Share on Facebook

Main News Page

ਕੋਈ ਦੱਸ ਦੇਵੇ ਪਰਮਜੀਤ ਰਾਣਾ ਨੂੰ ਕਿ "ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ "
-: ਖ਼ਾਲਸਾ ਨਿਊਜ਼ ਟੀਮ

ਬਾਦਲ ਅਤੇ ਆਰ.ਐਸ.ਐਸ. ਦੇ ਹੱਥਠੋਕੇ ਪਰਮਜੀਤ ਰਾਣਾ, ਮਨਜੀਤ ਕੀ.ਕੇ. ਮਨਜਿੰਦਰ ਸਿਰਸਾ ਤੇ ਦਿੱਲੀ ਗੋਲਕਦੁਆਰਾ ਮੈਨੇਜਮੈਂਟ ਕਮੇਟੀ ਦੇ ਬਾਕੀ ਸਿੱਖ ਵਿਰੋਧੀ ਮੈਂਬਰ ਵਲੋਂ ਰਾਣੇ ਦੇ ਨਾਮ ਹੇਠ ਦਿੱਤੀ ਚੇਤਾਵਨੀ ਦਰਸਾਉਂਦੀ ਹੈ ਕਿ ਇਨ੍ਹਾਂ ਨੂੰ ਕੁਰਸੀ ਤੇ ਸੱਤਾ ਦਾ ਨਸ਼ਾ ਬਹੁਤ ਚੜ੍ਹ ਚੁਕਾ ਹੈ, ਤੇ ਗੁਰੂ ਦਾ ਸਨਮਾਨ ਬਿਲਕੁਲ ਭੁਲ ਚੁਕਾ ਹੈ...

ਕਬੀਰ ਸਾਹਿਬ ਕਹਿੰਦੇ ਹਨ "ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥ {ਪੰਨਾ 1366}"

ਅਹੰਕਾਰ ਬੰਦੇ ਨੂੰ ਮਿੱਟੀ ਵਿਚ ਜਾ ਰੋਲਦਾ ਹੈ, ਜੋ ਵਧੀਆ ਘੋੜਿਆਂ ਉੱਤੇ (ਸਵਾਰ ਹੁੰਦੇ ਸਨ) ਤੇ ਜੋ (ਝੁਲਦੇ) ਛਤਰਾਂ ਹੇਠ ਬੈਠਦੇ ਸਨ ।37।

ਇਹ ਕੁਰਸੀ ਸਦਾ ਨਹੀਂ ਰਹਿਣੀ !

ਇਨ੍ਹਾਂ ਦੀ ਝੱਖ ਮਾਰੀ ਤੋਂ ਗੁਰੂ ਦੇ ਸਿੱਖਾਂ ਨੂੰ ਕੋਈ ਭੈਅ ਨਹੀਂ "ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥ ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥ {ਪੰਨਾ 1366}"। ਹੁਣ ਤਾਂ ਗੁਰੂ ਦਾ ਸਿੱਖ ਜਾਗ ਚੁਕਿਆ ਹੈ, ਤੇ ਹੁਣ ਨਹੀਂ ਕੱਲ ਗੁਰੂ ਦੀ ਸਰਉੱਚਤਾ ਨੂੰ ਜੋ ਤੁਸੀਂ ਲੋਕਾਂ ਨੇ ਚੈਲੇਂਜ ਕੀਤਾ ਹੋਇਆ ਹੈ, ਉਹ ਅਖੌਤੀ ਦਸਮ ਗ੍ਰੰਥ ਦਾ ਕੂੜ ਕਬਾੜ ਸਿੱਖੀ ਦੇ ਵਿਹੜੇ 'ਚੋਂ ਬਾਹਰ ਸੁੱਟਿਆ ਜਾਵੇਗਾ।

ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ

ਮਤ ਕਿਤੇ ਰਾਣੇ ਨੂੰ ਇਹ ਭਰਮ (ਸਹਸਾ) ਨਾ ਰਹੇ ਕਿ ਇਸਦੀਆਂ ਗਿਦੜਭਬਕੀਆਂ ਤੋਂ ਕੋਈ ਡਰਦਾ ਹੈ।

ਖ਼ਾਲਸਾ ਨਿਊਜ਼ ਟੀਮ ਸਮੇਤ ਹੋਰ ਜਾਗਰੂਕ ਸਿੱਖ / ਪ੍ਰਚਾਰਕ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਸਮਰੱਥ ਗੁਰੂ ਮੰਨਦੇ ਹਨ, ਅਤੇ ਸਾਡਾ ਨਿਤਨੇਮ, ਪਾਹੁਲ (ਅੰਮ੍ਰਿਤ) ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ, ਤੇ ਅਰਦਾਸ ਵੀ ਗੁਰਮਤਿ ਅਨੁਸਾਰੀ ਹੈ।

ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।
ਖ਼ਾਲਸਾ ਨਿਊਜ਼ ਟੀਮ


ਥੱਲੇ ਦਿੱਤੀ ਹੈ ਇਸ ਬਾਦਲਾਂ ਦੇ ਜੁੱਤੀਚੱਟ ਦੀ ਅਖੌਤੀ ਚਿਤਾਵਨੀ

ਨਵੀਂ ਦਿੱਲੀ 08 ਅਕਤੂਬਰ 2016: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿੱਖੀ ਗਈ ‘‘ਚੰਡੀ ਦੀ ਵਾਰ’’ ਬਾਣੀ ਨੂੰ ਕੁਝ ਲੋਕਾਂ ਵੱਲੋਂ ਦੇਵੀ ਦੁਰਗਾ ਦੀ ਉਸਤਤਿ ਵੱਜੋਂ ਦੱਸੇ ਜਾਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਕੁਝ ਅਨਜਾਣ ਲੋਕ ਆਪਣੇ ਨਿਜ਼ੀ ਮੁਫ਼ਾਦਾ ਲਈ ਗੁਰੂ ਸਾਹਿਬ ਦੀ ਬਾਣੀ ਨੂੰ ਦੇਵੀ ਦੁਰਗਾ ਦੀ ਉਸਤਤਿ ਦੱਸਕੇ ਕੌਮ ਨੂੰ ਗੁਮਰਾਹ ਕਰਨ ਦੇ ਨਾਲ ਹੀ ਗੁਰੂ ਸਾਹਿਬ ਜੀ ਦੀ ਵਿੱਦਿਵਤਾ ਤੇ ਵੀ ਸਵਾਲਿਆਂ ਨਿਸ਼ਾਨ ਲਗਾ ਰਹੇ ਹਨ।

ਰਾਣਾ ਨੇ ਸਾਫ਼ ਕੀਤਾ ਕਿ ਚੰਡੀ ਦੀ ਵਾਰ ਸਿਰਫ਼ ਅਕਾਲ ਦੇ ਹੱਥ ਮਾਰਨ ਜਾਂ ਜਿਵਾਉਣ ਦੀ ਤਾਕਤ ਹੋਣ ਦੀ ਪ੍ਰੋੜਤਾ ਕਰਦੀ ਹੈ। ਦੇਵੀ ਦੁਰਗਾ ਵੀ ਮਹਿਸਾਸੁਰ ਰਾਕਸ਼ ਨੂੰ ਮਾਰਨ ਵਿਚ ਉਦੋਂ ਕਾਮਯਾਬ ਹੁੰਦੀ ਹੈ ਜਦੋਂ ਉਸਦੇ ਹੱਥ ਸ਼ਕਤੀ ਦੀ ਪ੍ਰਤੀਕ ਕ੍ਰਿਪਾਨ ਅਕਾਲ ਦੀ ਤਾਕਤ ਬਣ ਕੇ ਦੈਤ ਦਾ ਵੱਧ ਕਰਦੀ ਹੈ। ਰਾਣਾ ਨੇ ਕਿਹਾ ਕਿ ਸੋੜੀ ਸੋਚ ਦੇ ਪੰਥ ਦੋਖੀਆਂ ਨੇ ਆਪਣੀ ਪੂਰੀ ਵਾਹ ਲਗਾ ਕੇ ਦਿੱਲੀ ਕਮੇਟੀ ਨੂੰ ਹਿੰਦੂ ਕਰਮਕਾਂਡਾ ਦਾ ਸਮਰਥਕ ਐਲਾਨਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ ਪਰ ਵਿੱਦਿਵਾਨ ਕੱਥਾਵਾਚਕ ਬਾਬਾ ਬੰਤਾ ਸਿੰਘ ਨੇ ਆਪਣੀ ਵਿੱਦਿਵਤਾ ਭਰਪੂਰ ਦਲੀਲਾਂ ਦੇ ਨਾਲ ਪੰਥ ਦੋਖੀਆਂ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ।

