Share on Facebook

Main News Page

ਸਿੱਖ ਅਰਦਾਸਿ ਅਤੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਰੋਜ਼ਾਨਾ ਪੜ੍ਹੀਆਂ ਜਾਂਦੀਆਂ "ਦੋ ਪੰਕਤੀਆਂ" ਦੀ ਅਸਲੀਅਤ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
22 Sep 2016

"ਆਸਾ ਕੀ ਵਾਰ" ਦੇ ਮਿਲ਼ਗੋਭਾ ਕੀਰਤਨ (ਆਸਾ ਕੀ ਵਾਰ ਕੇਵਲ ਸ਼ਲੋਕ ਅਤੇ ਪਉੜੀਆਂ ਵਿੱਚ ਹੀ ਹੈ ਅਤੇ ਵਿੱਚ ਵਿੱਚ ਹੋਰ ਕੋਈ ਸ਼ਬਦ ਜਾਂ ਛੰਤ ਨਹੀਂ ਲਿਖਿਆ ਹੋਇਆ। ਪੰਜਵੇਂ ਗੁਰੂ ਜੀ ਦੀ ਬਣਾਈ ਆਸਾ ਕੀ ਵਾਰ ਦੀ ਬਣਤਰ ਨੂੰ ਭੰਗ ਕਰ ਕੇ, ਰਾਗੀਆਂ ਵਲੋਂ ਇਸ ਦਾ ਮਿਲ਼ਗੋਭਾ ਕੀਰਤਨ ਕੀਤਾ ਜਾ ਰਿਹਾ ਹੈ ਜੋ ਗੁਰੂ ਦੀ ਸੋਚ ਦੀ ਨਿਰਾਦਰੀ ਹੈ।) ਪਿੱਛੋਂ ਕਈ ਰਾਗੀ ਜਥੇ ਦੋ ਪੰਕਤੀਆਂ ਜ਼ਰੂਰ ਪੜ੍ਹਦੇ ਹਨ। ਕਈ ਕਥਾ ਵਾਚਕ ਵੀ ਉਥੇ ਕਥਾ ਕਰਦੇ ਸੰਗਤਾਂ ਤੋਂ "ਦੁਰਗਾ ਕੀ ਵਾਰ" ਦੀਆਂ ਇਹ ਦੋ ਪੰਕਤੀਆਂ ਕਹਾਉਂਦੇ ਹੋਏ ਆਪਣੇ ਗੁਰਮਤਿ ਗਿਆਨ ਦਾ ਪਹਿਲਾਂ ਹੀ ਦਿਵਾਲ਼ਾ ਕੱਢ ਦਿੰਦੇ ਹਨ । ਉਹ ਪੰਕਤੀਆਂ ਕੀ ਹਨ?

ਸ਼ਿਵ ਜੀ ਦੀ ਪਤਨੀ ਪਾਰਬਤੀ ਨੂੰ ਦੁਰਗਾ ਦੇਵੀ, ਗਿਰਿਜਾ, ਕਾਲਿਕਾ, ਭਵਾਨੀ, ਸ਼ਿਵਾ ਆਦਿਕ ਕਈ ਨਾਵਾਂ ਨਾਲ਼ ਯਾਦ ਕੀਤਾ ਜਾਂਦਾ ਹੈ। ਮਹਾਂ ਅਗਿਆਨੀ ਅਤੇ ਸਿੱਖੀ ਦੇ ਕੱਟੜ ਦੁਸ਼ਮਣ ਅਖੌਤੀ ਦਸ਼ਮ ਗ੍ਰੰਥ ਵਿੱਚ ਦੁਰਗਾ ਮਾਈ ਪਾਰਬਤੀ ਲਈ ਵਰਤੇ ਸ਼ਬਦ ‘ਸ਼ਿਵਾ’ ਨੂੰ ਸਿੱਖਾਂ ਦਾ ਅਕਾਲ ਪੁਰਖ ਕਹਿ ਕੇ ਪਤਾ ਨਹੀਂ ਕਿਹੜਾ ਚੰਦ ਚੜ੍ਹਾ ਰਹੇ ਹਨ। ਅਜਿਹੇ ਸੱਜਣਾਂ ਨੂੰ ਚੰਡੀ ਚਰਿੱਤਰ ਉਕਤਿ ਬਿਲਾਸ ਨੂੰ 100 ਵਾਰ ਪੜ੍ਹਨਾ ਚਾਹੀਦਾ ਹੈ ਤਾਂ ਜੁ ਉਹ ‘ਸ਼ਿਵਾ’ ਦੇ ਅਰਥ ਸਮਝ ਸਕਣ ਜਿਸ ਤੋਂ ਦੁਰਗਾ ਦੇ ਪੁਜਾਰੀ ਨੇ ਬਰ ਮੰਗਿਆ ਹੈ। ਸਿੱਖੀ ਦੇ ਦੁਸ਼ਮਣ ਦੁਰਗਾ ਦੇਵੀ ਨੂੰ ਅਕਾਲਪੁਰਖ ਮੰਨ ਕੇ ਆਪਣੀ ਵਿਦਵਤਾ ਦਾ ਦਿਵਾਲ਼ਾ ਕੱਢ ਰਹੇ ਹਨ ਅਤੇ ਭੋਲ਼ੀ ਭਾਲ਼ੀ ਸਿੱਖ ਜੰਤਾ ਨੂੰ ਵੀ ਕੁਰਾਹੇ ਪਾ ਕੇ ਬ੍ਰਾਹਮਣਵਾਦ ਦੀ ਝੋਲ਼ੀ ਵਿੱਚ ਪਾ ਰਹੇ ਹਨ। ਉਹ ਦੋ ਪੰਕਤੀਆਂ ਕੀ ਹਨ?

