ਪਰਤੀਕ ਜਾਨੀ
ਨੂੰ ਤਾਂ ਰਾਮਲੀਲਾ ਵਿੱਚ ਸ਼ਾਮਿਲ ਹੋ ਕੇ ਰਾਮ ਦੇ ਗੁਣ
ਗਾਨ ਕਰਣ 'ਤੇ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ... ਪਰ
ਉਂਕਾਰ
ਥਾਪਰ ਜੋ ਕਿ ਤੁਹਾਡੀ ਪਾਰਟੀ ਦਾ ਮੋਹਤਬਰਾਂ ਵਿੱਚ ਸ਼ਾਮਿਲ ਹੈ, ਜਿਸਨੇ ਵਿਸ਼ਵ ਹਿੰਦੂ
ਪਰੀਸ਼ਦ ਦੇ ਸਮਾਗ ਵਿੱਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਗੁਰਬਾਣੀ ਵਿੱਚ ਆਏ "ਰਾਮ" ਨੂੰ
ਹਿੰਦੂਆਂ ਦੇ ਰੱਬ ਰਾਮਚੰਦਰ ਨਾਲ ਜੋੜਿਆ... ਉਹ ਤਾਂ ਹਾਲੇ ਵੀ ਪਾਰਟੀ 'ਚ ਹੈ, ਉਸ ਬਾਰੇ
ਕੀ ਖਿਆਲ ਹੈ? ਕੀ ਉਹ ਗੁਰਬਾਣੀ ਦੀ, ਸਿੱਖੀ ਦੀ ਤੌਹੀਨ ਨਹੀਂ ਸੀ, ਜਾਂ ਜ਼ੋਰ ਸਿਰਫ
ਨਿੱਕਿਆਂ 'ਤੇ ਹੀ ਚਲਦਾ ਹੈ ? ਪਰਤੀਕ ਜਾਨੀ ਦੀ ਬਰਖ਼ਾਸਤਗੀ ਗੂਗਲੂਆਂ ਤੋਂ ਮਿੱਟੀ ਝਾੜਨ
ਬਰਾਬਰ ਹੈ।
ਤੁਹਾਡੀ ਬਿੱਲੀ ਥੈਲਿਓਂ ਬਾਹਰ ਹੀ ਬੈਠੀ
ਹੈ, ਤੁਹਾਡੀਆਂ ਆਰ.ਐਸ.ਐਸ. ਨਾਲ ਯਾਰੀਆਂ,
ਸਿੱਖਾਂ ਦੀ ਕਾਤਿਲ ਇੰਦਰਾ ਨਾਲ
ਯਾਰੀਆਂ, ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੌਤੀ ਦਸਮ ਗ੍ਰੰਥ ਦਾ ਹੇਜ਼ ਜੱਗ ਜ਼ਾਹਿਰ ਹੈ...
ਦਿੱਲੀ ਦੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ... ਜਾਗਦਿਆਂ ਨੂੰ ਨਹੀਂ... ਕੋਈ ਨਹੀਂ
ਰੱਬ ਦੇ ਘਰ ਦੇਰ ਹੋ ਸਕਦੀ ਹੈ, ਅੰਧੇਰ ਨਹੀਂ... ਕਦੋਂ ਰਾਜੇ ਤੋਂ ਰੰਕ ਬਣਾ ਦੇਵੇ, ਕੋਈ
ਨਹੀਂ ਪਤਾ।
ਤੁਹਾਨੂੰ ਜੈ ਮਾਤਾ ਦੀ! ਨਰਾਤੇ ਖਤਮ ਹੋਣ ਦੀਆਂ ਵਧਾਈਆਂ!!