ਕੁੱਝ ਸਮਾਂ ਪਹਿਲੇ, ਭਾਈ ਚਰਨਜੀਤ ਸਿੰਘ ਅਮਰੀਕਾ ਨਿਵਾਸੀ ਜੋ ਬਿਰਦ
ਸਰੂਪ ਤੋਂ ਪਾਠ ਕਰਦੇ ਪੁਰਾਣੀ ਬੀੜ ਦਾ ਜਰਜਰਾ ਹੋਇਆ ਪੱਤਰਾ ਫਟਣ ਤੇ ਮਨ ਵਿੱਚ ਆਇਆ ਕਿ
ਕਿਉਂ ਨਾਂ ਨਵੇਂ ਸਰੂਪ ਲਿਆਂਦੇ ਜਾਣ ਜਿਸ ਕਰਕੇ, ਉਹ ਪੰਜਾਬ ਭਾਰਤ ਤੋਂ ਬੀੜਾਂ ਲੈਣ ਚਲੇ
ਗਏ ਅਤੇ ਉਨ੍ਹਾਂ ਤੋਂ ਬੈਗ ਵਿੱਚ ਲੈ ਕੇ ਜਾਣ ਦੀ ਗਲਤੀ ਹੋ ਗਈ, ਪਰ ਜੋ ਉਨ੍ਹਾਂ ਨਾਲ
ਜਾਲਮਾਨਾਂ ਕਾਰਵਾਈ ਹੋਈ ਅਤਿ ਨਿੰਦਣਯੋਗ ਹੈ। ਉਸ ਭਾਈ ਨੂੰ “ਗੁਰੂ ਗ੍ਰੰਥ ਸਾਹਿਬ” ਦੀ
ਥਾਂ ਦੋ ਭਾਗ ਗੁਰਬਾਣੀ ਦੀਆਂ ਪੋਥੀਆਂ ਲਜਾਣੀਆਂ ਚਾਹੀਦੀਆਂ ਸੀ, ਕਿੰਨ੍ਹਾਂ ਚੰਗਾ ਹੁੰਦਾ,
ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਸਤੇ "ਗੁਰੂ ਗ੍ਰੰਥ ਦਰਪਨ" ੧੦ ਪੋਥੀਆਂ (ਲੇਖਕ)
ਪ੍ਰੋ. ਸਾਹਿਬ ਸਿੰਘ ਦੀਆਂ ਲੈ ਜਾਂਦੇ। ਬਾਕੀ ਜਿਵੇਂ ਉਸ ਸ਼ਰਧਾਲੂ ਸਿੱਖ ਨੂੰ ਸਤਿਕਾਰ ਅਤੇ
ਅਕਾਲ ਤਖਤ ਦੇ ਨਾਮ 'ਤੇ ਡਰਾ ਧਮਕਾ ਕੇ, ਉਸਦੇ ਡਾਲਰ, ਪੈਸੇ, ਫੋਨ ਅਤੇ ਸੋਨਾ ਲੁੱਟਿਆ,
ਪਾਸਪੋਰਟ ਅਤੇ ਗਰੀਨ ਕਾਰਡ ਖੋਹਿਆ, ਇਹ ਕੰਮ ਡਾਕੂਆਂ ਲੁਟੇਰਿਆਂ ਦਾ ਤਾਂ ਹੋ ਸਕਦਾ ਹੈ,
ਪਰ ਸਤਿਕਾਰ ਕਰਨ ਵਾਲੇ ਗੁਰਸਿੱਖਾਂ ਦਾ ਨਹੀਂ। ਹੁਣ ਇੱਕਵੀਂ ਸਦੀ ਚੱਲ ਰਹੀ ਹੈ ਅਤੇ
ਗਿਆਨ-ਵਿਗਿਆਨ ਸਿਖਰਾਂ 'ਤੇ ਹੈ।
ਇਲੈਕਟ੍ਰੌਨਿਕ ਮੀਡੀਆ ਸਾਰੀ ਦੁਨੀਆਂ 'ਤੇ ਛਾਇਆ ਪਿਆ ਹੈ। ਹੁਣ ਸਾਰੇ
