Share on Facebook

Main News Page

ਅੱਜ ਦੇ ਗੋਲਕਦੁਆਰੇ ਦੀਆਂ ਸਟੇਜਾਂ ਦੇ ਪ੍ਰਬੰਧਕ ਅਤੇ ਪ੍ਰਚਾਰਕਾਂ ਦਾ ਮਨ ਉੱਚਾ ਤੇ ਮਤ ਨੀਵੀਂ ਹੋ ਗਈ ਹੈ
-: ਆਤਮਜੀਤ ਸਿੰਘ, ਕਾਨਪੁਰ

ਕੁੱਛ ਸਮੇਂ ਤੋਂ ਲਗਾਤਾਰ ਇਹ ਹੀ ਵੇਖਣ ਨੂੰ ਆ ਰਿਹਾ ਹੈ ਕਿ ਗੋਲਕਦੁਆਰੇ ਦੀਆਂ ਸਟੇਜਾਂ ਅਤੇ ਪ੍ਰਚਾਰਕਾਂ ਦਾ ਮਨ ਉੱਚਾ ਤੇ ਮਤ ਨੀਵੀਂ ਹੋ ਗਈ ਹੈ, ਉਹਨਾਂ ਨੂੰ ਆਪਣੇ ਗੁਰੂ ਦੇ ਬੋਲਾਂ ਦੀ ਪਛਾਣ ਹੀ ਨਹੀਂ ਰਹੀ, ਉਹ ਗੁਰਮਤਿ ਦੇ ਪ੍ਰਚਾਰ, ਪ੍ਰਸਾਰ ਨੂੰ ਛੱਡ ਕੇ ਕੱਚੀ ਰਚਨਾਵਾਂ ਦਾ ਪ੍ਰਚਾਰ, ਪ੍ਰਸਾਰ ਕਰ ਰਹੇ ਹਨ, ਉਹ ਆਸਾ ਦੀ ਵਾਰ ਨੂੰ ਛੱਡ ਕੇ ਚੰਡੀ ਦੀ ਵਾਰ ਦਾ, ਪੂਜਾ ਅਕਾਲ ਦੀ ਛੱਡ ਕੇ ਮਹਾਕਾਲ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਹੈ ਅਸੀਂ ਕੀ ਪ੍ਰਚਾਰ ਕਰ ਰਹੇ ਹਾਂ ਅਤੇ ਕਰਵਾ ਰਹੇ ਹਾਂ, ਆਪ ਤਾਂ ਅਗਿਆਨਤਾ ਦੀ ਨੀਂਦ ਸੁਤੇ ਹੋਏ ਹਨ ਤੇ ਲੋਕਾਂ ਨੂੰ ਵੀ ਅਗਿਆਨਤਾ ਦੀ ਗਹਰੀ ਨੀਂਦ ਵਿਚ ਸੁਆ ਦੇਣਾ ਚਾਹੁੰਦੇ ਹਨ। ਉਹ ਆਪ ਤਾਂ ਕੁਰਾਹੇ ਪੈ ਰਹੇ ਹਨ ਪਰ ਲੋਕਾਂ ਨੂੰ ਵੀ ਗਲਤ ਰਾਹ ਤੇ ਤੋਰਨ ਦਾ ਕੰਮ ਰਹੇ ਹਨ। ਇਹ ਸਭ ਵੇਖ ਕੇ ਇਕ ਹੀ ਗੱਲ ਬਾਰ-ਬਾਰ ਚੇਤੇ ਆ ਰਹੀ ਹੈ, ਭਾਈ ਗੁਰਦਾਸ ਜੀ ਵਾਰ ਦਾ ਫੁਰਮਾਨ :

ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ ॥ ਸਪੈ ਦੁਧੁ ਪੀਆਲੀਐ ਵਿਹੁ ਮੁਖਹੁ ਸਟੈ

