Share on Facebook

Main News Page

ਗੁਰਸਿੱਖ ਫ਼ੈਮਲੀ ਕਲੱਬ ਵਲੋਂ ਗੁਰ ਸਾਖੀ ਅੰਤਰ ਜਾਗੀ ਸਮਾਗਮ ਸੰਪੰਨ

ਗੁਰ-ਇਤਿਹਾਸ ਦੀਆਂ ਸਾਖੀਆਂ ਤੇ ਵਾਰਤਾਲਾਪ ਰਾਂਹੀ ਸੰਗਤ ਨੂੰ ਦਿੱਤਾ ਗੁਰ-ਸੰਦੇਸ਼

ਗੁਰਸਿੱਖ ਫ਼ੈਮਲੀ ਕਲੱਬ ਵੱਲੋਂ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਤੇ ਸਿੱਖ ਇਤਿਹਾਸ ਨਾਲ ਜੋੜਣ ਦੇ ਮਨੋਰਥ ਵਜੋਂ ਨਿਵੇਕਲਤ ਉਪਰਾਲਾ ਗੁਰ ਸਾਖੀ ਅੰਤਰ ਜਾਗੀ ਸਮਾਗਮ ਦੇ ਰੂਪ ਵਿਚ ਕਰਵਾਇਆ ਗਿਆ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਮਾਡਲ ਗ੍ਰਾਮ ਵਿਖੇ ਕਰਵਾਏ ਗਏ ਇਸ ਸਮਾਗਮ ਵਿਚ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਚਿਆਂ ਤੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ । ਪ੍ਰਤੀਯੋਗੀਆਂ ਨੇ ਇਸ ਦੌਰਾਨ ਸੰਗਤ ਨਾਲ ਸਿੱਖ ਇਤਹਿਾਸ ਸਾਖੀਆਂ ਦੇ ਰੂਪ ਵਿਚ ਸਾਂਝਾ ਕੀਤਾ ਤੇ ਇਸ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿਚ ਢਾਲਣ ਦੀ ਪ੍ਰੈਰਣਾ ਕੀਤੀ । ਅਜੋਕਾ ਸਿੱਖ ਤੇ ਵਹਿਮ-ਭਰਮ, ਆਪ ਸਵਾਰੇ ਮੈਂ ਮਿਲੇ, ਗੁਰੂ ਗ੍ਰੰਥ-ਸਾਡਾ ਗੁਰੂ ਵਿਸ਼ੇ ਤੇ ਕਰਵਾਈ ਗਈ ਵਾਰਤਾਲਾਪ ਸਮਾਗਮ ਦਾ ਮੁੱਖ ਆਕਰਸ਼ਨ ਰਹੀ । ਬੀਬੀ ਕੁਲਵੰਤ ਕੌਰ ਬੀਬੀ ਹਰਪ੍ਰੀਤ ਕੌਰ ਤੇ ਸੁਖਜਿੰਦਰ ਸਿੰਘ ਚਾਕਰ ਨੇ ਸਮੁੱਚੇ ਸਮਾਗਮ ਦੀ ਪੇਸ਼ਕਾਰੀ ਬਾਖੂਬੀ ਢੰਗ ਨਾਲ ਨਿਭਾਉਂਦਿਆਂ ਪ੍ਰਤੀਯੋਗੀਆਂ ਦੀ ਹੋਂਸਲਾ ਅਫਜ਼ਾਈ ਕਰਨ ਤੋਂ ਇਲਾਵਾ ਉਪਰੋਕਤ ਵਿਸ਼ਿਆਂ ਦੀ ਸੰਖੇਪ ਨਾਲ ਜਾਣਕਾਰੀ ਸਾਂਝੀ ਕੀਤੀ ।

ਇਸ ਮੌਕੇ ਸੁਚੱਜੀ ਸਕੂਲ ਔਫ ਗੁਰੁ ਨਾਨਕ ਮਲਟੀਵਰਸਟੀ ਦੇ ਛੋਟੇ ਛੋਟੇ ਬੱਚਿਆਂ ਨੇ ਸਿੱਖ ਸਿਧਾਂਤਾ ਤੇ ਅਧਾਰਤ ਸਾਖੀ ਸੁਣਾ ਕੇ ਸੰਗਤ ਨੂੰ ਭਾਵੁਕ ਹੋਣ ਲਈ ਸਫਲ ਯਤਨ ਕੀਤਾ । ਬੀਬੀ ਰਮਿੰਦਰ ਕੌਰ, ਕੰਵਲਜੀਤ ਕੌਰ, ਮਨਦੀਪ ਕੌਰ ਤੇ ਸੰਦੀਪ ਕੌਰ ਨੇ ਕਵਿਸ਼ਰੀ ਦੀ ਪੇਸ਼ਕਾਰੀ ਜੌਸ਼ੀਲੇ ਢੰਗ ਨਾਲ ਕੀਤੀ । ਸਮਾਗਮ ਦੇ ਅੰਤ ਵਿਚ ਗੁਰਦੁਆਰਾ ਮਾਡਲ ਗ੍ਰਾਮ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ, ਕਲੱਬ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ, ਡਾ: ਗੁਰਪ੍ਰੀਤ ਸਿੰਘ (ਪ੍ਰੋਗਰਾਮ ਇੰਚਾਰਜ), ਸੁਖਜਿੰਦਰ ਸਿੰਘ ਚਾਕਰ, ਪ੍ਰੀਤ ਮਹਿੰਦਰ ਸਿੰਘ (ਸਰਕਲ ਮੁਖੀ), ਨੇ ਪ੍ਰਤੀਯੋਗੀਆਂ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ । ਇਸ ਮੌਕੇ ਹੋਰਨਾ ਤੋਂ ਇਲਾਵਾ ਜਸਪ੍ਰੀਤ ਸਿੰਘ, ਕੰਵਰਪ੍ਰੀਤ ਸਿੰਘ, ਦਵਿੰਦਰਬੀਰ ਸਿੰਘ, ਦਵਿੰਦਰ ਸਿੰਘ ਨੇ ਵੱਖ ਵੱਖ ਸੇਵਾਵਾਂ ਕਰ ਕੇ ਸਮਾਗਮ ਨੂੰ ਸਫ਼ਲਾ ਬਣਾਉਣ ਚ ਯੋਗਦਾਨ ਪਾਇਆ ।

`

ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top