Share on Facebook

Main News Page

ਵਾਰ ਭਗਉਤੀ ਜੀ ਕੀ/ਦੁਰਗਾ ਪਾਠ ਬਾਰੇ ਇੱਕ ਪੜਚੋਲ (ਭਾਗ – 13)
ਦਸਮ ਸ਼ਬਦ ਵੀ ਖਿੱਚ ਤਾਣ ਕੇ ਦਸਮ ਗ੍ਰੰਥ ਬਨਾਉਣ ਦੀ ਕੋਸ਼ਿਸ ਜਾਰੀ ਹੈ, ਪਰ ਲਿਖਾਰੀ ਦੀ ਮੁਹਰ ਨੇ ਸਾਫ ਕਰ ਦਿਤਾ ਕਿ ਇਹ ਪੁਰਾਣ ਦੇ ਦਸਵੇਂ ਸਕੰਧ ਦੀ ਕਹਾਣੀ ਹੀ ਹੈ
-: ਕੰਵਲਪਾਲ ਸਿੰਘ, ਕਾਨਪੁਰ
09 Oct 2016

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : {ਭਾਗ-1} ; {ਭਾਗ-2} ; {ਭਾਗ-3}; {ਭਾਗ-4}; {ਭਾਗ-5}; {ਭਾਗ-6}; {ਭਾਗ-7}; {ਭਾਗ-8}; {ਭਾਗ-9}; {ਭਾਗ-10}; {ਭਾਗ-11}; {ਭਾਗ-12}

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਰਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
(ਅੰਕ-1105)

ਭਗਤ ਕਬੀਰ ਜੀ ਇਸ ਪਾਵਨ ਸਲੋਕ ਵਿਚ “ਇਕ ਸੂਰਮੇ” ਦੀ ਪਰਿਭਾਸ਼ਾ ਬਿਆਨ ਕਰਦੇ ਹਨ, “ਕਿ ਸੂਰਮਾ ਉਹੀ ਅਖਵਾ ਸਕਦਾ ਹੈ ਜਿਹੜਾ ਦੀਨ (ਧਰਮ) ਲਈ ਲੜਦਾ ਹੈ, ਅਤੇ ਇਉਂ ਮਨ ਨਾਲ ਲੜਦੇ-ਲੜਦੇ ਜਦੋਂ ਤਕ ਅਪਨਾ ਆਪਾ(ਅਹੰ, Ego) ਨਹੀਂ ਗਵਾ ਦਿੰਦਾ ਇਹ ਮੈਦਾਨ ਨਹੀਂ ਛਡਦਾ । ਇਹ ਲੜਾਈ (ਅੰਦਰੂਨੀ ਜੰਗ) ਕੋਈ-ਕੋਈ ਹੀ ਜਿਤ ਪਾਂਦਾ ਹੈ ।

“ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ” (ਅੰਕ-256)

ਅਤੇ ਯੁਧ ਨੂੰ ਜਿਤਨ ਵਾਲੇ ਇਹਨਾਂ ਸੂਰਮਿਆਂ ਦੇ ਹਥਿਆਰ (ਸ਼ਸਤ੍ਰ) ਵੀ ਬਾ-ਕਮਾਲ ਹਨ, ਜਿਨਾਂ ਦਾ ਜਿਕਰ ਪਾਵਨ ਗੁਰਬਾਣੀ ਵਿਚ ਬਾਰ-ਬਾਰ ਆਉਂਦਾ ਹੈ :

1. ਸਤੁ ਸੰਤੋਖੁ ਲੈ ਲਰਨੇ ਲਾਗਾ, ਤੋਰੇ ਦੁਇ ਦਰਵਾਜਾ
(ਸ਼ਸਤ੍ਰ – ਸਤਿ ਅਤੇ ਸੰਤੋਖ)

2. ਗਰੀਬੀ ਗਦਾ ਹਮਾਰੀ ॥ ਖੰਨਾ ਸਗਲ ਰੇਨੁ ਛਾਰੀ
(ਸ਼ਸਤ੍ਰ – ਗਰੀਬੀ ਭਾਵ ਨਿੰਮ੍ਰਤਾ ਅਤੇ ਸਭ ਦੀ ਚਰਣ-ਧੂੜ)

