Share on Facebook

Main News Page

ਧੁੰਮਾ ਟਕਸਾਲ ਸੰਪਰਦਾ ਕਿ ਪੰਥ
-: ਨਵਜੋਤ ਸਿੰਘ ਪਾਉਂਟਾ
85689 88144

ਕਲ ਇਕ ਵੀਰ ਦਾ ਫੋਨ ਆਇਆ। ਬੜਾ ਗੁੱਸੇ 'ਚ ਭਰੇ ਪੀਤੇ ਨੇ ਗਾਲ਼ਾਂ ਦੀ ਬੌਛਾੜ ਕਰਤੀ। ਮੈਂ ਵੀ ਸੁਣੀ ਗਯਾ, ਕਿਉਂਕਿ ਮੈਨੂੰ ਪਤਾ ਹੀ ਹੈ ਕਿ ਇਹਨਾਂ ਡੇਰੇ ਦਾਰਾਂ ਨੂੰ ਵਿਰਸੇ ਵਿੱਚ ਸਿਖਾਇਆ ਹੀ ਇਹ ਜਾਂਦਾ ਹੈ। ਸੋ ਮੈਨੂੰ ਓਹਦੀ ਹਾਲਤ 'ਤੇ ਤਰਸ ਹੀ ਆਯਾ। ਕਹਿੰਦਾ ਤੁਸੀਂ ਪੰਥ ਵਿੱਚ ਲੜਾਈਆਂ ਪਾ ਦਿਤੀਆਂ! ਬਾਬਾ ਬੰਤਾ ਸਿੰਘ ਨੂੰ ਐਵੇਂ ਬਦਨਾਮ ਕਰਤਾ! ਕੀੜੇ ਪੈਣਗੇ ਕੀੜੇ!

ਮੈਂ ਪੁੱਛਿਆ ਬਾਈ ਮੈਨੂੰ ਤੂੰ ਉਸ ਬੰਦੇ ਨਾਮ ਦਸ ਦੇ ਜਿਹਨੇ ਪੰਥ ਦੇ ਭਲੇ ਲਈ ਹਾਅ ਦਾ ਨਾਅਰਾ ਮਾਰਿਆ ਹੋਵੇ। ਪਿੰਡ ਪਿੰਡ ਜਾ ਕੇ ਗੁਰਮਤਿ ਪਰਚਾਰ ਕੀਤਾ ਹੋਵੇ? ਪੰਥਕ ਏਕਤਾ ਲਈ ਤਰਲਾ ਕੀਤਾ ਹੋਵੇ?

ਕਹਿੰਦਾ ਬਾਬੇ ਹਰਨਾਮ ਸਿੰਹ ਜੀ ਧੁੰਮੇ ਨੇ ਟਕਸਾਲ ਨੂੰ ਬਚਾਇਆ। ਸਿੱਖ ਜਵਾਨੀ ਨੂੰ ਭਿੰਡਰਾਂਵਾਲਿਆਂ ਤੋਂ ਬਾਅਦ ਬਚਾਇਆ, ਸਰਕਾਰ ਤੋਂ। ਉਨਹਾਂ ਹੀ ਸੰਤਾਂ ਦੀ ਯਾਦਗਾਰ ਦਰਬਾਰ ਸਾਹਿਬ 'ਚ ਬਣਵਾਈ। ਬੱਸ ਤੁਸੀਂ ਮਿਸ ਨਾਰੀਆਂ ਨੇ ਹੀ ਬੇੜਾ ਗਰਕ ਕੀਤਾ ਕੌਮ ਦਾ।

ਮੈ ਬਸ ਓਹਦੀ ਗੱਲ ਟੋਕ ਕੇ ਕਿਹਾ ਕਿ ਭਾਈ ਸਾਹਿਬ ਪਹਿਲਾ ਤਾਂ ਇਹ ਜੋ ਮਿਸ ਨਾਰੀ ਤਖੱਲਸ ਦਿੱਤਾ ਇਹ ਵੀ ਤੂੰ ਸੀ ਦਿੱਤਾ। ਹੁਣ ਸੁਣਦੇ ਜਾਇਯੋ।