ਜਿਨ੍ਹਾਂ ਲੋਕਾਂ ਦੀ ਵੋਟਾਂ ਦੇ ਰਾਹੀਂ ਜਿਤ ਕੇ ਅੱਜ ਸਟੇਜਾਂ ਤੇ ਕਾਬਿਜ ਹੋਏ ਬੈਠੇ ਪ੍ਰੰਬਧਕ, ਪ੍ਰਬੰਧਕ ਨਹੀਂ ਕੇਸਾਧਾਰੀ ਬਾਹਮਣ ਹਨ, ਜੋ ਕੌਮ ਨੂੰ ਖੋਖਲਾ ਕਰਨ ਦਾ ਕੰਮ ਕਰ ਰਹੇ ਹਨ, ਉਹਨਾਂ ਅੰਦਰ ਕੌਮ ਦੇ ਪ੍ਰਤੀ ਕੋਈ ਦਰਦ ਨਹੀਂ ... ਪਰਜਾ ਵੀ ਗਿਆਨ ਬਿਨਾ ਅੰਨੀ ਹੋਈ ਬੈਠੀ ਹੈ ਤੇ ਉਹ ਵੀ ਕੂੜ ਦਾ ਹੀ ਸਾਥ ਦੇ ਰਹੀ ਅਤੇ ਮੁਖਹੁ ਕੂੜ ਹੀ ਕਢਦੀ ਹੈ, ਉਹਨਾਂ ਨੂੰ ਵੀ ਨਹੀਂ ਪਤਾ ਅਸੀ ਕਿਸਦਾ ਸਾਥ ਦੇ ਰਹੇ ਹਾਂ
"ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆ ਲਾਈ"

ਪਰ ਸਿਰਫ਼ ਦੋਸ਼ ਉਹਨਾਂ ਦਾ ਵੀ ਨਹੀਂ ਹੈ ਸਾਡਾ ਵੀ ਹੈ ਸਾੱਨੂੰ ਵੀ ਅਪਣੇ ਗੁਰੂ ਦੇ ਬੋਲਾਂ ਦੀ ਪਛਾਣ ਨਹੀਂ ਰਹੀ ਅਤੇ ਅਸੀ ਵੀ ਅਗਿਆਨਤਾ ਦੀ ਨੀਂਦ ਵਿਚ, ਜਾਣੇ-ਅਣਜਾਣੇ ਵਿੱਚ ਉਹਨਾਂ ਦਾ ਹੀ ਸਾਥ ਦੇ ਰਹੇ ਹਾਂ, ਅੱਜ ਸਾਡੇ ਪ੍ਰਚਾਰਕਾਂ ਦਾ ਹਾਲ ਵੀ ਉਹੀ ਹੋ ਗਿਆ ਜਿਵੇਂ ਬਾਹਮਣ ਅਤੇ ਕਾਜੀਆਂ ਦਾ ਸੀ,

ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥

ਇਹ ਪ੍ਰਬੰਧਕ ਅਤੇ ਪ੍ਰਚਾਰਕ ਸਭ ਜਾਣਦੇ ਹਨ, ਜੋ ਅਸੀਂ ਪ੍ਰਚਾਰ ਕਰ ਰਹੇ ਹਾਂ ਉਹ ਸਹੀ ਨਹੀਂ, ਉਹ ਸਾਨੂੰ ਸਿਰਫ ਗੁਰੂ ਨਾਲੋਂ ਤੋੜ ਕੇ ਗੁਮਰਾਹ ਕਰ ਰਹੇ ਹਨ, ਆਪਣਾ ਬੇੜਾ ਤਾਂ ਉਹਨਾਂ ਡੋਬਿਆ ਹੋਇਆ ਹੈ, ਪਰ ਸਾਡਾ ਬੇੜਾ ਵੀ ਰੋੜਹਨ ਵਿਚ ਲਗੇ ਹੋਏ ਨੇ। ਸਾਨੂੰ ਲੋੜ ਹੈ ਸੁਚੇਤ ਹੋਣ ਦੀ, ਜਾਗਣ ਦੀ, ਮਨ ਨੂੰ ਨੀਵਾਂ ਤੇ ਮਤ ਨੂੰ ਉੱਚਾ ਕਰਨ ਦੀ, ਜੇ ਅੱਜ ਨ ਜਾਗੇ ਤੇ ਫਿਰ ਪਛਤਾਵਾ ਹੀ ਰਹਿ ਜਾੲੇਗਾ, ਇਹਨਾਂ ਆਗੂਆਂ ਨੇ ਕੌਮ ਨੂੰ ਖੋਖਲਾ ਕਰ ਕੇ ਹੀ ਛੱਡਣਾ ਹੈ।

ਉਠੋ ਜਾਗੋ!! ਕਹਿ ਦਿਉ ਇਹਨਾਂ ਆਗੂਆਂ ਨੂੰ ਸਾਡੀ ਬਾਣੀ, ਸਾਡਾ ਗੁਰੁ ਅਤੇ ਸਾਡੀ ਵਿਚਾਰਧਾਰਾ ਇਕ ਹੀ ਹੈ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥

ਅਤੇ ਸਾਨੂੰ ਕਿਸੇ ਹੋਰ ਦੀ ਪਰਵਾਹ ਨਹੀਂ

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top