ਦਾ ਸਾਰਾ ਗੁਰੂ ਗ੍ਰੰਥ ਸਾਹਿਬ ਕੈਸਟਾਂ, ਸੀਡੀਆਂ, ਫੋਨ ਚਿੱਪਾਂ ਅਤੇ ਫੇਸ ਬੁੱਕ ਤੇ ਆ
ਜਾਣ ਕਰਕੇ, ਵਿਚਾਰਵਾਨ ਸਿੱਖ ਅਤੇ ਸ਼ਰਧਾਲੂ, ਲੱਠਮਾਰ ਪੁਜਾਰੀਆਂ ਤੋਂ ਅਜਾਦ ਹੋ ਚੁੱਕਾ ਹੈ
ਹੁਣ ਡੇਰੇਦਰਾਂ ਕੋਲੋਂ ਡਰਨ ਦੀ ਲੋੜ ਨਹੀਂ। ਕੀ ਹੁਣ ਸਤਿਕਾਰ
ਦੇ ਨਾਂ ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਹੁਣ ਆਪਣੇ ਘਰੋਂ ਫੋਨ, ਕੰਪਿਊਟਰ,
ਸੀਡੀਆਂ ਸੁੱਟ ਦੇਣਗੇ? ਜਾਂ ਦੁਨੀਆਂ ਭਰ ਦੇ ਅਧੁਨਿਕ ਸਾਧਨਾਂ ਤੇ ਇਲੈਕਟ੍ਰੌਨਿਕ ਮੀਡੀਏ
ਨੂੰ ਬੰਦ ਕਰਵਾ ਦੇਣਗੇ? ਸਿੱਖੀ ਦੁਸ਼ਮਣਾਂ ਨੇ ਸਿੱਖੀ ਸਰੂਪ ਵਿੱਚ ਕਟੜਵਾਦ ਪੈਦਾ
ਕਰਕੇ, ਆਮ ਲੋਕਾਂ ਨੂੰ ਗੁਰੂ ਸ਼ਬਦ ਗੁਰੂ ਗਿਆਨ ਤੋਂ ਦੂਰ ਕਰ ਦਿੱਤਾ ਹੈ ਤਾਂ ਹੀ ਹੋਰਨਾਂ
ਨੇ ਤਾਂ ਸਿੱਖ ਕੀ ਬਨਣਾਂ ਸਗੋਂ ਸਿੱਖਾਂ ਦੇ ਬੱਚੇ ਵੀ ਸਿੱਖੀ ਤੋਂ ਬਾਗੀ ਹੋ ਰਹੇ ਹਨ। ਜੇ
ਧਰਮ ਪ੍ਰਚਾਰ ਲਈ ਬਾਈਬਲ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਵਿੱਚ ਰੱਖ ਅਤੇ ਹੱਥੋ ਹੱਥ ਵੰਡ
ਕੇ, ਈਸਾਈ ਧਰਮ ਖਤਮ ਨਹੀਂ ਹੋਇਆ ਸਗੋਂ ਦੁਨੀਆਂ ਦਾ ਸਭ ਤੋਂ ਵੱਡਾ ਧਰਮ ਬਣ ਗਿਆ ਹੈ ਫਿਰ
ਸਿੱਖ ਗ੍ਰੰਥ ਪੜ੍ਹਨ ਪੜ੍ਹਾਉਣ, ਵੰਡਣ ਤੇ ਲਾਇਬ੍ਰੇਰੀਆਂ ਵਿੱਚ ਰੱਖਣ ਨਾਲ ਸਿੱਖ ਧਰਮ ਨੂੰ
