ਜਦੋਂ
ਕਸ਼ਮੀਰੀ ਪਾਂਡੇ ਦੀ ਹੋਂਦ ਨੂੰ ਖਤਰਾ ਪਿਆ, ਤਾਂ ਉਹ ਅਨੰਦਪੁਰ ਗੁਰੂ ਦੀ ਸ਼ਰਨ ਵਿੱਚ ਆਇਆ...
ਨਾ ਸਿਰਫ ਪਾਂਡੇ ਦੀ ਹੋਂਦ ਬਚ ਗਈ, ਸਗੋਂ ਪਾਂਡਾ ਅੱਜ ਹਾਕਮ
ਹੈ... ਤੇ ਅੱਜ ਸਿੱਖ ਦੀ ਹੋਂਦ ਖਤਰੇ ਵਿੱਚ ਹੈ, ਤਾਂ ਸਿੱਖ ਗੁਰੂ ਨੂੰ ਛੱਡ ਕੇ,
ਦੇਹਾਂ ਦਾ ਆਸਰਾ ਭਾਲਦਾ...
ਹਰ ਦੂਏ ਦਿਨ
ਸਿੱਖ ਆਪਣੀ ਟੇਕ ਬਦਲ ਲੈਂਦਾ ਹੈ... ਬਾਜਾਂ ਵਾਲਿਆ
ਬਾਜ਼ ਨੂੰ ਭੇਜ ਮੁੜਕੇ... ਭਿੰਡਰਾਂਵਾਲਿਆ ਇੱਕ ਵਾਰ
ਫਿਰ ਆਉਣਾ ਪਊ... ਰਾਜੋਆਣਾ ਜਿੰਦਾ ਸ਼ਹੀਦ ਜਿਹਨੇ ਲਈ
ਕੌਮ ਖਰੀਦ... ਕੋਈ ਭੁੱਖ ਹੜਤਾਲ ਦਾ ਡਰਾਮ ਕਰਦਾ,
ਤਾਂ ਸਿੱਖ ਪੰਜਿਆਂ ਭਾਰ ਹੋ ਕੇ ਨਾਹਰੇ ਮਾਰਦਾ... ਗੁਰਬਖਸ਼
ਸਿਆਂ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ... ਤੇ ਜੇ ਇਸ ਹਿਸਾਬ ਨਾਲ ਚਲਦੇ
ਰਹੇ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਿੱਖ 33 ਕਰੋੜ ਦੀ ਗਿਣਤੀ ਨੂੰ ਵੀ ਪਿੱਛੇ ਛੱਡ
ਜਾਣਗੇ...
ਭੈਣੋ ਤੇ ਭਰਾਵੋ ! ਇਨ੍ਹਾਂ ਦੇਹਾਂ ਦੀ ਸੋਚ ਤੋਂ
ਬ੍ਰਾਹਮਣੀ ਬਿਪਰ ਨੂੰ ਕੋਈ ਖਤਰਾ ਨਹੀਂ, ਇਨ੍ਹਾਂ ਦੇਹਧਾਰੀਆਂ ਦੇ ਪਿਛੇ ਲੱਗ, ਅਸੀਂ ਜਾਣੇ
ਅਨਜਾਣੇ ਨਾਨਕ ਦੀ ਸੋਚ ਨਾਲੋਂ ਟੁੱਟਦੇ ਜਾ ਰਹੇ ਹਾਂ, ਅਤੇ ਦਿਨ ਬਾ ਦਿਨ ਗੁਲਾਮੀ ਦੀ
ਦਲਦਲ ਵਿੱਚ ਧੱਸਦੇ ਜਾ ਰਹੇ ਹਾਂ... ਬਸ ਫੋਕੀ ਆਜ਼ਾਦੀ ਆਜ਼ਾਦੀ ਰਟੀ ਜਾ ਰਹੇ ਹਾਂ, ਪਰ
ਮਾਨਸਿਕ ਤੌਰ 'ਤੇ ਇਨ੍ਹਾਂ ਦੇਹਧਾਰੀ ਸਾਧਾਂ ਸੰਤਾਂ ਦੇ ਗੁਲਾਮ ਬਣਕੇ ਰਹਿ ਗਏ ਹਾਂ... ਅਸੀਂ
ਇਹ ਵੀ ਸਮਝਣ ਤੋਂ ਅਸਮਰਥ ਹੋ ਗਏ ਹਾਂ ਕਿ ਆਜ਼ਾਦੀ ਤਾਂ ਇੱਕ ਪਾਸੇ ਰਹੀ, ਅੱਜ ਸਾਡੀ ਹੋਂਦ
ਵੀ ਖਤਰੇ ਵਿੱਚ ਪੈ ਗਈ ਹੈ...
ਭਰਾਵੋ ! ਜੇ ਆਪ ਨਹੀਂ ਤਾਂ ਪਾਂਡੇ ਤੋਂ ਹੀ ਕੁਛ ਸਿੱਖ ਲਈਏ... ਨਿੱਕਲੀਏ ਇਨ੍ਹਾਂ ਰੰਗ
ਬਰੰਗੀਆਂ ਸੋਚਾਂ ਦੀ ਗੁਲਾਮੀ ਤੋਂ ਬਾਹਰ... ਟੇਕ ਰੱਖੀਏ ਸੱਚੇ ਗੁਰੂ ਦੀ... ਤੇ ਉਸ ਦਿਨ
ਸਾਡੀ ਹੋਂਦ ਨੂੰ ਕੋਈ ਖਤਰਾ ਨਹੀਂ ਹੋਵੇਗਾ, ਜਿਦਣ ਅਸੀਂ ਆਪਣਾ
ਮਨਿ ਮੁਖਿ ਇੱਕ ਕਰਕੇ ਇਹ ਕਹਾਂਗੇ... ਨਾਨਕਾ ! ਤੇਰੀ
ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ !!!