Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਦੀ ਸ਼ਲਾਘਾ, ਹਮਲਾਵਰਾਂ ਅਤੇ ਤਰਕਹੀਨ ਨਿੰਦਕਾਂ ਦੀ ਨਿਖੇਧੀ
-: ਅਵਤਾਰ ਸਿੰਘ ਮਿਸ਼ਨਰੀ

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ. ਯੂ.ਐੱਸ.ਏ., ਮਿਸ਼ਨਰੀ ਸਰਕਲ ਅਮਰੀਕਾ ਅਤੇ ਹਮ ਖ਼ਿਆਲੀ ਸਜਨਾਂ ਨੇ ਵਿਚਾਰਾਂ ਕੀਤੀਆਂ ਕਿ ਸੰਤ ਤੋਂ ਭਾਈ ਬਣੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲੇ, ਜੋ ਹੁਣ ਕੱਚੀਆਂ ਧਾਰਨਾਂ ਅਤੇ ਮਨ-ਘੜਤ ਸਾਖੀਆਂ ਛੱਡ ਕੇ, ਤੱਤ ਗੁਰਮਤਿ ਦਾ ਪ੍ਰਚਾਰ ਬੜੀ ਦ੍ਰਿੜ੍ਹਤਾ ਨਾਲ ਕਰਨ ਲੱਗ ਪਏ ਹਨ। ਜਿਸ ਸਦਕਾ ਕਰਮਕਾਂਡੀ, ਅੰਧਵਿਸ਼ਵਾਸ਼ੀ, ਡੇਰੇਦਾਰ, ਸੰਪ੍ਰਦਾਈ, ਕੱਟੜਪੰਥੀ ਅਤੇ ਬਾਬੇ ਧੁੰਮੇ ਵਰਗੇ ਅਖੌਤੀ ਟਕਸਾਲੀ ਦੇ ਸਾਥੀ ਉਨਾਂ ਨੂੰ ਜਾਨੋ ਮਾਰਨ ਦਾ ਹਮਲਾ, ਸ਼ਬੀਲ ਲਾ ਕੇ ਕਰ ਚੁੱਕੇ ਹਨ ਜਿਸ ਵਿੱਚ ਭਾਈ ਸਾਹਿਬ ਵਾਲ ਵਾਲ ਬਚ ਗਏ ਅਤੇ ਉਂਨਾਂ ਦਾ ਸਾਥੀ ਭਾਈ ਭੁਪਿੰਦਰ ਸਿੰਘ ਮਾਰਿਆ ਗਿਆ।

ਹੁਣ ਜਾਗੋ ਵਾਲੇ ਜਥੇ ਅਤੇ ਦਮਦਮੀ ਟਕਸਾਲ ਦੇ ਕੁੱਝ ਪ੍ਰਚਾਰਕਾਂ ਨੇ ਭਾਈ ਰਣਜੀਤ ਸਿੰਘ ਜੀ ਦੇ, ਪਾਠਾਂ ਦੀਆਂ ਇਕੋਤਰੀਆਂ, ਤੀਰਥਾਂ, ਸਰੋਵਰਾਂ ਬਾਰੇ ਸਹੀ ਪ੍ਰਚਾਰ ਨੂੰ ਗਲਤ ਕਹਿ ਕੇ, ਧਮਕੀਆਂ ਦਿੰਦੇ, ਸਰੋਵਰਾਂ, ਤੀਰਥਾਂ, ਜਲ ਅਤੇ ਬਿਲਡਿੰਗਾਂ ਨੂੰ ਮਹਾਨ ਪੂਜਨਯੋਗ ਦੱਸ ਕੇ, ਭਾਈ ਸਾਹਿਬ ਦੀ ਅਬਦਾਲੀ ਨਾਲ ਤੁਲਨਾ ਕੀਤੀ ਹੈ। ਕੁਝ ਉਨ੍ਹਾਂ ਨੂੰ ਪੰਥ ਚੋਂ ਛੇਕਣ ਦੀਆਂ ਗੱਲਾਂ ਵੀ ਕਰ ਰਹੇ ਹਨ।

ਅਸੀਂ ਸਾਰੇ ਉਨਾਂ ਗੁਰਮਤਿ ਵਿਰੋਧੀ ਧਮਕੀਆਂ ਦੀ ਪੁਰ-ਜ਼ੋਰ ਨਿਖੇਧੀ ਕਰਦੇ ਹੋਏ, ਇੰਨ੍ਹਾਂ ਸੱਜਣਾਂ ਨੂੰ, ਗੁਰਮਤਿ ਪ੍ਰਚਾਰਕਾਂ ਦੇ ਰਾਹ ਵਿੱਚ ਰੋੜਾ ਨਾ ਬਣਨ ਦੀ ਅਪੀਲ ਅਤੇ ਭਾਈ ਢੱਡਰੀਆਂ ਵਾਲੇ ਦੇ ਗੁਰਮਤਿ ਪ੍ਰਚਾਰ ਦੀ ਸ਼ਲਾਘਾ ਕਰਦੇ ਹਾਂ।

ਯਾਦ ਰਹੇ ਇਹ ਪਹਿਲਾਂ ਸਾਬਕਾ ਸੇਵਾਦਾਰ ਸ੍ਰੀ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਇੰਦਰ ਸਿੰਘ ਘੱਗਾ, ਭਾਈ ਪੰਥਪ੍ਰੀਤ ਸਿੰਘ, ਭਾਈ ਸਰਬਜੀਤ ਸਿੰਘ ਧੂੰਦਾ ਮਿਸ਼ਨਰੀ ਆਦਿਕਾਂ ਨੂੰ ਧਮਕੀਆਂ ਦੇ ਚੁੱਕੇ ਹਨ, ਪਰ ਹੁਣ ਗੁਰਮਤਿ ਲਿਟ੍ਰੇਚਰ ਨੂੰ ਪੜ੍ਹ ਅਤੇ ਇਲੈਕਟ੍ਰੌਣਿਕ ਮੀਡੀਏ ਨੂੰ ਵਾਚ ਕੇ, ਸੰਗਤਾਂ ਸੁਚੇਤ ਹੋ ਰਹੀਆਂ ਹਨ। ਹੁਣ ਇਨ੍ਹਾਂ ਬਚਿਤ੍ਰ ਨਾਟਕ ਦੇ ਪੁਜਾਰੀਆਂ ਅਤੇ ਪ੍ਰਚਾਰਕਾਂ ਨੂੰ ਫੇਸ ਬੁੱਕ, ਰੇਡੀਓ, ਵੈਬਸਾਈਟਾਂ ਅਤੇ ਅਖਬਾਰਾਂ ‘ਤੇ ਦਲੀਲਾਂ ਨਾਲ, ਮੂੰਹ ਤੋੜਵੇਂ ਜਵਾਬ ਦੇ ਰਹੀਆਂ ਹਨ। ਗਿਆਨ ਦੀ ਹਨੇਰੀ ਆ ਚੁੱਕੀ ਹੈ- ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥ (ਗੁਰੂ ਗ੍ਰੰਥ) ਡੇਰੇਦਾਰ ਪੁਜਾਰੀਆਂ ਦੇ ਹਲਵੇ ਮੰਡੇ ਬੰਦ ਹੋ ਰਹੇ ਹਨ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top