Share on Facebook

Main News Page

ਪਖੰਡੀ ਸਾਧ ਤਿਰਲੋਚਨ ਦਰਸ਼ਨ ਦਾਸ ਦੀ ਖੀਰ ਖਾਣ ਨੂੰ ਉਮੜੇ ਪੰਜਾਬੀ ਤੇ ਅਖੌਤੀ ਸਿੱਖ

ਟਿੱਪਣੀ: ਸਿੱਖ ਅਖਵਾਉਣ ਵਾਲੇ ਤਾਂ ਚਲੋ ਇੱਥੇ ਖੀਰ ਖਾਣ ਹੀ ਪਹੁੰਚੇ ਹਨ, ਇਨ੍ਹਾਂ ਨੂੰ ਤਾਂ ਘੋੜਿਆਂ ਦੀ ਲਿੱਦ ਵੀ ਪ੍ਰਸ਼ਾਦ ਕਹਿ ਕੇ ਦੇ ਦਿਓ, ਉਹ ਵੀ ਖਾ ਲੈਣਗੇ... ਪਾਠਕ ਸੋਚਣਗੇ ਇਹ ਕੀ ਕਹਿ ਦਿੱਤਾ... ਇਹ ਹੋਇਆ ਹੈ... ਕੁੱਝ ਵਰ੍ਹੇ ਪਿੱਛੇ ਹਰਿਆਣਾ ਕਮੇਟੀ ਨੇ ਇਸ ਸ਼ਤਾਬਦੀ ਮਨਾਈ ਸੀ, ਜਿਸ ਵਿੱਚ ਨਾਦੇੜ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਆਖੀ ਜਾਂਦੀ ਨਸਲ ਦੇ ਘੋੜੇ ਜਲੂਸ 'ਚ ਲਿਾਂਅਦੇ ਗਏ, ਤੇ ਜਦੋਂ ਘੋੜੇ ਲਿੱਦ ਕਰਦੇ ਸੀ, ਤਾਂ ਸਿੱਖ ਅਖਵਾਉਣ ਵਾਲੇ ਉਹ ਵੀ ਪ੍ਰਸ਼ਾਦ ਵਾਂਗ ਲੈ ਰਹੇ ਸੀ... ਇਹ ਤਾਂ ਫਿਰ ਵੀ ਖੀਰ ਹੈ।

- ਸੰਪਾਦਕ ਖ਼ਾਲਸਾ ਨਿਊਜ਼


16 Oct 2016: ਬਟਾਲਾ ਵਿਖੇ 7 ਲੱਖ ਪਰਚੀਆਂ ਲਈਆਂ ਸੀ ਲੋਕਾਂ ਨੇ ਖੀਰ ਦਾ ਪ੍ਰਸਾਦ ਲੈਣ ਲਈ। ਨਾ ਇਹ ਸੰਤ ਤਿਰਲੋਚਨ ਦਰਸ਼ਨ ਦਾਸ ਦੇ ਕਿਸੇ ਨੂੰ ਦਰਸ਼ਨ ਹੋਏ ਨੇ ਖੀਰ ਪ੍ਰਸ਼ਾਦ ਮਿਲਿਆ ਜਿਸ ਵਾਸਤੇ ਭਗਤਾ ਨੇ ਪੈਸੇ ਬਾਬੇ ਦੇ ਬੈੰਕ ਖਾਤੇ ਚ ਜਮਾ ਕਰਾਏ ਸੀ।

ਬਟਾਲਾ, ਜਲੰਧਰ ਬਾਈਪਾਸ ’ਤੇ ਸਥਿਤ ਇੱਕ ਆਸ਼ਰਮ ਵਿੱਚ ਸੰਗਰਾਂਦ ਮੌਕੇ ਖੀਰ ਰੂਪੀ ਪ੍ਰਸ਼ਾਦ ਲੈਣ ਲਈ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਦਿੱਲੀ ਤੋਂ ਵੱਖ-ਵੱਖ ਸਾਧਨਾਂ ਰਾਹੀਂ ਪਹੁੰਚੇ ਇੱਕ ਲੱਖ ਤੋਂ ਵੱਧ ਲੋਕਾਂ ਦੀ ਭੀੜ ਕਾਰਨ ਬਟਾਲਾ ਦੀਆਂ ਸਾਰੀਆਂ ਮੁੱਖ ਸੜਕਾਂ ’ਤੇ ਜਾਮ ਲੱਗ ਗਿਆ। ਇਹ ਜਾਮ ਕਰੀਬ 5 ਕਿਲੋਮੀਟਰ ਲੰਮਾ ਸੀ।

