Share on Facebook

Main News Page

ਨਵੇਂ ਧੂਤੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
-: ਸੰਪਾਦਕ ਖ਼ਾਲਸਾ ਨਿਊਜ਼
21 Oct 2016

ਇਸ ਵੀਡੀਓ ਨੂੰ ਦੇਖੋ ਤੇ ਤੁਹਾਨੂੰ ਪਤਾ ਲੱਗੇਗਾ ਕੇ ਕਿਵੇਂ ਨਵੇਂ ਧੂਤੇ ਤਿਆਰ ਕੀਤੇ ਜਾਂਦੇ ਹਨ। ਛੋਟੇ ਬੱਚਿਆਂ, ਨੌਜਵਾਨਾਂ ਨੂੰ ਕਿਵੇਂ ਗੁੰਮਰਾਹ ਕਰਦੇ ਨੇ ਇਹ ਅਨਪੜ ਟਕਸਾਲੀ। ਹਾਲੇ ਇਹ ਖੁਦ ਇਹ ਗੁਰਮਤਿ ਤੋਂ ਕੋਸਾਂ ਦੂਰ ਹਨ, ਤੇ ਚਲੇ ਹਨ ਬੱਚਿਆਂ ਦਾ ਬੇੜਾ ਗਰਕ ਕਰਣ! ਇਹ ਸਭ ਗੱਪਾਂ ਇਨ੍ਹਾਂ ਧੁਤਿਆਂ ਦਾ ਗੁਰੂ, ਮਹਾ ਧੂਤਾ ਗੁਰਬਚਨ ਸਿੰਘ ਭਿੰਡਰਾਂਵਾਲਾ ਆਪਣੇ ਗਪੌੜ ਗ੍ਰੰਥ "ਗੁਰਬਾਣੀ ਪਾਠ ਦਰਪਣ" ਵਿੱਚ ਮਾਰ ਕੇ ਗਿਆ ਹੈ, ਜਿਸਨੂੰ ਇਹ ਧੂਤੇ ਇਲਾਹੀ ਹੁਕਮ ਮੰਨਕੇ, ਪ੍ਰਚਾਰੀ ਜਾਂਦੇ ਹਨ।

ਕੁੱਝ ਕੁ ਯਬਲ਼ੀਆਂ ਜਿਹੜੀਆਂ ਇਸ ਵੀਡੀਓ 'ਚ ਦੇਖੋਗੇ / ਸੁਣੋਗੇ:

- "ਰਹਿਰਾਸ" ਨਾਮ ਦੀ ਕਿਹੜੀ ਬਾਣੀ ਹੈ, ਕੋਈ ਦੱਸੇਗਾ ?

- ਗੁਰੂ ਸਾਹਿਬ ਨੇ ਪਤਲਾ ਪੜਦਾ ਕਿਉਂ ਕੀਤਾ?

- ਗੁਰੂ ਸਾਹਿਬ ਕੋਲ਼ ਗੁਰੂ ਤੇਗ ਬਹਾਦਰ ਸਾਹਿਬ ਸਮੇਤ ਬਾਕੀ ਗੁਰੂਆਂ ਦੀ ਬਾਣੀ ਪਈ ਸੀ, ਤੇ ਇਹ ਕਿਹੜੇ ਸੱਚਖੰਡ ਦੀ ਗੱਲ ਕਰੀ ਜਾਂਦਾ ਹੈ?

- ਨੌਂ ਮਹੀਨੇ, ਨੌਂ ਦਿਨ, ਨੌਂ ਘੜੀਆਂ ਤੇ ਨੌਂ ਪਲ !!! ਇਹ ਨਾਲ ਬੈਠਾ ਸੀ? ਤੇ ਇਸ ਨੌਂ 'ਚ ਕੀ ਖਾਸੀਅਤ ਹੈ ???

- ਜੇ ਕਲਮਾਂ ਤੇ ਸਿਆਹੀ ਸੁੱਟੀ ਜਾਣ ਵਾਲੀ ਜਗਾਹ 'ਤੇ ਇਸ਼ਨਾਨ ਕੀਤਿਆਂ ਸੁਮੱਤ ਆ ਜਾਂਦੀ ਹੈ, ਲੋਕ ਪੜੇ ਲਿਖੇ ਹੋ ਜਾਂਦੇ ਹਨ, ਤਾਂ ਐਨੇ ਸਕੂਲ, ਕਾਲਜ, ਯੁਨੀਵਰਸੀਟੀ.... ਤੇ ਟਕਸਾਲਾਂ ਕਿਉਂ ਖੋਲੀਆਂ ਗਈਆਂ? ਹੁਣ ਤੱਕ ਸਾਰੇ ਲੋਕਾਂ ਨੂੰ ਇਸ ਸਰੋਵਰ 'ਚ ਚੁਭੀ ਲਾ ਕੇ ਗਿਆਨਵਾਨ ਹੋ ਜਾਣਾ ਚਾਹੀਦਾ ਸੀ... ਖਾਸ ਕਰ ਧੁਤਿਆਂ ਨੂੰ ਤਾਂ ਅਕਲ ਆ ਜਾਣੀ ਚਾਹੀਦੀ ਸੀ...

ਐਸੇ ਧੂਤੇ, ਜਿਨ੍ਹਾਂ ਨੂੰ ਆਪ ਗੁਰਮਤਿ ਦਾ ਊੜਾ ਐੜਾ ਨਹੀਂ ਆਉਂਦਾ, ਉਹ ਅਗਲੀਆਂ ਪੀੜੀਆਂ ਲਈ ਕਿਉਂ ਟੋਆ ਪੱਟ ਰਹੇ ਆ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top