ਚੰਡੀਗੜ੍ਹ:
ਸਥਾਨਕ ਗੁਰਦੁਆਰਾ ਸ਼ਾਹਪੁਰ, ਸੈਕਟਰ 38-ਬੀ ਵਿਖੇ ਅਦਾਰਾ ਭਾਈ ਦਿੱਤ ਸਿੰਘ ਪਤ੍ਰਿਕਾ ਅਤੇ
ਭਾਈ ਦਿੱਤ ਸਿੰਘ ਇੰਟਰਨੈਸ਼ਨਲ ਮੈਮਰੀਅਲ ਸੁਸਾਇਟੀ (ਰਜਿ:), ਚੰਡੀਗੜ੍ਹ ਵੱਲੋਂ ਪੰਥ ਰਤਨ
ਗਿਆਨੀ ਦਿੱਤ ਸਿੰਘ ਜੀ ਦੀ 115ਵੀਂ ਯਾਦ ਨੂੰ ਸਮਰਪਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ
ਨੌਜਵਾਨ ਸਿੱਖ ਲੇਖਕ ਇਕਵਾਕ ਸਿੰਘ ਪੱਟੀ ਨੂੰ ਉਹਨਾਂ ਦੀਆਂ ਪੰਜਾਬੀ ਮਾਂ ਬੋਲੀ ਅਤੇ ਪੰਥ
ਨੂੰ ਸਮਰਪਤ ਸੇਵਾਵਾਂ ਬਦਲੇ ‘ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ
ਪੁਰਸਕਾਰ-2016’ ਨਾਲ ਸਨਮਾਨਿਤ ਕੀਤਾ ਗਿਆ।
ਉਕਤ ਪੁਰਸਕਾਰ ‘ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ, ਸ. ਮਲਾਗ੍ਹਰ
ਸਿੰਘ ਪਟਿਆਲਾ, ਸ. ਜਸਵੰਤਸਿੰਘ ਕੈਲਵੀ ਅਤੇ ਡਾ. ਸੁਖਜਿੰਦਰ ਸਿੰਘ ਯੋਗੀ ਨੂੰ ਵੀ ਉਹਨਾਂ
ਦੀ ਕੌਮ ਪ੍ਰਤੀ ਸੇਵਾਵਾਂਨੂੰ ਮੁੱਖ ਰੱਖਦੇ ਹੋਏ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਪ੍ਰਧਾਨ
ਅਤੇ ਸੰਪਾਦਕ ਸ. ਨਸੀਬ ਸਿੰਘ ਸੇਵਕ ਨੇ ਸਨਮਾਨਿਤ ਸਿੱਖ ਸਖਸ਼ੀਅਤਾਂ ਦੀਆਂ ਪ੍ਰਾਪਤੀਆਂ ਬਾਰੇ
ਸੰਗਤ ਨੂੰ ਦੱਸਿਆ ਅਤੇ ਕਵੀ ਦੌਰਾਨ ਮਸ਼ਹੂਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਗਿਆਨੀ
ਦਿੱਤ ਸਿੰਘ ਜੀ ਅਤੇ ਗੁਰਮਤਿ ਦੇ ਵਿਸ਼ਿਆਂ ਤੇ ਸੰਗਤ ਨਾਲ ਸਾਂਝ ਪਾਈ। ਉਪਰੰਤ ਭਾਈ ਜਸਬੀਰ
ਸਿੰਘ ਪਾਉਂਟਾ ਸਾਹਿਬ ਵਾਲਿਆ ਨੇ ਰਸ ਭਿੰਨਾ ਕੀਰਤਨ ਕੀਤਾ।
ਇਸ ਮੌਕੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਮਸ਼ਹੂਰ ਸਿੱਖ ਐਂਕਰ ਅਤੇ
ਵਿਦਵਾਨ ਸ. ਹਨਵੰਤ ਸਿੰਘ ਨੇ ਕੀਤਾ ਅਤੇ ਸਟੇਜ ਦੀ ਸੇਵਾ ਸ. ਅਵਤਾਰ ਸਿੰਘ ਮਹਿਤਪੁਰੀ ਜੀ