‘ਵਾਰ ਦੁਰਗਾ ਕੀ’ ਦਾ ਨਾਂ ਸਿੱਖੀ ਦੇ ਦੁਸ਼ਮਣਾਂ ਨੇ ਆਪੂੰ ਬਦਲ ਕੇ ਕਦੀ ‘ਚੰਡੀ ਦੀ ਵਾਰ’ ਰੱਖਿਆ ਅਤੇ ਕਦੀ ‘ਵਾਰ ਸ੍ਰੀ ਭਗਉਤੀ ਜੀ ਕੀ’ ਰੱਖਿਆ। ਸਿੱਖਾਂ ਦੀਆਂ ਅੱਖਾਂ ਵਿੱਚ ਘੱਟੇ ਦੇ ਬੁੱਕ ਪਾਉਣ ਲਈ ਆਪੂੰ ਬਦਲ ਕੇ ਲਿਖੇ ਸਿਰਲੇਖ ਨਾਲ਼ ਪਾ:10 ਵੀ ਲਿਖ ਦਿੱਤਾ ਤਾਂ ਜੁ ਸਿੱਖਾਂ ਨੂੰ ਉਨ੍ਹਾਂ ਵਿਰੁੱਧ ਕੀਤੀ ਬ੍ਰਾਹਮਣਵਾਦੀ ਸਾਜਿਸ਼ ਦੀ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੇ। ਕਿਸੇ ਵੀ ਪੁਰਾਤਨ ਲਿਖਤ ਵਿੱਚ ‘ਸਿਰਲੇਖ ਵਾਰ ਸ਼੍ਰੀ ਭਗਉਤੀ ਜੀ ਕੀ ਪਾ:10’ ਨਹੀਂ ਲਿਖਿਆ ਹੋਇਆ। ਅਸਲ ਸਿਰਲੇਖ ਹੈ- ਵਾਰ ਦੁਰਗਾ ਕੀ। ਸਿੱਖਾਂ ਨਾਲ਼ ਹੋਏ ਇਸ ਧੋਖੇ ਨੂੰ ਹੀ ਬਹੁਤੇ ਸਿੱਖ ਦਸਵੇਂ ਗੁਰੂ ਜੀ ਦੀ ਮਿਹਰ ਹੀ ਕਹੀ ਜਾ ਰਹੇ ਹਨ।

ਉਹ ਦੋ ਪੰਕਤੀਆਂ ਕੀ ਹਨ ?

1.) ਸ਼੍ਰੀ ਹਰਿ ਕ੍ਰਿਸ਼ਨ ਧਿਆਈਐ (ਧਿਆਈ+ਐ) ਜਿਸੁ ਡਿਠੈ ਸਭ ਦੁਖ ਜਾਇ।
2.) ਤੇਗ਼ ਬਹਾਦੁਰ ਸਿਮਰੀਐ (ਸਿਮਰੀ +ਐ) ਘਰਿ ਨਉ ਨਿਧਿ ਆਵੈ ਧਾਇ।

