ਜਦੋਂ
ਵੀ ਸਾਡੇ ਦਿਮਾਗ ਅੰਦਰ ਕੋਈ ਸਵਾਲ ਪੈਦਾ ਹੁੰਦਾ ਹੈ, ਤਾਂ ਅਸੀਂ ਆਪ ਆਪਣੇ ਅੰਦਰੋਂ ਆਪਣੀ
ਸਮਰਥਾ ਅਨੁਸਾਰ (ਆਪਣੀ ਸੋਚ ਰਾਹੀਂ ) ਜਾਂ ਬਾਹਰੋਂ (ਕਿਸੇ ਦੂੱਜੇ ਦੀ ਮਦਦ ਰਾਹੀਂ ) ਉਸ
ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇਂ ਹਾਂ।
ਜੇ ਤਾਂ ਅਸੀਂ ਜਵਾਬ ਲੱਭਣ ਲਈ ਇਮਾਨਦਾਰ ਹਾਂ,
ਤਾਂ ਅਸੀਂ ਉਸਾਰੂ ਚਰਚਾ ਰਾਹੀਂ , ਹਰ ਉਸ ਆਖਰੀ ਦਿਮਾਗ ਤੱਕ ਪਹੁੰਚ ਕਰਾਂਗੇ ਅਤੇ ਢੁੱਕਵਾਂ
ਜਵਾਬ ਲੱਭ ਕੇ ਹੀ ਛੱਡਾਂਗੇ, ਪਰ ਜੇ ਮਨ ਵਿਚ ਖੋਟ ਹੈ...
ਢੁੱਚਰ ਡਾਹੁਣੀ ਹੀ ਡਾਹੁਣੀ ਹੈ, ਤਾਂ ਅਸੀਂ ਆਪਣੀ ਇਸ ਢੁੱਚਰ ਤੋਂ ਪੈਦਾ ਹੋਏ ਸਵਾਲ ਦਾ
ਜਵਾਬ ਦੇਣ ਤੋਂ ਬਚਣ ਲਈ ਕੋਈ ਇੱਕ ਅਜਿਹੇ ਕਿਰਦਾਰ ਦੀ ਢਾਲ ਲੱਭਾਂਗੇ, ਜਿਸ ਪਿੱਛੇ ਅਸੀਂ
ਲੁੱਕ ਸਕੀਏ ਅਤੇ ਸਾਹਮਣੇ ਵਾਲਾ ਉਸ ਕਿਰਦਾਰ ਦਾ ਲਿਹਾਜ਼ ਕਰਦੇ ਹੋਏ, ਚੁੱਪ ਕਰ ਜਾਵੇ।
ਅਜਿਹੇ ਢੁੱਚਰਬਾਜ਼ਾਂ ਲਈ ਜਿਹੜੀ ਸ਼ਖ਼ਸੀਅਤ ਅੱਜ ਕੱਲ ਢਾਲ ਬਣ ਚੁੱਕੀ ਹੈ ਉਸ ਦਾ ਨਾਮ ਹੈ
- ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ..............
ਧਰਮ ਦੇ ਖੇਤਰ ਵਿੱਚ ਜਿਸ ਕੋਲੋਂ ਜਵਾਬ ਨਹੀਂ ਸੁਝਦਾ, ਤਾਂ
ਧਮਕੀ ਭਰਿਆ ਜਵਾਬ ਮਿਲਦਾ ਹੈ ...ਅੱਛਾ ... "ਤੁਸੀਂ
ਬਾਬਾ ਜਰਨੈਲ ਸਿੰਘ ਤੋਂ ਵੀ ਸਿਆਣੇ ਹੋ ਗਏ ...?" ....ਅੱਜਕੱਲ ਇਨ੍ਹਾਂ ਨੂੰ
ਰਾਜਨੀਤੀ ਵਿੱਚ ਵੀ ਢਾਲ ਦੇ ਤੌਰ 'ਤੇ ਵਰਤਿਆ ਜਾਣ ਲੱਗਿਆ ਹੈ।
ਭਰਾਵੋ !!! ਬਾਬਾ ਜਰਨੈਲ ਸਿੰਘ ਜੀ ਜੋ
ਕਰ ਗਏ ਸੋ ਕਰ ਗਏ... ਹਰ ਇੱਕ ਵਿੱਚ ਜੇ ਖੂਬੀਆਂ ਹਨ, ਤਾਂ ਕਮੀਆਂ ਵੀ ਹੋ ਸਕਦੀਆਂ ਹਨ...
ਬਾਬਾ ਜਰਨੈਲ ਸਿੰਘ ਜੀ ਧਰਮ ਅਤੇ ਰਾਜਨੀਤੀ ਦੀ ਕੋਈ
ਅਖੀਰੀ ਕਸਵੱਟੀ ਨਹੀਂ ਸਨ........ ਇਨ੍ਹਾਂ ਨੂੰ ਢਾਲ ਬਣਾ ਕੇ ਵਰਤਣ ਵਾਲੇ
ਖ਼ਬਰਦਾਰ ਰਹਿਣ, ਕਿਉਂਕਿ ਜ਼ਰੂਰੀ ਨਹੀਂ ਤੁਹਾਡੇ ਵਾਂਗ ਹਰ ਕੋਈ ਇਨ੍ਹਾਂ ਪ੍ਰਤੀ ਸ਼ਰਧਾ ਭਾਵਨਾ
ਰੱਖਦਾ ਹੋਵੇ... ਜੇ ਅਸੀਂ ਬਹਿਸ ਵਿੱਚ ਜ਼ਿਆਦਾ ਦੂਰ ਨਿਕਲ ਗਏ,
ਤਾਂ ਹੋ ਸਕਦਾ ਬਾਬਾ ਜਰਨੈਲ ਸਿੰਘ ਜੀ ਦੇ ਕਿਰਦਾਰ ਦਾ ਇੰਨੀ ਬਰੀਕੀ ਨਾਲ ਅਧਿਐਨ ਸ਼ੁਰੂ ਹੋ
ਜਾਵੇ, ਜਿਹੜਾ ਇਨ੍ਹਾਂ ਦੇ ਕਿਰਦਾਰਕੁਸ਼ੀ ਤੱਕ ਪਹੁੰਚੇ!
ਸੋ, ਸਾਰੀਆਂ ਧਿਰਾਂ ਨੂੰ ਬੇਨਤੀ ਹੈ ..........