3. ਗਿਆਨ ਖੜਗੁ ਕਰਿ ਕਿਰਪਾ ਦੀਨਾ ਦੂਤ ਮਾਰੇ ਕਰਿ ਧਾਈ ਹੇ
(ਸ਼ਸਤ੍ਰ – ਗਿਆਨ ਰੂਪੀ ਤਲਵਾਰ)

ਕਿਸੇ ਜਾਇਦਾਦ, ਜੋਰੂ ਜਾਂ ਸਾੜਾ ਮਾਤ੍ਰ ਕਢਣ ਲਈ ਕਿਸੇ ਨਾਲ ਲੜਨਾ ਯੁਧ ਤਾਂ ਅਖਵਾ ਸਕਦਾ ਹੈ, ਪਰ ਧਰਮ ਯੁਧ ਨਹੀਂ, ਹੁਣ ਜੀਵੇਂ ਦਸ਼ਿਹਰੇ ਵਾਲੇ ਦਿਨ ਬਾਰ ਬਾਰ ਇਹ ਝੂਠ ਪ੍ਰਚਾਰਿਆ ਜਾਇਗਾ ਕਿ ਰਾਮ ਦਾ ਰਾਵਣ ਨੂੰ ਮਾਰਨਾ, ਧਰਮ ਦੀ ਅਧਰਮ ਉਤੇ ਜਿੱਤ ਹੈ, ਪਰ ਬਾਰ ਬਾਰ ਬੋਲਿਆ ਇਹ ਝੂਠ ਬੇਸ਼ਕ ਸੁਣਨ ਵਿੱਚ ਸੱਚ ਲਗ ਸਕਦਾ ਹੈ, ਪਰ ਜਿਉਂ ਹੀ ਇਸ ਝੂਠ ਦੀ ਪਰਖ “ਰਾਮ ਦੀ ਕਸੌਟੀ” ਉਤੇ ਕੀਤੀ ਜਾਵੇਗੀ, ਇਹ ਝੂਠ ਟਿਕੇਗਾ ਨਹੀਂ ।

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥

ਗੁਰਬਾਣੀ ਰਾਹੀਂ ਸੂਰਮਾ ਅਤੇ ਉਸਦੇ ਧਰਮ-ਯੁਧ ਦੌਰਾਨ ਵਰਤੇ ਸ਼ਸਤ੍ਰਾਂ ਬਾਰੇ, ਇਹ ਸਭ ਲਿਖਣ ਦਾ ਕਾਰਨ ਹੈ ਕਿ ਜੈਸਾ ਤੁਸੀਂ ਜਾਣਦੇ ਹੀ ਹੋ, ਨਵਰਾਤਰੀ (ਨਵ-ਦੁਰਗਾ) ਦੇ ਖਾਸ ਮੌਕੇ ਨੂੰ ਮੁੱਖ ਰਖ ਕੇ ਦਿੱਲੀ ਗੁਰੁਦੁਆਰਾ ਕਮੇਟੀ ਵਲੋਂ ਰਾਮ-ਸ਼ਿਆਮ ਕਵੀ ਦੇ ਗ੍ਰੰਥ ਵਿਚੋਂ ਵੀਰ ਬੰਤਾ ਸਿੰਘ ਵਲੋਂ ਦੁਰਗਾ ਦੀ ਗਾਥਾ ਸੁਣਵਾਈ ਜਾ ਰਹੀ ਹੈ, ਅਤੇ ਉਸ ਵਿਚ ਵੀਰ ਬੰਤਾ ਸਿੰਘ ਬਾਰ-ਬਾਰ ਇਕ ਸਵੱਯਾ ਪੜਦਾ :