ਨੋਟ: ਡਾਕਟਰ ਰਤਨ ਸਿੰਘ ਜੱਗੀ ਦੀ ਖੋਜ ਅਨੁਸਰ ਪਾਠ ‘ਸਿਮਰਿਐ’ ਨਹੀਂ, ਸਗੋਂ ‘ਸਿਮਰੀਐ’ ਹੈ। ਇਸ ਦਾ ਪਦ ਛੇਦ ‘ਸਿਮਰੀ ਐ’ ਬਣਦਾ ਹੈ, ਜਿਸ ਦਾ ਅਰਥ ਹੈ "ਸਿਮਰੀ ਹੈ" । ਮੁੱਖ ਤੌਰ 'ਤੇ ਇਹ ਪੰਕਤੀਆਂ ਦੁਰਗਾ ਦੇਵੀ ਦਾ ਸਿਮਰਨ ਕਰਨ ਨਾਲ਼ ਸੰਬੰਧਤ ਹਨ, ਭਾਵੇਂ, ਧੱਕੇ ਨਾਲ਼ ਇਨ੍ਹਾਂ ਦੇ ਅਰਥ ਮਨ ਮਰਜ਼ੀ ਦੇ ਕੀਤੇ ਜਾ ਰਹੇ ਹਨ। ‘ਕ੍ਰਿਸ਼ਨ’ ਨੂੰ ‘ਕ੍ਰਿਸ਼ਨਿ’( ਕ੍ਰਿਸ਼ਨ ਨੇ) ਅਤੇ ‘ਸਭ ਦੁਖ ਜਾਇ’ ਦੀ ਥਾਂ ‘ਸਭਿ ਦੁਖਿ ਜਾਇ’ (ਇਹ ਗ਼ਲਤ ਸ਼ਬਦ ਜੋੜ ਬੰਗਲਾ ਸਾਹਿਬ ਗੁਰਦੁਆਰੇ ਦੀ ਕੰਧ ਉੱਤੇ ਬਾਹਰਵਾਰ ਲਿਖੇ ਗਏ ਹਨ, ਜੋ ਉਥੇ ਕਥਾ ਕਰਦੇ ਸਾਰੇ ਧੁਰੰਧਰ ਵਿਦਵਾਨਾਂ ਅਤੇ ਵਿਚਰਦੇ ਗ੍ਰੰਥੀ ਸਾਹਿਬਾਨਾਂ ਦਾ ਮੂੰਹ ਚਿੜਾ ਕੇ ਕਹਿ ਰਹੇ ਹਨ- ਅਸੀਂ ਸਿੱਖਾਂ ਨੂੰ ਰੋਜ਼ਾਨਾ ਬੁੱਧੂ ਬਣਾ ਰਹੇ ਹਾਂ। ਅਰਥ- ਦਰਸ਼ਨ ਨਾਲ਼ ਸਾਰੇ ਹੀ ਦੁੱਖਾਂ ਵਿੱਚ ਫਸ ਜਾਂਦੇ ਹਨ) ਲਿਖਿਆ ਵੀ ਮਿਲ਼ਦਾ ਹੈ।

ਉਪਰੋਕਤ ਪਹਿਲੀ ਪੰਕਤੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ-ਚੇਤਨਾ ਮੂਲ਼ੋਂ ਹੀ ਰੱਦ ਕਰਦੀ ਹੈ। ਇੱਸ ਪੰਕਤੀ ਦੇ ਅਸਲ ਅਰਥ ਅਨੁਸਾਰ ਕਵੀ ਨੇ ਅੱਠਵੇਂ ਗੁਰੂ ਜੀ ਨੂੰ ਵੀ ਦੁਰਗਾ ਦੇ ਪੁਜਾਰੀ ਬਣਾ ਛੱਡਿਆ ਹੈ, ਜੋ ਸਿੱਖੀ ਵਿਚਾਰਧਾਰਾ ਦੇ ਉਲ਼ਟ ਹੈ। ਸਿਮਰੀ ਐ ਦਾ ਅਰਥ ਹੈ- ਸਿਮਰੀ ਹੈ। ਭਾਵੇਂ ਲੋਕ ਇਸ ਤੁਕ ਦੇ ਅਰਥ ਗੁਰੂ ਜੀ ਨੂੰ ਧਿਆਉਣ ਨਾਲ਼ ਅਤੇ ਫਿਰ ਦਰਸ਼ਨ ਕਰਨ ਨਾਲ਼ ਹੀ ਜੋੜਨ, ਫਿਰ ਵੀ ਇਹ ਅਰਥ ਗੁਰਮਤਿ ਅਨੁਸਾਰ ਨਹੀਂ ਹਨ। ਜੇ ਦਰਸ਼ਨ ਕਰਨ ਨਾਲ਼ ਹੀ ਦੁੱਖ ਕੱਟੇ ਜਾਂਦੇ ਹਨ, ਤਾਂ ਫਿਰ ਧਿਆਉਣ ਦਾ ਕੀ ਅਰਥ ਬਣਿਆਂ? ਫਿਰ ਧਿਆਉਣਾ ਕਿੱਸ ਵਾਸਤੇ ਹੈ? ਦੁੱਖ ਤਾਂ ਦਰਸ਼ਨ ਨਾਲ਼ ਹੀ ਕੱਟੇ ਗਏ। ਸੱਚੀ ਬਾਣੀ ਉਪਦੇਸ਼ ਕਰਦੀ ਹੋਈ, ਦੁਰਗਾ ਦੇਵੀ/ਭਗਉਤੀ ਨੂੰ ਰੱਬ ਕਹਿਣ ਵਾਲ਼ਿਆਂ ਦੇ ਮੂੰਹ ਉੱਤੇ, ਗਿਆਨ ਦੀ ਕਰਾਰੀ ਚਪੇੜ ਮਾਰਦੀ ਇਉਂ ਸੰਦੇਸ਼ ਦਿੰਦੀ ਹੈ:

