ਅੱਜ ਅਸੀਂ "ਇਕਾ ਬਾਣੀ ਇਕੁ ਗੁਰੁ ਇਕੋ
ਸਬਦੁ ਵੀਚਾਰਿ" ਦੇ ਸਿਧਾਂਤ ਨੂੰ ਵਿਸਾਰ ਕੇ "ਖਸਮੁ
ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ" ਦੇ ਸਿਧਾਂਤ ਤੁਰ ਪਏ ਹਾਂ। ਕਮੀ ਉਹਨਾਂ
ਗੰਗੂ ਬਾਹਮਣ ਵਰਗੇ ਪ੍ਰਚਾਰਕਾਂ ਦੀ ਨਹੀਂ ਕਮੀ ਸਾਡੇ ਅੰਦਰ ਹੈ, ਜੋ ਅਸੀਂ ਗੁੜ ਅੰਦਰ
ਰਲਾਏ ਜ਼ਹਿਰ ਨੂੰ ਖਾ ਰਹੇ ਹਾਂ ਅਤੇ ਇਹ ਅੱਜ ਪਹਿਲੀ ਵਾਰ ਨਹੀਂ ਸਿੱਖੀ ਸਿਧਾਂਤਾਂ ਨੂੰ
ਢਾਹ ਲਗੀ ਹੋਏ, ਜਦ ਗੁਰੂ ਸਾਹਿਬਾਨ ਨੇ ਜਦੋਂ ਗੁਰਮਤਿ ਦੀ ਸੱਚ ਵਿਚਾਰਧਾਰਾ ਨੂੰ ਦੁਨਿਆਵੀ
ਮੰਚ 'ਤੇ ਜ਼ਾਹਿਰ ਕੀਤਾ ਸੀ, ਤਾਂ ਮਨੁੱਖੀ ਜੀਵਨ ਢੰਗ ਵਿਚ ਇੱਕ ਵਡੀ ਉੱਥਲ ਪੁੱਥਲ ਵੀ
ਸ਼ੁਰੂ ਹੋਈ, ਸੱਚ ਦੇ ਖੋਜੀਆਂ ਅਤੇ ਜਗਿਆਸੂਆਂ ਲਈ ਇਹ ਖੁਸ਼ੀ ਸੁਨੇਹਾ ਸੀ ਅਤੇ ਕੂੜ ਭਰੀ
ਲਾਹਨਤ ਜਿੰਦਗੀ ਜਿਊਣ ਵਾਲਿਆਂ ਲਈ ਵੰਗਾਰ, ਕਿਉਂਕਿ ਗੁਰਮਤਿ ਦਾ ਸੱਚ ਕੂੜ ਦੇ ਨਿਖੁਟਣ ਅਤੇ
ਸੱਚ ਦੇ ਕਾਇਮ ਰਹਿਣ ਦੀ ਸੱਦ ਦਿੰਦਾ ਹੈ ਮਨੁੱਖੀ ਸੋਚ ਨੂੰ ਝੰਝੋੜਦਾ ਹੈ:
ਕੂੜੁ ਨਿਖੁਟੇ ਨਾਨਕਾ ਓੜਕਿ ਸਚਿ ਰਹੀ
॥
ਅੱਜ ਇਹ ਹੀ ਸਭ ਕੁੱਝ ਸਾਡੀ ਕੌਮ ਨਾਲ ਹੋ ਰਿਹਾ, ਗੰਗੂ ਬਾਹਮਣ ਦੇ
ਭੇਖ ਵਿਚ ਬਣ ਬੈਠਾ ਰਾਗੀ, ਪ੍ਰਚਾਰਕ ਕੱਚੀ ਰਚਨਾਵਾਂ ਨਾਲ ਜੋੜ ਕੇ ਸਿੱਖੀ ਦਾ ਘਾਂਣ ਕਰ
ਰਹੇ ਹਨ ਅਤੇ ਅਗਿਆਨਤਾ ਦੀ ਨੀਂਦ ਵਿਚ ਸੁਤੇ ਲੋਕ ਇਹਨਾਂ ਨੂੰ ਪਛਾਨਣ ਦੀ ਥਾਂ ਇਹੋ ਜਿਹੀ
