ਬਚਿੱਤ੍ਰ ਨਾਟਕ ਦਾ, ਦੇਵੀ ਦੇਵਤਿਆਂ ਦੁਰਗਾ ਅਤੇ ਮਹਾਂਕਾਲ਼ ਦਾ
ਪੁਜਾਰੀ ਹੋਣ ਕਰਕੇ, ਲਿਖਾਰੀ ਦਸਵੇਂ ਗੁਰੂ ਜੀ ਦੇ ਵਲੋਂ ਲਿਖਦਾ ਹੋਇਆ ਨੌਵੇਂ ਗੁਰੂ ਜੀ
ਨੂੰ ਭਾਂਤਿ ਭਾਂਤਿ ਦੇ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰਦੇ ਸਿੱਧ ਕਰਦਾ ਹੈ। ਲਿਖਾਰੀ
ਲਿਖਦਾ ਹੈ:-
ਮੁਰ
ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥ ਜਬ ਜੀ ਜਾਤ ਤ੍ਰਿਬੇਣੀ ਭਏ॥
ਪੁੰਨ ਦਾਨ ਦਿਨ ਕਰਤ ਬੀਤਏ॥੧॥ ਤ੍ਰਿਬੇਣੀ -
ਪ੍ਰਯਾਗ, ਅਲਾਹਾਬਾਦ
ਤਹੀ ਪ੍ਰਕਾਸ ਹਮਾਰਾ ਭਯੋ॥ਪਟਨਾ ਸਹਰ ਬਿਖੈ
ਭਵ ਲਯੋ॥
ਇਸ ਰਚਨਾ ਨੂੰ ਰਾਗੀ ਜਥੇ ਖੁੱਲ੍ਹ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ ਦੀ ਹਜ਼ੂਰੀ ਵਿੱਚ, ਗਾਉਂਦੇ ਹਨ। ਅਜਿਹੇ ਰਾਗੀ ਜਥਿਆਂ ਦੀ ਪ੍ਰਬੰਧਕਾਂ ਵਲੋਂ ਗੁਰਮਤਿ
ਅਨੁਸਾਰ ਖਿਚਾਈ ਕਰਨ ਦੀ ਥਾਂ, ਉਨ੍ਹਾਂ ਨੂੰ ਮਾਇਆ ਦੇ ਖੁੱਲ੍ਹੇ ਗੱਫੇ ਦੇ ਕੇ ਅਤੇ
ਸਿਰੋਪਾਓ ਦੇ ਕੇ ਨਿਵਾਜ਼ਿਆ ਜਾਂਦਾ ਹੈ।
ਸੰਗਤਾਂ ਵਿੱਚ ਬੈਠੇ ਅਨੇਕਾਂ ਪੜ੍ਹੇ ਲਿਖੇ ਸੱਜਣਾਂ
ਦੇ ਕੰਨ ਉੱਤੇ ਵੀ ਜੂੰ ਨਹੀਂ ਸਰਕਦੀ ਕਿ ਰਾਗੀ ਜਥੇ ਕੁੱਝ ਗੁਰਮਤਿ ਵਿਰੁੱਧ ਕਰ ਰਹੇ ਹਨ।
ਲਿਖਾਰੀ ਦੀ ਰਚਨਾ ਕਹਿੰਦੀ ਹੈ ਕਿ ਨੌਵੇਂ ਗੁਰੂਜੀ ਯਾਤਰੀ ਬਣ ਕੇ ਹਿੰਦੂ ਤੀਰਥਾਂ ਉੱਤੇ
ਨਹਾਉਣ ਲਈ ਗਏ। ਕੀ ਗੁਰੂ ਜੀ ਨੇ ਇਹ ਹਿੰਦੂ ਕਰਮ ਕਾਂਡ ਚੰਗਾ
ਕੀਤਾ ਹੈ ਕਿ ਮਾੜਾ?
