ਸੋਇ ਰਹੀ ਪ੍ਰਭ ਖਬਰਿ ਨ ਜਾਨੀ
॥
ਭੋਰੁ ਭਇਆ ਬਹੁਰਿ ਪਛੁਤਾਨੀ
॥
ਅੱਜ ਸਾਡਾ ਘਰ ਲੁਟਿਆ ਜਾ ਰਿਹਾ ਹੈ, ਪੁੱਟਿਆ ਜਾ ਰਿਹਾ ਹੈ ਸਾਨੂੰ ਕੋਈ ਹੋਸ਼ ਨਹੀਂ ਹੈ, ਖਬਰ
ਨਹੀਂ ਹੈ, ਜਿਸ ਤਰ੍ਹਾਂ ਘਰ ਦਾ ਮਾਲਕ ਗਹਰੀ ਨੀਂਦ ਵਿਚ ਸੁਤਾ ਹੋਵੇ ਤੇ ਚੋਰ ਘਰ ਨੂੰ ਲੁੱਟ ਕੇ
ਲੈ ਜਾਂਦੇ ਨੇ, ਘਰ ਦੇ ਮਾਲਕ ਨੂੰ ਕੋਈ ਹੋਸ਼ ਨਹੀਂ ਹੁੰਦਾ, ਖਬਰ ਨਹੀਂ ਹੁੰਦੀ,
ਉਸ ਹੀ ਤਰ੍ਹਾਂ ਅੱਜ ਕੌਮ ਦੇ ਆਗੂ ਸਾੱਨੂੰ ਅਗਿਆਨਤਾ ਦੀ ਨੀਂਦ ਵਿਚ
ਸੁਆ ਕੇ ਗੁਰੂ ਨਾਲੋ ਅਤੇ
ਗੁਰੂ ਸਿਧਾਂਤਾਂ ਨਾਲੋ ਤੋੜ ਕੇ, ਸਾਨੂੰ ਲੁੱਟ ਰਹੇ ਹਨ, ਪੁੱਟ ਰਹੇ ਹਨ, ਗੁਰੂ ਗ੍ਰੰਥ ਸਾਹਿਬ
ਜੀ ਦੀ ਸਰਪ੍ਰਸਤੀ ਹੇਠ ਅਖੌਤੀ ਦਸਮ ਗ੍ਰੰਥ ਪ੍ਰਕਾਸ਼ (ਹਨੇਰਾ) ਯਾਤਰਾ ਕੱਢ ਕੇ ਲੁੱਟ ਪੁੱਟ ਰਹੇ
ਹਨ, ਕਿਥੇ ਇਹ ਨਾ ਹੋਵੇ ਕੀ ਸਾਡਾ ਘਰ ਇਹਨਾਂ ਲੁੱਟਿਆ ਜਾਵੇ ਕੀ ਸਾਡੇ ਕੋਲ ਕੁੱਝ ਬਚੇ ਹੀ ਨਹੀਂ।
ਜਿਸ ਤਰ੍ਹਾਂ ਕਦੀ ਜ਼ਾਲਮ ਜਰਵਾਣਾ ਹਿੰਦੁਸਤਾਨ ਦੀਆਂ ਅਬਲਾ ਬਹੁ ਬੇਟੀਆਂ ਬ੍ਹੰਨ ਕੇ ਗਡਿਆਂ ਤੇ
ਲਦ ਕੇ ਲੈ ਜਾਂਦਾ ਸੀ ਅਤੇ ਗ਼ਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਨੂੰ ਵੇਚ ਦੇਂਦਾ ਸੀ, ਉਹ
ਧੀਆਂ ਰੋਂਦੀਆਂ ਜਾਂਦੀਆਂ, ਵੈਣ ਪਾਉਂਦੀਆਂ ਸਨ।
ਉਸ ਹੀ ਤਰ੍ਹਾਂ ਗੁਰੂ ਤੋਂ ਵਿਛੁਨੀ ਬੇਸਹਾਰਾ ਅਬਲਾ ਕੌਮ ਨੂੰ ਨੀਲੀਆਂ, ਪੀਲੀਆਂ, ਚਿਟੀਆਂ ਗੋਲ
ਪਗਾਂ ਵਾਲੇ ਜਰਵਾਣੇ, ਜਜ਼ਬਾਤਾਂ, ਅੰਧੀ ਸ਼ਰਦਾ ਅਤੇ ਅਗਿਆਨਤਾ ਦੇ ਸੰਗਲਾਂ ਨਾਲ ਬ੍ਹੰਨ ਕੇ,
ਧੋਖੇ ਫਰੇਬ ਦੇ ਗਡਿਆਂ ਤੇ ਲਦ ਕੇ ਅਪਣੀ ਸਿਆਸੀ ਕੁਰਸੀ ਦੀ ਕੀਮਤ ਹੇਠ ਬਾਜ਼ਾਰ ਵੇਚਣ ਲਈ ਲੈ
ਜਾ ਰਹੇ ਹਨ, ਅਤੇ ਅਗਿਆਨਤਾ ਵਿਚ ਅੰਨ੍ਹੇ ਮਨੁੱਖ ਗੁਰੂ ਸਿਧਾਂਤਾਂ ਨਾਲੋ ਟੁੱਟ ਕੇ ਜੈਕਾਰੇ ਲਾ
ਰਹੀਆਂ ਹਨ, ਉਹਨਾਂ ਨੂੰ ਨਹੀਂ ਪਤਾ ਸਾਡਾ ਘਰ ਲੁਟਿਆ ਜਾ ਰਿਹਾ, ਪੁੱਟਿਆ ਜਾ ਰਿਹਾ ਹੈ ਤੇ
ਅਸੀਂ ਸੁੱਤੇ ਹੋਏ ਹਾਂ।
ਓਇ ਭਲਿਓ ਸੁਚੇਤ ਹੋਵੋ! ਜਾਗਰੂਕ ਹੋਵੋ! ਅਗਿਆਨਤਾ ਵਿਚ ਸੁੱਤੇ ਨ ਰਹੋ!
ਗੁਰੂ ਰਾਖਾ ਹੋਵੇ।