ਤੁਸੀਂ ਕਿਹਾ ਸੰਤਾ ਦੀ ਯਾਦਗਾਰੀ ਬਣਵਾਈ। ਉਹ ਨਹੀਂ ਨਹੀਂ... ਸੰਤਾਂ ਦੀ ਯਾਦਗਾਰੀ ਸ਼ਹੀਦੀ ਰੋਲ ਕੇ ਰੱਖਤੀ ਓਹਨੇ ਸਰਕਾਰੀ ਟੱਟੂ ਨੇ। ਅਸੀਂ ਸੰਤਾਂ ਦੀ ਮੰਗਾਂ ਚਾਹੁੰਦੇ ਸੀ। ਅਸੀਂ ਅਨੰਦਪੁਰ ਦਾ ਮਤਾ ਚਾਹੁੰਦੇ ਸੀ। ਅਸੀਂ ਹਿੰਦੁਸਤਾਨ 'ਚ ਇੱਕ ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਸੀ। ਪੰਜਾਬ ਦਾ ਪਾਣੀ ਬਿਜਲੀ ਚਾਹੁੰਦੇ ਸੀ, ਉਹ ਥੋਡੇ ਇਸ ਬਲੂੰਗੜੇ ਨੇ ਸਰਕਾਰ ਨਾਲ ਮਿਲ ਕੇ ਸਾਰੇ ਸੰਘਰਸ਼ ਨੂੰ ਖੂਹ 'ਚ ਪਾਤਾ, ਇਕ ਹੋਰ ਗੁਰਦਵਾਰਾ ਬਣਾ ਤਾ ਦਰਬਾਰ ਸਾਹਿਬ ਦੀ ਹਦੂਦ ਅੰਦਰ। ਪਤਾ ਨਈਂ ਥੋਡੇ ਅਸਲੀ ਟਕਸਾਲੀ ਵੀਰਾਂ ਨੂੰ ਵੀ ਕੀ ਹੋ ਗਿਆ ਜਿਹੜੇ ਇਹਦੇ ਪੈਰ ਧੋ ਧੋ ਪੀਈ ਜਾਂਦੇ।

ਤੁਸੀਂ ਕਿਹਾ ਧੁੰਮੇ ਨੇ ਬਚਾਇਆ ਸਾਰੀ ਕੌਮ ਨੂੰ... ਬਿਲਕੁਲ ਝੂਠ

ਥੋਡੇ ਆਗੂਆਂ ਨੇ ਤਾਂ ਉਸ ਸੱਚੇ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਨੂੰ ਵੀ ਰੋਲ ਕੇ ਰੱਖਿਆ, 24 ਸਾਲ ਝੂਠ ਬੋਲਦੇ ਰਹੇ, ਕਿ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। ਜਿਹੜੇ ਕਹਿਣਗੇ ਕੀ ਜਰਨੈਲ ਸਿੰਘ ਸ਼ਹੀਦ ਹੋ ਗਏ, ਓਹਦੇ ਮੂੰਹ 'ਚ ਕੀੜੇ ਪੈਣਗੇ। ਸਾਰੀ ਕੌਮ ਦਾ ਮੂਰਖ ਬਨਾਯਾ। ਸਾਰੀ ਕੌਮ ਦੀ ਪਿੱਠ 'ਤੇ ਛੁਰਾ ਮਾਰਿਆ। ਜਦੋਂ ਕੌਮ ਨੂੰ ਅਗਵਾਈ ਦੀ ਲੋੜ ਸੀ, ਉਦੋਂ ਥੋਡੇ ਮਹਾਪੁਰਖ ਨੇ ਝੂਠ ਮਾਰਿਆ। ਤੁਸੀਂ ਗੱਲ ਕੀਤੀ, ਧੁੰਮੇ ਬਲੂੰਗੜੇ ਬਾਦਲ ਦੇ ਜੁੱਤੀ ਚੱਟ ਦੀ, ਸਾਰੀ ਕੌਮ ਦੇ ਧੜੇ ਬਣਾ ਗਯਾ। ਇੱਕ ਡੇਰੇ ਨੂੰ ਬਚਾਉਣ ਦਾ ਗੱਲ ਕਰਦੇ ਤੁਸੀਂ ਉਹ ਸਾਰੀ ਕੌਮ ਦਾ ਬੇੜਾ ਗਰਕ ਕਰਨ 'ਚ ਲੱਗਿਆ। ਠੀਕ ਹੈ ਵਿਚਾਰਾਂ ਦਾ ਮਤਬੇਦ ਚਲਦਾ ਰਹਿੰਦਾ, ਪਰ ਇਕ ਸਿੱਖ ਸਿੱਖ ਦਾ ਦੁਸ਼ਮਣ ਨਹੀਂ ਸੀ ਹੁੰਦਾ, ਧੁੰਮੇ ਨੇ ਬਣਾਤਾ, ਕਿ ਨਹੀਂ? ਤੁਹਾਡੇ ਸਾਰੇ ਪਰਚਾਰਕ 5 -5 ਸਾਲ ਭਾਂਡੇ ਹੀ ਰਗੜਦੇ ਹੀ ਰਹਿੰਦੇ, ਜੂਠ ਸੁੱਚ ਦੀ ਫਿਕਰ ਹੀ ਲੱਗੀ ਰਹਿੰਦੀ, ਜਦੋਂ ਫੀਲਡ 'ਚ ਆਉਂਦੇ ਤਾਂ ਬੱਸ ਇਕੋ ਹੀ ਥਾਪੜਾ ਦੇ ਕੇ ਤੋਰਦਾ ਤੁਹਾਡਾ ਧੂੰਮਾਂ ਬੱਸ ਮਿਸ਼ਨਰੀਆਂ ਦੇ ਖਿਲਾਫ ਬੋਲੋ। ਹੋਰ ਦਸੋ ਤੁਸੀਂ ਕਿਹੜੇ ਪਰਚਾਰ ਨੂੰ ਕੀਤਾ ਕੌਮ ਲਈ। ਜਿਹੜੇ ਬਾਹਰ ਭੱਜ ਗਏ ਜੋ ਕੁਝ ਓਹਨਾ ਕੀਤਾ ਪੰਥ ਲਈ ਬੱਲੇ ਬੱਲੇ ਪੰਥ ਬੜਾ ਚੜ੍ਹਦੀਆਂ ਕਲਾਂ 'ਚ। ਪਰਚਾਰਕਾਂ 'ਤੇ ਗੋਲੀਆਂ ਥੋਡਾ ਬਲੂੰਗੜਾ ਚਲਵਾਵੇ, ਕਤਲ ਕਰਵਾਵੇ।
ਇਹੀ ਆ ਕੌਮ ਦੀ ਸੇਵਾ।