1.) ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸ਼ਬਦਿ ਨ ਕਰੇ ਵੀਚਾਰੁ॥ (ਗਗਸ 594/11)। ਸੱਚੀ ਬਾਣੀ ਕਹਿੰਦੀ ਹੈ ਕਿ ਗੁਰੂ ਨੂੰ ਦੇਖਣ ਨਾਲ਼ ਹੀ ਮਨਮਤਿ ਤੋਂ ਮੁਕਤੀ ਨਹੀਂ ਹੁੰਦੀ। ਮੁਕਤੀ ਓਦੋਂ ਹੁੰਦੀ ਹੈ ਜਦੋਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਜਾਂਦੀ ਹੈ ਅਤੇ ਜੀਵਨ ਵਿੱਚ ਧਾਰੀ ਜਾਂਦੀ ਹੈ। ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਪਹਿਲੇ ਗੁਰੂ ਪਿਤਾ ਨੂੰ ਵੇਖਦੇ ਹੋਏ ਵੀ ਗੁਰੂ ਦੀ ਮਤਿ ਧਾਰਨ ਨਾ ਕਰ ਸਕੇ ਅਤੇ ਮਨਮਤਿ ਦਾ ਦੁੱਖ ਨਹੀਂ ਕੱਟ ਸਕੇ, ਗੁਰਬਾਣੀ ਇਸ ਦੀ ਉਗਾਹ ਹੈ, ਜਿਵੇਂ:-

2.) ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ॥ ਦਿਲਿ ਖੋਟੈ ਆਕੀ ਫਿਰਨਿ ਬੰਨ੍‍ ਭਾਰੁ ਉਚਾਇਨ੍‍ ਛਟੀਐ॥ (ਗਗਸ 967/4)। ਪੁਤ੍ਰੀ- ਪੁੱਤ੍ਰੀਂ, ਪੁੱਤਰਾਂ ਨੇ, ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ ਨੇ। ਕਉਲੁ- ਵਚਨੁ। ਕਰਿ ਪੀਰਹੁੰ- ਗੁਰੂ ਵਲੋਂ। ਕੰਨ੍‍ ਮੁਰਟੀਐ- ਮੋਢਾ ਮੋੜਦੇ, ਮੂੰਹ ਮੋੜਦੇ ਰਹੇ। ਦਿਲਿ ਖੋਟੈ- ਮਨ ਵਿੱਚ ਖੋਟ ਸੀ। ਆਕੀ- ਬਾਗ਼ੀ। ਪ੍ਰਿਥੀ ਚੰਦ ਜੀ ਚਉਥੇ ਗੁਰੂ ਪਿਤਾ ਜੀ ਦੇ ਦਰਸ਼ਨ ਕਰਦਾ ਹੋਇਆ ਵੀ ਮਨਮਤਿ ਨਹੀਂ ਛੱਡ ਸਕਿਆ। ਗੁਰੂ ਪਿਤਾ ਜੀ ਨੂੰ ਬੋਲ-ਕੁਬੋਲ ਕਰਦਾ ਰਿਹਾ ਅਤੇ ਵੱਡੇ ਭਰਾ ਗੁਰੂ ਨਾਲ਼ ਵੀ ਆਡ੍ਹੇ ਲੈਣ ਲੱਗ ਪਿਆ। ਗੁਰੂ ਜੀ ਨੂੰ ਲਿਖਣਾ ਪਿਆ:

3.) ਕਾਹੇ ਪੂਤ ਝਗਰਤ ਹਉ ਸੰਗਿ ਬਾਪ॥ ਜਿਨ ਕੇ ਜਣੇ ਵਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ॥ (ਗਗਸ 1200/11)। ਦਾਤੂ ਜੀ ਨੇ ਦੂਜੇ ਗੁਰੂ ਪਿਤਾ ਜੀ ਅਤੇ ਤੀਜੇ ਗੁਰੂ ਜੀ ਦੇ ਦਰਸ਼ਨ ਕਰਦੇ ਹੋਏ ਨੇ ਵੀ ਤੀਜੇ ਗੁਰੂ ਜੀ ਦੇ ਲੱਤ ਮਾਰ ਕੇ ਆਪਣੀ ਭੜਾਸ ਕੱਢੀ ਸੀ, ਭਾਵੇਂ ਇਨ੍ਹਾਂ ਮੰਦਭਾਗੀ ਘਟਨਾਵਾਂ ਪਿੱਛੇ ਬ੍ਰਾਹਮਣਵਾਦ ਦੀ ਸਿੱਖਾਂ ਵਿੱਚ ਫੁੱਟ ਪਾਉਣ ਦੀ ਹੀ ਸਾਜਿਸ਼ ਸੀ।

ਰਾਗੀ ਜਥਿਆਂ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਦੀ ਬਾਣੀ ਪੜ੍ਹਨ ਨਾਲ਼ ਉਹ ਰਿਜ਼ਕ ਕਮਾਉਦੇਂ ਹਨ, ਜੀ ਦੀ ਗੱਲ਼ ਮੰਨਣੀ ਹੈ ਕਿ ਅਕਿਰਤਘਣ ਬਣਨਾ ਹੈ।

ਉੱਪਰੋਕਤ ਦੂਜੀ ਪੰਕਤੀ ਦੇ ਸਹੀ ਅਰਥ ਕੀਤੇ ਜਾਣ ਤਾਂ ਦੁਰਗਾ ਪੂਜਕ ਕਵੀ ਨੇ ਨੌਵੇਂ ਗੁਰੂ ਜੀ ਨੂੰ ਵੀ ਦੁਰਗਾ ਦੇਵੀ ਦੇ ਪੁਜਾਰੀ ਹੋਣ ਦੀ ਕੋਝੀ ਚਾਲ ਚੱਲੀ ਹੈ। ਸਿਮਰੀ ਐ- ਸਿਮਰੀ ਹੈ। ਪ੍ਰਚੱਲਤ ਗ਼ਲਤ ਅਰਥਾਂ ਨਾਲ਼ ਪੰਕਤੀ ਕਹਿੰਦੀ ਹੈ ਕਿ ਗੁਰੂ ਨੌਵੇਂ ਪਾਤਿਸ਼ਾਹ ਜੀ ਨੂੰ ਯਾਦ ਕਰਨ ਨਾਲ਼ ਘਰ ਵਿੱਚ ਦੌੜ ਕੇ ਨੌਂ ਨਿਧੀਆਂ ਆ ਵਸਦੀਆਂ ਹਨ। ਹੁਣ ਇਸ ਗੱਲ ਦਾ ਨਿਤਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਨਗੇ ਕਿ ਇਹ ਗੱਲ ਠੀਕ ਹੈ ਜਾਂ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸੁਣ ਕੇ ਉੱਪਰੋਕਤ ਪੰਕਤੀਆਂ ਦੀ ਤਾਂ ਫੂਕ ਹੀ ਨਿਕਲ਼ ਜਾਂਦੀ ਹੈ। ਪਹਿਲਾਂ ਸਮਝਦੇ ਹਾਂ - ਨੌਂ ਨਿਧੀਆਂ ਕੀ ਹਨ? ਨੌਂ ਨਿਧੀਆਂ ਦਾ ਅਰਥ ਹੈ- ਨੌਂ ਖ਼ਜ਼ਾਨੇ। ਇਹ ਨੌਂ ਖ਼ਜ਼ਾਨੇ ਕੀ ਹਨ?