ਕੀ ਖਤਰਾ ਹੈ? ਹੁਣ ਤਾਂ ਅਖੰਡ ਪਾਠਾਂ, ਕੀਰਤਨ ਦਰਬਾਰਾਂ ਅਤੇ
ਅਰਦਾਸਾਂ ਰਾਹੀਂ ਕੌਮ ਨੂੰ ਲੁੱਟਿਆ ਜਾ ਰਿਹਾ ਹੈ।
ਰੱਬ ਦਾ ਵਾਸਤਾ ਗੁਰਸਿੱਖ ਅਤੇ ਸ਼ਰਧਾਲੂਓ
!!! ਪੁਜਾਰੀਆਂ ਤੋਂ ਮੁਕਤ ਹੋ ਕੇ, ਆਪ ਗੁਰਬਾਣੀ, ਇਤਿਹਾਸ ਪੜੋ ਵਿਚਾਰੋ ਤੇ ਧਾਰ
ਕੇ ਜੀਵਨ ਸੁਹੇਲਾ ਕਰੋ ਕਿਉਂਕਿ ਹੁਣ ਸੁਹਿਰਦ ਵਿਦਵਾਨ ਵਿਚਾਰਵਾਨਾਂ ਨੇ, ਗਿਅਨ-ਵਿਗਿਆਨ,
ਗੁਰਬਾਣੀ ਅਰਥਾਂ ਸਮੇਤ ਇਲੈਕਟ੍ਰੌਣਿਕ ਮੀਡੀਏ 'ਤੇ ਪਾ ਕੇ, ਦੁਨੀਆਂ ਭਰ ਤੱਕ ਪੁੱਜਦੀ ਕਰ
ਦਿੱਤੀ ਹੈ। ਪਾਠ, ਕੀਰਤਨ ਅਤੇ ਕਥਾ ਵੀ ਇੰਟ੍ਰਨੈੱਟ ਤੇ ਉਪਲੱਬਦ ਹੈ। ਹੋਣ ਤੁਸੀਂ ਵੱਡੀਆਂ
ਕੰਪਿਊਟਰ ਦੀਆਂ ਸਕਰੀਨਾਂ ਤੇ ਗੁਰਬਾਣੀ ਪੜ੍ਹ, ਵਿਚਾਰ ਤੇ ਸਮਝ ਸਕਦੇ ਹੋਂ। ਸਫਰ ਕਰਦੇ ਵੀ
ਗੁਰਬਾਣੀ ਨਾਲ ਸਾਂਝ ਪਾ ਸਕਦੇ ਹੋ। ਜੇ ਕਟੜਵਾਦੀ ਲੋਕ ਗੁਰੂ ਗ੍ਰੰਥ ਸਾਹਿਬ ਨਹੀਂ ਲੈਜਾਣ
ਜਾਂ ਘਰ ਰੱਖਣ ਦਿੰਦੇ ਤਾਂ ਇਨ੍ਹਾਂ ਦਾ ਖਹਿੜਾ ਛੱਡੋ, ਜਰੂਰ ਸਮਾਂ ਅਤੇ ਧੰਨ ਬਰਬਾਰ ਕਰਨਾਂ,
ਕੁੱਟ ਖਾਣੀ ਅਤੇ ਬੇਜਿਤੀ ਕਰਾਉਣੀ ਹੈ। ਦਸਵੇਂ ਦੁਆਰ-ਸਿਰ ਦੀ ਸੁਯੋਗ ਵਰਤੋਂ ਕਰੋ ਨਾਂ ਕਿ
ਅੰਧ ਵਿਸ਼ਵਾਸ਼ੀ ਹੋ ਸਿੱਰ ਦੇ ਮੱਥੇ ਹੀ ਟੇਕੀ ਜਾਓ ਤੇ ਸਿੱਖੋ ਕੱਖ ਨਾਂ। ਹੁਣ ਥੋੜੇ ਦਿਨ
ਹੋਏ ਇਨ੍ਹਾਂ ਨੇ ਪਾਠੀ ਕੁੱਟੇ ਕਿ ਅਖੇ ਇਹ ੧੯ ਪਾਠ ਰੱਖ ਕੇ ਬੇਅਦਬੀ ਕਰ ਰਹੇ ਸੀ।