ਚੰਡੀ ਦੀ ਵਾਰ ਵਿਚੋਂ ਅਰਦਾਸ ਦਾ ਮੁੱਖ ਬੰਦ ਲਏ ਜਾਣ ਦਾ ਹਵਾਲਾ ਦਿੰਦੇ ਹੋਏ ਰਾਣਾ ਨੇ ਸਵਾਲ ਕੀਤਾ ਕਿ ਜੇਕਰ ਚੰਡੀ ਦੀ ਵਾਰ ਸਿੱਖ ਧਰਮ ਦੇ ਸਿਧਾਂਤਾ ਨਾਲ ਮੇਲ ਨਹੀਂ ਖਾਂਦੀ ਤਾਂ ਕਿ ਅਸੀਂ ਅਰਦਾਸ ਦੀ ਪ੍ਰਮਾਣਿਕਤਾ ਤੇ ਵੀ ਕਿੰਤੂ ਕਰ ਰਹੇ ਹਾਂ ? ਦਸ਼ਮ ਗ੍ਰੰਥ ਦੀ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਦੱਸਣ ਵਾਲਿਆਂ ਨੂੰ ਵੀ ਰਾਣਾ ਨੇ ਕਰੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਜੇਕਰ ਦਸ਼ਮ ਬਾਣੀ ਦਾ ਗਾਇਨ ਗੁਰੂ ਘਰ ’ਚ ਬੰਦ ਹੋ ਜਾਂਦਾ ਹੈ ਤਾਂ ਨਿਤਨੇਮ ਦੀ 3 ਬਾਣੀਆਂ ਜਾਪ ਸਾਹਿਬ, ਤ੍ਵ ਪ੍ਰਸਾਦਿ ਸਵੱਯੇ, ਚੌਪਈ ਸਾਹਿਬ ਅਤੇ ਨਾਲ ਹੀ ਅਰਦਾਸ ਵੀ ਸਮਾਪਤ ਹੋ ਜਾਵੇਗੀ।

ਰਾਣਾ ਨੇ ਮੰਨਿਆ ਕਿ ਬੇਸ਼ਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਪਰ ਪੰਥ ਦੀ ਮਰਿਯਾਦਾ ਦਾ ਖਜ਼ਾਨਾ ਦਸ਼ਮ ਗ੍ਰੰਥ ਵਿਚ ਹੈ। ਜੋ ਸ਼ੰਕਾਵਾਦੀ ਦਸ਼ਮ ਦੀ ਬਾਣੀ ’ਤੇ ਸਵਾਲ ਚੁੱਕ ਰਹੇ ਹਨ ਦਰਅਸਲ ਉਹ ਅਸਿੱਧੇ ਤੌਰ ਤੇ ਸਿੱਖ ਪੰਥ ਦੀ ਮਾਣਮਤੀ ਵਿਰਾਸਤ ਅੰਮ੍ਰਿਤ ਸੰਚਾਰ ਨੂੰ ਵੀ ਖ਼ਤਮ ਕਰਕੇ ਸਿੱਖ ਧਰਮ ਨੂੰ ਵੀ ਖੁੰਝੇ ਲਾਉਣਾ ਚਾਹੁੰਦੇ ਹਨ। ਕਿਉਂਕਿ ਦਸ਼ਮ ਦੀ ਬਾਣੀ ਅਕਾਲ ਦੀ ਤਾਕਤ ਨੂੰ ਸਮਝਣ ਦੀ ਸਿੱਖ ਨੂੰ ਸੋਝੀ ਬਖ਼ਸ਼ਦੀ ਹੈ। ਇਸ ਲਈ ਸਿੱਖੀ ਦੀ ਤਾਕਤ ਦੇ ਸੋਮੇ ਨੂੰ ਖ਼ਤਮ ਕਰਨ ਲਈ ਪੰਥ ਦੋਖੀਆਂ ਦਾ ਇੱਕ ਤਬਕਾ ਯਤਨਸ਼ੀਲ ਹੈ।

