Share on Facebook

Main News Page

ਗੁਰੂ ਸ਼ਬਦੁ ਗਿਆਨ ਤੋਂ ਸਖਣੇ ਲੋਕ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਬੇਲੋੜੀ ਵਿਰੋਧਤਾ ਤੋਂ ਗੁਰੇਜ਼ ਕਰਨ !

ਜਰਮਨੀ :- ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਨੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਮਨੁੱਖੀ ਜੀਵਨ ਜਾਂਚ ਦੇ ਖਜਾਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਦਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢੰਢਰੀਆਂ ਵਾਲਿਆਂ ਦੀ ਇੰਗਲੈਡ ਦੇ ਕੁਝ ਸੰਪਰਦਾਈ ਸੋਚ ਵਾਲਿਆ ਵੱਲੋਂ ਕੀਤੀ ਜਾ ਰਿਹੀ ਬੇਲੋੜੀ ਵਿਰੋਧਤਾ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਹੋਇਆ ਕਿਹਾ ਕਿ ਅੱਜ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜਾਣੇ, ਅਣਜਾਣੇ ਜਾ ਸਿੱਖੀ ਦੇ ਦੁਸ਼ਮਣਾਂ ਵੱਲੋ ਇਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋ ਤੋੜ ਕੇ ਜਿੱਥੇ ਡੇਰਾਵਾਦ, ਕਰਮ ਕਾਂਡ ਤੇ ਇਸ ਦੇ ਬਾਰਬਰ ਹੋਰ ਗ੍ਰੰਥਾਂ ਨੂੰ ਬੜਾਵਾ ਦਿੱਤਾ ਜਾ ਰਿਹਾ, ਉਥੇ ਸਿੱਖ ਨੌਜਵਾਨੀ ਨੂੰ ਨਸ਼ਿਆਂ ਤੇ ਪਤਿਤ ਪੁਣੇ ਵੱਲ ਧਕੇਲਿਆ ਜਾ ਰਿਹਾ ਹੈ।

ਸਿੱਖ ਪ੍ਰਚਾਰਿਕ ਜੋ ਨਿਰੋਲ ਗੁਰਬਾਣੀ ਤੇ ਇਸ ਦੀ ਕਸਵੱਟੀ ਤੇ ਪੂਰਾ ਉਤਰਣ ਵਾਲੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਕੇ ਬਾਣੀ ਤੇ ਬਾਣੇ ਨਾਲ ਜੋੜਨ ਕਰਕੇ ਸਿੱਖ ਕੌਮ ਨੂੰ ਦਿਖ ਤੇ ਅਦਿਖ ਰੂਪ ਵਿੱਚ ਨੇਸਤੋਨਬੂਤ ਕਰਨ ਵਾਲੀਆਂ ਸ਼ਕਤੀਆਂ ਦੀਆਂ ਨਿਗਹਾਂ ਵਿੱਚ ਵੀ ਇਹ ਪ੍ਰਚਾਰਿਕ ਰੜਕ ਰਹੇ ਹਨ, ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਭਾਵ ਤੇ ਗਿਆਨਬੋਧ ਤੋਂ ਸਖਣੇ ਇੰਗਲੈਡ ਦੇ ਸੰਪਰਦਾਈ ਸੋਚ ਵਾਲੇ ਵੀਰੋ ਇਹਨਾਂ ਦਾ ਵਿਰੋਧ ਕਰਕੇ ਉਹਨਾਂ ਸ਼ਕਤੀਆਂ ਦੇ ਕੁਹੜੇ ਦਾ ਦਸਤਾ ਬਣਨ ਤੋਂ ਗੁਰੇਜ਼ ਕਰੋ।

ਜਰਮਨੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਵਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਉਹਨਾਂ ਸਮੂਹ ਪ੍ਰਚਾਰਿਕਾਂ ਦਾ ਜੋ ਸਿੱਖੀ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲ ਜੋੜਦੇ ਹਨ ਤੇ ਉਹਨਾਂ ਪ੍ਰਚਾਰਿਕਾਂ ਦਾ ਜਰਮਨ ਦੀ ਧਰਤੀ ਤੇ ਆਉਣ ਤੇ ਹਰਦਾਇਕ ਸਵਾਗਤ ਕਰਾਗੇ।

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਗੁਰਦੁਆਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਪ੍ਰਧਾਨ ਭਾਈ ਗੁਰਪਾਲ ਸਿੰਘ, ਗੁਰਦੁਅਰਾ ਸਟੁਟਗਾਟ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਗਿੱਲ, ਗੁਰਦੁਆਰਾ ਲਾਈਪਸਿਕ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਬਾਜਵਾ, ਗੁਰਦੁਆਰਾ ਨਿਉਨਬਰਗ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਦਵਿੰਦਰ ਸ਼ਿੰਘ ਢਿੱਲੋਂ ,ਗੁਰਦੁਆਰਾ ਔਕਸਬਰਗ ਭਾਈ ਜਤਿੰਦਰ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਦੇ ਸਾਬਕਾ ਪ੍ਰਧਾਨ ਭਾਈ ਰੁਲਦਾ ਸਿੰਘ, ਗੁਰਦੁਆਰਾ ਮਿਉਨਿਚਨ ਦਾ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ, ਸਿੰਘ ਸਭਾ ਜਰਮਨੀ ਭਾਈ ਅਵਤਾਰ ਸਿੰਘ ਪ੍ਰਧਾਨ ਸਟੁਟਗਾਟ, ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਸਵੀਰ ਸਿੰਘ ਬਾਬਾ, ਭਾਈ ਸੰਤੋਖ ਸਿੰਘ, ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਭਾਈ ਜਸਵੰਤ ਸਿੰਘ ਢਿੱਲੋ, ਫਰੈਂਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਭਾਈ ਨਰਿੰਦਰ ਸਿੰਘ ਘੋਤੜਾ, ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਸਿੱਖ ਸੰਦੇਸ਼ਾਂ ਜਰਮਨੀ ਭਾਈ ਜਗਦੀਸ਼ ਸਿੰਘ ਆਖਨ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ, ਬਾਬਾ ਪ੍ਰੇਮ ਸਿੰਘ ਜੀ ਸਿੱਖ ਵੈਲਫੇਅਰ ਫਰੈਕਫੋਰਟ, ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ਦੇ ਸ਼ਿਵਦੇਵ ਸਿੰਘ ਕੰਗ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top