ਕੀ ਅਖੰਡ ਪਾਠਾਂ ਦੀਆਂ ਲੜੀਆਂ, ਟਕਾਸਲਾਂ, ਸੰਪ੍ਰਦਾਵਾਂ, ਰਾੜੇ
ਵਾਲੇ ਅਤੇ ਨਾਨਕਸਰੀਆਂ ਦੇ ਡੇਰਿਆਂ ਵਿੱਚ ਨਹੀਂ ਚੱਲ ਰਹੀਆਂ? ਕੀ ਦਮਦਮੀ ਟਕਸਾਲ ਮਰਯਾਦਾ
ਦੇ ਵਿਰੱਧ, ਸੰਪਟ ਪਾਠ ਨਹੀਂ ਕਰਦੀ? ਕੀ ਇਨ੍ਹਾਂ ਡੇਰਿਆਂ ਤੇ ਟਕਸਾਲਾਂ ਵਿੱਚ ਸੁੱਚ-ਭਿੱਟ,
ਜਾਤ-ਪਾਤ ਅਤੇ ਛੂਆ-ਛਾਤ ਨਹੀਂ ਚਲਦੀ?
ਹੁਣੇ ਹੀ ਥੋੜੇ ਦਿਨ ਪਹਿਲਾਂ "ਅਮਰੀਕਾ
ਦੇ ਸ਼ਹਿਰ ਟਰੇਸੀ" ਵਿਖੇ ਇੱਕ ਸ਼ਰਧਾਲੂ ਗੁਰਸਿੱਖ ਬੀਬੀ ਨੇ, ਜਦ ਟਕਸਾਲ ਦੇ
ਗ੍ਰੰਥੀ-ਕਥਾਵਾਚਕ ਭਾਈ ਲਖਬੀਰ ਸਿੰਘ ਨੂੰ ਪੁੱਛਿਆ ਕਿ ਭਾਈ ਅਮਰੀਕ ਸਿੰਘ ਚੰਡੀਗੜ੍ਹ
ਵਾਲਿਆਂ ਤੋਂ ਵੀ ਇੱਥੇ ਕਥਾ ਕਰਵਾਓ, ਤਾਂ ਗ੍ਰੰਥੀ ਦਾ
ਜਵਾਬ ਸੀ ਅਸੀਂ ਚੂੜੇ-ਚੜ੍ਹੰਮਾਂ ਨੂੰ ਟਾਈਮ ਨਹੀਂ ਦਿੰਦੇ? ਕੀ ਇਹ ਬਾਮਣ ਵੱਲੋਂ
ਨੀਚ ਜਾਂ ਸ਼ੂਦਰ ਬਣਾਏ ਗਏ ਲੋਕਾਂ ਨੂੰ "ਗੁਰੂ ਨਾਨਕ ਸਾਹਿਬ" ਵੱਲੋਂ ਬਰਾਬਰਤਾ ਦਿੱਤੇ ਜਾਣ
ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕੇ ਬਾਟੇ ਵਿੱਚ ਪਾਹੁਲ ਛਕਾਉਣ ਦੇ ਸਿਧਾਂਤ
ਗੁਰਬਾਣੀ ਅਤੇ ਇਤਿਹਾਸ ਚੋਂ ਕੱਟ ਦੇਣਗੇ? ਸਿੱਖੋ ਜਾਗੋ ਹੋਸ਼ ਵਿੱਚ ਆਓ ਤੇ ਸਿੱਖੀ ਭੇਸ
ਵਿੱਚ ਆ ਚੁੱਕੇ ਲੱਠਮਾਰ ਲੁਟੇਰਿਆਂ ਤੋਂ ਆਪ ਬਚੋ ਅਤੇ ਹੋਰਨਾਂ ਨੂੰ ਬਚਾਓ!
ਇਹ ਹੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦਾ ਅਸਲੀ ਸਤਿਕਾਰ ਹੈ।