ਹਿੰਦੂ ਮੱਤ ਅਨੁਸਾਰ ਕੁਬੇਰ ਦੇਵਤੇ ਦੇ ਨੌਂ ਖ਼ਜ਼ਾਨੇ ਹਨ। ‘ਅਮਰਕੋਸ਼’ ਗ੍ਰੰਥ ਵਿੱਚ ਇਨ੍ਹਾਂ ਦੇ ਨਾਂ ਲਿਖੇ ਹਨ। ਕੁੱਝ ਤਾਂਤਰਿਕ ਲੋਕ ਇਨ੍ਹਾਂ ਨੌਂ ਨਿਧੀਆਂ ਦੀ ਪੂਜਾ ਵੀ ਕਰਦੇ ਹਨ। ਸਿੱਖ ਤਾਂਤਰਿਕ ਨਹੀਂ ਹਨ, ਜੋ ਇਨ੍ਹਾਂ ਦੀ ਮੰਗ ਜਾਂ ਪੂਜਾ ਕਰਨ।

When considered as mines, minerals, earthenware and ocean resources, the nine treasures of Kubera are interpreted as:

  1. mahapadma (lake double the size of padma in Himalaya with minerals and jewels)

  2. padma (lake in Himalaya with minerals and jewels)

  3. shankha (conch shell)

  4. makara (synonym of Padmini, black antimony)

  5. kachchhapa (tortoise or turtle shell)

  6. mukunda(cinnabar, or quicksilver)

  7. kunda (arsenic)

  8. nila (antimony)

  9. kharva (cups or vessels baked in fire)

(from wikipedia.org)

ਇਹ ‘ਨੌਂ ਨਿਧਿ’ ਨੌਂ ਪ੍ਰਕਾਰ ਦੇ ਹੀਰੇ ਮੋਤੀ ਹਨ। ਇਨ੍ਹਾਂ ਨੂੰ ਮਾਇਆ ਨਾਲ਼ ਲੋਕ ਖ਼ਰੀਦ ਲੈਂਦੇ ਹਨ। ਇਨ੍ਹਾਂ ਨੂੰ 85000 ਰੁਪਏ ਵਿੱਚ ਕੋਈ ਵੀ ਖ਼ਰੀਦ ਸਕਦਾ ਹੈ, ਪਰ ਹਰੀ ਪ੍ਰਭੂ ਦੇ ਨਾਮ ਨੂੰ ਕੋਈ ਵੀ ਮਾਇਆ ਨਾਲ਼ ਖ਼ਰੀਦ ਨਹੀਂ ਸਕਦਾ।

ਕਿਸੇ ਨੂੰ ਨੌਂ ਨਿਧੀਆਂ ਘਰ ਵਿੱਚ ਲਿਆਉਣ ਦਾ ਸ਼ੌਕ ਹੋਵੇ, ਤਾਂ ਉਹ ਹੇਠ ਲਿਖੇ ਅਨੁਸਾਰ ਪੂਰਾ ਵੀ ਕਰ ਸਕਦਾ ਹੈ।

Navnidhi comprise up Nine wealth attracting extreme magical objects like 1.Gaja Mukta, 2.Paras Linga, 3.Nagmani, 4.Nav Ratna, 5.Billi ka jer, 6.Mahamani, 7.Srivardhana Mani, 8.Raja Mani, 9.Mahabandhana Mani. Total price is Rs.85,000. To buy them contact us E Mail: info@occulttreasures.com

ਪੰਜਾਬੀ ਵਿੱਚ ਇਹਨਾਂ ਨੌਂ ਨਿਧੀਆਂ ਦੇ ਨਾਂ ਇਸ ਤਰ੍ਹਾਂ ਹਨ:- ਮਹਾਂਪਦਮ, ਪਦਮ, ਸ਼ੰਖ, ਮਕਰ, ਕਛਪ, ਮੁਕੁੰਦ, ਕੁੰਦ, ਨੀਲ ਅਤੇ ਖਰਵ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖਾਂ ਦੁਆਰਾ ਇਹਨਾਂ ਨੌਂ ਨਿਧੀਆਂ ਦੀ ਚਾਹਤ ਨੂੰ ਨਕਾਰ ਕੇ, ਦੂਰ ਪਰੇ ਵਗਾਹ ਮਾਰਦੇ ਹਨ। ਕਿਸੇ ਵੀ ਸਿੱਖ ਨੂੰ ਇਨ੍ਹਾਂ ਨੂੰ ਆਪਣੇ ਘਰ ਵਿੱਚ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਨੌਂ ਨਿਧੀਆਂ ਦੀ ਪ੍ਰਾਪਤੀ ਸਿੱਖ ਦੇ ਜੀਵਨ ਦਾ ਨਿਸ਼ਾਨਾ ਨਹੀਂ ਮਿੱਥਿਆ ਗਿਆ। ਸਿੱਖ ਦੇ ਜੀਵਨ ਦਾ ਨਿਸ਼ਾਨਾ ‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ’ ਹੈ।