ਲੋਕ ਸਵੇਰੇ 5 ਵਜੇ ਹੀ ਆਉਣੇ ਸ਼ੁਰੂ ਹੋ ਗਏ ਸਨ। ਬਟਾਲਾ ਤੋਂ ਸਵੇਰੇ ਹੋਰ ਸ਼ਹਿਰਾਂ ਲਈ ਨਿਕਲੀਆਂ ਬੱਸਾਂ ਅਤੇ ਹੋਰ ਵਾਹਨ ਦੁਪਹਿਰ 1 ਵਜੇ ਤੋਂ ਬਾਅਦ ਬਟਾਲਾ ਦੀ ਹੱਦ ਟੱਪ ਸਕੇ। ਲੋਕ ਦੇਰ ਰਾਤ ਤੱਕ ਜਾਮ ਵਿੱਚ ਫਸੇ ਹੋਏ ਸਨ ਅਤੇ ਆਵਾਜਾਈ ਬਹਾਲ ਕਰਨ ਲਈ ਪੰਜਾਬ ਪੁਲੀਸ ਦੇ ਕਰੀਬ 200 ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸ ਦੇ ਬਾਵਜੂਦ ਆਵਾਜਾਈ ਬਹਾਲ ਹੋਣ ਵਿੱਚ ਭਾਰੀ ਸਮੱਸਿਆ ਆ ਰਹੀ ਸੀ।

ਜ਼ਿਕਰਯੋਗ ਹੈ ਕਿ ਦੇਸ਼ ਵਿਦੇਸ਼ ਵਿੱਚ ਆਪਣੇ ਆਸ਼ਰਮ ਦੀਆਂ ਕਈ ਬਰਾਂਚਾਂ ਰੱਖਦੇ ਇੱਕ ਅਖੌਤੀ ਬਾਬੇ ਦੇ ਬਟਾਲਾ ਆਸ਼ਰਮ ਵੱਲੋਂ ਕੁਝ ਧਾਰਮਿਕ ਟੀ.ਵੀ. ਚੈਨਲਾਂ ’ਤੇ ਕਈ ਦਿਨਾਂ ਤੋਂ ਇਸ਼ਤਿਹਾਰਬਾਜ਼ੀ ਰਾਹੀਂ ਆਮ ਅਤੇ ਖਾਸ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਸੀ ਕਿ ਵੱਖ ਵੱਖ ਰੋਗਾਂ ਦੇ ਸ਼ਰਤੀਆਂ ਇਲਾਜ ਦੀ ਆਸ਼ਰਮ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਗਏ ਖੀਰ ਪ੍ਰਸ਼ਾਦ ਨੂੰ ਪ੍ਰਾਪਤ ਕਰਨ ਲਈ ਸਾਰੇ ਚਾਹਵਾਨ ਕੱਤਕ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਬਟਾਲਾ ਪਹੁੰਚਣ।

ਹਜ਼ਾਰਾਂ ਲੱਖਾਂ ਲੋਕਾਂ ਨੇ ਟੀ.ਵੀ ਦੇ ਇਸ਼ਤਿਹਾਰ ਵਿੱਚ ਦੱਸੇ ਗਏ ਬੈਂਕ ਖਾਤੇ ਵਿੱਚ ਪ੍ਰਸ਼ਾਦ ਪ੍ਰਾਪਤ ਕਰਨ ਲਈ ਪ੍ਰਸ਼ਾਦ ਦੀ ਇਕ ਕੌਲੀ ਬਦਲੇ 100 ਰੁਪਏ ਐਡਵਾਂਸ ਹੀ ਜਮ੍ਹਾਂ ਕਰਵਾ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਵੀ ਉਪਰੋਕਤ ਆਸ਼ਰਮ ਵੱਲੋਂ 300 ਰੁਪਏ ਪ੍ਰਤੀ ਪੈਕਟ ਦੇ ਹਿਸਾਬ ਜਵੈਣ ਵੀ ਸਰਬ ਰੋਗਾਂ ਦੇ ਇਲਾਜ ਲਈ ਲੋੜਵੰਦਾਂ ਨੂੰ ਵੰਡੀ ਗਈ ਸੀ। ਖੀਰ ਦਾ ਪ੍ਰਸ਼ਾਦ ਪ੍ਰਾਪਤ ਕਰਨ ਲਈ ਪਹੁੰਚੇ ਲੋਕਾਂ ਨੇ ਦੱਸਿਆ ਕਿ ਦੁਪਹਿਰ 1 ਵਜੇ ਤੱਕ ਆਸ਼ਰਮ ਵਿੱਚ ਨਾ ਤਾਂ ਆਸ਼ਰਮ ਮੁਖੀ ਅਤੇ ਨਾ ਹੀ ਕਿਧਰੇ ਖੀਰ ਦਾ ਪ੍ਰਸ਼ਾਦ ਹੀ ਨਜ਼ਰ ਆਇਆ।

ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਢਿਲੋਂ ਆਵਾਜਾਈ ਬਹਾਲ ਕਰਵਾਉਣ ਲਈ ਦੇਰ ਸ਼ਾਮ ਜਾਮ ਵਾਲੀ ਥਾਂ ’ਤੇ ਪਹੁੰਚੇ ਹੋਏ ਸਨ ਅਤੇ ਜਾਮ ਖੁੱਲ੍ਹਵਾਉਣ ਲਈ ਖੁਦ ਚਾਰਾਜੋਈ ਕਰ ਰਹੇ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top