇ ਨੇ। ਸਿੱਖ ਵੌਇਸ ਨੇ ਬਹੁਤ ਵਧੀਆ ਕੀਤਾ ਇਸ ਪਖੰਡੀ ਸਾਧ ਦੀ ਪੋਲ ਖੋਲ ਕੇ। ਧੰਨਵਾਦ।

ਕੁਰਾਲ਼ੀ ਵਾਲੇ ਸਾਧ ਵੱਲੋਂ ਭਾਈ ਢੱਡਰੀਆਂ ਵਾਲੇ "ਕੁੱਤਾ" ਗਾਹਲ਼ ਕੱਡੀ ਗਈ

Sikh Voice ਵਾਲਿਆਂ ਨੂੰ ਦਿੱਤੀ ਧਮਕੀ ਸੁਣੋ

 

ਕਾਫੀ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਦੀ ਮਾਤਾ ਜੀ ਦੇ
ਮਾਡਲ ਟਾਉਨ ਅਕਸਟੈਂਸ਼ਸਨ ਗੁਰਦੁਵਾਰੇ ਲੁਧਿਆਣੇ ਵਿੱਚ ਪਾਏ ਗਏ ਭੋਗ ਸਮੇਂ ਦੀਆਂ ਤਸਵੀਰਾਂ

ਪ੍ਰੋ. ਦਰਸ਼ਨ ਸਿੰਘ ਦੇ ਨਾਲ ਸ. ਮਨਜੀਤ ਸਿੰਘ ਕਲਕੱਤਾ ਸ. ਅਵਤਾਰ ਸਿੰਘ ਮੱਕੜ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ
ਬਾਬਾ ਸੁੱਚਾ ਸਿੰਘ ਜਵੱਦੀ ਕਲਾਂ, ਬੀਬੀ ਜਗੀਰ ਕੌਰ, ਸ. ਜਗਦੇਵ ਸਿੰਘ ਤਲਵੰਡੀ ਸ. ਜਗਦੇਵ ਸਿੰਘ ਤਲਵੰਡੀ
ਭਾਈ ਹਰਬੰਸ ਸਿੰਘ ਜਗਾਧਰੀ ਵਾਲੇ ਗਿਆਨੀ ਸਾਹਿਬ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ
ਸ. ਜਗਦੇਵ ਸਿੰਘ ਤਲਵੰਡੀ ਦਸਤਾਰ ਭੇਂਟ ਕਰਦੇ ਹੋਏ ਬਾਬਾ ਸੁੱਚਾ ਸਿੰਘ ਜਵੱਦੀ ਕਲਾਂ ਦਸਤਾਰ ਭੇਂਟ ਕਰਦੇ ਹੋਏ
ਸ. ਕਿਰਪਾਲ ਸਿੰਘ, ਚੀਫ ਖ਼ਾਲਸਾ ਦੀਵਾਨ ਦਸਤਾਰ ਭੇਂਟ ਕਰਦੇ ਹੋਏ ਸਿੰਘ ਦਸਤਾਰ ਭੇਂਟ ਕਰਦੇ ਹੋਏ

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top