ਦਸਮ ਕਥਾ ਭਾਗੳਤ ਕੀ ਭਾਖਾ ਕਰੀ ਬਨਾਇ ।
ਅਵਰ ਬਾਸਨਾ ਨਾਹਿ ਪ੍ਰਭ ਧਰਮ ਯੁਧ ਕੇ ਚਾਇ ।
2491

ਮੈਂ (ਕਵੀ ਸ਼ਿਆਮ ਨੇ) ਭਾਗਵਤ ਪੁਰਾਨ ਦੇ ਦਸਵੇਂ ਸਕੰਧ *(Book) ਦੀ ਕਥਾ ਸਰਲ ਭਾਸ਼ਾ ਵਿਚ ਕਰ ਦਿਤੀ ਹੈ, (ਹੇ ਕ੍ਰਿਸ਼ਨ) ਪ੍ਰਭੂ, ਮੇਰੇ ਮਨ ਵਿਚ ਕੋਈ ਮਨੋਕਾਮਨਾ ਨਹੀਂ ਮੈਨੂੰ ਕੇਵਲ (ਤੁਹਾਡੇ ਵਲੋਂ) ਕੀਤੇ ਧਰਮਯੁਧ ਦਾ ਹੀ ਉਤਸਾਹ ਹੈ।

*ਅੰਤ ਵਿਚ ਲਿਖਾਰੀ ਸ਼ਿਆਮ ਮੋਹਰ ਲਾਉਂਦਾ ਹੈ “ਇਤੀ ਸ੍ਰੀ ਦਸਮ ਸਿਕਂਧ ਪੁਰਾਣੇ ਬਚਿਤ੍ਰ ਨਾਟਕੇ ਗ੍ਰੰਥੇ ਕ੍ਰਿਸ਼ਨਾਵਤਾਰੇ ਧਿਆਇ ਸਮਾਪਤਮੁ

ਸੋ, ਹੁਣ ਇਥੇ ਇਹ ਤਾਂ ਸਾਫ ਹੋ ਗਯਾ ਕਿ ਇਹ ਦਸਮ ਸ਼ਬਦ ਵੀ ਖਿੱਚ ਤਾਣ ਕੇ ਦਸਮ ਗ੍ਰੰਥ ਬਨਾਉਣ ਦੀ ਕੋਸ਼ਿਸ ਜਾਰੀ ਹੈ, ਪਰ ਲਿਖਾਰੀ ਦੀ ਮੁਹਰ ਨੇ ਸਾਫ ਕਰ ਦਿਤਾ ਕਿ ਇਹ ਪੁਰਾਣ ਦੇ ਦਸਵੇਂ ਸਕੰਧ ਦੀ ਕਹਾਣੀ ਹੀ ਹੈ।

ਹੁਣ ਜਿਸ ਯੁਧ ਨੂੰ ਕਵੀ ਸ਼ਾਮ ਧਰਮਯੁਧ ਬੋਲ ਰਿਹਾ ਹੈ, ਇਸ ਦੀ ਪਰਖ, ਸੱਚ ਦੀ ਕਸਵੱਟੀ (ਗੁਰੂ ਗ੍ਰੰਥ ਸਾਹਿਬ) ਉਤੇ ਹੋਣੀ ਬਾਕੀ ਹੈ । ਇਹ ਪਰਖ ਵਿਚ ਅਸੀਂ ਤਿੰਨ ਸਵਾਲਾਂ ਨੂੰ ਚੇਤੇ ਰਖਨਾ ਹੈ :

ੳ) ਇਹ ਗਾਥਾ ਮੁਤਾਬਿਕ ਲਿਖਾਰੀ ਕੌਣ ? (ਸਵਾਲ-1)

1. ਜੋ ਬ੍ਰਿਕਨਾੲਕ ਕੇ ਰੁਚ ਸੋ, ਕਵਿ ਸ਼ਯਾਮ ਭਨੈ ਫੁਨ ਗੀਤਨ ਗੈਹੈ । 2482
2. ਸ੍ਰੀ ਬਿਜ੍ਰਨਾਥ ਹਨਯੋਂ ਅਰਿ ਕੋ, ਕਵਿ ਸ਼ਯਾਮ ਕਹੈ ਕਰਿ ਗਾਡ ਅਯੋਧਨ । 2381
3. ਸੋਊ ਸਦਾ ਕਵਿ ਸ਼ਯਾਮ ਭਨੈ ਫੁਨ ਯਾ ਭਵ ਭੀਤਰ ਫੇਰ ਨ ਏਹੈ  2242