ਲਿਖਾਰੀ ਇੱਕ ਥਾਂ ਉੱਤੇ ਆਪ ਹੀ ਲਿਖਦਾ ਹੈ ਕਿ ਜਿਹੜਾ ਵੀ ਸੱਤਾਂ ਸਮੁੰਦਰਾਂ ਵਿੱਚ, ਭਾਵ
- ਥਾਂ ਥਾਂ ਤੀਰਥਾਂ ਉੱਤੇ ਭਟਕਦਾ ਨਹਾਂਉਂਦਾ ਫਿਰਦਾ ਹੈ, ਉਹ ਆਪਣਾ ਲੋਕ ਅਤੇ ਪ੍ਰਲੋਕ ਦੋਵੇਂ
ਹੀ ਗਵਾ ਲੈਂਦਾ ਹੈ। ਲਿਖਾਰੀ ਲਿਖਦਾ ਹੈ:-
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ
ਬਕ ਧਯਾਨ ਲਗਾਇਓ। ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨਿ ਲੋਕ ਗਯੋ ਪਰਲੋਕ ਗਵਾਇਓ।
ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੁ ਬੈਸ ਬਿਤਾਇਓ। ਸਾਚੁ ਕਹੋਂ ਸੁਨ ਲੇਹੁ ਸਭੈ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ।
ਬਚਿੱਤ੍ਰ ਨਾਟਕ ਦਾ ਦੁਰਗਾ/ਮਹਾਂਕਲ਼ ਦਾ ਪੁਜਾਰੀ ਬਣਿਆਂ ਲਿਖਾਰੀ ਆਪ
ਹੀ ਗੁਆਚਾ ਫਿਰਦਾ ਹੈ। ਪਹਿਲਾਂ ਨੌਵੇਂ ਗੁਰੂ ਜੀ ਨੂੰ ਤੀਰਥਾਂ ਉੱਪਰ ਫੇਰ ਕੇ ਪੁੱਤਰ
ਪ੍ਰਾਪਤੀ ਕਰਾਂਉਂਦਾ ਹੈ ਅਤੇ ਫਿਰ ਕਹਿੰਦਾ ਹੈ ਕਿ ਤੀਰਥਾਂ ਉੱਤੇ ਇਸ਼ਨਾਨ ਕਰਨ ਵਾਲ਼ਾ ਆਪਣੇ
ਲੋਕ ਪ੍ਰਲੋਕ ਗਵਾ ਲੈਂਦਾ ਹੈ। ਇੱਕ ਪਾਸੇ ਨੌਵੇਂ ਗੁਰੂ ਜੀ ਨੂੰ ਤੀਰਥਾਂ ਉੱਤੇ ਨੁਹਾ ਕੇ
ਹਿੰਦੂ ਮੱਤ ਦੇ ਧਾਰਨੀ ਬਣਾ ਦਿੱਤਾ ਅਤੇ ਦੂਜੇ ਪਾਸੇ ਕਹਿ ਦਿੱਤਾ ਕਿ ਉਨ੍ਹਾਂ ਲੋਕ ਅਤੇ
ਪ੍ਰਲੋਕ ਵੀ ਗਵਾ ਲਏ।
ਜਿਹੜੇ ਵੀਰ ਬਚਿੱਤ੍ਰ ਨਾਟਕ ਦੇ
ਵਿਰੁੱਧ ਬੋਲਣ ਵਾਲ਼ਿਆਂ ਦੀ ਜ਼ਬਾਨ ਕੱਟਣ ਅਤੇ ਉਨ੍ਹਾਂ ਦੇ ਸਿਰ ਲਾਹ ਦੇਣ ਦੀਆਂ ਧਮਕੀਆਂ
ਦਿੰਦੇ ਹਨ, ਉਹ ਕਿਰਪਾ ਕਰ ਕੇ ਸ਼ਾਂਤ ਹੋ ਕੇ ਦੱਸਣ ਕਿ ਉਹ ਨੌਵੇਂ ਗੁਰੂ ਜੀ ਦੀ ਬੇਅਦਬੀ
ਵਾਲ਼ੀਆਂ ਅਜਿਹੀਆਂ ਰਚਨਾਵਾਂ ਨੂੰ
ਕਿਸ ਆਸ਼ੇ ਨਾਲ਼ ਪੜ੍ਹਦੇ ਅਤੇ ਗੁਰੂ-ਕ੍ਰਿਤ ਮੰਨਦੇ ਹਨ?
ਗੁਰੂ ਰਾਖਾ!