ਇਤਿਹਾਸ ਗਵਾਹ ਹੈ :
- ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ - 1 ਸਤੰਬਰ
1604 ਨੂੰ ਹੋਇਆ ।
- ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ - 20 ਅਕਤੂਬਰ 1708 ਨੂੰ ਦਿੱਤੀ ਗਈ ।
ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਚਿੱਤਰ ਨਾਟਕ (ਦਸਮ ਗ੍ਰੰਥ) ਦਾ
ਪ੍ਰਕਾਸ਼ ਕਰਨ ਵਾਲਿਓ, ਮੇਰੇ ਕੇਵਲ ਦੋ ਸਵਾਲਾਂ ਦੇ ਜਵਾਬ
ਇਮਾਨਦਾਰੀ ਤੇ ਸਭਿਅਕ ਬੋਲੀ ਵਿੱਚ ਦਵੋ !
ਦੋ ਸਵਾਲ !
- ਬਚਿੱਤਰ ਨਾਟਕ (ਕਥਿਤ ਦਸਮ
ਗ੍ਰੰਥ) ਦਾ ਪਹਿਲਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ?
- ਬਚਿੱਤਰ ਨਾਟਕ (ਕਥਿਤ ਦਸਮ ਗ੍ਰੰਥ ) ਨੂੰ ਗੁਰਤਾ ਗੱਦੀ
ਕਿਸਨੇ, ਕਦੋਂ ਤੇ ਕਿੱਥੇ ਦਿੱਤੀ ?
ਜੇ ਜਵਾਬ ਨਹੀਂ ਮਿਲਦਾ, ਤਾਂ ਰੱਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ
ਹੋ ਰਹੀ ਬੇ-ਅਦਬੀ ਨੂੰ ਠੱਲ ਪਾਉਣ ਵਾਸਤੇ ਆਵਾਜ਼ ਉਠਾਈਏ, ਇਹੀ ਸਾਡਾ ਪ੍ਰਕਾਸ਼ ਪੂਰਬ ਮਨਾਉਣ
ਦਾ ਮੰਤਵ ਬਣੇ।
ਜਵਾਬ ਦੀ ਥਾਂ ਜੇਕਰ ਗਾਲਾਂ ਹੀ ਕੱਡ ਕੇ
ਸਾਰਨਾ ਹੈ, ਤਾਂ ਤੁਹਾਨੂੰ ਕੋਈ ਹੱਕ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਮਨਾਉਣ ਦਾ।
{ਡਾ. ਹਰਜਿੰਦਰ ਸਿੰਘ ਦਿਲਗੀਰ ਮੁਤਾਬਿਕ :
ਤੁਸੀਂ ਬੇਸ਼ਕ 1 ਸਤੰਬਰ ਨੂੰ ਹੀ ਦਿਨ ਮਨਾਈ ਜਾਓ, ਪਰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ
ਪਰਕਾਸ਼ 16 ਅਗਸਤ 1604 ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ
ਗੁਰਤਾ ਗੱਦੀ - 7 ਅਕਤੂਬਰ 1708 ਨੂੰ ਦਿੱਤੀ ਗਈ।}