ਰਾਣਾ ਨੇ ਦਸ਼ਮ ਵਿਰੋਧੀਆਂ ਨੂੰ ਦਸ਼ਮ-ਬਾਣੀ ਦੇ ਬਾਰੇ ਆਪਣੀ ਸ਼ੰਕਾਂਵਾ ਨੂੰ ਦੂਰ ਕਰਨ ਲਈ ਦਿੱਲੀ ਕਮੇਟੀ ਨਾਲ ਰਾਬਤਾ ਕਾਇਮ ਕਰਨ ਦੀ ਸਲਾਹ ਦਿੰਦੇ ਹੋਏ ਦਸ਼ਮ ਬਾਣੀ ਦੇ ਪ੍ਰਚਾਰ ਨੂੰ ਸੰਗਤਾਂ ਵਿਚ ਭੁਲੇਖੇ ਦੂਰ ਕਰਨ ਦੀ ਕਮੇਟੀ ਦੀ ਕੋਸ਼ਿਸ਼ ਵੀ ਦੱਸਿਆ। ਰਾਣਾ ਨੇ ਕਿਹਾ ਕਿ ਦਿੱਲੀ ਕਮੇਟੀ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਪ੍ਰਵਾਣਿਤ ਬਾਣੀਆਂ ਨੂੰ ਪੜ੍ਹਨਾਂ ਦਿੱਲੀ ਦੀਆਂ ਸਟੇਜ਼ਾ ’ਤੇ ਕਦੇ ਬੰਦ ਨਹੀਂ ਹੋਣ ਦੇਵੇਗੀ। ਸਾਬਕਾ ਪ੍ਰਬੰਧਕਾਂ ਵੱਲੋਂ ਦਸ਼ਮ-ਬਾਣੀ ਪੜਨ ਕਰਕੇ ਪੰਥ ਦੇ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ ਜੀ ਦੇ ਸਾਜ਼ ਸਟੇਜ਼ ਤੋਂ ਸੁੱਟੇ ਜਾਣ ਨੂੰ ਵੀ ਰਾਣਾ ਨੇ ਯਾਦ ਕਰਾਇਆ। ਚੰਡੀ ਦੀ ਵਾਰ ਦੀ ਕੱਥਾ 21ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਵੱਲੋਂ ਅਤੇ ਪੰਥ ਪ੍ਰਸਿੱਧ ਕਥਾਵਾਚਕਾ ਗਿਆਨੀ ਸੰਤ ਸਿੰਘ ਮਸ਼ਕੀਨ, ਗਿਆਨੀ ਪਿੰਦਰਪਾਲ ਸਿੰਘ ਤੇ ਮਾਨ ਸਿੰਘ ਜੋਹਰ ਵੱਲੋਂ ਦਸ਼ਮ-ਬਾਣੀ ਦੀ ਕਥਾ ਕਰਨ ਦਾ ਵੀ ਰਾਣਾ ਨੇ ਹਵਾਲਾ ਦਿੱਤਾ।

ਰਾਣਾ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਦਿੱਲੀ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1-13 ਅੰਗ ਤਕ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਸੰਚਾਰ ਕਰਾਉਣ ਦੀ ਪੰਥ ਦੋਖ਼ੀਆਂ ਵੱਲੋਂ ਵਿਦੇਸ਼ਾਂ ਵਿਚ ਕੀਤੀ ਗਈ ਕੋਸ਼ਿਸ਼ ਨੂੰ ਸਿਰੇ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤ ਸੰਚਾਰ ਤੋਂ ਤਿੰਨ ਬਾਣੀਆਂ ਬਾਹਰ ਕਢਣ, ਅਰਦਾਸ ਦੇ ਮੁੱਖ ਬੰਦ ’ਚ ਸੋਧ ਕਰਨ ਅਤੇ ਅਨੰਦ ਕਾਰਜ਼ ਦੌਰਾਨ 2 ਲਾਵਾਂ ਲਾੜੇ ਵੱਲੋਂ ਅੱਗੇ ਅਤੇ 2 ਲਾਵਾਂ ਲਾੜੀ ਵੱਲੋਂ ਅੱਗੇ ਲੈਣ ਦੀਆਂ ਪੰਥ ਦੋਖ਼ੀਆਂ ਵੱਲੋਂ ਘੜੀਆਂ ਜਾਂਦੀਆਂ ਸਾਜਿਸ਼ਾ ਨੂੰ ਨਾਕਾਮ ਕਰਨ ਲਈ ਦਿੱਲੀ ਕਮੇਟੀ ਵੱਚਨਬੱਧ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top