ਨਾਨਕ ਸ਼ਾਹੀ ਕੈਲੰਡਰ ਅਨੁਸਾਰ ਹੁਣੇ ਹੁਣੇ 1 ਸਤੰਬਰ ਨੂੰ ਅਸੀਂ ਗੁਰੂ
ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਹੈ, ਅਤੇ 20 ਅਕਤੂਬਰ ਨੂੰ ਗੁਰੂ
ਗ੍ਰੰਥ ਸਾਹਿਬ ਜੀ ਦਾ ਗੁਰਗੱਦੀ ਪੁਰਬ ਮਨਾਇਆ ਜਾਣਾ ਹੈ। (ਤਰੀਕਾਂ ਬਾਰੇ ਹਾਲੇ ਵੀ ਕੁੱਝ
ਵਖਰੇਵਾਂ ਹੋਵੇਗਾ, ਪਰ ਇੱਥੇ ਮੇਰਾ ਇਹ ਵਿਸ਼ਾ ਨਹੀਂ ਹੈ।)
ਅਖੌਤੀ ਦਸਮ ਗ੍ਰੰਥ ਅਤੇ ਇਸੇ ਗ੍ਰੰਥ ਦੀਆਂ ਰਚਨਾਵਾਂ ਨੂੰ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਰਾਬਰਤਾ ਦੇਣ ਵਾਲੇ ਵੀਰਾਂ ਨੂੰ
ਭਾਈ ਪਰਮਜੀਤ ਸਿੰਘ ਉਤਰਾਖੰਡ ਵਾਲੇ ਨੌਜਵਾਨ ਪ੍ਰਚਾਰਕ ਨੇ
ਬਹੁਤ ਸੋਹਣੇ ਦੋ ਸੁਆਲ ਕੀਤੇ ਹਨ। ਦੱਸੋ ਅਖੌਤੀ ਦਸਮ
ਗ੍ਰੰਥ ਦਾ ਪਹਿਲਾ ਪ੍ਰਕਾਸ਼ ਕਦੋਂ ਅਤੇ ਕਿਥੇ ਹੋਇਆ; ਅਤੇ ਦੂਜਾ ਸੁਆਲ
ਅਖੌਤੀ ਦਸਮ ਗ੍ਰੰਥ ਨੂੰ ਗੁਰਗੱਦੀ ਕਦੋਂ ਅਤੇ ਕਿੱਥੇ ਦਿਤੀ?
ਇੱਕ ਸੁਆਲ ਬਹੁਤ ਵ੍ਹਰੇ ਪਹਿਲੇ ਸ: ਜਸਬਿੰਦਰ ਸਿੰਘ ਡੁਬਈ
ਵਾਲਿਆਂ ਨੇ ਲਿਖਤੀ ਕੀਤਾ ਸੀ ਅਤੇ ਨਾਲ 1 ਤੋਂ ਵਧ ਕੇ ਪੰਜ ਕਰੋੜ ਤੱਕ ਦੇ ਇਨਾਮ
ਦਾ ਐਲਾਨ ਕੀਤਾ ਸੀ, ਕਿ ਜਿਹੜਾ ਦੱਸੇ ਕਿ ਅਖੌਤੀ "ਦਸਮ ਗ੍ਰੰਥ ਦਾ ਲਿਖਾਰੀ ਕੌਣ?" ਮੈਨੂੰ
ਦਿਸਦਾ ਹੈ ਜਿਵੇਂ ਜਸਬਿੰਦਰ ਸਿੰਘ ਜੀ ਦੇ ਸੁਆਲ ਦਾ ਅੱਜ ਤੱਕ ਜਵਾਬ ਨਹੀਂ ਮਿਲਿਆ, ਇਸੇ
ਤਰਾਂ ਹੁਣ ਭਾਈ ਪਰਮਜੀਤ ਸਿੰਘ ਦੇ ਸੁਆਲਾਂ ਦਾ ਭੀ ਜਵਾਬ ਨਹੀਂ ਆਉਣਾ।
ਇਸੇ ਦਰਮਿਆਨ ਅਖੌਤੀ ਦਸਮ ਗ੍ਰੰਥ 'ਤੇ ਪੀ.ਐਚ.ਡੀ. ਕਰਣ ਵਾਲੇ ਮਹਾਨ
ਵਿਦਵਾਨ ਡਾ: ਰਤਨ ਸਿੰਘ ਜੱਗੀ ਦਾ ਲਿਖਤੀ ਫੈਸਲਾ ਮੇਰੇ ਸਾਹਮਣੇ ਪਿਆ ਹੈ, ਜੋ ਮੈਂ ਸੰਗਤਾਂ
ਦੇ ਗਿਆਤ ਲਈ ਅੱਗੇ ਪੇਸ਼ ਕਰ ਰਿਹਾ ਹਾਂ।