ਇੱਕ ਵਖਤ ਸੀ, ਜਦੋਂ ਪਾਂਡਾ.. ਗਾਂ ਦੀ
ਬਲੀ ਵੀ ਦਿੰਦਾ ਸੀ ਅਤੇ ਗਾਂ ਖਾਂਦਾ ਵੀ ਸੀ... ਉਸਦੇ
ਆਪਣੇ ਵੇਦਾਂ ਵਿੱਚ ਲਿਖਿਆ ਹੈ ਕਿ ਜੋ ਗਾਂ ਨਹੀਂ ਖਾਂਦਾ, ਉਹ ਸੱਚਾ ਹਿੰਦੂ ਨਹੀਂ...
ਪਰ ਜਦੋਂ ਮਹਾਤਮਾ ਬੁੱਧ ਨੇ ਧਰਮ ਦੇ ਨਾਂ 'ਤੇ ਜਾਨਵਰ ਦੀ ਬਲੀ
ਦੇਣ ਦਾ ਵਿਰੋਧ ਕੀਤਾ, ਤਾਂ ਲੋਕਾਈ ਬੁੱਧ ਨਾਲ ਹੋ ਗਈ, ਤੇ ਪਾਂਡੇ ਦੀ ਦੁਕਾਨ ਬੰਦ ਹੋਣ
'ਤੇ ਆ ਗਈ, ਤਾਂ ਪਾਂਡੇ ਨੇ ਪਲਟੀ ਮਾਰ ਗਾਂ ਨੂੰ ਆਪਣੀ ਮਾਂ ਬਣਾ ਲਿਆ।
...ਪਾਂਡਾ “ਮਹਾਂ-ਬੋਧੀ” ਦੇ ਰੂਪ ਵਿੱਚ ਆਇਆ ਤੇ ਬੁੱਧ ਨੂੰ
ਨਿਗਲ ਗਿਆ ਤੇ ਪਾਂਡੇ ਦੀ ਦੁਕਾਨ ਫਿਰ ਚਲ ਪਈ....
ਉਸਤੋਂ ਬਾਅਦ ਸਮਾਂ ਆਇਆ ਜਦੋਂ ‘ਗੁਰੂ’ ਨੇ ਆਖਿਆ “ਪੰਡਿਤ
ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥" {ਪੰਨਾ 1158-1159}
...
ਇੱਕ ਵਾਰ ਫਿਰ ਲੋਕਾਈ ਪਾਂਡੇ ਦੀ ਗੁਲਾਮੀ ਤੋੜ ਗੁਰੂ ਨਾਲ ਹੋ ਤੁਰੀ, ਤੇ ਪਾਂਡਾ ਇੱਕ ਲਾਗੀ
ਬਣਕੇ ਹੀ ਰਹਿ ਗਿਆ... ਮੌਕਾ ਮਿਲਦੇ ਹੀ ਪਾਂਡੇ ਨੇ ਫਿਰ ਪਲਟੀ
ਮਾਰੀ ਤੇ ਆਪਣੇ ਅਵਤਾਰਾਂ ਦੀਆਂ ਕਥਾ ਕਹਾਣੀਆਂ ਦੇ ਗ੍ਰੰਥ ਉਸੇ ‘ਗੁਰੂ’ ਕੋਲੋਂ ਲਿਖਵਾ ਕੇ
ਲੈ ਆਇਆ... ਇਸ ਵਾਰ ਪਾਂਡਾ ‘ਮਹਾਂ-ਪੁਰਖਾਂ’ ਦੇ ਰੂਪ
ਵਿੱਚ ਆਇਆ ਤੇ ‘ਕਰਤਾ ਪੁਰਖੁ’ ਨੂੰ ਨਿਗਲ ਗਿਆ... ਅੱਜ ‘ਨਾਨਕ ਦੀ ਧਰਮਸਾਲ’
ਵਿੱਚ ਪਾਂਡਾ ਪ੍ਰਧਾਨ ਹੈ, ਤੇ ਨਾਨਕ
ਖੂੰਝੇ ਵਿੱਚ ਬੈਠਾ ਸੋਚ ਰਿਹਾ ਹੈ ਕਿ ਮੇਰਾ ਅਕਾਲ, ‘ਮਹਾਕਾਲ’ ਕਿਵੇਂ ਬਣ ਗਿਆ
!!!!
ਟਿੱਪਣੀ: ਜਦੋਂ ਇਹ ਲਿਖਤ ਪੜੀ
ਤਾਂ ਰੌਂਗਟੇ ਖੜੇ ਹੋ ਗਏ... ਅਤੇ ਲਿਖਣ ਵਾਲੇ ਵੀਰ ਦੀ ਨਾਨਕ ਜੋਤ ਪ੍ਰਤੀ ਪਿਆਰ ਤੇ
ਦ੍ਰਿੜਤਾ ਅੰਦਰ ਤੱਕ ਕੰਬਾ ਗਈ। ਸਲਾਮ ਹੈ ਐਸੀ ਲੇਖਣੀ ਨੂੰ, ਕੁੱਝ ਹੀ ਸ਼ਬਦਾਂ 'ਚ ਸਾਰੀ
ਪੀੜਾ ਅਤੇ ਸੱਚਾਈ ਜ਼ਾਹਿਰ ਕਰ ਦਿੱਤੀ।
- ਸੰਪਾਦਕ ਖ਼ਾਲਸਾ ਨਿਊਜ਼