ਨੇ ਨਿਭਾਈ। ਸਿੱਖ ਮਿਸ਼ਨਰੀ ਕਾਲਜ ਵੱਲੋਂ ਇਕਵਾਕ ਸਿੰਘ ਪੱਟੀ ਦਾ ਵਿਸ਼ੇਸ਼ ਸਨਮਾਨ ਅਨੰਦਪੁਰ
ਸਾਹਿਬ ‘ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ-2016’ ਦਾ ਮਾਣ ਲੈਣ ਉਪਰੰਤ ਸ. ਪੱਟੀਦੇ
ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਪੁੱਜੇ ਤਾਂ ਸਿੱਖ ਮਿਸ਼ਨਰੀ ਕਾਲਜ ਦੀ ਸਮੁੱਚੀ
ਪ੍ਰਬੰਧਕ ਕਮੇਟੀ ਵੱਲੋਂ ਇਕਵਾਕ ਸਿੰਘ ਪੱਟੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ
ਮੌਕੇ ਪ੍ਰਿੰ. ਸੁਰਿੰਦਰ ਸਿੰਘ ਨੇ ਕਿਹਾ ਕਿ ਇਹ ਕਾਲਜ ਵਾਸਤੇ ਮਾਣਵਾਲੀ ਗੱਲ ਹੈ ਕਿ ਸਫਲਤਾ
ਪੂਰਵਕ ਕੋਰਸ ਪੂਰਾ ਕਰਨ ਵਾਲੇ ਅਤੇ ਖਾਸ ਤੌਰ 'ਤੇ ਤਬਲਾ ਕਲਾਸ ਦਾ ਵਿਦਿਆਰਥੀ ਹੋਣ ਦੇ
ਬਾਵਜੂਦ ਧਰਮ ਪ੍ਰਚਾਰ ਦੇ ਖੇਤਰ ਵਿੱਚ ਅਤੇ ਸਿੱਖਸਾਹਿਤ ਦੇ ਨਾਲ ਪੰਜਾਬੀ ਮਾਂ ਬੋਲੀ ਨੂੰ
ਉੱਚਾ ਚੁਕਣ ਵਾਲੇ ਕਾਲਜ ਦੇ ਇਸ ਵਿਦਿਆਰਥੀ ਨੂੰਇਹ ਐਵਾਰਡ ਮਿਲਿਆ ਹੈ।
ਗੱਲਬਾਤ ਕਰਦਿਆਂ ਸ. ਇਕਵਾਕ ਸਿੰਘ ਪੱਟੀ ਨੇ ਕਿਹਾ ਕਿ, ਸਿੱਖ ਸੰਗਤਾਂ
ਦੇ ਅਤਾਹ ਪਿਆਰ ਅਤੇ ਸਤਿਗੁਰਾਂ ਦੀ ਵੱਡੀ ਬਖਸ਼ਿਸ਼ ਸਦਕਾ ਇਹ ਮਾਣਪ੍ਰਾਪਤ ਹੋਇਆ ਹੈ ਅਤੇ
ਉਸਦੇ ਨਾਲ ਹੀ ਜਿੰਮੇਵਾਰੀ ਵਿੱਚ ਵੀ ਹੋਰ ਵਾਧਾ ਹੋਗਿਆ। ਅਕਾਲ ਪੁਰਖ ਅੱਗੇ ਇਹੀ ਅਰਦਾਸ
ਬੇਨਤੀ ਹੈ ਕਿ ਉਹ ਆਪ ਹੀ ਸਿਰ ਤੇ ਹੱਥ ਰੱਖਕੇ ਸੇਵਾ ਲੈਂਦੇ ਰਹਿਣ। ਇਸ ਮੌਕੇ ਸ. ਅਕਬਾਲ
ਸਿੰਘ ਸੁਪਰਡੈਂਟ, ਸ. ਮਨੋਹਰ ਸਿੰਘਮੈਨੇਜਰ, ਵਾਈਸ ਪ੍ਰਿੰ. ਸ. ਚਰਨਜੀਤ ਸਿੰਘ,
ਜ਼ੋਨਲ ਆਰਗੇਨਾਈਜ਼ਰ ਜਗਮੋਹਣ ਸਿੰਘ, ਦਸਮੇਸ਼ ਸਿੰਘ, ਸਤਿਬੀਰ ਸਿੰਘ ਲੋਹੁਕਾ, ਦਮਨਦੀਪ ਸਿੰਘ
ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।