ਓ ਭਰਾਵੋ ਥੋਡੇ ਜੋਗਾ ਸਿੰਘ ਨੂੰ ਕੀਹਨੇ ਮਰਵਾਇਆ, ਤੁਹਾਨੂੰ ਵੀ ਤਾਂ ਪਤਾ। ਗੁਰੂ ਸਾਹਿਬ ਦੇ ਦੂਲੇ ਪੰਥ ਨੂੰ ਛਿਕੇ ਟੰਗ ਕੇ ਤੁਹਾਨੂੰ ਸਾਰਿਆਂ ਨੂੰ ਪੰਥ ਦੇ ਖਿਲਾਫ ਵਰਤਿਆ ਧੁੰਮੇ ਨੇ, ਕਦੋਂ ਸਮਝ ਲਗੂ ਤੁਹਾਨੂੰ। ਇਕ ਉਹ ਜਰਨੈਲ ਸੀ, ਜਿਹਨੇ ਹਮੇਸ਼ਾ ਪੰਥ ਪ੍ਰਸਤੀ ਦੀ ਗੱਲ ਕੀਤੀ, ਤੇ ਇਕ ਆਹ ਜੋ ਖੁਲੇਆਮ ਗੁੰਡਾਗਰਦੀ ਕਰਦਾ ਫਿਰਦਾ। ਜੇ ਤੁਸੀਂ ਸੱਚੀ ਮੁਚੀ ਪੰਥਕ ਏਕਤਾ ਦੇ ਹਾਮੀ ਹੋ ਤਾਂ ਕਰੋ ਸਾਰੇ ਵੀਰਾਂ ਨੂੰ ਅਕਾਲ ਤਖ਼ਤ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਝੰਡੇ ਥੱਲੇ ਇਕੱਠੇ। ਮੈਂ ਇੱਕੋ ਸਾਹੀ ਸਭ ਕੁਝ ਕਹਿ ਗਿਆ, ਪਰ ਪਤਾ ਨਹੀਂ ਉਹ ਇਨੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਮੈਨੂੰ ਮਾਂ ਭੈਣ ਦੀਆਂ ਗਾਲਾਂ ਹੀ ਕੱਢਦਾ ਕੱਢਦਾ ਫੋਨ ਕਟ ਗਿਆ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top