ਪੂਰੀ ਕਹਾਣੀ ਵਿੱਚ ਕਿਤੇ ਵੀ ਨਾਨਕ ਨਹੀਂ, ਮਹਲਾ ਨਹੀਂ ਹੈ ਤਾਂ ਬਸ “ਕਵੀ ਸ਼ਯਾਮ”, ਇਸ ਗ੍ਰੰਥ ਵਿਚ ਸਿਰਫ ਕਵੀ ਸ਼ਯਾਮ ਹੀ ਨਹੀਂ, ਕਵੀ ਰਾਮ, ਕਵੀ ਕਾਲ ਇਤਯਾਦਿ ਅਨੇਕ ਨਾਮ ਵੀ ਹਨ।

ਹੁਣ ਇਹ ਵੀਰ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਿਤ ਕਰਨ ਵਿਚ ਲੱਗੇ ਹਨ, ਉਹ ਦਸਨ ਕਿ ਕਵੀ ਰਾਮ, ਕਵੀ ਸ਼ਯਾਮ, ਕਵੀ ਕਾਲ ਦੀ ਲਿਖੀ ਰਚਨਾ ਨੂੰ ਕਿਸ ਆਧਾਰ ਉਤੇ ਦਸ਼ਮੇਸ਼ ਪਿਤਾ ਦੀ ਰਚਨਾ ਪ੍ਰਚਾਰਿਆ ਜਾ ਰਿਹਾ ਇਸ ਬਾਬਤ ਜਵਾਬ ਧਰਮ ਪ੍ਰਚਾਰ ਕਮੇਟੀ ਦੇ ਚੈਅਰਮੈਨ, ਪਰਮਜੀਤ ਸਿੰਘ ਰਾਣਾ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਦੇਣਾ ਬਣਦਾ ਹੈ ਕਿਉਂਕਿ ਉਹ ਵੀ ਦਾਵਾ ਕਰਦੇ ਨੇ ਕਿ ਇਹ ਲਿਖਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ…

ਅ) ਇਸ ਗਾਥਾ ਮੁਤਾਬਿਕ ਦਸਮ ਕੀ ਹੈ ? (ਸਵਾਲ-2)

1. ਇਤੀ “ਸ੍ਰੀ ਦਸਮ ਸਿਕੰਧੇ ਪੁਰਾਣੇ” ਬਚਿਤ੍ਰ ਨਾਟਕੇ ਕ੍ਰਿਸ਼ਨਾਵਤਾਰੇ ਇੰਦ੍ਰ ਕੋ ਜੀਤਕਰ ਕਲਪਵ੍ਰਿਛ ਲਿਆਵਤ ਭਏ । (ਪੰਨਾਂ – 527)

2. ਇਤੀ “ਸ੍ਰੀ ਦਸਮ ਸਿਕੰਧੇ ਪੁਰਾਣੇ” ਬਚਿਤ੍ਰ ਨਾਟਕੇ ਕ੍ਰਿਸ਼ਨਾਵਤਾਰੇ ਬਨਾਸੁਰ ਕੀ ਜੀਤ ਅਨਰੁਧ ਊਖਾ ਕੋ ਬਿਆਹ ਲਿਆਵਤ ਭਏ। (ਪੰਨਾਂ – 538)

3. ਇਤੀ “ਸ੍ਰੀ ਦਸਮ ਸਿਕੰਧੇ ਪੁਰਾਣੇ” ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨਾਵਤਾਰੇ ਦੁਰਜੋਧਨ ਕੀ ਬੇਟੀ ਸਾਂਭ ਕੋ ਬਿਆਹ ਲਿਆਵਤ ਭਏ । (ਪੰਨਾਂ – 545)
ਪੂਰੀ ਕਹਾਣੀ ਵਿੱਚ ਦਸਮ ਸ਼ਬਦ ਪੁਰਾਣ ਦੇ ਦਸਵੇਂ ਸਕੰਧ ਲਈ ਇਸਤੇਮਾਲ ਕੀਤਾ ਹੈ, ਹੁਣ ਕਿਸ ਆਧਾਰ ਉਤੇ ਇਸ ਦੋਹੇ ਨੂੰ “ਦਸਮ ਗ੍ਰੰਥ” ਲਈ ਪ੍ਰਚਾਰਿਆ ਜਾ ਰਿਹਾ ਹੈ ?