ਕੱਚੀ ਰਚਨਾਵਾਂ ਤੇ ਝੂਮ ਰਹੇ ਹਨ ਅਤੇ ਉਸ ਰਚਨਾਵਾਂ ਪ੍ਰਚਾਰ ਕਰਵਾ ਰਹੇ ਹਨ, ਪਰ ਉਹਨਾਂ
ਨੂੰ ਇਹ ਨਹੀਂ ਪਤਾ ਜਦ ਇਹੋ ਜਿਹੇ ਕੱਚੀ ਰਚਨਾਵਾਂ ਦਾ ਪ੍ਰਚਾਰ ਕਰਨ ਵਾਲੇ ਗੁਰੂ ਦੀ ਨਦਰ
ਵਿਚ ਆਉਂਦੇ ਹਨ ਤੇ ਉਹ ਖੋਟੇ ਹੀ ਸਾਬਤ ਹੁੰਦੇ ਹਨ ਕਿੳਂਕੀ ਉਹ ਮਾਲਕ ਪ੍ਰਭੂ ਸਰਾਫ ਹੈ ਜੋ
ਲੱਖਾਂ ਦੀ ਭੀੜ ਵਿਚੋਂ ਵੀ ਉਸ ਖੋਟੇ ਵਿਚਾਰਾਂ ਵਾਲੇ ਮਨੁੱਖ ਦੀ ਪਛਾਣ ਕਰ ਲੈਂਦਾ ਹੈ
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥
ਉਸ ਮਾਲਕ ਪ੍ਰਭੂ ਤੋਂ ਕੁਛ ਛੁਪਿਆ ਹੋਇਆ ਨਹੀਂ, ਉਹ ਸਭ ਕਿਛੁ ਜਾਣਦਾ
ਹੈ ਪਰ ਅਸੀ ਹੀ ਅਣਜਾਣ ਬਣ ਕੇ ਇਹੋ ਜਿਹੇ ਖੋਟੇ ਢਬੂਆਂ ਦੀ ਪਛਾਣ ਨਹੀਂ ਕਰ ਪਾ ਰਹੇ ਹਾਂ
ਅਤੇ ਪਛਾਣ ਹੋਵੇ ਵੀ ਕਿਵੇਂ ਕਿੳਂਕੀ ਜੇ ਸਾੱਨੂੰ ਕੋਈ ਇਹਨਾਂ ਰਚਨਾਵਾਂ ਬਾਰੇ ਸੁਚੇਤ ਕਰਨ
ਦੀ ਕੋਸ਼ਿਸ਼ ਕਰਦਾ ਹੈ ਤੇ ਅਸੀ ਅਪਣੇ ਮਨ ਰੂਪੀ ਭਾਂਡੈ ਪੂਠਾ ਕਰ ਲੈਂਦੇ ਹਾਂ ਅਤੇ ਪੁਠੈ
ਭਾਂਡੈ ਵਿਚ ਜਿੰਨਾ ਮਰਜੀ ਜੋਰ ਲਾ ਲਓ ਉਸ ਅੰਦਰ ਕੁੱਝ ਨਹੀਂ ਸਮਾਂਦਾ "ਊਂਧੈ ਭਾਂਡੈ ਕਛੁ
ਨ ਸਮਾਵੈ" ਉਹਨਾਂ ਨੂੰ ਗੁੜ ਨਾਲ ਲਗਿਆ ਜ਼ਹਿਰ ਚੰਗਾ ਲਗਦਾ ਹੈ:
ਅੰਮ੍ਰਿਤੁ ਕਉਰਾ ਬਿਖਿਆ ਮੀਠੀ
॥
ਹੁਣ ਤੁਸੀਂ ਆਪ ਸੋਚੋ ਕਿ ਮਨ ਰੂਪੀ ਭਾਂਡੇ ਨੂੰ ਪੁੱਠਾ ਕਰਨਾ ਹੈ,
ਜਾਂ ਸਿੱਧਾ ਕਰਕੇ ਗੁਰੂ ਦੇ ਬੋਲਾਂ ਦੀ ਪਛਾਣ ਕਰਨੀ ਹੈ ?