ਗੁਰੂ ਕੋਲ਼ੋਂ ਮੰਗਣ ਵਾਲੀ ਕਿਹੜੀ ਵਸਤੂ ਹੈ? ਮਾਂਗਨਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਨਾ॥ (ਗਗਸ 1018/11)। ਸਿੱਖ ਲਈ ਤਾਂ ਪ੍ਰਭੂ ਪਿਆਰ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਹੈ। ਸਿੱਖ ਨੌਂ ਨਿਧੀਆਂ ਨੂੰ ਨਹੀਂ ਲੋਚਦਾ। ਨਾਮ ਹੀ ਪਾਰਜਾਤ ਦਾ ਰੁੱਖ ਅਤੇ ਨਾਮ ਹੀ ਕਾਮਧੇਨ ਗਾਂ ਹੈ। ਇਛਾ ਪੂਰਕੁ ਸਰਬ ਸੁਖ ਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ॥ (ਗਗਸ 669/19)। ਨਾਮ ਗੁਰਬਾਣੀ ਹੈ। ਗੁਰਬਾਣੀ ਵਿੱਚ ਹੀ ਸਾਰੇ ਪਦਾਰਥ ਹਨ। ਸਿੱਖ ਗੁਰੂ ਕੋਲੋਂ ਮੋਤੀਆਂ ਅਤੇ ਹੀਰਿਆਂ ਦੀ ਮੰਗ ਨਹੀਂ ਕਰਦਾ ਸਗੋਂ ਪ੍ਰੇਮ ਚਾਹੁੰਦਾਂ ਹੈ। ਸੱਚੀ ਬਾਣੀ ਦੇ ਅੰਮ੍ਰਿਤ ਵਚਨ ਹਨ:-

1.) ਓਹਾ ਪ੍ਰੇਮ ਪਿਰੀ ॥1॥ ਰਹਾਉ ॥ ਕਨਿਕ ਮਾਣਿਕ ਗਜ ਮੋਤੀਅਨ ਲਾਲਨ
ਨਹ ਨਾਹ ਨਹੀ ॥
1॥ (ਗਗਸ 406/19)। ਸਿੱਖ ਨਹੀਂ ਮੰਗਦਾ- ਸੋਨਾ, ਮਾਣਿਕ, ਵੱਡੇ ਮੋਤੀ ( ਗਜ ਮੁਕਤਾ) ਅਤੇ ਲਾਲ ਜੋ ਨੌਂ ਨਿਧੀਆਂ ਦੇ ਭਾਗ ਹਨ । ਕੇਵਲ ਪ੍ਰੇਮ ਚਾਹੁੰਦਾ ਹੈ। ਸੱਚੇ ਗੁਰੂ ਦਾ ਇਹ ਇੱਕ ਹੀ ਪ੍ਰਮਾਣ ‘ ਤੇਗ ਬਹਾਦੁਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ’ ਵਾਕ ਦੀ ਫੂਕ ਕੱਢਣ ਲਈ ਕਾਫ਼ੀ ਹੈ।

2.) ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥(ਗਗਸ 649/16)। ਨੌਂ ਨਿਧਿ ਮੰਗਣ ਜਾਂ ਘਰ ਲਿਆਉਣ ਦੀ ਲੋੜ ਨਹੀਂ । ਹਰੀ ਨੂੰ ਹਿਰਦੇ ਵਿੱਚ ਵਸਾਉਣ ਵਾਲ਼ਿਆਂ ਦੇ ਪਿੱਛੇ ਪਿੱਛੇ 9 ਨਿਧੀਆਂ ਅਤੇ 18 ਸਿੱਧੀਆਂ ਲੱਗੀਆਂ ਫਿਰਦੀਆਂ ਹਨ, ਭਾਵ, ਉਹ ਗੁਰਮੁਖ ਨਵ ਨਿਧਿ ਆਦਿਕ ਨੂੰ ਘਰ ਵਿੱਚ ਲਿਆਉਣ ਦੀ ਮੰਗ ਨਹੀਂ ਕਰਦੇ।