ੲ) ਇਸ ਗਾਥਾ ਮੁਤਾਬਿਕ ਧਰਮਯੁਧ ਕੀ ਹੈ ? (ਸਵਾਲ-3)

ਇਸ ਬਾਬਤ ਕੇਵਲ ਇਸ ਗਾਥਾ ਦੀ ਵਿਸ਼ੇ ਸੂਚੀ ਵਿਚੋਂ ਕੁਝ ਵਿਸ਼ੇ ਪੜ ਲਉ, ਸਮਝਦਾਰ ਨੂੰ ਇਸ਼ਾਰਾ ਕਾਫੀ :

1. ਅਥ ਕਾਨ ਜੂ ਮੰਤ੍ਰ ਗਾਇਤ੍ਰੀ ਸੀਖਨ ਸਮੇਂ । (ਪੰਨਾਂ – 371)

2. ਅਥ ਅਕਰੂਰ ਕੋ ਫੂਫੀ ਪਾਸ ਭੇਜਨ ਕਥਨੰ । (ਪੰਨਾਂ – 389)

3. ਅਥ ਰਾਜਾ ਜੁਧਿਸ਼ਟਰ ਰਾਜਸੂਅ ਯਗ ਕਰਤ ਭਏ । (ਪੰਨਾਂ – 552)

4. ਅਥ ਸੁਭਦ੍ਰਾ ਕਾ ਬਿਆਹ ਕਥਨੰ । (ਪੰਨਾਂ – 563)

ਬੇਸ਼ਕ ਇਸ ਰਚਨਾਂ ਵਿਚ ਕੁਛ ਯੁਧਾਂ ਦਾ ਜ਼ਿਕਰ ਹੈ, ਪਰ ਕਿਸ ਲਈ :

1. ਇਕ ਯੁਧ ਹੋਇਆ ਕਿ ਕੰਸ ਨੂੰ ਮਾਰਿਆ (ਘਰ ਦਾ ਝਗੜਾ, ਸਰਬਤ ਦਾ ਭਲਾ ਨਹੀਂ)

2. ਕ੍ਰਿਸ਼ਨ ਜੀ ਵਲੋਂ ਰੁਕਮਣੀ ਨਾਮ ਦੀ ਇਕ ਬੀਬੀ ਦੇ ਚੁਕੇ ਜਾਣ ਉਤੇ ਇਕ ਯੁਧ ਹੋਇਆ । (ਫਿਰ ਪਰਸਨਲ ਝਗੜਾ, ਸਰਬੱਤ ਦਾ ਭਲਾ ਨਹੀ) ।

3. ਇਹਦੇ ਅਲਾਵਾ ਭਸਮਾਸੁਰ, ਇੰਦਰ, ਜਰਾਸੰਧਿ ਇਤਆਦਿ ਨਾਲ ਜੰਗ ਹੋਇ (ਕਿਸੇ ਵਿਚ ਧਰਮ ਦੀ ਰਾਖੀ, ਸਰਬਤ ਦੇ ਭਲੇ ਲਈ ਕੋਈ ਗੱਲ ਨਹੀਂ ।

ਫਿਰ ਵੀ ਝੂਠ ਉਤੇ ਝੂਠ ਮਾਰਨਾ, ਸੰਗਤਾਂ ਨੂੰ ਗੁੰਮਰਾਹ ਕਰਨਾ, ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਅਸਥਾਨ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਰੋਕ ਕੇ ਅੱਜ ਇਹ ਕੌਮੀ ਠੇਕੇਦਾਰ ਕਿਤੇ ਗਲਤ ਰਾਹੇ ਤਾਂ ਨਹੀ ਪੈ ਗਏ ? ਪੈ ਤਾਂ ਗਏ ਨੇ… ਨਹੀਂ ?

ਚਲਦਾ…


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top