|
ਦੁੱਰ੍ਹ - ਫਿੱਟੇ ਮੂੰਹ
-: ਪਰਸ਼ੋਤਮ ਲਾਲ ਸਰੋਏ
ਮੋਬਾ:- 91-92175-44348
ਮੈਂ ਹੀ ਮੈਂ ਦਾ ਰੌਲਾ, ਪਾਉਂਦੇ ਬਹੁਤੇ ਦੇਖੇ,
ਕੋਈ ਹੀ ਹੈ, ਜੋ ਆਖੇ ਤੂੰ ਹੀ ਤੂੰ।
ਮੈਂ-ਮੈਂ ਕਹਿਣ ਵਾਲਿਆਂ ਦੇ, ਮੂੰਹ 'ਤੇ ਮੈਨੂੰ ਜਾਪੇ,
ਲਿਖਿਆ ਹੈ ਦੁੱਰ੍ਹ- ਫਿੱਟੇ ਮੂੰਹ। |
 |
ਕਾਂ ਦਿੰਦਾ ਸੀ ਸੁਨੇਹਾ
ਪਰਾਹੁਣੇ ਆਉਣ ਦਾ,
ਉਹ ਵੱਖਰਾ ਅਲਾਪ ਜਾਪਦਾ।
ਬੰਦਾ ਭੁੱਲ ਗਿਆ ਅਰਥ, ਇੰਝ ਲੱਗੇ,
ਪੁੰਨ ਦਾ ਤੇ ਨਾਲੇ ਪਾਪ ਦਾ।
ਜਿਵੇਂ ਬੱਕਰੀ ਤੇ ਮੱਝ ਦੀ ਆਵਾਜ਼ ਆਵੇ,
ਬੰਦੇ ਦੀ ਵੀ ਆਵੇ, ਹੂ-ਬ-ਹੂ।
ਮੈਂ-ਮੈਂ ਕਹਿਣ ਵਾਲਿਆਂ ਦੇ, ਮੂੰਹ 'ਤੇ ਮੈਨੂੰ ਜਾਪੇ,
ਲਿਖਿਆ ਹੈ ਦੁੱਰ੍ਹ- ਫਿੱਟੇ ਮੂੰਹ। |
ਛੱਜ ਆਵਾਜ਼ਾਂ ਬੇਸੁਰੀਆਂ
ਜੇ ਕੱਢੇ,
ਛਾਣਨੀ ਵੀ ਰੀਸ ਕਰਦੀ,
ਇਤਿਹਾਸ ਹੈ ਗਵਾਹ, ਸੱਚ ਨਾਲ ਸਦਾ
ਦੁਨੀਆਂ ਹੈ ਰਹੀ ਲੜਦੀ,
ਪਰਸ਼ੋਤਮ ਦੇਖੇ ਲਾਸਾਂ ਘੁੰਮਦੀਆਂ ਦੁਨੀਆਂ 'ਤੇ,
ਕਿੱਥੇ ਆਤਮਾ ਹੈ ਕਿੱਥੇ ਰੂਹ।
ਮੈਂ-ਮੈਂ ਕਹਿਣ ਵਾਲਿਆਂ ਦੇ, ਮੂੰਹ 'ਤੇ ਮੈਨੂੰ ਜਾਪੇ,
ਲਿਖਿਆ ਹੈ ਦੁੱਰ੍ਹ- ਫਿੱਟੇ ਮੂੰਹ। |
ਕੌਣ
ਕਿਹਦਾ ਸਕਾ, ਕੌਣ ਕਿਹਦਾ ਬੇਲੀ,
ਕੱਲਯੁੱਗ ਹੈ ਪਿਆ ਦੱਸਦਾ,
ਏਥੇ ਰੱਬ ਵੀ ਬੇਚਾਰਾ ਮੈਨੂੰ ਲੱਗੇ,
ਦੁਨੀਆਂ ਦੇ ਉੱਤੇ ਹੱਸਦਾ।
ਚੋਰ ਉਲਟਾ ਕੋਤਵਾਲ ਤਾਈਂ ਡਾਂਟੇ,
ਕਹਿੰਦਾ! ਧੋ ਲੈ ਛੱਪੜ 'ਚ ਮੂੰਹ।
ਮੈਂ-ਮੈਂ ਕਹਿਣ ਵਾਲਿਆਂ ਦੇ, ਮੂੰਹ 'ਤੇ ਮੈਨੂੰ
ਜਾਪੇ,ਪੇ,
ਲਿਖਿਆ ਹੈ ਦੁੱਰ੍ਹ- ਫਿੱਟੇ ਮੂੰਹ। |
ਸਰੋਏ!
ਭੁੱਲ ਭਗਵਾਨ ਤਾਈਂ ਬੰਦਾ,
ਆਪੇ ਭਗਵਾਨ ਹੋਇਆ ਏ,
ਕਹਿੰਦੇ ਹੁੰਦੇ ਸਾਂ ਅਕਲ ਵਿੱਚ ਗਿੱਟੇ,
ਅਕਲ ਵਾਲਾ ਗਿੱਟਾ ਖੋਹਿਆ ਏ।
ਆਪੇ ਦੁਨੀਆਂ ਨੇ ਆਪਣੇ ਲਈ ਪੁੱਟ ਲਿਆ,
ਕੱਲਯੁੱਗੀ ਕਾਲੀ ਰਾਤ ਵਾਲਾ ਖੂਹ।
ਮੈਂ-ਮੈਂ ਕਹਿਣ ਵਾਲਿਆਂ ਦੇ, ਮੂੰਹ 'ਤੇ ਮੈਨੂੰ ਜਾਪੇ,
ਲਿਖਿਆ ਹੈ ਦੁੱਰ੍ਹ- ਫਿੱਟੇ ਮੂੰਹ। |
|
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|