3.) ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥
(ਗਗਸ 1304/14)। ਪ੍ਰਭੂ ਦਾ ਨਾਮ ਹੀ ਜਗਤ ਨੂੰ ਤਾਰਨ ਵਾਲ਼ਾਂ ਅਤੇ ਨੌਂ ਨਿਧੀਆਂ ਦਾ ਖ਼ਜ਼ਾਨਾ ਹੈ। ਸਿੱਖ ਨੌਂ ਨਿਧੀਆਂ ਨਹੀਂ ਮੰਗਦਾ ਸਗੋਂ ਪ੍ਰਭੂ ਸਿਮਰਨ ਦੀ ਮੰਗ ਕਰਦਾ ਹੈ। ਸਿਮਰਨ ਵਿੱਚ ਹੀ ਸਾਰੀਆਂ ਨਿਧੀਆਂ (ਖ਼ਜ਼ਾਨੇ) ਹਨ।

4.) ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ॥ (ਗਗਸ 438/11)। ਸਿੱਖ ਲਈ ਗੁਰੂ ਦੀ ਮਤਿ ਅਨੁਸਾਰ ਪ੍ਰਭੂ ਨੂੰ ਯਾਦ ਕਰਨਾ ਅਤੇ ਉਸ ਦੀ ਸਿਫ਼ਤਿ ਕਰਨ ਤੋਂ ਬਿਨਾਂ ਹੋਰ ਕੋਈ ਨੌਂ ਨਿਧੀਆਂ ਘਰ ਲਿਆਉਣ ਦੀ ਲੋੜ ਨਹੀਂ ।

5.) ਨਾਮੁ ਨਵ ਨਿਧਿ ਗੁਰ ਤੇ ਪਾਏ ॥(ਗਗਸ 159/15)। ਸਿੱਖ ਗੁਰੂ ਕੋਲ਼ੋਂ ਨੌਂ ਨਿਧਿ ਨਹੀਂ ਮੰਗਦਾ॥ ਸਿੱਖ ਗੁਰੂ ਕੋਲ਼ੋਂ ਨਾਮੁ ਮੰਗਦਾ ਹੈ ਜਿੱਸ ਵਿੱਚ ਹੀ ਨੌਂ ਖ਼ਜ਼ਾਨੇ ਸ਼ਾਮਲ ਹਨ। ਮਨ ਅਤੇ ਮੰਗ ਵਿੱਚ ਨਾਮੁ ਹੈ, ਨੌਂ ਨਿਧਿ ਨਹੀਂ।

6.) ਤੂ ਪ੍ਰਭੁ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ॥

ਪਿਆਰੀ- ਇਹ ਸ਼ਬਦ ਨਿੱਜ-ਵਾਚਕ ਇੱਕ-ਵਚਨ ਨਾਂਵ-ਧਾਤੂ (ਧੲਨੋਮਨਿੳਟਵਿੲ ਵੲਰਬ) ਹੈ। ਇੱਸ ਦਾ ਪਾਠ ‘ਪਿਆਰੀਂ’ ਅਤੇ ਅਰਥ ਹੈ- ਮੈਂ ਪਿਆਰ ਕਰਾਂ। ‘ਨਾਮੁ’ ਸ਼ਬਦ ਦਾ ਸੰਬੰਧ ‘ਪਿਆਰੀ’ ਸ਼ਬਦ ਨਾਲ਼ ਨਹੀਂ ਹੈ। ਨਾਮੁ ਪਿਆਰਾ ਹੁੰਦਾ ਹੈ। ਨਾਮੁ ਪਿਆਰੀ ਨਹੀਂ ਹੁੰਦਾ ।

ਨੋਟ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਵਿਆਕਰਣਕ ਪਾਠ ਕਰਨਾ, ਸੰਖੇਪ ਅਰਥਾਂ ਨਾਲ਼ , ਸਿੱਖਣਾ ਜਾਂ ਸਮਝਣਾ ਹੋਵੇ ਤਾਂ ਗੂਗਲ ਕਰੋ- sehaj paath commentary

ਭੂਲੇ ਸਿਖ ਗੁਰੂ ਸਮਝਾਏ॥ (ਗਗਸ 103/1)। ਭੂਲਾ ਕਾਹੇ ਫਿਰਹਿ ਅਜਾਨ॥(ਗਗਸ 283/2)।

ਗੁਰੂ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top