Share on Facebook

Main News Page

ਸਰਬਲੋਹ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਭਗਤ ਹੀ ਸਾਬਿਤ ਕੀਤਾ ਗਿਆ ਹੈ
-: ਸੰਪਾਦਕ ਖ਼ਾਲਸਾ ਨਿਊਜ਼

ਇਸ ਹਿੰਦੂ ਵੀਰ ਦੀ ਗਲਬਾਤ ਸੁਣਕੇ ਬਹੁਤੇ ਸਿੱਖ ਅਖਵਾਉਣ ਵਾਲੇ ਭੱਭਕ ਉੱਠੇ ਹੋਣੇ ਆ... ਪਰ ਕੀ ਇਹੀ ਬਕਵਾਸ ਅਖੌਤੀ ਦਸਮ ਗ੍ਰੰਥ ਵਿੱਚ ਨਹੀਂ ?

?. ਕੀ ਇਹੀ ਜੋਦੜੀ ਕਰਦਿਆਂ ਹਰ ਰੋਜ਼ ਦਸ ਗੁਰੂ ਜਾਮਿਆਂ ਨੂੰ ਨਹੀਂ ਕਹੀਦਾ "ਪ੍ਰਿਥਮ ਭਗੌਤੀ..." ਹੁਣ ਕਿਉਂ ਪਿੱਟਦੇ ਹੋ?

?. ਕੀ ਇਹੀ ਕਹਾਣੀ ਨੈਨਾ ਦੇਵੀ ਵਾਲੀ ਹਰ ਗੁਰਪੁਰਬ 'ਤੇ ਨਹੀਂ ਦੁਹਰਾਈ ਜਾਂਦੀ ?

ਤੁਸੀਂ ਭਾਂਵੇਂ ਭਗੌਤੀ ਨੂੰ ਅਕਾਲਪੁਰਖ ਕਹੀ ਜਾਓ... ਹੈ ਇਹ ਦੁਰਗਾ ਦੇਵੀ ਹੀ ਹੈ, ਤੇ ਹਿੰਦੂ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਭਗਤ ਹੀ ਮੰਨਦੇ ਹਨ... ਇੱਕ ਹੋਰ ਕੂੜ ਗ੍ਰੰਥ "ਸਰਬਲੋਹ ਗ੍ਰੰਥ" ਵਿੱਚ ਇਹ ਸਾਬਿਤ ਕੀਤਾ ਗਿਆ ਹੈ... ਤੁਸੀਂ ਪਿੱਟੀ ਚੱਲੋ ਜਿੰਨਾਂ ਮਰਜ਼ੀ... ਜਦੋਂ ਤੱਕ ਕੂੜ ਗ੍ਰੰਥ "ਬਚਿੱਤਰ ਨਾਟਕ ਗ੍ਰੰਥ", "ਸਰਬਲੋਹ ਗ੍ਰੰਥ" ਆਦਿ ਨੂੰ ਸਿੱਖੀ ਦੇ ਵਿਹੜੇ 'ਚੋਂ ਬਾਹਰ ਨਹੀਂ ਸੁੱਟਿਆ ਜਾਂਦਾ, ਇਹ ਸਭ ਹੁੰਦਾ ਰਹੇਗਾ।

ਹਾਲੇ ਤੁਸੀਂ ਦੇਖਿਓ ਹੋਰ ਕੀ ਹੁੰਦਾ ! ਜਦੋਂ ਇਸੀ ਕੂੜ ਬਚਿੱਤਰ ਨਾਟਕ ਗ੍ਰੰਥ ਦੇ ਚਰਿੱਤਰੋਪਾਖਿਆਨ ਵਿੱਚੋਂ ਬਲੂ ਫਿਲਮਾਂ Blue Films ਬਣੀਆਂ, ਤੇ ਕਹਾਣੀ ਦਾ ਸਰੋਤ ਉਨ੍ਹਾਂ ਨੇ ਵੱਡਾ ਕਰਕੇ ਲਿਖਣਾ "ਗੁਰੂ ਗੋਬਿੰਦ ਸਿੰਘ ਕਿਰਤ ਦਸਮ ਗ੍ਰੰਥ", ਫਿਰ ਘਸੁੰਨ ਦੇ ਕੇ ਰੋਇਓ...

ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਇਸ ਹਿੰਦੂ ਵੀਰ ਨੂੰ ਬਹੁਤ ਸੋਹਣਾ ਜਵਾਬ ਦਿੱਤਾ ਗਿਆ ਹੈ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top