ਥੋੜੇ ਦਿਨ ਪਹਿਲਾਂ "ਧਰਮ ਯੁੱਧ ਮੋਰਚਾ" ਫਿਲਮ ਰਲੀਜ਼ ਹੋਈ ਹੈ,
ਮੈ ਇਸ ਬਾਰੇ ਬਹੁਤੀਆਂ ਗੱਲਾਂ ਨਾ ਕਰਾਂ, ਜੋ ਮੇਰੇ ਸਵਾਲ ਨੇ ਉਹ ਸਾਂਝੇ ਕਰਾਂ, ਇਹ ਫਿਲਮ
ਬਾਬਾ ਜਰਨੈਲ ਸਿੰਘ 'ਤੇ ਆਧਾਰਤ ਹੈ।
ਪਰ ਕੀ ਕਾਰਨ ਹੈ ਕਿ ਸਾਰੀ ਫਿਲਮ ਵਿੱਚ ਬਾਬਾ ਜੀ ਚਿਹਰਾ ਨਹੀਂ
ਦਿਖਾਇਆ ਗਿਆ, ਪਿੱਛੋਂ ਤੁਰੇ ਜਾਂਦੇ ਜਾਂ ਪੈਰ ਦਿਖਾਏ ਹਨ ?
ਜੋ ਜਵਾਬ ਮਿਲਦੇ ਹਨ ਕੁੱਝ ਇਸ ਤਰ੍ਹਾਂ ਦੇ ਹਨ ਕਿ ਉਨ੍ਹਾਂ ਵਰਗਾ
ਕਿਸੇ ਦਾ ਜੀਵਨ ਨਹੀਂ,
ਮੇਰੇ
ਸਵਾਲ ਹਨ:
- ਕੀ ਸਾਰੀ ਸਿੱਖ ਕੌਮ ਵਿੱਚ ਇੱਕ ਵੀ ਪੂਰਨ ਗੁਰਸਿੱਖ ਨਹੀਂ
ਰਿਹਾ ਅੱਜ, ਜੋ ਕੌਮ ਦੀ ਅਗਵਾਹੀ ਕਰ ਰਹੇ ਨੇ ਉਹ ...?
- ਕੋਈ ਆਮ ਕਲਾਕਾਰ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਲ ਕਰ
ਸਕਦਾ ਹੈ,
- ਜੇ ਹਰੀ ਸਿੰਘ ਸਿੰਘ ਨਲੂਏ ਦਾ ਰੋਲ ਕਰ ਸਕਦਾ ਹੈ,
- ਸੁੱਖਾ ਸਿੰਘ, ਮਹਿਤਾਬ ਸਿੰਘ ਦਾ ਰੋਲ ਕਰ ਸਕਦਾ ਸਕਦਾ ਹੈ,
- ਜੇ ਹਰੇਕ ਪਿੰਡ ਸ਼ਹਿਰ ਵਿੱਚ ਆਮ ਕਿਰਤ ਕਰਨ ਵਾਲੇ ਸਿੱਖ
ਪੰਜ ਪਿਆਰੇ ਬਣ ਸਕਦੇ ਹਨ,
- ਸਾਡੀ ਕੌਮ ਦਾ ਮਹਾਨ ਗੁਰਸਿੱਖ ਜਿਸਨੂੰ ਸਭ ਤੋਂ ਵੱਧ ਸਮਾਂ
ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿਣ ਸੁਭਾਗ ਪ੍ਰਾਪਤ ਹੈ ਭਾਈ ਮਰਦਾਨਾ ਜੀ ਦਾ ਰੋਲ ਕੀਤਾ
ਜਾ ਸਕਦਾ ਹੈ (ਗੀਤ ਇਕ ਮਸਤਾਨਾ ਜੋਗੀ ਵਿੱਚ)
- ਫਿਰ ਬਾਬਾ ਜਰਨੈਲ ਸਿੰਘ ਦਾ ਕਿਉਂ ਨਹੀਂ ਹੋ ਸਕਦਾ...?
- ਕੀ ਉਨ੍ਹਾਂ ਮਹਾਨ ਸਿੱਖਾਂ ਦੇ ਜੀਵਨ ਉੱਚੇ ਨਹੀਂ ਸੀ...?
- ਸੋਚੋ "ਚਾਰ ਸਾਹਿਬਜਾਦੇ"
ਫਿਲਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਿਰਫ ਤਸਵੀਰ ਦਿਖਾਈ ਗਈ,
- "ਨਾਨਕ ਸ਼ਾਹ ਫਕੀਰ"
ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਬਿਲਕੁਲ ਏਦਾਂ ਹੀ ਦਿਖਾਇਆ ਗਿਆ ਜਿਵੇਂ ਹੁਣ
ਭਿੰਡਰਾਂਵਾਲੇ ਨੂੰ,
- ਸਿੱਖੋ ਕੂਕਿਆਂ ਵਾੰਗ ਗਿਆਰਵਾਂ ਗੁਰੂ ਨਾ ਬਣਾ ਲਿਓ !!!
ਮੈ ਵੀ ਬਾਬਾ ਜਰਨੈਲ ਸਿੰਘ ਨੂੰ ਪ੍ਰਣਾਮ ਕਰਦਾ ਹਾਂ, ਪਰ ਜਦੋਂ ਬਾਬਾ ਬੰਦਾ ਸਿੰਘ ਤੇ ਹਰੀ
ਸਿੰਘ ਨਲੂਏ ਤੇ ਹੋਰ ਸਿੱਖਾਂ ਦੀ ਸੂਰਮਤਾਈ ਤੇ ਸ਼ਹਾਦਤ ਦੇਖਦਾ ਹਾਂ, ਭਾਈ ਮਰਦਾਨੇ ਦਾ
ਜੀਵਨ ਦੇਖਦਾ ਹਾਂ ਤੇ ਇੰਝ ਲੱਗਦਾ ਜਿਵੇਂ ਅਸੀਂ ਉਹਨਾ ਨੂੰ ਆਮ ਜਿਹੇ ਬਣਾ ਦਿੱਤਾ ਹੈ।
ਖਿਝਣ ਦੀ ਥਾਂ ਧਿਆਨ ਨਾਲ ਸੋਚਿਓ!!!
ਸੱਚੀ ਗੱਲ ਤਾਂ ਮੈਂ ਹਿੱਕ ਠੋਕ ਕੇ ਕਰਦਾ ਹਾਂ,
ਪਰ ਵੀਰੋ !
ਮੈਂ ਹਥਿਆਰਾਂ ਤੋਂ ਨਹੀਂ, ਛਬੀਲਾਂ ਤੋਂ ਡਰਦਾ ਹਾਂ।