Share on Facebook

Main News Page

ਧੂਤੇ !!... ਦੇਖਣ ਨੂੰ ਸਿੱਖ ਲਗਦੇ ਪਰ, ਧੂਤੇ ਅਖਵਾਉਂਦੇ ਨੇ !
-: ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆ)
ਲੋਕੀਂ ਪੁੱਛਣ ਧੂਤੇ ਕਿਹੜੇ ?
ਪੁੱਟਦੇ ਜੋ ਸਿੱਖੀ ਦੇ ਵਿਹੜੇ।
ਮੂਰਖਤਾ ਬਲਬੂਤੇ ਜਿਹੜੇ।
ਖੁਦ ਨੂੰ ਸਿੱਖ ਸਦਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥1

ਗੁਰੂਆਂ ਨੀਵਾਂ ਰਹਿਣਾ ਦੱਸਿਆ।
ਨਾਲ ਸਬਰ ਦੇ ਸਹਿਣਾ ਦੱਸਿਆ।
ਮਾਖਿਓਂ ਮਿੱਠਾ ਕਹਿਣਾ ਦੱਸਿਆ।
ਪਰ ਜੋ ਅੱਗ ਵਰਾਂਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ॥2

ਬਾਣੀ ਛੱਡ ਕੇ ਬਾਣਾ ਫੜਿਆ।
ਪੂਜਾ, ਹਵਨ ਕਰਾਣਾ ਫੜਿਆ।
ਸੰਗਤ ਨੂੰ ਭੜਕਾਣਾ ਫੜਿਆ।
ਪਾਧੇ ਕੀਆਂ ਪੁਗਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ॥3

ਬਾਣੀ, ਵਾਂਗ ਮੰਤਰਾਂ ਪੜ੍ਹਦੇ।
ਗੁਰੂ-ਸਿਧਾਂਤ ਮੰਨਣ ਤੋਂ ਡਰਦੇ।
ਸ਼ਬਦ-ਵੀਚਾਰ ਕਦੇ ਨਾ ਕਰਦੇ।
ਛਿੱਕਲੀ-ਲੜੀਆਂ ਲਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ॥4

ਜਦ ਤੋਂ ਗਿਆਨ-ਯੁੱਗ ਹੈ ਆਇਆ।
ਸੋਸ਼ਲ ਮੀਡੀਏ ਸੱਚ ਦਿਖਾਇਆ।
ਅੰਧ-ਵਿਸ਼ਵਾਸਾਂ ਜੱਗ ਹਸਾਇਆ।
ਜਿਸਤੋਂ ਰਹੇ ਡਰਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥5

ਦੇਖੇ ਗੁਰੂ-ਦੁਆਰੇ ਜਾਕੇ।
ਅਕਲਾਂ ਜੋੜਿਆਂ ਵਿੱਚ ਛੁਪਾਕੇ।
ਗਿਆਨ-ਗੁਰੂ ਦੀ ਜੋਤ ਭੁਲਾਕੇ।
ਘਿਓ ਦੀ ਜੋਤ ਜਗਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥6

ਜਿੱਥੇ ਪੈਰ ਸਾਫ ਨੇ ਕਰਦੇ।
ਅੰਮ੍ਰਿਤ ਕਹਿਕੇ ਚੂਲੀਆਂ ਭਰਦੇ।
ਕਰਨੋਂ ਕਰਮ-ਕਾਂਡ ਨਾ ਡਰਦੇ।
ਸ਼ਰਧਾ ਅਜਬ ਦਿਖਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥7

ਗੁਰੂਆਂ ਜਾਤ-ਪਾਤ ਮਿਟਾਈ।
ਇਨ੍ਹਾਂ ਮੁੜਕੇ ਗਲ਼ ਨਾਲ ਲਾਈ।
ਪੁੱਟ ਕੇ ਊਚ-ਨੀਚ ਦੀ ਖਾਈ।
ਛੂਆ-ਛਾਤ ਵਧਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥8

ਗੁਰੂਆਂ ਔਰਤ ਸੀ ਸਤਿਕਾਰੀ।
ਇਹਨਾਂ ਕਰਤੀ ਮੁੜ ਦੁਖਿਆਰੀ।
ਭਰਦੇ ਹੀਣ-ਭਾਵਨਾ ਭਾਰੀ।
ਜੋ ਤਿਓਹਾਰ ਮਨਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥9

ਦਸਮੇ ਗੁਰਾਂ ਵੱਲ ਪਿੱਠ ਕਰਕੇ।
ਉਹਨਾਂ ਦਾ ਹੀ ਨਾਂ ਫਿੱਟ ਕਰਕੇ।
ਔਰਤ ਜਾਤੀ ਨੂੰ ਠਿੱਠ ਕਰਕੇ।
ਬਿਪਰੀ ਨਾਟ ਪੜਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ਨੇ॥10

ਸਮਝਣ ਗੁਰੂ ਗ੍ਰੰਥ ਅਧੂਰਾ।
ਜੋੜ ਬਚਿੱਤਰ ਕਰਦੇ ਪੂਰਾ।
ਪਾਕੇ ਅੰਮ੍ਰਿਤ ਦੇ ਵਿੱਚ ਕੂੜਾ।
ਸਿੱਖੀ ਧ੍ਰੋਹ ਕਮਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ॥11

ਬਾਹਰੋਂ ਮਜ਼ਹਬ ਧਾਰ ਤਾਂ ਲੀਤਾ।
ਅੰਦਰ ਧਰਮ ਨਾ ਧਾਰਣ ਕੀਤਾ।
ਅੰਮ੍ਰਿਤ ਰੋਜ ਕਦੇ ਨਾ ਪੀਤਾ।
ਕੇਵਲ ਰੀਤ ਨਿਭਾਉਂਦੇ ਨੇ।
ਦੇਖਣ ਨੂੰ ਸਿੱਖ ਲਗਦੇ ਪਰ,
ਧੂਤੇ ਅਖਵਾਉਂਦੇ ॥12

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top