ਨੋਟ: ਇਹ ਤਸਵੀਰਾਂ ਸ. ਗੁਰਪ੍ਰੀਤ
ਸਿੰਘ ਖ਼ਾਲਸਾ ਨੇ ਭੇਜੀਆਂ ਹਨ।
ਹਾਲੇ ਤੱਕ ਤਾਂ ਪਾਠਕਾਂ ਨੇ ਬੇਅੰਤ ਗੱਪਾਂ ਸੁਣੀਆਂ ਹੋਣੀਆਂ, ਪਰ
ਹੁਣ ਐਸੀ ਗੱਪ ਸਾਹਮਣੇ ਆਈ ਹੈ, ਜੋ ਕਿ ਸਿਰਾ ਹੈ ਗੱਪ ਦਾ, ਪਰ
ਕਿੰਨੀ ਸ਼ਰਮ ਵਾਲੀ
ਗੱਲ ਹੈ ਤੇ ਛੜਯੰਤਰ ਹੈ ਸਿੱਖੀ ਦਾ ਬੇੜਾ ਗਰਕ ਕਰਣ ਦਾ ਇਨ੍ਹਾਂ ਨੰਦਸਰੀਆਂ ਦਾ,
ਜਿਹੜੇ ਡੇਰੇ ਨੂੰ ਬਹੁਤੇ ਸ਼ਰਧਾ ਉੱਲੂ ਬਹੁਤ ਮਾਣ ਨਾਲ
"ਨਾਨਕਸਰ" ਕਹਿੰਦੇ ਹਨ,
ਪਰ ਇਹ ਨਾਨਕਸਰ ਨਹੀਂ... ਨੰਦਸਰ ਹੈ...
ਜਿਸਦਾ ਮੁਖੀਆ ਇੱਕ ਵਿਹਲੜ ਸਾਧ ਸੀ ਨੰਦ ਸਿੰਘ, ਤੇ ਉਸਦਾ ਚੱਲ ਰਿਹਾ ਡੇਰਾ, ਜੋ ਕਿ
ਹਿੰਦੂਤਵ ਤੇ ਪਖੰਡ ਫੈਲਾਉਣ 'ਚ ਮੋਹਰੀ ਹੈ।
ਹੁਣ ਇਨ੍ਹਾਂ ਨੰਦਸਰੀਆਂ ਵੱਲੋਂ ਬਣਾਇਆ ਗੁਟਕਾ ਦੇਖੋ, ਤੇ ਦੀ
ਗੱਪ ਦੇਖੋ ਸੁਣੋ...
ਅਖੇ ਗੁਰੂ ਅਰਜਨ ਸਾਹਿਬ ਜਦੋਂ ਸੁਖਮਨੀ
ਸਾਹਿਬ ਲਿੱਖ ਰਹੇ ਸਨ, ਤਾਂ 16 ਅਸ਼ਟਪਦੀ ਉਚਾਰ ਸੁਕੇ ਸਨ ਤਾਂ ਸ਼੍ਰੀ ਚੰਦ ਗੁਰੂ ਸਾਹਿਬ
ਨੂੰ ਮਿਲਣ ਆਇਆ। ਗੁਰੂ ਜੀ ਨੇ ਸ਼੍ਰੀ ਚੰਦ ਨੂੰ ਮੱਥਾ ਟੇਕਿਆ ਤੇ ਉਸ ਨੂੰ ਆਸਣ 'ਤੇ
ਬਿਠਾਇਆ।
ਜਦੋਂ ਗੁਰੂ ਸਾਹਿਬ ਨੇ ਸ਼੍ਰੀ ਚੰਦ ਦੱਸਿਆ ਕਿ ਉਹ ਜੀਵਾਂ ਦੇ ਕਲਿਯਾਣ
ਲਈ ਬਾਣੀ ਉਚਾਰ ਰਹੇ ਹਨ ਤੇ ਗੁਰੂ ਸਾਹਿਬ ਨੇ ਸ਼੍ਰੀ ਚੰਦ ਨੂੰ ਬੇਨਤੀ ਕੀਤੀ ਤੁਸੀਂ ਵੀ
ਬਾਣੀ ਉਚਾਰੋ, ਤਾਂ
ਸ਼੍ਰੀ ਚੰਦ ਨੇ ਦੋ
ਵਾਰ ਬੇਨਤੀ ਕਰਣ 'ਤੇ ਬੇਨਤੀ ਪ੍ਰਵਾਨ ਕਰਦਿਆਂ,
ਦੋ ਸਿਹਾਰਿਆਂ ਦਾ ਭੇਦ ਰੱਖ ਕੇ
ਗੁਰੂ ਨਾਨਕ ਸਾਹਿਬ ਵੱਲੋਂ ਉਚਾਰਿਆ
ਹੋਇਆ ਸਲੋਕ ਹੀ ਆਪਣੇ ਮੁਖਾਰਬਿੰਦ ਤੋਂ ਉਚਾਰਕੇ ਸੁਣਾ ਦਿੱਤਾ।
ਗੁਰੂ ਨਾਨਕ ਸਾਹਿਬ ਵੱਲੋਂ ਉਚਾਰਿਆ
"ਸਲੋਕ" ਜੋ ਕਿ "ਜਪੁ"
ਬਾਣੀ ਤੋਂ ਬਾਅਦ ਸ਼ੁਰੂ ਹੁੰਦਾ ਹੈ ਉਹ ਇਸ ਤਰ੍ਹਾਂ ਹੈ
:
॥ਜਪੁ॥ ਆਦਿ ਸਚੁ ਜੁਗਾਦਿ ਸਚੁ ॥ ਹੈ
ਭੀ ਸਚੁ
ਨਾਨਕ ਹੋਸੀ
ਭੀ ਸਚੁ ॥1॥ ਪੰਨਾਂ 1
ਤੇ ਸ਼੍ਰੀ ਚੰਦ ਵੱਲੋਂ ਉਚਾਰਿਆ ਸਲੋਕੁ
ਸਲੋਕੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ
ਭਿ ਸਚੁ ਨਾਨਕ ਹੋਸੀ
ਭਿ ਸਚੁ ॥1॥ ਪੰਨਾਂ 285
ਬਾਕੀ ਪਾਠਕ ਆਪ ਅੰਦਾਜ਼ਾ ਲਗਾ ਸਕਦੇ ਹਨ ਕਿ ਇਹ ਨੰਦਸਰੀ ਕੀ
ਕਹਿਣਾ ਚਾਹੁੰਦੇ ਹਨ।
ਤੇ ਕਿੰਨਾਂ ਜ਼ੋਰ ਲੱਗਾ ਹੋਇਆ ਹੈ ਇਨ੍ਹਾਂ ਲਕੜਬੱਘੇ ਸਾਧਾਂ
ਦਾ, ਮੋਰਾਂਵਾਲੀ ਦਾ, ਪੱਪੂਆਂ ਦਾ ਕਿ ਕਿਵੇਂ ਦਿਲ ਖੋਟੇ ਆਕੀ ਸ਼੍ਰੀ ਚੰਦ ਨੂੰ ਵੀ ਸਿੱਖਾਂ
ਦਾ ਗੁਰੂ ਘੋਸ਼ਿਤ ਕੀਤਾ ਜਾਵੇ!!!